Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਨਾਨਕੇ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
ਮੇਰੇ ਨਾਨਕੇ

ਹੁਣ ਨਾਨਕਿਆਂ ਬਾਰੇ ਕੁਝ ਹੋਰ ਗੱਲਾਂ ਸਾਂਝੀਆਂ ਕਰਨ ਲੱਗੀ ਹਾਂ .. ਜੋ ਗੱਲਾਂ ਕਦੇ ਕਿਸੇ ਨਾਲ ਸਾਂਝੀਆਂ ਨਹੀਂ ਕੀਤੀਆਂ.. ਦਿਲ 'ਚ ਹੀ ਨਾਸੂਰ ਹਨ,, ਏਥੇ ਸ਼ੇਅਰ ਕਰਨ ਲੱਗੀ  ਹਾਂ..ਨਾਨਕੇ ਜਾ ਕੇ ਮੌਜ ਮਸਤੀਆਂ ਤੇ ਖਾਣ ਪੀਣ ਬਾਰੇ ਦੱਸੂਗੀ... ਮੇਰੀਆਂ ਦੂਜੀਆਂ ਮਾਸੀਆਂ ਦੇ ਸਹੁਰਿਆਂ ਦੇ ਮੁਕਾਬਲੇ ਮੇਰਾ ਪਿੰਡ ਨੇੜੇ ਸੀ ਨਾਨਕਿਆਂ ਦੇ...। ਮੇਰੇ ਦੋ ਮਾਮਿਆਂ 'ਚੋਂ ਇੱਕ ਦਾ ਵਿਆਹ ਹੋਇਆ ਨਹੀਂ ਸੀ ਤੇ ਦੂਜੇ ਨੇ ਅਜੇ ਕਰਵਾਇਆ ਨਹੀਂ ਸੀ.. ਉੁਹ ਟਰੱਕ ਡਰਾਈਵਰ ਸੀ। ਤੇ ਦੂਜਾ ਵਿਹਲੜ...ਉਨਾਂ ਦੋਨਾਂ ਦੀ ਸੋਚ ਬਹੁਤ ਅਜੀਬ ਐ.. ਮੇਰੇ ਘਰਦਿਆਂ ਦੀ ਸੋਚ ਨਾਲੋਂ ਵੀ ਬਹੁਤ ਫ਼ਰਕ ਸੀ। ਸੋ ਮੈਂ ਤੇ ਵੀਰ ਜਾਣਾ ਪਸੰਦ ਨਹੀਂ ਸੀ ਕਰਦੇ। ਰਣਧੀਰ ਕਹਿੰਦਾ ਹੁੰਦਾ ਸੀ,"ਨਾਨਕੇ ਜਾਣ ਤੋਂ ਚੰਗਾ ਆ ਖੇਤ ਚਲੇ ਜਾਉ।"
       ਨਾਨਕਿਆਂ ਦਾ ਢਹਿਆ ਜਿਹਾ ਘਰ ਹੁੰਦਾ ਸੀ ਨਾਨੀ ਦੀ ਮੌਤ ਤੋਂ ਬਾਅਦ.... ਤੇ ਉਸ ਘਰ ਦੀ ਜ਼ਿੰਮੇਵਾਰੀ ਮੰਮੀ ਤੇ ਮਾਸੀਆਂ ਤੇ ਸੀ। ਤੇ ਕਿਉਂਕਿ ਮੇਰਾ ਘਰ ਨਜ਼ਦੀਕ ਸੀ ਇਸ ਲਈ ਮੰਮੀ ਹੀ ਜ਼ਿਆਦਾ ਖਿਆਲ ਰੱਖਦੇ ਸੀ.. ਸੋ ਸਾਲ 'ਚ ਦੋ ਤਿੰਨ ਵਾਰੀਂ ਜਾਣਾ ਪੈਂਦਾ ਸੀ ਕਦੇ ਘਰ ਲਿੱਪਣ, ਕਦੇ ਕੱਪੜੇ ਧੋਣ, ਕਦੇ ਸਫਾਈ ਕਰਨ..। ਮਾਂ ਨੇ ਜ਼ਬਰਦਸਤੀ ਮੈਨੂੰ ਲੈ ਜਾਣਾ..  ਕਿਉਂਕਿ ਉਥੇ ਜਾ ਕੇ ਕੱਲੇ ਬੰਦੇ ਨੂੰ ਉਦਾਂ ਹੀ ਘਰ ਖਾਣ ਨੂੰ ਆਉਂਦਾ ਸੀ। ਤੇ ਮੈਨੂੰ ਮੌਤ ਪੈ ਜਾਂਦੀ ਸੀ ਉਥੇ ਜਾਣ ਦੇ ਨਾਂ ਤੇ ਹੀ........।
                  ਅਸੀਂ ਦੁੱਧ,ਚਾਹ ਪੱਤੀ ਵਗੈਰਾ ਘਰੋਂ ਹੀ ਲੈ ਕੇ ਜਾਂਦੇ ਸੀ। ਕਦੇ ਕਦੇ ਤਾਂ ਰੋਟੀ ਵੀ। ਜਾਂ ਫੇਰ ਘਰੋਂ ਈ ਰੱਜ ਕੇ ਜਾਣਾ ਤੇ ਭੁੱਖੇ ਭਾਣੇ ਘਰੇ ਆ ਕੇ ਵੜਣਾ...। ਵੈਸੇ ਕਦੇ ਕਦਾਈਂ ਕੋਈ ਗਵਾਂਢੀ ਵੀ ਖੁਆ ਦਿੰਦੇ ਸੀ ਰੋਟੀ।

