Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਮੁਲਾਕਾਤ, ਢਾਬੇ ਵਾਲੇ ਨਾਲ (7) - ਰੂਪ ਢਿੱਲੋਂ

“ ਗੁਲਾਬ ਨੇ ਧੀ ਨੂੰ ਹੌਲੀ ਹੌਲੀ ਅੱਗੇ ਲਿਆਂਦਾ। ਲਾਲ ਚੰਦ ਨੇ ਸੀਮਾ ਨੂੰ। ਫਿਰ ਗੁਲਾਬ ਨੇ ਮਾਲ ਲੈਣ ਦਾ ਹਠ ਕੀਤਾ। ਨਹੀਂ ਤਾਂ! ਲਾਲ ਚੰਦ ਦੇ ਆਦਮੀਆਂ ਨੇ ਮਾਲ ਕੱਢਕੇ ਬਾਹਰ ਲਿਆਂਦਾ। ਫਿਰ ਜਨਾਨੀਆਂ ਵੱਟਿਆਂ। ਪਰ ਤਾਰੀ ਨੇ ਤਾਂ ਗੱਲ ਇਥੇ ਕਿਥੇ ਛੱਡਣੀ ਸੀ? ਧੀ ਦੀ ਪਿੱਠ ਵਿੱਚ ਜੋਰ ਦੇਣੀ ਚਾਕੂ ਭੇਜ ਦਿੱਤਾ।  ਉਸ ਹੀ ਪੱਲ ਵਿੱਚ ਗੁਲਾਬ ਨੇ ਸੀਮਾ ਉਪਰ ਛਾਲ ਮਾਰਕੇ ਭੁੰਜੇ ਲਿਆਂਦੀ। ਦੋਨੋਂ ਪਾਸਿਓ ਪਸਤੌਲ ਗੜ ਗੜ ਕਰਨ ਲੱਗ ਪਏ। ਤਲਵਾਰ ਦੀਆਂ ਧਾਰਾਂ ਅਤੇ ਗੰਡਾਸੇ ਚੁੰਮੇ। ਜਦ ਮਿੱਟੀ ਧੂੜਨਾ ਧਰਤੀ ਉੱਤੇ ਵਾਪਸ ਟਿੱਕ ਗਈ, ਸਾਰੇ ਪਾਸੇ ਲਾਸ਼ਾਂ ਸਨ। ਲਾਲ ਚੰਦ ਮਰ ਗਿਆ ਸੀ। 'ਕੱਲੀ ਕੁਲਦੀਪ ਖੜ੍ਹੀ ਰਹਿ ਗਈ। ਪਰ ਓਹ ਵੀ ਜਿਉਂਦੀ ਲੋਥ ਸੀ।  ਗੁਲਾਬ ਨੇ ਸੀਮਾ ਤਾਰੀ ਹਵਾਲੇ ਕਰ ਦਿੱਤੀ। "       

" ਸਰਦਾਰ ਨੇ ਕਿਸੇ ਦਾ ਪਾਸਾ ਲਿਆ?"

" ਨਹੀਂ। ਮੈਨੂੰ ਲੱਗਦਾ ਉਸਨੇ ਸੋਚਿਆ ਕਿ ਲਾਲ ਚੰਦ ਨੇ ਲਾਖਾ ਨੂੰ ਵਹੁਟੀ ਵਾਪਸ ਮੋਰ ਦੇਣੀ ਸੀ। ਪਰ ਮੈਂ ਹੀ ਬੇਚਾਰੇ ਬਿੱਟੂ ਨੂੰ ਤਸੱਲੀ ਦਿੱਤੀ।  ਲਾਖਾ ਤਾ ਕਿਥੇ ਲੁਕਿਆ ਸੀ।  ਓਹ ਡਰਦਾ ਸੀ।"

" ਸਰਦਾਰ ਨੇ ਕੁਝ ਨਹੀਂ ਕੀਤਾ?"

" ਇੱਕ ਦੰਮ ਨਹੀਂ। ਸਾਡੇ ਸਾਹਮਣੇ ਗੁਲਾਬ ਕੁਲਦੀਪ ਵੱਲ ਗਿਆ; ਅਪਣੀ ਪਿਆਸੀ ਤਲਵਾਰ ਨਾਲ ਉਸਦਾ  ਸੀਸ ਲਾ ਦਿੱਤਾ।

" ਹਾਏ!"

