|
ਡਾਇਰੀ ਚੋਂ ਨਾਂ "ਮਿੰਦਰ" ਦਾ , |
ਦਿਲ ਸਾਫ਼ ਵੇਖਕੇ ਅੱਜਕੱਲ ਚਾਹੁਣਾ ਛੱਡਤਾ ਸੱਜਣਾ ਨੇ ,
ਸਾਡਾ ਖਾਬ ਕਿਤੇ ਨਾਂ ਆਜੇ , ਸੌਣਾ ਛੱਡਤਾ ਸੱਜਣਾਂ ਨੇ ,
ਸੋਹਣੀ ਸ਼ਕਲ ਤੇ ਨਖਰੇ ਵਾਲਿਆਂ, ਐਸੀ ਨਜਰ ਮਿਲਾਈ ਕਿ , ਸਾਡੀ ਅੱਖ ਵਿੱਚ ਅੱਖ ਵੀ ਪਾਉਣਾ , ਛੱਡਤਾ ਸੱਜਣਾਂ ਨੇ , ਪੈੜ "ਚ ਪੈੜ ਤਾਂ ਕਿ ਧਰਨੀ , ਸਾਨੂੰ ਤੱਕਕੇ ਰਸਤਾ ਬਦਲ ਲੈਂਦੇ , ਹੁਣ ਸਾਡੇ ਘਰ ਦੇ ਰਾਹ ਵੱਲ ਆਉਣਾ , ਛੱਡਤਾ ਸੱਜਣਾ ਨੇ ,
ਜੋ ਮਾੜੀ ਮੋਟੀ ਆਸ ਬਚੀ ਸੀ , ਮਿੱਟੀ ਦੇ ਵਿੱਚ ਮਿਲ ਗਈ ਏ , ਸਾਡੀ ਪਿਆਰ ਨਿਸ਼ਾਨੀਂ ਨੂੰ ਗਲ ਪਾਉਣਾ , ਛੱਡਤਾ ਸੱਜਣਾ ਨੇ ,
ਜਿਸ ਡਾਇਰੀ ਨੂੰ ਸਾਡੇ ਦਿੱਤੇ , ਫੁੱਲਾਂ ਨੇ ਮਹਿਕਾਇਆ ਸੀ , ਉਸ ਡਾਇਰੀ ਚੋਂ ਨਾਂ "ਮਿੰਦਰ" ਦਾ , ਕੱਡਤਾ ਸੱਜਣਾਂ ਨੇ |
$$$$$$ ਗੁਰਮਿੰਦਰ ਸੈਣੀਆਂ $$$$$$
|
|
14 Dec 2010
|