|
|
|
|
|
|
Home > Communities > Punjabi Poetry > Forum > messages |
|
|
|
|
|
ਮੁਹੱਬਤ ~ |
ਬ੍ਰਹਿਮੰਡ ਜੋ ਤੇਰੀਆਂ ਅੱਖਾਂ 'ਚ ਸਮਾਇਆ ਹੋਇਐ ਕੁਦਰਤ ਜੋ ਤੇਰੇ ਰੋਮ ਰੋਮ 'ਚੋਂ ਪਈ ਝਲਕਦੀ ਏ ਮੈਨੂੰ ਤੇਰੇ ਮੁੱਖ ਤੋਂ ਨਜ਼ਰ ਨਈਂ ਹਟਾਉਣ ਦਿੰਦੀ ਹਾਂ ਤੇਰੇ ਤੋਂ ਥੋੜਾ ਜਿਹਾ ਸਕੂਨ ਲੈ ਧਰਤੀ ਖੜੀ ਹੋਈ ਹੈ
ਬੇਸ਼ੱਕ ਘੁੰਮਦੀ ਏ ਪਰ ਅਡੋਲ ਰਹਿੰਦੀ ਹੈ
ਜਿਸ ਤਰ੍ਹਾਂ ਬੇਅੰਤ ਖੂਬਸੂਰਤ ਖਿਆਲਾਂ ਨੂੰ ਨਸੀਬ ਹੁੰਦੈ ਤੇਰੇ ਦਿਲ ਦਿਮਾਗ 'ਚ ਘੁੰਮਣਾ ਪਰ ਬਾਵਜੂਦ ਇਸਦੇ ਤੂੰ ਕਿੰਨਾ ਸ਼ਾਂਤ ਰਹਿੰਦੈ ਤੇਰੀ ਮੁਸਕਾਨ ਨੂੰ ਤੱਕਦਿਆਂ ਸਬਰ ਦਾ ਸਬਕ ਸਿੱਖ ਧਰਤੀ ਪਾਲ ਰਹੀ ਹੈ ਸਾਨੂੰ ਮਿੱਟੀ ਦੇ ਪੁਤਲਿਆਂ ਨੂੰ
ਜਿਨ੍ਹਾਂ ਹਾਲੇ ਮਨੁੱਖ ਹੋਣਾ ਵੀ ਨਈਂ ਸਿੱਖਿਆ ਤੇ ਤੇਰੀ ਇੱਕ ਨਜ਼ਰ ਪੈਣ ਨਾਲ ਫਕੀਰ ਜਹੇ ਬਣੇ ਫਿਰ ਰਹੇ ਨੇ
ਮੁਹੱਬਤ ਸੱਚਮੁੱਚ ਜਾਣਦੀ ਏ ਮਿੱਟੀ 'ਚ ਰੂਹ ਫੂਕਣ ਤੋਂ ਲੈ ਕੇ ਰੂਹ 'ਚ ਫਕੀਰ ਟਿਕਾ ਦੇਣ ਤੱਕ ਦਾ ਹੁਨਰ ~
|
|
19 Jul 2020
|
|
|
|
ਕਮਾਲ
ਮਿੱਟੀ ਵਿੱਚ ਰੂਹ
ਰੂਹ 'ਚ ਪਖੀਰੀ
ਬਹੁਤ ਖੂਬਸੂਰਤ ਰਚਨਾ
|
|
18 Aug 2020
|
|
|
|
waah , ik sampooran kaav sangreh de sumel di jhalak vikhai dindi a is kavita ch,...............brilliant once again,.........
|
|
21 Aug 2020
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|