Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਮਿੰਨੀ ਕਹਾਣੀ - ਮੌਤ" :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਮਿੰਨੀ ਕਹਾਣੀ - ਮੌਤ"
"ਮਿੰਨੀ ਕਹਾਣੀ - ਮੌਤ"

ਮੇਰੀ ਮਨਾਹੀ ਦੇ ਬਾਵਜੂਦ ਵੀ, ਉਹਨਾਂ ਨੇ ਚਾਹਦੀ ਪਤੀਲੀ ਚੁੱਲੇ ਤੇ ਚੜ੍ਹਾ ਹੀ ਦਿੱਤੀ |
"ਤੂੰ ਐਨੇ ਚਿਰ ਮਗਰੋਂ ਫੇਰਾ ਪਾਇਐ, ਤੇ ੲਿਕ ਕੱਪ ਚਾਹ ਤਾਂ ਤੈਨੂੰ
ਪੀਣੀ ਹੀ ਪੈਣੀ ਐ" ਦੇ ਮਿੱਠੇੇ ਬੋਲ ਮੇਰੀ ਨਾਂਹ ਤੇ ਭਾਰੂ ਹੋ ਗਏ, ਤੇ ਚਾਹ ਦਾ ਕੱਪ ਸਾਹਮਣੇ ਰੱਖੀ ਲੱਕੜ ਦੀ ਮੇਜ ਤੇ ਰੱਖ
ਦਿੱਤਾ ਗਿਆ | ਮੈ ਦਸ ਕੁ ਮਿੰਟ ਮਗਰੋਂ ਓਪਰੇ ਜਿਹੇ ਮਨ ਨਾਲ ਚਾਹ ਦਾ ਕੱਪ
ਚੁੱਕਿਆ, ਜੋ ਪੋਹ ਦੇ ਪਾਲੇ ਕਰਕੇ ਹੁਣ ਤੀਕ ਠੰਡਾ ਸੀਤ ਹੋ ਜਾਣਾ ਚਾਹੀਦਾ ਸੀ | ਪਰ ਮੈਂ ੲਿਹ ਕੀ ਵੇਖਿਆ ?
ਕੱਪ ਵਿਚਲੀ ਚਾਹ ਹਾਲੇ ਵੀ ੳੁੱਬਲ ਰਹੀ ਸੀ, ਤੇ ਕੱਪ ਵੀ ਕਿਸੇ ਅੰਗਿਆਰ ਵਾਂਗ ਭਖ ਰਿਹਾ ਸੀ | ਮੈਂ ਕੁਝ ਕੁ ਮਿੰਟ ਮਨ ਦੇ ਘੋੜੇ ਦੌੜਾਏ ਤੇ ਫਿਰ ਮਹਿਸੂਸ ਕੀਤਾ ਕਿ ਸ਼ਾੲਿਦ ਆਪਣੀ ਮੌਤ ਤੋਂ ਬਾਅਦ ਮੇਜ ਦਾ ਆਕਾਰ ਲੈਣ ਮਗਰੋਂ ਅਜੇ
ਵੀ ਬਿਰਖ ਅੰਦਰੋ ਅੰਦਰ ਬਲ ਰਿਹਾ ਸੀ, ਸ਼ਾੲਿਦ ਬਿਰਖ ਦੇ ਪ੍ਰਾਣ ਹਾਲੇ ਨਿੱਕਲੇ ਨਹੀਂ ਸਨ ,ਉਹ ਕਿਤੇ ਮੇਜ ਦੇ ਅੰਦਰ ਹੀ ਸਨ, ਉਹ ਬਿਰਖ ੲਿਨਸਾਨ ਹੱਥੋਂ ਅਣਆਈ ਮੌਤ ਜੋ ਮਾਰਿਆ ਗਿਆ ਸੀ।
ਮੈਂ ੲਿਹੋ ਸੋਚਦਾ ਸੋਚਦਾ ਉੱਥੋਂ ਚਾਹ ਖਤਮ ਕਰ ਤੁਰ ਪਿਆ ਕਿ ਕੋਈ
ੲਿਨਸਾਨ ਕਿਵੇਂ ਕਿਸੇ ਰੱਬੀ ਕਿਰਤ ਦੀ ਮੌਤ ਤੈਅ ਕਰ ਸਕਦਾ ਹੈ ।


-: ਸੰਦੀਪ ਸ਼ਰਮਾਂ
16 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਅਤਿ ਸੰਵੇਦਨਸ਼ੀਲਤਾ ਅਤੇ ਕੁਦਰਤ ਨਾਲ ਜੁੜਾਵ ਦੀ ਭਾਵਨਾ ਨਾਲ ਲਬਾ ਲਬ ਇਹ ਕਿਰਤ ਗਦ ਵਿਚ ਕਿਸੇ ਕਵਿਤਾ ਵਰਗਾ ਦਰਦ ਅਤੇ ਰਵਾਨੀ ਲੈ ਕੇ ਵਗਣ ਦਾ ਭੁਲੇਖਾ ਪਾਉਂਦੀ ਹੈ | ਬਹੁਤ ਸੋਹਣਾ ਜਤਨ, ਸੰਦੀਪ ਬਾਈ ਜੀ | ਵੈਸੇ ਇਨਸਾਨ ਨੂੰ ਆਪਣੇ ਡਰਾਇੰਗ ਰੂਮ ਦੀ ਸ਼ੋਭਾ ਨਾਲ ਮਤਲਬ ਐ, ਰੁੱਖਾਂ ਦੀ ਮਿਤਰਤਾ ਨਾਲ ਉਸ ਵਾਸਤਾ ਈ ਨੀ ਰੱਖਿਆ |

 

Man will have to suffer for the acts being committed by him beyond his jurisdiction...

 

 ਇਹੋ ਜਿਹੇ ਹਾਲਾਤਾਂ ਵਿਚ ਰੱਬ ਈ ਰਾਖਾ ਏ ਜੀ |

16 Feb 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਤੁਸੀ ਬਿਲਕੁਲ ਸਹੀ ਕਿਹਾ ਏ ਜਗਜੀਤ ਸਰ, "Man(we) will have to suffer".. ਵਕਤ ਕੱਢ ਕੇ ਆਪਣੇ ਕੀਮਤੀ ਕਮੈਂਟ੍‍ਸ ਦੇਣ ਲਈ ਤੇ ਹੋਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ |
18 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Boht khoob sandeep ji.ik suneha dindi khani k kudrat da bchav kina zaruri hai te isde marre nateeje sanu hi bhugatane painge.well written

21 Feb 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਵਪ੍ਰੀਤ ਜੀ ਵਕਤ ਕੱਢ ਕੇ ੲਿਸ ਨਿਮਾਣੀ ਜਿਹੀ ਕਿਰਤ ਦਾ ਮਾਣ ਕਰਨ ਲਈ ਤੇ ਹੌਸਲਾ ਅਫਜਾਈ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ।
27 Feb 2015

Reply