ਓਏ ਕਾਲੇ ਸਮਾਜ ਦੀ ਕਾਲੀ ਸਿਆਹੀ ਨਾਲ ਛਪਦੇ ਅਖਬਾਰੋ, ਮੇਰੀ ਮੌਤ ਦੀ ਖਬਰ ਐਨੀ ਜਲਦੀ ਨਾਂ ਉਡੀਕੋ ,
ਅਜੇ ਤਾਂ ਬਾਕੀ ਹੈ ,,,,
ਮੇਰੀ ਕਲਮ ਦੀ ਸੁਰਖ ਸਿਆਹੀ ਚੋਂ ਬਲਦੇ ਹਰਫ਼ ਨਿਕਲਣੇ , ਅਜੇ ਤਾਂ ਬਾਕੀ ਹੈ ,,,,, ਸੁਰਖ ਹਰਫਾਂ ਨਾਲ ਇਹਨਾ ਕਾਮਿਆਂ ਦੇ ਸਫੈਦ ਖੂਨ ਨੂੰ ਲਾਲ ਕਰਨਾ , ਅਜੇ ਮੇਰੀ ਮੌਤ ਦੀ ਖਬਰ ਨਾਂ ਉਡੀਕੋ |
ਅਜੇ ਤਾਂ ਬਾਕੀ ਹੈ ,,,,, ਹਿੰਮਤ ਦੀ ਸੀਖ ਨਾਲ ਇਹਨਾ ਦੇ ਧੁਖਦੇ ਸੀਨੇ ਨੂੰ ਫਰੋਲਣਾ , ਅਜੇ ਤਾਂ ਬਾਕੀ ਹੈ ,,,,, ਇਹਨਾ ਦੇ ਝੁਕੇ ਚਿਹਰੇਆਂ ਦਾ ਰੁਖ ਪੱਕੀਆਂ ਹਵੇਲੀਆਂ ਵੱਲ ਕਰਨਾ, ਅਜੇ ਮੇਰੀ ਮੌਤ ਦੀ ਖਬਰ ਨਾਂ ਉਡੀਕੋ |
ਅਜੇ ਤਾਂ ਬਾਕੀ ਹੈ ,,,,, ਢਹਿੰਦੀਆਂ ਹਵੇਲੀਆਂ ਦੀਆਂ ਇੱਟਾਂ ਕੁੱਲੀਆਂ ਨੂੰ ਲਗਦੇ ਵੇਖਣਾ , ਅਜੇ ਤਾਂ ਬਾਕੀ ਹੈ ,,,, ਇਹਨਾ ਦੀ ਗਰੀਬੀ ਦੀ ਠੰਡਕ ਚੋਂ ਅਮੀਰੀ ਦੇ ਸਿਵੇਂ ਨੂੰ ਸੇਕਣਾ | ਅਜੇ ਮੇਰੀ ਮੌਤ ਦੀ ਖਬਰ ਨਾਂ ਉਡੀਕੋ |
ਅਜੇ ਤਾਂ ਮੇਰੀ ਸੋਚ ਨੇ, ਅੱਗ ਦਾ ਸਮੁੰਦਰ ਸਰ ਕਰਨਾ, ਮੇਰੀ ਦੇਹ ਤੇ ਲੱਗੇ ਜਖਮਾਂ ਨੂੰ , ਮੈਂ ਹੋਰ ਡੂੰਘੇ ਕਰਨਾ , "Minder" ਤੁਹਾਡੀ ਉਡੀਕ ਨਾਲ ਨਹੀਂ , ਆਪਣੀ ਸੋਚ ਦੇ ਮਰਨ ਨਾਲ ਮਰਨਾ|
,,,,,,,,,,,ਗੁਰਮਿੰਦਰ ਸੈਣੀਆਂ ,,,,,,,,,,,,,,
|