Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Apinder Singh
Apinder
Posts: 5
Gender: Male
Joined: 19/Apr/2020
Location: Kharar
View All Topics by Apinder
View All Posts by Apinder
 
ਤੇਰਾ ਚਿਹਰਾ।
ਅੱਜ ਵੀ ਵਿਹੜਾ ਦਿਲ ਦਾ ਮੇਰੇ,
ਆਪਣੇ ਇਸ਼ਕ ਦੀਆਂ ਬਾਤਾਂ ਪਾਉਂਦਾ ਏ,
ਇਹਨਾਂ ਧੁੰਦਲੀਆਂ ਜਿਹੀਆਂ ਯਾਦਾਂ ਚੋਂ,
ਤੇਰਾ ਚਿਹਰਾ ਨਜ਼ਰੀਂ ਆਉਂਦਾ ਏ।
ਕੁਝ ਸ਼ਰਾਰਤਾਂ ਤੇ ਮਨਮਾਨੀਆਂ ਦਾ,
ਚੇਤਾ ਆਉਂਦਾ ਤੇਰੀਆਂ ਨਾਦਾਨੀਆਂ ਦਾ,
ਵਿੱਚ ਨਫ਼ਰਤ ਦੇ ਜੋ ਉਜੜ ਗਿਆ,
ਮਹਿਕਦਾ ਬਾਗ਼ ਦਿਲਾਂ ਦੇ ਜਾਨੀਆਂ ਦਾ,
ਇਸ ਨਫ਼ਰਤ ਦੇ ਕਿਸੇ ਕੋਨੇ ਚੋਂ,
ਦਿਲ ਅੱਜ ਵੀ ਤੈਨੂੰ ਚਾਹੁੰਦਾ ਏ,
ਇਹਨਾਂ ਧੁੰਦਲੀਆਂ ਜਿਹੀਆਂ ਯਾਦਾਂ ਚੋਂ,
ਤੇਰਾ ਚਿਹਰਾ ਨਜ਼ਰੀਂ ਆਉਂਦਾ ਏ।
ਮੈਂ ਹੱਸ ਲੈਨਾਂ ਤੇਰੇ ਹਾਸਿਆਂ ਚੋਂ,
ਖੁਸ਼ੀ ਦਿਖੇ ਮੇਰੀ ਵਿਚ ਅੱਖਾਂ ਦੇ,
ਬਾਹਵਾਂ ਮਹਿਕਣ ਖੁਸ਼ਬੂ ਨਾਲ ਤੇਰੀ,
ਗਲ ਲੱਗਿਆ ਉਂਝ ਮੈਂ ਲੱਖਾਂ ਦੇ,
ਲੱਗਾ ਨਿਸ਼ਾਨ ਰੁਮਾਲ ਤੇ ਕੱਜਲੇ ਦਾ,
ਭੁਲੇਖਾ ਤੱਕਣੀ ਤੇਰੀ ਦਾ ਪਾਉਂਦਾ ਏ,
ਇਹਨਾਂ ਧੁੰਦਲੀਆਂ ਜਿਹੀਆਂ ਯਾਦਾਂ ਚੋਂ,
ਤੇਰਾ ਚਿਹਰਾ ਨਜ਼ਰੀਂ ਆਉਂਦਾ ਏ।
ਦਿਨ ਸਾਲਾਂ ਵਾਂਗੂੰ ਬੀਤਦੇ ਸੀ,
ਹੁਣ ਸਾਲ ਦਿਨਾਂ ਵਾਂਗ ਬੀਤ ਗਏ ਨੇ,
ਹੌਲੀ ਹੌਲੀ ਭਰ ਨਾਲ ਸਮੇਂ ਦੇ,
ਦਿੱਤੇ ਜਖ਼ਮ ਵੀ ਹੋ ਹੁਣ ਠੀਕ ਗਏ ਨੇ,
ਪਰ ਪਸੰਦ ਤੇਰੀ ਦਿਆਂ ਗੀਤਾਂ ਨੂੰ,
ਰਹੇ ਸੁਣਦਾ ਤੇ ਨਾਲ ਗੁਣਗੁਣਾਉਂਦਾ ਏ,
ਇਹਨਾਂ ਧੁੰਦਲੀਆਂ ਜਿਹੀਆਂ ਯਾਦਾਂ ਚੋਂ,
ਤੇਰਾ ਚਿਹਰਾ ਨਜ਼ਰੀਂ ਆਉਂਦਾ ਏ।
ਹੁਣ ਬੇਸ਼ੱਕ ਰਿਸ਼ਤਾ ਦੋਵਾਂ ਦਾ,
ਵਿੱਚ ਦੁਨਿਆਵੀ ਰਿਸ਼ਤਿਆਂ ਖੋ ਗਿਆ ਏ,
ਪਰ ਵਿੱਚ ਕਿਤਾਬ ਮੁਹੱਬਤ ਦੀ ਦੇ,
ਨਾਂ ਅਮਰ ਦੋਵਾਂ ਦਾ ਹੋ ਗਿਆ ਏ,
ਕਿਸੇ ਨਾ ਕਿਸੇ ਬਹਾਨੇ ਹੁਣ ਵੀ,
ਮੇਰਾ ਨਾਮ ਤੇਰੇ ਨਾਲ ਜੁੜ ਜਾਂਦਾ ਏ,
ਤੇਰੇ ਦਿੱਤੇ ਕੱਪ 'ਚ ਕੌਫ਼ੀ ਪੀ ਲੈਨਾਂ ਆ,
ਤੇ ਘੜੀ 'ਅਪਿੰਦਰ' ਗੁੱਟ ਤੇ ਸਜਾਉਂਦਾ ਏ,
ਇਹਨਾਂ ਧੁੰਦਲੀਆਂ ਜਿਹੀਆਂ ਯਾਦਾਂ ਚੋਂ,
ਤੇਰਾ ਚਿਹਰਾ ਨਜ਼ਰੀਂ ਆਉਂਦਾ ਏ।
21 Apr 2020

sukhpal singh
sukhpal
Posts: 1366
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written ,.................Great

03 May 2020

Reply