ਵਾ ਚੱਲੇ ਤੇ ਘਰ ਵਿੱਚ ਬੈਠੀਆਂ ਕੁੜੀਆਂ ਦਾ ਦਿਲ ਡਰਦਾ ਏ
ਉੱਚਿਆਂ-ਉੱਚਿਆਂ ਰੁੱਖਾਂ ਹੇਠਾਂ ਪਤਰਾਂ ਦਾ ਮੀਂਹ ਵਰ੍ਹਦਾ ਏ
ਲੰਮੀਆਂ ਸੁੰਞੀਆਂ ਗਲੀਆਂ ਦੇ ਵਿੱਚ ਸੂਰਜ ਹੌਂਕੇ ਭਰਦਾ ਏ
ਆਪਣੇ ਵੇਲੇ ਤੋਂ ਵੀ ਪਹਿਲੇ ਤਾਰੇ ਟਿਮਕਣ ਲੱਗੇ ਨੇ
ਘੁੱਪ ਹਨ੍ਹੇਰੀਆਂ ਸੋਚਾਂ ਅੰਦਰ ਦੁੱਖ ਦੇ ਦੀਵੇ ਜੱਗ ਰਹੇ ਨੇ
ਦਰਿਆਂਵਾਂ ਤੇ ਢੱਲਦੇ ਦਿਨ ਦਾ ਪਰਛਾਂਵਾਂ ਪਿਆ ਤਰਦਾ ਏ
ਏਸ ਵੇਲੇ ਤਾਂ ਪੱਥਰਾਂ ਦਾ ਵੀ ਦਿਲ ਰੋਵਣ ਨੂੰ ਕਰਦਾ ਏ ....ਮੁਨੀਰ ਨਿਆਜ਼ੀ