Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰਾ ਬਚਪਨ..!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 8 << Prev     1  2  3  4  5  6  7  8  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਮੇਰਾ ਬਚਪਨ..!!


ਭਾਂਵੇ ਹੋਣਾਂ ਜੇਠ-ਹਾੜ ,ਭਾਂਵੇਂ ਹੋਣਾਂ ਮਹੀਨਾਂ ਮਾਘ ਦਾ
ਓਦੋਂ ਕੁੱਕੜ ਦੀ ਬਾਂਗ ਨਾਲ ਸਾਰਾ ਪਿੰਡ ਸੀ ਹੁੰਦਾ ਜਾਗਦਾ

ਪੜਦਿਆਂ ਪਿੰਡ ਦੇ ਸਕੂਲ ਦੁਖੀ ਮਾਸਟਰ ਸੀ ਕੀਤੇ ਹੁੰਦੇ
ਪਰ ਘਰੇ ਖੁੱਲਣ ਨਾਂ ਦੇਣਾਂ ਕਦੇ ਭੇਤ ਇਸ ਰਾਜ਼ ਦਾ

ਖੇਡਦੇ ਹਾਣੀਆਂ ਨਾਲ ਬਥੇਰੀਆਂ ਹੀ ਸੱਟਾ-ਫ਼ੇਟਾਂ ਖਾਧੀਆਂ
ਘਰੇ ਲਾ ਦੇਣਾਂ ਬਹਾਨਾਂ ਇਹ ਤਾਂ ਠੂੰਗਾ ਵੱਜਿਆਂ ਏ ਕਾਗ ਦਾ

ਜਿੱਥੇ ਅੰਬੀਆਂ ਵੀ ਖਾਣੀਆਂ ਤੇ ਹੱਥ-ਪੈਰ ਵੀ ਛਿਲਾਉਣੇ
ਮੈਨੂੰ ਭੁੱਲੇ ਨਾਂ ਨਜ਼ਾਰਾ ਕਦੇ ਤਾਏ ਦੇ ਉਸ ਬਾਗ ਦਾ

ਘਰੋਂ ਦੂਰ ਰਹਿੰਦਿਆਂ ਨੂੰ ਹੁਣ ਮੈਨੂੰ ਚੈਨ ਕਿੱਥੋਂ ਆਵੇ
ਹੁਣ ਬੜਾ ਚੇਤਾ ਆਉਂਦੈ ਦਾਦੀ ਦੀ ਸੁਣਾਈ ਹਰ ਬਾਤ ਦਾ  

ਅੱਜ ਵੀ ਮੇਰਾ ਓਸੇ ਸਕੂਲ ਜਾਣ ਨੂੰ ਬੜਾ ਚਿੱਤ ਕਰਦੈ
ਤੇ ਮਾਨਣਾਂ ਚਾਹੁੰਦਾ ਹਾਂ ਨਜ਼ਾਰਾ ਓਹਨਾਂ ਸੁਰਗਾਂ ਦੀ ਝਾਤ ਦਾ

ਅੱਜ ਭਾਂਵੇ ਰੱਬ ਨੇ ਸੁੱਖ-ਸਹੂਲਤਾਂ ਨਾਲ ਨਿਵਾਜ਼ ਦਿੱਤੈ
ਕਦੇ ਉਹ ਵੀ ਸੀ ਵੇਲਾ ਜਦੋਂ ਕਾਨਿਆਂ ਦੀ ਛੱਤ ਚੋਂ ਸੂਰਜ ਸੀ ਝਾਕਦਾ
 
ਆਪਣੇਂ ਦਿਲ ਦੇ ਬਚਪਨੇ ਤੋਂ ਤਾਂ ਉਸ ਦਿਨ ਨਿੱਖੜਾਂਗਾ
ਜਿਸ ਦਿਨ " ਨਿਮਰ " ਢੇਰ ਬਣ ਗਿਆ ਰਾਖ ਦਾ |

 

 

...................ਨਿਮਰਬੀਰ ਸਿੰਘ.................

08 Feb 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
well written!!!

its really good job nimar.......

bachpan nu bian karna.....matlab apne aap de andarle bachhe nu hamesha jeondian rakhna......

like ur work....

keep writing n keep sharing....

God bless u Raje.....

 

08 Feb 2011

roop kaur
roop
Posts: 27
Gender: Female
Joined: 27/Jan/2011
Location: chd
View All Topics by roop
View All Posts by roop
 

ਬਹੁਤ ਵਧੀਆ ਲਿਖਿਆ ਜੀ
ਬਚਪਨ ਦੀਆਂ ਸ਼ੈਤਾਨੀਆਂ, ਦਿਨ ਤੇ ਚੰਗੇ ਸੀ
ਕਾਸ਼ ਅਸੀਂ ਕਦੇ ਵੱਡੇ ਹੀ ਨਾ ਹੁੰਦੇ...........

08 Feb 2011

ਰਾਜਬੀਰ ਢਿੱਲੋਂ ...
ਰਾਜਬੀਰ ਢਿੱਲੋਂ
Posts: 50
Gender: Male
Joined: 09/Sep/2010
Location: chandigarh/Indore
View All Topics by ਰਾਜਬੀਰ ਢਿੱਲੋਂ
View All Posts by ਰਾਜਬੀਰ ਢਿੱਲੋਂ
 
bahut khoobsoorat..!!

