|
ਮੈਂ ਚੁੱਪ ਕਿਉਂ ਹਾਂ |
ਮੈਂ ਚੁੱਪ ਕਿਉਂ ਹਾਂ,
ਮੈਂ ਖਮੋਸ਼ ਕਿਉਂ ਹਾਂ,
ਮੈਂ ਡਰ ਦੇ ਸਾਇਆ ਵਿੱਚ,
ਜਿੰਦਾ ਕਿਉਂ ਹਾਂ,
ਮੈਂ ਕਿਉਂ ਝੂਠ ਦੀ ਚਾਦਰ,
ਵਿੱਚ ਲੁੱਕ ਕੇ ਬੈਠਾ ਹਾਂ,
ਜਿੱਧਰ ਵੇਖੋ,
ਸੁਲਗਦੇ ਅਲਫਾਜ਼ ਨੇ,
ਰੰਜ ਓ ਗ਼ਮ ਬਣੇ,
ਹਰ ਇੱਕ ਦੇ ਸਿਰ ਤਾਜ ਨੇ,
ਕੁਝ ਕਹਿ ਨਾ ਕਿਸੇ ਨੂੰ,
ਕੋਈ ਤੈਨੂੰ ਕੁਝ ਕਰ ਦੇਵੇ,
ਪਿੱਛੋਂ ਮਾਰਦੇ ਆਪਣੇ,
ਮੈਨੂੰ ਅਵਾਜ ਨੇ,
ਕੁਝ ਉੱਜੜ ਗਏ,
ਕੁਝ ਵਿੱਛੜ ਗਏ,
ਬੇਵਜ੍ਹਾ, ਬੇਕਸੂਰ,
ਹਾਲਾਤ ਫੇਰ ਵੀ ਨਾ ਬਦਲੇ,
ਚਾਹੇ ਉਹ ਨੇੜੇ ਨੇ,
ਚਾਹੇ ਉਹ ਦੂਰ ਨੇ,
ਹਰ ਗੱਲ ਜਾਣ ਕੇ ਮੈਂ,
ਅਣਜਾਣ ਕਿਉਂ ਹਾਂ,
ਜੁਬਾਨ ਹੁੰਦੇ ਹੋਏ ਵੀ,
ਬੇਜੁਬਾਨ ਕਿਉਂ ਹਾਂ,
ਉਹ ਕੁਝ ਨੇ ਗਿਣਤੀ ਵਿੱਚ,
ਮੈਂ ਹਜਾਰਾਂ ਵਿੱਚ,
ਫੇਰ ਵੀ ਕਿਉਂ ਲਾਚਾਰ ਹਾਂ,
ਵਾਂਗ ਮੁਰਦਿਆਂ ਦੇ,
ਕਿਉਂ ਮੈਂ ਜਿੰਦਾ ਹਾਂ,
"ਮਨੀ" ਮੈਂ ਚੁੱਪ ਕਿਉਂ ਹਾਂ,
ਮੈਂ ਖਮੋਸ਼ ਕਿਉਂ ਹਾਂ.......
ਮਨਿੰਦਰ ਸਿੰਘ "ਮਨੀ"
|
|
01 Dec 2016
|