" ਪਤਾ।  ਸਰਦਾਰ ਗੁਲਾਬ ਦੇ ਬੰਦਿਆਂ ਮਗਰ ਚੱਲੇ ਗਿਆ। ਕੀ ਪਤਾ ਉਸਦਾ ਮਨ ਕੀ ਕਹਿੰਦਾ ਸੀ? ਏਨਾ ਹੀ ਪਤਾ ਕਿ ਜਦ ਚੰਦ ਬੱਦਲਾਂ ਪਿੱਛੇ ਓਹਲੇ ਹੋਇਆ, 'ਤੇ ਸੂਰਜ ਚੜ੍ਹ ਗਿਆ, ਮੈਂ ਕੁਰਸੀ 'ਤੇ ਬੈਠਾ ਸੀ; ਮੇਰੀ ਗੋਦ ਵਿੱਚ ਬਿੱਟੂ ਪਿਆ ਸੀ, ਸੰਘ ਸੰਘਦਾ " । ਸ਼ਹਿੰਦੇ ਨੇ ਹੋਰ ਪੈੱਗ ਆਰਡਰ ਕੀਤਾ। ਜਦ ਆਇਆ, ਸ਼ਿਵ ਨੇ ਆਖਿਆ, " ਲੋਕ ਗਲਾਸੀ ਪੀਂਦੇ ਨੇ, ਤੂੰ ਬੀਅਰ ਵਾਂਗ ਪੈੱਗ ਪੀਂਦਾ?"

" ਮੈਂ ਦੁੱਖ ਬਹੁਤ ਦੇਖਿਆ ਸ਼ਿਵ ਜੀ।'੪੭,'ਤੇ '੩੯ । ਬਹੁਰ ਦੁੱਖ । ਉਂਝ ਓਹ ਦਿਨ ਸਭ ਕੁਝ ਬਦਲ ਗਿਆ। ਸਭ ਨੇ ਸੋਚਿਆ ਕਿ ਖਾਣ ਜਿਤ ਗਏ। ਪਰ ਸਰਦਾਰ ਦੁਪਹਿਰੇ ਮੇਰੇ ਕੋਲ ਆਇਆ ।  ਨਿਹੰਗ ਕੋਲ ਇਮਾਨ ਫਿਰ ਵੀ ਸੀ।  ਉਸਨੇ ਇਰਾਦਾ ਬਣਾਲਿਆ ਲਾਖਾ  ਅਤੇ ਸੀਮਾ ਦੀ ਮਦਦ ਕਰਨ ।  ਪਰ ਮੇਰੇ ਮਦਦ ਦੀ lਲੋੜ ਸੀ" ।

15 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

*                     *                             *                          *                       *

ਨਿਹੰਗ ਨੇ ਪਾਠ ਮੁਕਾਕੇ ਸ਼ਹਿੰਦੇ ਨੂੰ ਆਖਿਆ, " ਮੈਂ ਹੁਣ ਹਵੇਲੀ ਚੱਲਿਆ ਮੇਰੇ ਲਈ ਇੱਕ ਜਰੂਰੀ ਕੰਮ ਕਰਨਾ ਏ। ਹਵੇਲੀ ਦੇ ਪਿੱਛਲੇ ਪਾਸੇ ਬੂਹਾ ਹੈਂ। ਉਸਦੇ ਕੋਲ ਝਾਰੀਆਂ ਪਿੱਛੇ, ਅੱਧੀ ਰਾਤ ਮੈਨੂੰ  ਉਡੀਕਣਾ। ਠੇਲ੍ਹਾ ਲੈ ਕੇ ਆਈ, ਨੀਤਾਂ ਘੋਰੀਆਂ। ਨਾਲੇ ਲਾਖੇ 'ਤੇ ਬਿੱਟੂ ਨੂੰ ਵੀ ਨਾਲ ਲੈ ਕੇ ਆਓਣਾ। ਫਿਕਰ ਨਾ ਕਰ। ਤੈਨੂੰ ਕੁਝ ਨਹੀਂ ਹੁੰਦਾ। ਬੱਸ ਏਨਾ ਹੀ ਕੰਮ ਮੇਰੇ ਲਈ ਕਰਨਾ"। ਸ਼ਹਿੰਦੇ ਨੇ ਸੋਚ ਕੇ ਗੱਲ ਮਨ ਲਈ। ਫਿਰ ਨਿਹੰਗ ਘੁਸਮੁਸੇ ਦੇ ਵਿੱਚ ਬਾਹਰ ਤੁਰ ਪਿਆ। 