 

bahut ghaint likheya veer..

 

sachhi ohna dina ch vaapas jaan nu bda dil krda hai,,,yaadan taajiyan karan lyi meharbani veerey..thankx for sharing,,jionde raho

08 Feb 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

WoW...Hameshan vaan ikk waar fir ton bahut hee khoobsurat rachana saadi jholi paun layi SHUKRIYA....keep it up..!!

08 Feb 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut vadia veer g


gud job

08 Feb 2011

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

Its really gud.Keep it up

08 Feb 2011

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 
realy nice creation...bahut hi pyara likheya,,bachpan bahut vadiya c,,,great creation.!! thankx for sharing here..god bless you.
08 Feb 2011

Harjit Singh
Harjit
Posts: 241
Gender: Male
Joined: 18/Jan/2011
Location: Hoshiarpur
View All Topics by Harjit
View All Posts by Harjit
 

mast aa veer g

08 Feb 2011

Harjit Singh
Harjit
Posts: 241
Gender: Male
Joined: 18/Jan/2011
Location: Hoshiarpur
View All Topics by Harjit
View All Posts by Harjit
 

ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਮੇਰੀਆ ਯਾਦਾਂ ਦੇ ਵਿੱਚ ਵਸਦੇ ਗੀਤ ਤੋਤਲੇ ਗਾਉਂਦੇ ਨੇ
ਚੋਰੀ ਗੰਨੇ ਭੰਨਦੇ ਸੀ ਤੇ ਬੇਰ ਤੋੜਦੇ ਮਲਿਆ ਤੋਂ
ਕੱਠੇ ਲੁਕਨ-ਮੀਟੀ ਖੇਲਦੇ ਸ਼ਾਮੀ ਸੂਰਜ਼ ਢਲਿਆ ਤੋਂ
ਸੁਫਨੇ ਦੇ ਵਿੱਚ ਆ ਕੇ ਮੇਰੇ ਚੀਖ-ਚੀਹਾੜਾ ਪਾਉਂਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ

 

ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ
ਰੋਟੀ ਖਾਣ ਨਾ ਅੱਜ ਕੋਈ ਜਾਏਓ ਇੱਕ-ਦੂਜੇ ਨੂੰ ਕਹਿੰਦੇ ਸੀ
ਗੁੱਲੀ-ਡੰਡਾ , ਬਾਂਦਰ-ਕੀਲਾ ਬਹੁਤੀ ਖੇਡ ਪਿਆਰੀ ਸੀ
ਪੁੱਗ -ਪੁਗਾਟਾ ਕਰਕੇ ਲੈਂਦੇ ਆਪੋ -ਆਪਣੀ ਵਾਰੀ ਸੀ
ਗੇਂਦ ਰਬੜ ਦੀ ਲੈ ਕੇ ਪਿੱਠੂ ਠੀਕਰੀਆਂ ਦਾ ਢਾਉਂਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ

 

ਸੋਣ-ਭਾਦਰੋ ਦੀ ਬਾਰਿਸ਼ ਵਿੱਚ ਨੰਗ-ਤੜੰਗੇ ਨਾਹੁੰਦੇ ਸਾਂ
ਮੀਂਹ ਬਰਸਾ ਦੇ ਜੋਰੋ - ਜੋਰੀ ਉੱਚੀ - ਉੱਚੀ ਗਾਉਂਦੇ ਸਾਂ
ਬਹੁਤਾ ਜਾਦਾ ਨਾਹ-ਨਾਹ ਕੇ ਤੇ ਕੰਬਨੀ ਜਿਹੀ ਛਿੜ ਜਾਂਦੀ ਸੀ
ਜਾਉ ਜਵਾਕੋ ਘਰ ਨੂੰ ਜਾਉ ਕਹਿੰਦਾ ਹਰ ਇੱਕ ਪਾਂਧੀ ਸੀ
ਜਿਵੇਂ ਤਰਸਿਆ ਮੈਂ ਯਾਰਾਂ ਨੂੰ ਕੇ ਉਹ ਵੀ ਮੈਨੂੰ ਚਾਹੁੰਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ

 

ਕੁੱਝ ਦੇਸੋਂ ਪਰਦੇਸ ਗਏ ਜੋ ਹਾਲੀ ਤੀਕ ਨਾ ਪਰਤੇ ਨੇ
ਆਲਿਆਂ ਦੇ ਵਿੱਚ ਪਏ ਖਿਡੋਣੇ ਨਾ ਕਦੇ ਕੀਸੇ ਨੇ ਵਰਤੇ ਨੇ
ਮਿਲ ਜਾਵੋ ਜਦ ਖੱਤ ਲਿਖਦਾ ਹਾ ਛੱਮ-ਛੱਮ ਅੱਥਰੂ ਵੱਗਦੇ ਨੇ
ਪੈਸੇ ਇਨਾ ਮੋਹ ਲਿਆ ਹੁਣ ਉਹ ਕਿੱਥੇ ਆਖੇ ਲਗਦੇ ਨੇ
ਚੜੇ ਸਾਲ ਵਿੱਚ ਆਵਾਗੇ ਹਰ ਸਾਲ ਹੀ ਲਾਰਾ ਲਾਉਂਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ

08 Feb 2011

Showing page 1 of 8 << Prev     1  2  3  4  5  6  7  8  Next >>   Last >> 
Reply