17 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਉਥੇ ਜਿਵੇਂ ਹੀ ਜਾ ਕੇ ਪਹੀ ਤੇ ਉਤਰਨਾ ਤਾਂ ਕਾਫੀ ਵਾਟ ਤੁਰ ਕੇ ਜਾਣਾ ਪੈਣਾ ਸੀ, ਚੰਗੀ ਕਸਰਤ ਹੋ ਜਾਂਦੀ ਸੀ.. ਸਾਹ ਫੁੱਲ ਜਾਣਾ.. ਅਜੇ ਵੀ ਯਾਦ ਆ ਸਿਰ ਰੜ ਜਾਂਦਾ ਸੀ। ਫੇਰ ਜਦੋਂ ਹੀ ਜਾ ਪਹੁੰਚਣਾ ਤਾਂ 75% ਬਾਹਰਲੇ ਦਰਵਾਜ਼ੇ ਨੂੰ ਜਿੰਦਰਾ ਤੇ ਕਮਰਿਆਂ ਨੂੰ ਤਾਂ ਹਮੇਸ਼ਾ ਹੀ। ਅੱਜ ਤੱਕ ਇੱਕ ਵਾਰ ਵੀ ਏਦਾਂ ਨਹੀਂ ਹੋਇਆ ਕਿ ਨਾਨਕੇ ਗਏ ਤੇ ਮਾਮਾ ਘਰ ਹੋਵੇ। ਫੇਰ ਜਾ ਕੇ ਮਾਂ ਨੇ ਸੜਕ ਤੇ ਦਰਵਾਜੇ ਕੋਲ ਖੜ ਜਾਣਾ ਤੇ ਮੇਰੀ ਫੇਰੀ ਸ਼ੁਰੂ ਕਿ ਜਾ ਕੇ ਮਾਮੇ ਨੂੰ ਲੱਭ ਕੇ ਲਿਆ.. ਪਹਿਲਾਂ ਪਿੰਡ ਦੀ ਧਰਮਸ਼ਾਲਾ 'ਚ ਜਾਣਾ ਤੇ ਪਿੰਡ ਸੀ ਬਹੁਤ ਵੱਡਾ ... ਸੋ ਬਹੁਤ ਬਜ਼ੁਰਗ ਹੁੰਦੇ ਸੀ.. ਮੈਂ ਸ਼ਰਮਾਉਂਦੀ ਘੱਟ ਹੀ ਸੀ .. ਜਾ ਕੇ ਪੁੱਛਣਾ ਕਿ ਮੇਰਾ ਮਾਮਾ ਨੀਂ ਆਇਆ ਏਥੇ?? ਅੱਗੇ ਮਾਮਾ ਇਦਾਂ ਦਾ ਚੜਦਾ ਚੰਦ ਕਿ 75% ਉਹ ਵੀ ਥੜੇ ਤੇ ਨਹੀਂ ਸੀ ਹੁੰਦਾ। ਤੇ ਮੈਂ ਸਭ ਬਜ਼ੁਰਗਾਂ ਤੋਂ ਸਿਰ ਪਲੋਸਵਾ ਕੇ ਜਦੋਂ ਨੂੰ ਮਾਂ ਕੋਲ ਵਾਪਿਸ ਆਉਣਾ ਤਾਂ ਇਧਰ ਉਦੋਂ ਤੱਕ ਮਾਂ ਨਾਲ ਹੋਰ ਭਾਣਾ ਵਰਤ ਚੁੱਕਾ ਹੁੰਦਾ ਸੀ.. ਮਾਂ ਕੋਲ ਪਹੁੰਚਣਾ ਤਾਂ ਦੇਖਣਾ ਕਿ ਅੱਠ ਦਸ ਬੁੜੀਆਂ ਨੇ ਮਾਂ ਨੂੰ ਘੇਰਾ ਪਾਇਆ ਹੋਣਾ ਤੇ ਜਿਵੇਂ ਮਾਂ ਨੂੰ ਰੋਣ ਲਈ ਤਰਲੇ ਪਾ ਰਹੀਆਂ ਹੋਣ। ਜਦੋਂ ਤੱਕ ਮਾਂ ਰੋਂਦੀ ਨਹੀਂ ਸੀ ਲੱਗੀਆਂ ਰਹਿੰਦੀਆਂ ਸੀ.."