Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman  Phallar
Aman
Posts: 21
Gender: Male
Joined: 15/Oct/2009
Location: Ludhiana/ Bathinda
View All Topics by Aman
View All Posts by Aman
 
ਮੇਰਾ ਕੱਚੀ ਪਹਿਲੀ ਵਾਲਾ ਐਹੋ ਜਾ ਸਕੂਲ ਹੁੰਦਾ ਸੀ

ਮੇਰੇਂ ਆਪਣੇ  ਗਰਾਈਆਂ  ਵਿਚੋਂ ਸਤਿਕਾਰ ਦਿੱਤਾ ਸਭ ਨੇ,


ਹੁਣ ਹੋਲੀ-ਹੋਲੀ ਸਮੇ ਨਾਲ ਯਾਦ 'ਚੋ  ਵਿਸਾਰ ਦਿੱਤਾ ਸਭ ਨੇ |


ਅੱਜ ਸੁੰਨਾ ਵੇਹੜਾ ਜੀਹਦਾ, ਕਦੇ ਕਿੰਨਾ ਮਕ਼ਬੂਲ ਹੁੰਦਾ ਸੀ


ਮੇਰਾ ਕੱਚੀ ਪਹਿਲੀ ਵਾਲਾ ਐਹੋ ਜਾ ਸਕੂਲ ਹੁੰਦਾ ਸੀ .......

 

 

 

ਰੇਹ ਵਾਲੀ ਬੋਰੀ ਦਾ ਸਿਓੰਤਾ  ਬੈਗ ਮੋਢੇ ਲਟਕਾਉਂਦੇ  ਸੀ,


ਫੱਟੀ  ਫੜ ਹਥ 'ਚ ਸਕੂਲੇ ਅਸੀਂ  ਚਾਈ-ਚਾਈ  ਆਉਂਦੇ ਸੀ |


ਹੋ ਕੇ ਕੱਠੇ ਕਰਨੇ ਪਹਾੜੇ  ਯਾਦ  ਬੈਠ ਥੱਲੇ ਨਿੰਮ ਦੇ ,


ਜੇ ਅੱਜ ਭੁੱਲ ਜਾਈਏ ਓਹੋ ਦਿਨ ਤਾਂ ਕੀ ਏ ਪੱਲੇ ਨਿੰਮ ਦੇ |


ਭੁੱਲਣਾ ਨਹੀ ਕਿਸੇ ਨੂੰ ਵੀ ਸਾਡਾ ਉਦੋਂ ਤੋਂ ਅਸੂਲ ਹੁੰਦਾ ਸੀ


ਮੇਰਾ ਕੱਚੀ ਪਹਿਲੀ ਵਾਲਾ ਐਹੋ ਜਾ ਸਕੂਲ ਹੁੰਦਾ ਸੀ .......

 

 

 

ਜਾ ਕੇ ਆਪੋ -ਆਪਣੀ ਕਲਾਸ ਵਿਚ ਤੱਪੜਾਂ ਤੇ ਬਹਿੰਦੇ ਸੀ ,


ਸੋਹਣੇ - ਸੋਹਣੇ ਪੂਰਨੇ ਪਵਾਕੇ ਫਿਰ  ਫੱਟੀ ਲਿਖ ਲੈਂਦੇ ਸੀ |


ਬੇਲੀਆਂ ਨਾਲ ਸਿਆਹੀ ਦੀ ਦਵਾਤ ਵਿਚ ਸਾਂਝਾ ਪਾ ਕੇ ਰਖੀਆਂ,


ਪੋਚ-ਪੋਚ  ਗਾਚਣੀ ਨਾਲ  ਧੁੱਪਾਂ 'ਚ ਸੁਕਾਉਂਦੇ ਅਸੀਂ ਫੱਟੀਆਂ |


ਚੂਰੀ ਕੁੱਟੀ ਲਿਆਉਂਦੇ  ਘਰੋਂ ਨਾਂ ਖਰਚਾ ਫਜੂਲ ਹੁੰਦਾ ਸੀ


ਮੇਰਾ ਕੱਚੀ ਪਹਿਲੀ ਵਾਲਾ ਐਹੋ ਜਾ ਸਕੂਲ ਹੁੰਦਾ ਸੀ .......

 

 

 

 

ਬਹਿ ਕੇ ਖਾਣਾ ਦਲੀਆ ਸ਼ਰੀਹ ਦੀਆਂ ਫਲੀਆਂ ਦੇ ਨਾਲ ਬਈ,


ਖੇਡਦੇ ਸੀ ਖੋਹ -ਖੋਹ  , ਸ਼ੇਰ -ਬੱਕਰੀ ਤੇ ਚਕਨਾ ਰੁਮਾਲ ਬਈ |


ਫੜ ਦਾਹੜੀ ਬੋਹੜ ਦੀ ਅੱਧੀ ਛੁੱਟੀ ਝੂਟੈ ਬੜੈ ਲੈਦੇਂ ਸੀ,


ਸਾਰੀ ਛੁੱਟੀ ਪਾ ਰੌਲਾ ਨੰਗੇ ਪੈਰੀ  ਘਰ ਭੱਜ ਆਉਂਦੇ ਸੀ |


ਵੱਜ ਜਾਂਦੀ ਘੰਟੀ ਜਦੋਂ ਫਿਰ ਨਹੀਓਂ ਰੁਕਨਾ ਕਬੂਲ ਹੁੰਦਾ ਸੀ


ਮੇਰਾ ਕੱਚੀ ਪਹਿਲੀ ਵਾਲਾ ਐਹੋ ਜਾ ਸਕੂਲ ਹੁੰਦਾ ਸੀ .......

 

 

 

ਮਾਂ ਨੇ ਮੱਥਾ‌‌‌ ਚੁੰਮ ਕੇ ਸਕੂਲ ਜਦੋਂ ਪਹਲੀ ਵਾਰੀ ਤੋਰਿਆ ,


ਕਾਸ਼ ! ਕਿਤੇ ਫਿਰ ਮੁੜ ਆਵੇ ਓਹੋ ਦਿਨ ਜ਼ਿੰਗਦੀ 'ਚੋ ਮੋੜਿਆ |


ਗੁੱਲੀ-ਡੰਡਾ  ਖੇਡਾਂ ਫਿਰ ਪਿੜਾਂ ਵਿਚ ਜਾ ਕੇ ਦਿਲ ਬੜਾ ਲੋਚਦਾ ,


ਛੱਡ ਕੇ ਝਮੇਲੇ ਸਾਰੇ ਮੁੜ ਜਾਵਾਂ ਪਿੰਡ ਰਵਾਂ ਨਿਤ ਸੋਚਦਾ |


ਸੀਨੇ ਡੰਗ ਮਾਰਦਾ ਮਾਹੋਲ  ਸ਼ਹਿਰੀ ਜੋ ਕਦੇ ਅਨੁਕੂਲ ਹੁੰਦਾ ਸੀ


ਮੇਰਾ ਕੱਚੀ ਪਹਿਲੀ ਵਾਲਾ ਐਹੋ ਜਾ ਸਕੂਲ ਹੁੰਦਾ ਸੀ


 ਮੇਰਾ ਪਿੰਡ ਵਾਲਾ ਐਹੋ ਜਾ ਸਕੂਲ ਹੁੰਦਾ ਸੀ.............

 


************* ਅਮਨ ਫੱਲੜ *************

31 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut sohna likhia sir ji but eh life dubara milde nii pata ni kio .........sachi bale yaad aundea school d din

31 Jul 2010

Reply