Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਅਜੀਬ ਦਿਨ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮੇਰੇ ਅਜੀਬ ਦਿਨ ~

ਅੱਜਕਲ ਬਹੁਤ ਅਜੀਬ ਦਿਨਾਂ ਚੋਂ ਗੁਜਰ ਰਿਹਾ ਹਾਂ, ਖਿਆਲਾਂ ‘ਚ ਅਨਜਾਣ ਥਾਵਾਂ ਨਜ਼ਰੀ ਪੈਂਦੀਆਂ ਨੇ, ਜਿਵੇਂ ਇਕ ਹਨੇਰੀ ਜਗ੍ਹਾ ਕੋਈ ਰੇਸਤਰਾਂ । ਜਿਥੇ ਇਕ ਜਵਾਨ ਮੁੰਡੇ ਤੇ ਕੁੜੀ ਨੂੰ ਬੈਠਿਆ ਦੇਖਦਾ ਹਾਂ, ਮੈਂ ਡਰ ਜਾਂਦਾ ਇਹ ਸੋਚ ਕੇ ਕਿ ਇਸ ਕੁੜੀ ਦਾ ਭਵਿੱਖ ਇਸ ਮੁੰਡੇ ਦਾ ਭਵਿੱਖ ਬੜਾ ਡਰਾਉਣਾ ਹੋਏਗਾ । ਹੁਣ ਤਕ ਕਈ ਵਾਰ ਇਹ ਖਿਆਲ ਤੰਗ ਕਰ ਚੁੱਕਿਆ ! ਕਦੀ ਓਹਨਾ ਤੋਤਿਆਂ ਦੇ ਓਹ ਘਰ ਬਹੁਤ ਯਾਦ ਆਉਂਦੇ ਨੇ , ਜਿਹੜੇ ਸਾਡੇ ਘਰ ਕੋਲੇ, ਹੁਣ ਢਹ ਚੁੱਕੀਆਂ ਕੰਧਾਂ ‘ਚ ਰਿਹਾ ਕਰਦੇ ਸਨ, ਬਹੁਤ ਪੁਰਾਣੀਆਂ ਕੰਧਾਂ । ਬਚਪਨ ਦੀਆਂ ਓਹਨਾਂ ਉਦਾਸ ਸ਼ਾਮਾਂ ਨੂੰ ਮੈਂ ਅਕਸਰ ਸੋਚਦਾ ਕਿ ਇਹਨਾਂ ਤੋਤਿਆਂ ਦੇ ਹਨੇਰੇ ਘੁਰਨਿਆਂ ਚ ਲੁਕ ਜਾਵਾਂ । ਅੱਜਕਲ ਤੋਤਿਆਂ ਦੇ ਹਨੇਰੇ ਘਰ ਖਿਆਲ ‘ਚ ਆਉਂਦੇ ਨੇ, ਅੱਜ ਕਲ ਪੱਖੇ ਦੀ ਆਵਾਜ਼ ਤੋਂ ਖਿਝ ਚੜਦੀ ਹੈ, ਕਮਰੇ ਚ ਆ ਰਹੀ ਰੋਸ਼ਨੀ ਸਭ ਤੋਂ ਵੱਡੀ ਦੁਸ਼ਮਨ ਲਗਦੀ ਹੈ ।ਖਿਆਲ ‘ਚ ਆਉਂਦਾ ਹੈ ਦੂਰ ਇਕ ਬਹੁਤ ਦੂਰ, ਖਾਲੀ ਮੈਦਾਨ, ਜਿਹਦੇ ਵਿਚ ਵਿਚਾਲੇ, ਐਨ ਵਿਚਾਲੇ ਇਕ ਨਿੱਕਾ ਜੇਹਾ ਰੁੱਖ ਹੈ ! ਜਦੋਂ ਉਹ ਤੋਤਿਆਂ ਦੇ ਘੁਰਨੇ ਵਾਲੀਆਂ ਕੰਧਾਂ ਵੀ ਹੁਣ ਨਹੀ ਰਹੀਆਂ, ਮੈਂ ਸੋਚਦਾ ਹਾਂ ਹੁਣ ਕਿੱਥੇ ਲੁਕਾਂਗਾ ਮੈਂ ?

27 Nov 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਅਲਫਾਜ਼ ਨਹੀਂ ਹਨ ਮੇਰੇ ਕੋਲ ਕੁਝ ਵੀ ਕਹਿਣ ਦੇ ਲਈ,............ਹੈ ਤਾਂ ਬੱਸ ਇਹਨਾਂ ਹਰਫ਼ਾਂ ਵਿਚੋਂ ਮਹਿਸੂਸ ਹੁੰਦੀ ਇਕ ਪੀੜ੍ਹ,...ਇਕ ਦਰਦ ,......ਇਕ ਹੰਝੂ.......ਤੇ ਇਕ ਇਹਸਾਸ...........

03 Dec 2018

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਬਹੁਤੀ ਵਾਰ ਕਿਸੇ ਵੱਲੋਂ ਅਹਿਸਾਸ ਕਰਨਾ ਹੀ ਕਾਫ਼ੀ ਹੁੰਦੈ ! Love and respect 💐
26 Mar 2019

Reply