ਚਲ ਥੋਡੇ ਤਾਂ ਘਰ ਵਸਗੇ ਮੁੰਡਿਆਂ ਦਾ ਕੀ ਬਣੂੰ.. ਮਾਂ ਮਛੋਰ ਹੋ ਗਏ.."
"ਭਾਈ ਬੁੜੀਆਂ ਨਾਲ ਈ ਘਰ ਵਸਦੇ ਆ ..ਦੇਖਲਾ ਹੁਣ ਕਾਂ ਬੋਲਦੇ ਆ"
"ਭੈਣੇ ਬਾਹਲੀਂ ਚੰਗੀ ਬੁੜੀ ਸੀ ਚੰਦਰੀ..." ਵਗੈਰਾ ਵਗੈਰਾ.. ਮਾਂ ਨੇ ਜਦੋਂ ਤੱਕ ਰੋਣ ਨਾ ਲੱਗਣਾ।
       ਫੇਰ ਜਿਵੇਂ ਈ ਮਾਂ ਦੇ ਹੰਝੂ ਸ਼ੁਰੂ, ਬੁੜੀਆਂ ਦੇ ਪੈਰ ਵੀ ਘਰਾਂ ਵੱਲ ਵਾਪਿਸ। ਚਲੋ ਫੇਰ ਮਾਂ ਨੂੰ ਚੁੱਪ ਕਰਵਾਉਣਾ ਤੇ ਮਾਂ ਨੇ ਕਹਿਣਾ ਚੱਲ ਪਹਿਲਾਂ ਚਾਬੀ ਲੱਭੀਏ...। ਇੱਕ ਪਾਸਿਉਂ ਲੱਗਣਾ ਗਲੀ ਦੇ ..ਪੰਦਰਾਂ ਵੀਹ ਘਰਾਂ 'ਚ ਪੁੱਛਣਾ ..ਕਿਸੇ ਨੇ ਕਹਿਣਾ ਉਧਰ ਜਾਂਦਾ ਦੇਖਿਆ ਸੀ ਕਿਸੇ ਨੇ ਦੂਜੇ ਪਾਸੇ ਕਹਿਣਾ..।ਪਿੰਡ ਬਹੁਤ ਵੱਡਾ ਸੀ ਸੋ ਚਾਬੀ ਲੱਭਦਿਆਂ ਨੂੰ ਦੁਪਹਿਰ ਹੋ ਜਾਂਦੀ ਸੀ...(ਏਨੀ ਅਕਲ ਪਤਾ ਨੀਂ ਹੈ ਨੀਂ ਸੀ ਕਿ ਇੱਕ ਚਾਬੀ ਸਾਨੂੰ ਦੇ ਦਿੰਦੇ,, ਪਰ ਮੰਮੀ ਹੋਰੀਂ ਤਿੰਨ ਭੈਣਾਂ ਸੀ ਤੇ ਚਾਬੀ ਇੱਕ ਈ ਵਾਧੂ ਹੋਣੀ ਆ..) ਫੇਰ ਜੀ ਜਦੋਂ ਤਾਈਂ ਮਾਮਾ ਜੀ ਨੇ ਲੱਭਣਾ ਤਾਂ ਮਾਮੇ ਨੇ ਆਪ ਨੀਂ ਘਰ ਆਉਣਾ . ਚਾਬੀ ਦੇ ਕੇ ਤੋਰ ਦੇਣਾ।

