Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਪ੍ਰੀਤ ਸਿੰਘ
ਗੁਰਪ੍ਰੀਤ
Posts: 15
Gender: Male
Joined: 07/Nov/2010
Location: ਵੈਨਕੋਵਰ
View All Topics by ਗੁਰਪ੍ਰੀਤ
View All Posts by ਗੁਰਪ੍ਰੀਤ
 
ਤੂੰ ਮੇਰੇ ਕੋਟ ਦੇ ਕਾਲਰ ਤੇ ਟੰਗਿਆ ਇਹ ਗੁਲਾਬ ਜਿਸਦੀ ਵੀ ਛਾਤੀ ਵੇਖਾ ਉਸ ਵਿਚ ਖੰਜਰ ਦਿਸੇ

ਰੋਜ ਸੁਪਨੇ ਵਿਚ ਕਿਸੇ ਦਰਗਾਹ ਦਾ ਖੰਡਰ ਦਿਸੇ

ਰਾਤ ਦਿਨ ਮੈਨੂੰ ਤਬਾਹੀ ਦਾ ਹੀ ਮੰਜਰ ਦਿਸੇ

ਤੂੰ ਮੇਰੇ ਕੋਟ ਦੇ ਕਾਲਰ ਤੇ ਟੰਗਿਆ ਇਹ ਗੁਲਾਬ

ਜਿਸਦੀ ਵੀ ਛਾਤੀ ਤੇ ਵੇਖਾ ਉਸ ਵਿਚ ਖੰਜਰ ਦਿਸੇ

ਰਹਿਣ ਦੇ ਪਲਕਾਂ ਤੇ ਹੰਝੂ ਮੁੱਦਤਾਂ ਤੋਂ ਬਾਅਦ ਅੱਜ

ਥਲ ਜਿਹੀ ਇਸ ਜਿੰਦਗੀ ਵਿਚ ਕੁਝ ਤਾਂ ਤਰ ਦਿਸੇ

ਤੈਨੂੰ ਤਾਂ ਦਰਵਾਜਾ ਵੀ ਦੀਵਾਰ ਹੇ ਆਉਦਾ ਨਜਰ

ਮੈਨੂੰ ਹਰ ਦੀਵਾਰ ਹਰ ਗੁੰਬਦ ਦੇ ਵਿਚ ਦਰ ਦਿਸੇ

ਸ਼ਹਿਰ ਕੈਸਾ ਚੁਣ ਲਿਆ ਮੇਰੀ ਸਜਾ ਦੇ ਵਾਸਤੇ

ਹਰ ਕਿਸੇ ਦੇ ਹੱਥ ਚ ਫੁਲ ਨੇ ਇਕ ਵੀ ਨਾ ਪੱਥਰ

ਕੰਬ ਕੇ ਪੱਤੇ ਤਰ੍ਹਾ ਮੈ ਹੋ ਗਿਆ ਤਿਣਕੇ ਜਿਹਾ

ਬਸਤੀਆ ਉੱਤੇ ਚ੍ਹੜੇ ਚਿੜੀਆ ਦੇ ਜਦ ਲਸ਼ਕਰ ਦਿਸੇ

ਨਾ ਗਵਾਹੀ ਨਾ ਸਫਾਈ ਆਪਣੀ ਮਾਸੂਮੀ ਦੀ ਦੇ

ਅਰਥ ਉਹੀ ਅਰਥ ਹੈ ਜੋ ਹਰਫ ਦੇ ਅੰਦਰ ਦਿਸੇ

ਹੋ ਰਿਹਾ ਹਾਂ ਕਤਲ ਮੈ ਕਿਸ਼ਤਾ ਚ ਜਿਸ ਦਿਨ ਦਾ ਹਜੂਰ

ਓਸ ਦਿਨ ਦੀ ਕਤਲਗਾਹ ਹਾ ਮੈਨੂੰ ਹਰ ਮੰਦਰ ਦਿਸੇ

ਰੰਗ ਨਦੀਆ ਸ਼ਾਮ ਪਰਵਤ ਬਸਤੀਆ ਜੁਗਨੂੰ ਹਵਾ

ਕੈਸੇ ਕੈਸੇ ਜਿੰਦਗੀ ਦੀ ਰਾਹ ਵਿਚ ਤਸਕਰ ਦਿਸੇ 

18 Nov 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

i'm sorry, bit doubtful....is ur own work? if it is,..... reallyyyyyyyyyyyyy fantastic....

 

19 Nov 2010

ਗੁਰਪ੍ਰੀਤ ਸਿੰਘ
ਗੁਰਪ੍ਰੀਤ
Posts: 15
Gender: Male
Joined: 07/Nov/2010
Location: ਵੈਨਕੋਵਰ
View All Topics by ਗੁਰਪ੍ਰੀਤ
View All Posts by ਗੁਰਪ੍ਰੀਤ
 
ਹਾਜੀ ਜੀ ਕੋਪੀ ਮਾਰ ਕੇ ਪੋਸਟ ਕੀਤਾ

ਕੋਈ ਦਿਲ ਟੁੱਟੇ ਤੇ ਲਿਖਦਾ ਹੈ 

ਕੋਈ ਲਿਖਣਾ ਫਕੀਰ ਬਣਕੇ ਸਿਖਦਾ ਹੈ

ਕੋਈ ਕਰੇ ਜਿਕਰ ਉਸ ਹਲਾਤ ਦਾ 

ਜੋ ਅੱਖਾ ਮੂਹਰੇ ਭਿਆਨਕ ਮੰਜਰ ਦਿਸਦਾ ਹੈ

 

ਇਸ ਟੁੱਟੀ ਕਲਮ ਰਾਹੀ ਟੁੱਟੇ ਦਿਲ ਆਪਣੇ ਦਾ ਹਾਲ ਸੁਣਾਦੇ ਨੇ

 

ਪਰ ਲੋਕੀ ਜਿਹੜਾ ਲਿਖਣ ਵਾਲਾ ਹੁੰਦਾ ਬਿਚਾਰਾ ਉਹਦੇ ਤੇ ਸ਼ੱਕ ਕਰਨ ਨੂੰ ਮਿੰਟ ਸੈਕਿਡ ਲਾਉਦੇ ਨੇ

 

19 Nov 2010

Reply