|
|
|
|
|
|
Home > Communities > Punjabi Poetry > Forum > messages |
|
|
|
|
|
ਮੁਹੱਬਤ ਅਹਿਸਾਸਾਂ ਨਾਲ ਭਰੀ ਪਈ ਹੈ ~ |
ਤੇਰੀ ਮੁਹੱਬਤ
ਸਮੁੰਦਰ ਦੇ ਡੂੰਘੇ ਪਾਣੀਆਂ 'ਚ
ਸਾਹ ਲੈਣ ਵਰਗੀ ਰੁਮਾਂਚਕ ਹੈ
ਤੂੰ ਕਦੇ ਪੱਤਝੜ ਦਾ
ਅਖੀਰਲਾ ਪੱਤਾ ਬਣ ਮਿਲਦੈਂ
ਕਦੇ ਮੀਂਹ ਦੀ ਪਹਿਲੀ ਕਣੀ ਵਾਂਗ
ਕਦੇ ਰੰਗਦਾਰ, ਸੰਘਣਾ, ਭਰਿਆ ਭਰਿਆ
ਕਦੇ , ਖੁਸ਼ਕ, ਉਦਾਸ , ਫਿੱਕਾ ਫਿੱਕਾ
ਕਦੇ ਸਿੱਧਾ-ਸਾਧਾ ਆਮ ਜਿਹਾ
ਕਦੇ ਗੱਲ ਗੱਲ 'ਤੇ
ਨਵੀਂ ਫਿਲਾਸਫੀ ਰਚਦਾ
ਭੰਬਲਭੂਸੇ ਉਸਾਰਦਾ
ਤੇਰੇ 'ਚੋਂ ਕਦੇ
ਦੁਨੀਆਂ ਦੀ ਤਕਦੀਰ ਘੜ੍ਹਦਾ ਰੱਬ
ਨਜ਼ਰੀਂ ਪੈਂਦੈ
ਤੇ ਕਦੇ
ਬਿਨਾਂ ਓਟ ਆਸਰੇ ਤੋਂ ਵਿਲਕਦਾ ਬੱਚਾ
ਤੇਰੀਆਂ ਸਭ ਕਵਿਤਾਵਾਂ ਦਾ ਸੱਚ ਇੱਕ ਪਾਸੇ
ਤੇਰਾ ਸਾਹਵੇਂ ਖੜ੍ਹੇ ਦਾ ਝੂਠ ਇੱਕ ਪਾਸੇ
ਵਿਚਕਾਰ ਖੜ੍ਹੀ ਹਾਂ
ਬਾਉਰੀ ਹੋਈ ਮੈਂ
ਕਦੇ ਤੈਨੂੰ ਚੁਣਦੀ ਹਾਂ
ਕਦੇ ਤੇਰੀ ਕਵਿਤਾ ਨੂੰ ~
|
|
29 Mar 2020
|
|
|
|
waah
once again that is brilliant punjabi poetry,................ jio gafal saab g
|
|
07 Apr 2020
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|