17 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਫੇਰ ਦਰਵਾਜ਼ਾ ਖੁੱਲਣਾ ਆਖਿਰ ਤਾਂ ਸੋਚੋ ਅੱਗੋਂ ਕੀ ਹਾਲ ਹੋਊ ਵਿਹੜੇ ਦਾ... ਦੋ ਦੋ ਹੱਥ ਦਾ ਘਾਹ ਤੇ ਉਤੋਂ ਮਾਮਾ ਮੇਰਾ ਫੁੱਲਾਂ ਦਾ ਸ਼ੌਕੀਨ..ਹਰ ਤਿਮਾਹੀ ਫੁੱਲ ਲਗਵਾ ਲੈਂਦਾ ਸੀ ਤੇ ਪਾਣੀ ਪਾਉਣਾ ਨਹੀਂ  ਕਦੇ , ਸੋ ਉਹਨਾਂ ਦਾ ਕਤਲੇਆਮ ਵੀ ਸਾਡੇ ਹੱਥੋਂ ਹੀ ਲਿਖਿਆ ਹੁੰਦਾ ਸੀ। ਸੋ ਮਾਂ ਨੇ ਕਿਸੇ ਦੀ ਕਹੀ ਮੰਗ ਕੇ ਲੱਗਣਾ ਘਾਹ ਪੁੱਟਣ ਤੇ ਮੈਨੂੰ ਕਹਿਣਾ ਕਿਸੇ ਦੇ ਘਰੋਂ ਪਾਣੀ ਦੀ ਬਾਲਟੀ ਲੈ ਕੇ ਆ, ਨਲਕਾ ਵੀ ਉੱਤਰਿਆ ਹੁੰਦਾ ਸੀ। ਸੋ ਸਾਹੋਂ ਸਾਹ ਹੋ ਕੇ ਵਿਹੜੇ ਦੀ ਸਫਾਈ ਕਰਕੇ ਘਾਹ ਕਿਸੇ ਖੂੰਜੇ ਲਾ ਕੇ , ਪਿਛਲੀ ਵਾਰ ਵਾਲੇ ਘਾਹ ਨੂੰ ਅੱਗ ਲਾ ਕੇ ਫੇਰ ਕਮਰੇ ਖੋਲਣੇ। ਤੇ ਅੱਗੇ ਕਮਰਿਆਂ ਦੀ ਹਾਲਤ ਆਪ ਹੀ ਸੋਚ ਲਵੋ..ਮਣਾਂ ਮੂੰਹੀਂ ਮਿੱਟੀ, ਤੇ ਰੱਬ ਦਾ ਭਲਾ ਦੋ ਈ ਸੀ ਕਮਰੇ। ਕਦੇ ਕਦੇ ਚੂਹੇ ਵੀ ਮਰੇ ਹੁੰਦੇ ਸੀ ਅੰਦਰ ਸੋ ਮੂੰਹ ਸਿਰ ਲਪੇਟ ਕੇ ਮਾਂ ਨੇ ਪਹਿਲਾਂ ਉਨਾਂ ਦਾ ਸ਼ਰੀ ਗਣੇਸ਼ ਕਰਨਾ। ਫੇਰ ਕਿਸੇ ਕੋਨੇ 'ਚੋਂ ਸਟੋਵ ਲੱਭ ਕੇ ਚਾਹ ਬਣਾਉਣੀ ਤੇ ਉਦੋਂ ਹੀ ਮਾਮੇ ਨੇ ਆ ਟਪਕਣਾ ਕਿਤੋਂ ਤੇ ਨਾਲ ਦੋ ਚਾਰ ਹੋਰ ਵੀ ਮੱਖੀਮਾਰ । ਤੇ ਉਨਾਂ ਨੇ ਫੇਰ ਪੂਰੇ ਵਿਹੜੇ 'ਚ ਏਦਾਂ ਗੇੜਾ ਮਾਰਨਾ ਜਿਵੇਂ ਗਰਦੌਰੀ ਕਰਨ ਆਏ ਹੋਣ। ਨਾਲ ਨਾਲ ਮਾਮੇ ਦੀਆਂ ਟਿੱਪਣੀਆਂ ਵੀ ਜਿਵੇਂ," ਵੀਰਾਂ(ਮਾਂ ਦਾ ਨਾਮ) ਆਹ ਏਥੇ ਜੇ ਜੜਾਂ ਰਹਿ ਗੀਆਂ,, ਕਹੀ ਕੀਹਦੀ ਲਿਆਂਦੀ ਸੀ, ਫਲਾਣੇ ਕੇ ਬਾਹਲੀ ਸਹੀ ਕਹੀ ਆ, ਅਗਲੀ ਵਾਰੀ ਉਨਾਂ ਦਿਉਂ ਲੈ ਕੇ ਆਈਂ"