 

ਸ਼ਹਿੰਦੇ ਨੇ ਹਿਮਤ ਅੱਲੀ ਦੀ ਮਦਦ ਨਾਲ ਇੱਕ ਠੇਲ੍ਹਾ ਝਾੜੀਆਂ ਪਿੱਛੇ ਲੁਕੋ ਦਿੱਤਾ। ਠੇਲ੍ਹਾ ਦੇ ਪਿੱਛੇ ਕਈ ਝੋਨੇ ਦੀਆਂ ਬੋਰੀਆਂ ਰਾਕੀਆਂ ਸਨ। ਸ਼ਹਿੰਦੇ ਨੇ ਲਾਖੇ ਨੂੰ ਮਨਾ ਦਿੱਤਾ ਓਥੇ ਬਿੱਟੂ ਨਾਲ ਪਹੁੰਚਣ, ਨਾਲੇ ਅਪਣੇ ਜਰੂਰੀ ਚੀਜਾਂ ਨਾਲ ਲਿਆਉਣ। ਇਸ ਤੋਂ ਬਾਅਦ ਪਿਉ ਪੁੱਤ ਅਤੇ ਸ਼ਹਿੰਦਾ ਰਾਤ ਦੀ ਕਾਲੀ ਬੁੱਕਲ ਵਿੱਚ ਖੜ੍ਹੇ ਰਹੇ। ਹਾਰਕੇ ਬੂਹਾ ਖੁਲ੍ਹ ਗਿਆ। ਹਨੇਰੇ ਵਿੱਚੋਂ ਸਾਫ਼ ਦਿੱਸਦਾ ਨਹੀਂ ਸੀ, ਪਰ ਹੌਲੀ ਹੌਲੀ ਅੱਖਾਂ ਠੀਕ ਹੋ ਗਈਆਂ। ਸੀਮਾ ਦਾ ਰੂਪ ਸਾਹਮਣੇ ਸੀ।  ਡਰਦੀ ਖੜ੍ਹੀ ਰਹੀ । ਥੋੜ੍ਹਾ ਚਿਰ ਬਾਅਦ ਉਸਦੇ ਪਿੱਛੇ ਸਿੰਘ ਖੋਲਤਾ ਸੀ; ਹੱਥ ਵਿੱਚ ਲਾਲ ਲਾਲ ਕਿਰਪਾਨ ਸੀ, ਜਿਸ ਦੀ ਧਾਰ ਤੋਂ ਲੋਹੂ ਚੋਂਦਾ ਸੀ, ਧਾਤੀ ਉਪਰ। ਨਿਹੰਗ ਦੇ ਕੱਪੜੇ  ਵੀ ਖੂਨ ਨਾਲ ਲਿਭੜੇ ਸਨ। ਸਰਦਾਰ ਨੇ ਸੀਮਾ ਨੂੰ ਅੱਗੇ ਲਿਆਂਦਾ। ਉਸਨੂੰ ਫਿਕਰ ਸੀ ਥੋੜ੍ਹਾ ਚਿਰ ਵਿੱਚ ਖਾਣਾਂ ਨੂੰ ਕੁਝ ਪਤਾ ਲੱਗ ਜਾਣਾ ਸੀ।  ਨਿਹੰਗ ਨੇ ਸੀਮਾ ਦੇ ਚੌਕੀਦਾਰ ਮਾਰ ਦਿੱਤੇ ਸੀ।

 

