Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਵਿਛੋੜਾ

ਜਦ ਵੀ ਕਦੀ ਵਿਛੋੜੇ ਦੀ ਘੜੀ ਯਾਦ ਆਈ ਏ
ਝ੍ਹੰਮ ਝ੍ਹੰਮ ਨੀਰ ਵਹਾਇਆ ਇਹਨਾ ਅੱਖੀਆਂ ਨੇ....


ਨਾਂ ਰਾਤਾਂ ਦੀ ਨੀਂਦ ਏ ਨਾ ਦਿਨ ਦਾ ਚੈਨ ਏ
ਦਿਲ ਜਦੋਂ ਦਾ ਏ ਲਾਇਆ ਇਹਨਾ ਅੱਖੀਆਂ ਨੇ...


ਸੱਜਣ ਮਿਲਾ ਦੇ ਜਾਂ ਜਿੰਦ ਕੱਢ ਲੈ ਰੱਬਾ ਦੁਹਾਈ ਏ  
ਸੱਜਣ ਬੜਾ ਹੀ ਯਾਦ ਕਰਾਇਆ ਇਹਨਾ ਅੱਖੀਆਂ ਨੇ...


ਇੱਕ ਪਲ ਵੀ ਤੈਨੂੰ ਹੁਣ ਤਾਂ ਭੁਲਾਉਣਾ ਔਖਾ ਏ
ਜਦੋਂ ਦਾ ਦਿਲ ਚ ਵਸਾਇਆ ਇਹਨਾ ਅੱਖੀਆਂ ਨੇ...


"ਮੰਨੂ" ਮੌਤ ਦੇ ਵਾਂਗਰ ਹਿਜਰ-ਏ-ਜੁਦਾਈ ਏ
ਅਵੱਲਾ ਰੋਗ ਏ ਲਾਇਆ ਇਹਨਾ ਅੱਖੀਆਂ ਨੇ...

25 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਖੂਬ ਵੀਰ ਜੀ ...........
ਨਾ ਕਰਿਓ ਆਖਿਆ ਚਾਰ ........ਅਖੀਆਂ ਦੇ ਵਣਜ ਬੁਰੇ

 

ਬਹੁਤ ਖੂਬ ਵੀਰ ਜੀ ...........

 

ਨਾ ਕਰਿਓ ਅਖੀਆਂ ਚਾਰ ........ਅਖੀਆਂ ਦੇ ਵਣਜ ਬੁਰੇ

 

 

26 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਜਿਹਨਾ ਨੇ ਪਸੰਦ ਕੀਤਾ ਆਪ ਸਾਰਿਆ ਦਾ ਬਹੁਤ ਧੰਨਵਾਦ ...ਜਿਹਨਾ ਨੂੰ ਨਹੀ ਪਸੰਦ ਆਈ ਓਹਨਾ ਤੋ ਖਿਮਾ.....ਕੋਸ਼ਿਸ਼ ਕਰਾਂਗਾ ਕੀ ਕੁਛ ਚੰਗਾ ਲਿਖ ਸਕਾਂ ......:):)

29 Jul 2010

Reply