17 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

" ਆਹ ਫੁੱਲ ਪੱਟਕੇ ਟੋਇਆਂ 'ਚ ਮਿੱਟੀ ਕਾਹਤੋਂ ਭਰਤੀ, ਮੈਂ ਹੁਣ ਸੰਤਰੇ, ਅਮਰੂਦਾਂ ਦੇ ਬੂਟੇ ਲਗਵਾਉਣੇ ਸੀ.." ਜਾਣਿ ਕਿ ਮਾਂ ਦੇ ਪੱਲੇ ਫੇਰ ਉਹੀ ਫਿੱਟੇ ਲਾਹਨਤ।
      ਤੇ ਚਾਹ ਪੀ ਕੇ ਜੇ ਸਫਾਈ ਵਾਲਾ ਗੇੜਾ ਹੁੰਦਾ ਸੀ ਤਾਂ ਮਾਂ ਨੇ ਲੱਗ ਜਾਣਾ ਸਫਾਈ ਕਰਨ... ਮਾਮਾ ਉਸ ਸਾਰੇ ਟਾਈਮ 'ਚ ਆਵਦੇ ਆਡੀਉ ਕੈਸਿਟ ਪਲੇਅਰ ਦੀਆਂ ਤਾਰਾਂ ਵਗੈਰਾ ਜੋੜ ਕੇ ਗਾਣੇ ਲਾ ਦਿੰਦਾ ਸੀ। ਤੇ ਉਹ ਵੀ ਇਨੀਂ ਉੱਚੀ ਕਿ ਅੱਧੇ ਪਿੰਡ  ਨੂੰ ਪਤਾ ਲੱਗ ਜਾਵੇ ਕਿ ਅੱਜ ਘਰੇ ਈ ਆ।
      ਤੇ ਮੇਰਾ ਕੰਮ ਹੁੰਦਾ ਸੀ ਸਾਰੀਆਂ ਫੋਟੋ ਸਾਫ਼ ਕਰਨਾ ਤੇ ਮਾਮਾ ਕੈਸਿਟਾਂ ਵੀ ਝਾੜਣ ਨੂੰ ਕਹਿ ਦਿੰਦਾ ਸੀ। ਘਰੇ ਡੇਢ ਦੋ ਸੌ ਕੈਸਿਟ ਤਾਂ ਹੋਊਗੀ.. (ਸੀ ਸ਼ੌਕੀਨ ਵੈਸੇ ਮੇਰੇ ਮਾਮੇ) .. ਮੈਂ ਸਜਾ ਕੇ ਰੱਖ ਦੇਣੀਆਂ ਉਹ ਤੇ ਮਾਮਾ ਬਾਗੋ ਬਾਗ... ਬਾਹਲੀ ਸਿਆਣੀ ਭਾਣਜੀ ਆ.......
      ਤੇ ਬਾਕੀ ਸਾਰਾ ਟਾਈਮ ਆਥਣ ਤੱਕ ਮੈਂ ਫੋਟੋ ਲੈ ਕੇ ਹੀ ਬੈਠੀ ਰਹਿਣਾ ਤੇ ਮਾਂ ਨੂੰ ਪੁੱਛੀ ਜਾਣਾ ,, ਆਹ ਕੌਣ ਆ.. ਕਿੱਥੇ ਆ.. ਫੋਟੋ ਦੇਖਣਾ ਚੰਗਾ ਲੱਗਦਾ ਸੀ ਤੇ ਅਚੰਬਾ ਵੀ ਨਾਨਾ ਨਾਨੀ ਦੀਆਂ ਪੁਰਾਣੀਆਂ ਫੋਟੋ ਦੇਖ ਕਿ ਏਥੇ ਸਾਰੇ ਕਦੇ ਏਦਾਂ ਵੀ ਰਹਿੰਦੇ ਹੁੰਦੇ ਸੀ.........।
   ਤੇ ਬੱਸ ਮੇਰਾ ਫੋਟੋਆਂ ਨਾਲ , ਮਾਂ ਦਾ ਸਫਾਈ ਕਰਦੀ ਦਾ ਤੇ ਮਾਮੇ ਦਾ ਸਾਫ਼ ਸੁਥਰੇ ਘਰ ਵੱਲ ਦੇਖਦੇ ਦੇਖਦੇ ਵਕਤ ਲੰਘ ਜਾਂਦਾ ਸੀ। ਤੇ ਫੇਰ ਮਾਂ ਨੂੰ ਤੇ ਮੈਨੂੰ ਜਦੋਂ ਭੁੱਖ ਲੱਗਣੀ ਤਾਂ ਫੇਰ ਘਰ ਦੀ ਯਾਦ ਆਉਣੀ ਤੇ ਅਸੀਂ ਆਵਦੇ ਘਰ ਵੱਲ ਫੇਰੀ ਪਾ ਲੈਣੀ ਦੁਬਾਰਾ ਤੇ ਮਾਮਾ ਜੀ ਉਦੋਂ ਤੱਕ ਪਹਿਲਾਂ ਹੀ ਕਿਤੇ ਜਾ ਚੁੱਕੇ ਹੁੰਦੇ ਸੀ ਤੇ ਮਾਂ ਨੇ ਫੇਰ ਨਾਨਾ ਨਾਨੀ ਜੀ ਦੀ ਕੋਈ ਗੱਲ ਕਰਦਿਆਂ ਉਹੀ ਭਰੇ ਜਿਹੇ ਮਨ ਨਾਲ ਉਹੀ ਜਿੰਦਰਾ ਲਾ ਦੇਣਾ ਤੇ ਚਾਬੀ ਗੁਆਂਢੀਆਂ ਦੇ ਘਰ ਦੇ ਕੇ ਸਾਡੇ ਨਾਨਾ ਨਾਨੀ , ਮਾਮਾ ਮਾਮੀਆਂ ਸਭ ਕੁਝ ਆਪਣੇ ਦਾਦਾ ਦਾਦੀ ਕੋਲ, ਪਾਪਾ ਕੋਲ ਆ ਕੇ ਸੁੱਖ ਦਾ ਸਾਹ ਆਉਣਾ.. ।
ਆਹ ਸਾਡਾ ਨਾਨਕੇ ਜਾਣਾ, ਘਰ ਸੁਆਰ ਕੇ ਭੁੱਖੇ ਭਾਣੇ ਘਰ ਵਾਪਿਸ ਆਉਣਾ ਹੁੰਦਾ ਸੀ.................।


jassi sangha              

17 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Karda mamu naal gal ja ke.

17 Mar 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

jehdiyaa cassettes chukkke liaundi si uh nahi dasniyaaa????

17 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

eh mamu oh ni haige..eh mamu hor aa..

te arinder ah sachi gall aa.. main randhir lyi cassetan v lai k aundi c..

17 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hmmmmmmmmm....

17 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

serious na howo bhayi..hass lo..koi chkkr ni..:)

18 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut vadhi likhdee aien  JASSI tu....main te parhde parhde jaani os samey ch hee pahunch giya c....laagda c jiven main eh hunne  apniyan akhan naal dekh riha hovaan....

 

 

18 Mar 2010

Showing page 1 of 2 << Prev     1  2  Next >>   Last >> 
Reply