ਕੁੱਝ ਵੀ ਤਾਂ ਨਹੀਂ ਮੇਰੀਆਂ ਲਿਖਤਾਂ ਵਿੱਚ
ਲਿਖਦੀ ਹਾਂ ਆਪਣਾ ਆਪ ਭੁਲਾਉਣ ਲਈ
ਨੇੜੇ ਨੇੜੇ ਜਦੋਂ ਢੁੱਕਣ ਲੱਗ ਜਾਂਦੇ
ਜਿੰਦ ਖਾਣੇ ਗ਼ਮਾਂ ਨੂੰ ਭੁਲਾਉਣ ਲਈ
ਕਦੀ ਕਦੀ ਅਜ਼ੀਜ਼ ਨਾਰਾਜ਼ ਹੋ ਜਾਂਦੇ ਜੋ
ਓਹਨਾਂ ਦੇ ਚੇਹਰੇ ਖਿਲਾਉਣ ਲਈ
ਅੱਖੀਆਂ ਦਾ ਨੀਰ ਜਦੋਂ ਮੁੱਕਣ ਤੇ ਆਵੇ
ਥੋੜਾ ਜੇਹਾ ਉਸਨੂੰ ਵਧਾਉਣ ਲਈ
ਸੂਰਜ ਦਾ ਤੇਜ ਚੰਨ ਦੇ ਕੋਲ ਹੈ
ਰਾਤ ਦਾ ਹਨੇਰਾ ਮਿਟਾਉਣ ਲਈ
ਸਾਂਭ ਕੇ ਰਖ ਲਈ ਮੈਂ ਸੰਦੂਕ ਦੇ ਵਿੱਚ
ਝਾਂਜਰ ਉਸ ਦਿੱਤੀ ਸੀ ਛਣਕਾਉਣ ਲਈ
ਜਿੰਦ ਧੁੱਪਾਂ ਦੇ ਵਿਚ ਛਾਂ ਬਣਜਾ ਤੂੰ
ਥੱਕਿਆਂ ਨੂੰ ਦਮ ਦਿਵਾਉਣ ਦੇ ਲਈ
.............ਹਰਜਿੰਦਰ..........