Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਬੇਬੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਮੇਰੀ ਬੇਬੇ
*ਮੇਰੀ ਬੇਬੇ*

ਹੁਣ ਓਹ ਕਦੇ ਕਦੇ ਹਵਾ ਬਣਕੇ ਆਉਂਦੀ ਏ
ਮੈਨੂੰ ਛੂਹ ਜਦ ਅਪਣਾ ਅਹਿਸਾਸ ਕਰਾਉਂਦੀ ਏ
ਦਿਲ ਕਰਦਾ ਓਹਦੀ ਗੋਦੀ ਸਿਰ ਧਰ ਕੇ ਰੋਵਾਂ
ਤੇ ਪੁੱਛਾਂ ਕਿਊਂ ਬਾਪੂ ਝਿੜਕਦਾ ਨਹੀਂ ਹੁਣ?
ਜਦ ਕਦੇ ਪੀ ਕੇ ਆਉਂਦਾ ਹਾਂ ਮੈਂ ਲੜਖੜਾਉਂਦੇ
ਕਿਊਂ ਗੁੱਸੇ ਚ ਕੋਈ ਤਿੜਕਦਾ ਨਹੀਂ ਹੁਣ??
ਥੋੜਾ ਜਿਹਾ ਮੁਸਕਾ ਕੇ, ਮੇਰੇ ਕੋਲ ਆ ਕੇ
ਉਂਗਲਾਂ ਨਾਲ ਮੇਰੇ ਖਿੰਡੇ ਕੇਸਾਂ ਨੂੰ ਵਾਹੁੰਦੀ ਏ
ਹੁਣ ਓਹ ਕਦੇ ਕਦੇ ਹਵਾ ਬਣਕੇ ਆਉਂਦੀ ਏ

ਹਵਾ ਬਣ ਪੁੱਛਦੀ ਏ, ਕੀ ਖਾਧਾ, ਪੀਤਾ?
ਕਦੋਂ ਸੋਵਾਂ ਜਾਗਾਂ? ਕਿੱਥੇ ਆਵਾਂ ਜਾਵਾਂ?
ਕਿ ਕਿਸ ਤੋ ਧੁਆਂਉਂਦਾ ਹਾਂ ਮੈਂ ਮੈਲੇ ਲੀੜੇ?
ਕਿ ਢਿੱਡ ਨੂੰ ਭਰਨ ਲਈ ਕੀ ਰਿੰਨਾ ਬਣਾਂਵਾ?
ਕੀ ਵੱਡੀ ਨੂੰ ਤੀਆਂ ਤੇ ਲੈ ਕੇ ਗਿਆ ਸੀ?
ਨਾ ਕਰੂਏ ਗੜਬੜੇ ਵੀ ਸੁੱਕੇ ਲੰਘਾਵਾਂ
ਓਹਨੇ ਕੀਹਨੂੰ ਕਹਿਣਾਂ ਏ, ਓਹਦੀ ਪਿੱਠ ਪੂਰੀਂ
ਕਿ ਓਹਨੂੰ ਨਾ ਲੱਗੇ ਬਿਨ ਪੇਕੇ ਨਾ ਮਾਂਵਾਂ
ਜਦ ਕਦੇ ਵਕਤੋਂ ਹਾਰਾਂ ਤੇ ਭਰ ਆਉਣ ਅੱਖੀਆਂ
ਤਾਂ ਮੱਥੇ ਨੂੰ ਚੁੰਮ ਹੌਂਸਲੇ ਨਾਲ ਵਰਾਉਂਦੀ ਏ
ਹੁਣ ਓਹ ਕਦੇ ਕਦੇ ਹਵਾ ਬਣਕੇ ਆਉਂਦੀ ਏ

ਓਹ ਠੰਡੀਆਂ ਹਵਾਵਾਂ ਦੇ ਬੁੱਲੇ ਦੇ ਵਰਗੀ
ਨੀਲੇ ਅੰਬਰ ਚੋਂ ਆ ਮੇਰੀ ਬੈਠਕ ਚ ਬਹਿੰਦੀ
ਤੇ ਤੱਕ ਕੇ ਪਲੰਘ ਉੱਤੇ ਖਿੰਡੀਆਂ ਕਿਤਾਬਾਂ
ਬੇ-ਤਰਤੀਬੇ ਜਹੇ ਕਪੜੇ, ਓਹਨੂੰ ਇੱਕ ਚੜਦੀ ਇੱਕ ਲਹਿੰਦੀ
ਕਿ ਮੈਨੂੰ ਹੀ ਸੁਣਦੀ ਓਹਦੀ ਦਿੱਤੀ ਝਿੜਕੀ
ਕਿ "ਢੱਠੇ ਜਿਹਾ ਹੋਇਆ, ਗੱਲ ਪੱਲੇ ਨਾ ਪੈਂਦੀ"
"ਕੋਈ ਆਇਆ ਤਾਂ ਆਖੂਗਾ ਕੀ ਮਾਂ ਨੇ ਸਿਖਾਇਆ?"
"ਤੇ ਮਾਂਵਾਂ ਨੂੰ ਆਹੀ ਤੇ ਮੁੰਦਰੀ ਹੈ ਪੈਂਦੀ"
ਤੇ ਜਦ ਤੱਕ ਨਾ ਉੱਠ ਕੇ ਮੈਂ ਬੈਠਕ ਸਵਾਰਾਂ
ਓਹ ਦੇ ਦੇ ਕੇ ਝਿੜਕਾਂ ਸਭ ਖਿੰਡਿਆ ਚਕਵਾਉਂਦੀ ਏ
ਹੁਣ ਓਹ ਕਦੇ ਕਦੇ ਹਵਾ ਬਣ ਕੈ ਆਉਂਦੀ ਏ
#Bad_Singer
29 Jul 2021

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

wah !

god  bless you

10 Aug 2021

Reply