 ਦਰਵਜ਼ਾ ਦਾ ਅੱਡਿਆ ਹੋਇਆ ਮੂੰਹ ਵਿੱਚ ਸਰਦਾਰ ਦਬਕ ਕੇ ਚੱਲੇ ਗਿਆ; ਜਿੱਦਾਂ ਕੋਈ ਕੱਛੂ ਸਿਰ ਲੱਤ ਅਪਣੇ ਘੋਗੇ ਵਿੱਚ ਲੁਕਾਉਂਦਾ ਸੀ। ਲਾਖਾ ਅਤੇ ਸੀਮਾ ਨੇ ਬਹੁਤ ਦੇਰ ਲਈ ਜੱਫੀ ਪਾਈ।  ਲੱਤਾਂ  ਨਾਲ ਨਿੱਕਾ ਬਿੱਟੂ ਚਿੰਬੜਿਆਂ ਸੀ। ਸ਼ਹਿੰਦੇ ਨੇ ਕਾਹਲੀ ਕਰਕੇ ਤਿੰਨਾਂ ਨੂੰ ਝੋਨੇ ਥੱਲੇ ਲੁਕੋ ਦਿੱਤਾ। ਫਿਰ ਸਿੰਘ ਕੋਲ ਚੱਲੇ ਗਿਆ।   

 

"ਤੂੰ ਨਹੀਂ ਆਓਣਾ?"
" ਨਹੀਂ । ਗੁਲਾਬ ਨੂੰ ਲੱਗਣਾ ਚਾਹੀਦਾ ਕਿ ਕਿਸੇ ਨੇ ਹਮਲਾ ਕੀਤਾ। ਮੈਂ ਇਕੇਲਾ ਜਿਓਂਦਾ ਹਾਂ। ਖੈਰ ਕਿਸੇਨੇ ਉਸਦਾ ਹੁਣ ਸਾਹਮਣਾ ਕਰਨਾ", ਕਹਿ ਕੇ ਸਰਦਾਰ ਨੇ ਦਰਵਜ਼ਾ ਬੰਦ ਕਰ ਦਿੱਤਾ। ਸ਼ਹਿੰਦਾ ਨੇ ਠੇਲ੍ਹਾ ਹਿਮਤ ਅੱਲੀ ਕੋਲ ਲੈ ਗਿਆ। ਓਥੋਂ ਤੋਂ ਅੱਲੀ ਨੇ ਟੱਬਰ ਨੂੰ ਪਿੰਡੋ ਬਾਹਰ ਲੈ ਗਿਆ। ਸ਼ਹਿੰਦਾ ਗੁਮ ਸੁਮ ਖੜ੍ਹਾ ਰਹਿ ਗਿਆ; ਢਾਬੇ ਵੱਲ ਵਾਪਸ ਚੱਲੇ ਗਿਆ।

 

*                     *                             *                          *                       *

16 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਦੰਮ should be ਦਮ .. in ਇੱਕ ਦੰਮ ਨਹੀਂ। ਸਾਡੇ ਸਾਹਮਣੇ ਗੁਲਾਬ ਕੁਲਦੀਪ ਵੱਲ ਗਿਆ

 

n where ever you use ਖਾਣ should be ਖਾਨ

 

ਪਿੱਛਲੇ should be ਪਿਛਲੇ and ਹੈਂ should be ਹੈ........ in ਹਵੇਲੀ ਦੇ ਪਿੱਛਲੇ ਪਾਸੇ ਬੂਹਾ ਹੈਂ

 

ਮਨ should be ਮੰਨ..... in ਸ਼ਹਿੰਦੇ ਨੇ ਸੋਚ ਕੇ ਗੱਲ ਮਨ ਲਈ

 

ਲਿਭੜੇ should be ਲਿਬੜੇ..... in ਨਿਹੰਗ ਦੇ ਕੱਪੜੇ  ਵੀ ਖੂਨ ਨਾਲ ਲਿਭੜੇ ਸਨ

n i think ਕੱਪੜੇ should be ਕਪੜੇ

 

 

there should be ਥੋੜ੍ਹੇ instead of ਥੋੜ੍ਹਾ in.... ਉਸਨੂੰ ਫਿਕਰ ਸੀ ਥੋੜ੍ਹਾ ਚਿਰ ਵਿੱਚ ਖਾਣਾਂ ਨੂੰ ਕੁਝ ਪਤਾ ਲੱਗ ਜਾਣਾ ਸੀ

 

ਹਿਮਤ ਅੱਲੀ ....should be.. ਹਿੰਮਤ ਅਲੀ

 

baaki hor v kayi mistakes ne i think shayad oh typing software di problem karke ne....

22 Jun 2010

Reply