Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੂਸਲੇਧਾਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮੂਸਲੇਧਾਰ

            ਕਾਫ਼ੀ ਦਿਨਾਂ ਤੋਂ ਮੂਸਲੇਧਾਰ ਬਾਰਸ਼ ਹੋ ਰਹੀ ਸੀ ਪਰ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸੈਰ ਨੂੰ ਨਿਕਲ ਤੁਰਿਆ । ਹੱਥ ਵਿੱਚ ਫੜੀ ਪਿੱਤਲ ਨਾਲ ਮੀਨਾਕਾਰੀ ਕੀਤੀ ਸੋਟੀ ਨੂੰ ਕਦੀ ਘੰਮਾਉਂਦਾ ਕਦੇ ਸਾਹ ਲੈਣ ਲਈ ਪਹਾੜ ਨਾਲ ਲਾਕੇ ਉਸ ਉੱਪਰ ਝੁੱਕ ਜਾਂਦਾ । ਇਹ ਇੱਕ ਵੱਖਰਾ ਆਨੰਦ ਸੀ। ਭੀੜ ਬਹੁਤ ਸੀ । ਭਗਤ ਕੋਈ ਨਜ਼ਰ ਨਹੀਂ ਸੀ ਆ ਰਿਹਾ । ਸਾਰਿਆ ਨੂੰ ਭਿਖਾਰੀ ਵੇਖ ਦਰਦ ਤਾਂ ਉਸ ਨੂਂ ਬਹੁਤ ਮਹਿਸੂਸ ਹੋਇਆ । ਉਸਦੀਆਂ ਅੱਖਾਂ ਵਿੱਚ ਝੱਲਕਦੇ ਪਾਣੀ ਨੇ ਵੀ ਇਸਦੀ ਗਵਾਹੀ ਭਰੀ । ਸਰੀਰਕ ਤੌਰ ਤੇ ਉਹ ਕਾਫੀ ਕਮਜ਼ੋਰ ਨਜ਼ਰ ਆ ਰਿਹਾ ਸੀ । ਪਰ ਉਸਦੇ ਬੋਲਾਂ ਵਿੱਚ ਅੱਜੇ ਆਤਮ ਵਿਸ਼ਵਾਸ਼ ਬਣਿਆਂ ਹੋਇਆ ਸੀ । ਬਾਪੂ ਜੀ ਨੂੰ ਉਸਦੀ ਤਮੰਨਾ ਲਗੀ ਕਿ ਉਸਨੂੰ ਇੱਕਲਾ ਛੱਡ ਦਿਤਾ ਜਾਵੇ । ਉਹ ਕਦੇ ਹੱਸਣ ਲਗ ਪੈਂਦਾ ਅਤੇ ਕਦੇ ਕਦੇ ਰੋਣ ਲਗ ਪੈਂਦਾ । ਭੀੜ ਜੁੜਦੀ ਵੇਖ ਉਸਨੇ ਆਪਣੀ ਕਿੱਲੀ ਤੋਂ ਬਗਲੀ ਲਾਹੀ ਉਹਨੂੰ ਮੂਧੀ ਕਰਕੇ ਝਾੜਿਆ । ਬਗਲੀ ਖਾਲੀ ਅਤੇ ਸਾਫ ਵੇਖ ਉਹ ਮੁਸਕਰਾਇਆ । ਉਸਨੇ ਉਪਰ ਨੂੰ ਵੇਖਿਆ ਤੇ ਸ਼ੁਕਰ ਵਿੱਚ ਸਿਰ ਹਿਲਾਇਆ । ਸੱਭ ਹੈਰਾਨ ਸਨ ਬਾਬਾ ਕੁਝ ਬੋਲਦਾ ਨਹੀਂ ਸੀ । ਕਿਸੇ ਵੱਲ ਵੇਖਦਾ ਵੀ ਨਹੀਂ ਸੀ ਪਰ ਸੀ ਉਹ ਰਹਿੰਦਾ ਹਾਜ਼ਰ ਤੇ ਮਸਤ । ਉਹ ਹਰ ਇੱਕ ਦੀ ਗੱਲ ਨੂੰ ਸੁਣਦਾ । ਉਸਦੇ ਚਿਹਰੇ ਤੇ ਮੁਸਕਰਾਹਟ ਫੈਲ ਜਾਂਦੀ ਜੋ ਗੱਲ ਦਾ ਪ੍ਰਤੀਕਰਮ ਵੀ ਕਰਦਾ ਲਗਦਾ । ਉਹ ਬਿਨਾ ਕਿਸੇ ਦੀ ਪ੍ਰਵਾਹ ਕੀਤੇ ਬਗਲੀ ਮੋਢੇ ਤੇ ਪਾ, ਖੂੰਝੇ ਵਿੱਚੋਂ ਵਿੰਗੀ ਅਣਘੜਤ ਸੋਟੀ ਚੁੱਕ ਕੇ ਬਾਹਰ ਤੁਰ ਪਿਆ । ਬਾਪੂ ਜੀ ਦੇ ਅੱਗਲਵਾਂਡੀ ਹੋਕੇ ਭਗਤ ਜੀ ਨੂੰ ਪੁੱਛਿਆ ਕਿੱਧਰ ਦੀ ਤਿਆਰੀ ਹੈ..".ਭਗਤ'' ਉਹ ਹੱਸਿਆ ਤੇ ਹੱਸਦਾ ਹੱਸਦਾ ਬਾਹਰ ਨੂੰ ਤੁਰ ਪਿਆ.. " ਕਿੱਥੋਂ ਅਤੇ ਕਿੱਧਰ ਇਹੀ ਤਾਂ ਪਤਾ ਨਹੀ ਲੱਗਿਆ'' ਉਹ ਬੋਲਿਆ ਤੇ ਫਿਰ ਹੱਸਿਆ "ਆਮ ਜੀਵ ਨੂੰ ਸਿਰਫ ਇਹੀ ਪਤਾ ਹੁੰਦਾ ਹੈ ਕਿ ਉਹ ਪੈਦਾ ਹੋਇਆ ਹੈ ਬਾਕੀ ਸੱਭ ਵਿਸ਼ਵਾਸ਼ ਤੇ ਨਿਰਭਰ ਹੁੰਦਾ ਹੈ । ਇਹੀ ਤਾਂ ਪਤਾ ਨਹੀਂ ਚਲਦਾ ਕਿ ਜੀਵ ਕਿਉਂ ,ਕਿੱਥੋਂ ਆਇਆ ਹੈ ਅਤੇ ਕਿੱਧਰ ਜਾਣਾ ਹੈ '' ਉਸਨੂੰ ਆਪਣੇ ਮਾਂ ਬਾਪ ਦਾ ਪਤਾ ਨਹੀ ਸੀ । ਜਨਮ ਤੋਂ ਬਾਅਦ ਪਤਾ ਨਹੀਂ ਕੌਣ ਕਿੱਥੇ ਅਤੇ ਕਿਉਂ ਛੱਡ ਗਿਆ ਸੀ ਉਸਨੇ ਸਿਰਫ ਉਸ ਔਰਤ ਤੇ ਇਤਬਾਰ ਕੀਤਾ ਜਿਸਨੇ ਉਸਨੂੰ ਪਾਲਿਆ ਸੀ । ਸਮਾਂ ਬੀਤਦਾ ਗਿਆ ਹੌਲੀ ਹੌਲੀ ਉਸਨੇ ਆਪਣੇ ਆਪ ਨੂੰ ਸੰਭਾਲਣਾ ਸਿੱਖ ਲਿਆ । ਜਦ ਉਸਨੂੰ ਹੋਸ਼ ਆਈ ਉਸਦੇ ਮੋਢੇ ਤੇ ਬਗਲੀ ਅਤੇ ਹੱਥ ਵਿੱਚ ਸੋਟੀ ਸੀ । ਉਹ ਇਸ ਗੱਲ ਤੋਂ ਖੁਸ਼ ਸੀ ਕਿ ਬਗਲੀ ਖਾਲੀ ਸੀ । ਉਸਨੂੰ ਅਕਸਰ ਮਸਤ ਗਲੀਆਂ ਵਿੱਚ ਘੁੰਮਦੇ ਵੇਖਿਆ ਜਾ ਸਕਦਾ । ਉਹ ਮੰਗਦਾ ਨਹੀਂ ਸੀ ਜੋ ਕਿਸੇ ਦਾ ਦਿਲ ਕਰਦਾ ਉਸਦੀ ਬਗਲੀ ਵਿੱਚ ਪਾ ਦੇਂਦਾ । ਉਹ ਗੱਲੀ ਵਿੱਚ ਜੋ ਵੀ ਗਰੀਬ,ਭੁੱਖਾ, ਲੋੜਵੰਦ ਮਿਲਦਾ ਨੂੰ ਵੰਡ ਦਿੰਦਾ ਜਾਂ ਕੁੱਤਿਆਂ ਕਾਂਵਾਂ ਨੂੰ ਪਾ ਦਿੰਦਾ ਅਤੇ ਬਗਲੀ ਝਾੜ ਕਿੱਲੀ ਤੇ ਟੰਗ ਦਿੰਦਾ । ਲੋਕ ਉਸਦੀਆਂ ਹਰਕਤਾਂ ਵੇਖ ਹੈਰਾਨ ਹੁੰਦੇ । ਕੋਈ ਉਸਨੂੰ ਭਲਾ ਇਨਸਾਨ ਦੱਸਦਾ ਤੇ ਕੋਈ ਪਾਗਲ। ਪਰ ਹਰ ਕੋਈ ਉਸ ਨੂੰ ਮਿਲਣ ਵਿੱਚ ਖੁਸ਼ੀ ਮਹਿਸੂਸ ਕਰਦਾ । ਬਹੁਤੇ ਲੋਕ ਉਸਦੀ ਇਜ਼ਤ ਕਰਨ ਲਗ ਪਏ ਅਤੇ ਕੁਝ ਉਸਦੀ ਵਿਰੋਧਤਾ । ਇਹ ਸੱਭ ਵੇਖ ਉਹ ਬਹੁਤ ਖੁਸ਼ ਹੁੰਦਾ ਕਿਉਂਕਿ ਉਸ ਪਾਸ ਨਫ਼ਰਤ ਜਾਂ ਵਿਰੋਧ ਕਰਨ ਲਈ ਕੁਝ ਵੀ ਨਹੀਂ ਸੀ । ਉਸ ਲਈ ਸੱਭ ਉਸਦੇ ਸਾਥੀ ਸਨ ਅਤੇ ਉਸਦੇ ਮਾਰਗ ਦੇ ਸਹਾਇਕ । ਉਸਦੀ ਭਾਸ਼ਾ ਅਤੇ ਬੋਲੀ ਵਿੱਚ ਮਿੱਠਾਸ ਸੀ । ਉਹ ਵਿਰੋਧ ਕਰਨ ਵਾਲਿਆਂ ਦੀ ਅਗਿਆਨਤਾ ਤੇ ਤਰਸ ਕਰਦਾ ਅਤੇ ਉਹਨਾਂ ਲਈ ਅਰਦਾਸ ਕਰਦਾ । ਦੱਸਣ ਲਗਾ ਉਹ ਭਾਵਕ ਹੋ ਗਿਆ "ਮੈਂ ਉਹਨਾਂ ਨੂੰ ਕਿੰਝ ਸਮਝਾਉਦਾ ਕਿ ਉਹ ਸਾਰੇ ਮੇਰੇ ਮਿੱਤਰ ਅਤੇ ਸੱਖਾ ਨੇ, ਮੇਰੇ ਕੋਲ ਵਕਤ ਹੀ ਨਹੀਂ ਸੀ ਅਤੇ ਨਾ ਹੀ ਕੋਈ ਕਾਰਨ ਕਿ ਮੈਂ ਕਿਸੇ ਨੂੰ ਨਫ਼ਰਤ ਕਰ ਸਕਾਂ '' ਉਹ ਫਿਰ ਬੋਲਿਆ " ਮੇਰਾ ਮਕਸਦ ਹੀ ਕੁਝ ਹੋਰ ਸੀ ਮੈਂ ਕਿਸੇ ਨੂੰ ਕਿਵੇਂ ਪਹਿਚਾਣ ਸਕਦਾ ਮੈਂ ਤਾਂ ਅੱਜੇ ਆਪਣੇ ਆਪ ਨੂੰ ਪਹਿਚਾਣ ਨਹੀਂ ਸਕਿਆ ਸੀ। ਇਹ ਸੰਸਾਰਿਕ ਜਨਮ ਮੇਰੇ ਲਈ ਕਰਮ ਭੂਮੀ ਅਤੇ ਹਰ ਜੀਵ ਮੇਰਾ ਸਹਿਜੋਗੀ ਅਤੇ ਸਹਿ-ਪਾਤਰ ਸੀ। ਮੈਂ ਸੰਸਾਰ ਅਤੇ ਆਪਣੇ ਆਪ ਨਾਲ ਖੇਡਣਾ ਸਿੱਖਦਾ ਜਾ ਰਿਹਾ ਸੀ। ਮੈਂ ਅਨੰਦ ਵਿੱਚ ਸੀ ਮੈਂ ਗਰੀਬ ਹੋ ਰਿਹਾ ਸੀ ਪਰ ਮੇਰੀ ਗਰੀਬੀ ਨਾਲੋਂ ਮੇਰਾ ਇਹੀ ਅਨੰਦ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਸੀ । ਮੈਂ ਜਾਣਦਾ ਸੀ ਕਿ ਉਹਨਾਂ ਤੋਂ ਬਗੈਰ ਮੈਨੂੰ ਮੇਰੀ ਪਹਿਚਾਣ ਨਹੀਂ ਮਿਲ ਸਕਦੀ ਸੀ ਅਤੇ ਨਾ ਹੀ ਮੈਂ ਉਹਨਾਂ ਤੋਂ ਬਗੈਰ ਰਹਿ ਸਕਦਾ ਸੀ । ਇਹ ਲੋਕ ਮੇਰੇ ਲਈ ਰਾਹਦਸੇਰਾ ਸਨ। ਬਾਪੂ ਜੀ ਨੇ ਪੁੱਛਿਆ ਬਾਬਾ '' ਬਾਬੇ ਨੇ ਡੋਲੂ ਵਿੱਚੋਂ ਦੋ ਗੁੱਟ ਪਾਣੀ ਪੀਤਾ ਤੇ ਬੋਲਿਆ " ਮੈਂ ਰੋਜ਼ ਮਾਲਕ ਨੂੰ ਮਿਲਣ ਲਈ ਹਰੇਕ ਜੀਵ ਨੂੰ ਮਿਲਦਾ ਹਾਂ ਅਤੇ ਉਹਨਾਂ ਦੇ ਮਜ਼੍ਹਬ ਮੁਤਾਬਿਕ ਹਰੇਕ ਨੂੰ ਨਮਸਕਾਰ ਕਰਦਾ ਹਾਂ। ਮੈਂ ਖੁਦ ਹੈਰਾਨ ਹਾਂ ਕਿ ਹਰੇਕ ਵਿਅਕਤੀ ਇੱਕੋ ਜਿਹਾ ਹੈ ਫਿਰ ਵੀ ਹਰੇਕ ਵਿਅਕਤੀ ਨੂੰ ਵੇਖਕੇ ਨਮਸਕਾਰ ਕਰਨ ਦਾ ਤਰੀਕਾ ਤੇ ਸਲੀਕਾ ਕਿਉਂ ਬਦਲ ਜਾਂਦਾ ਹੈ । ਜਦ ਪ੍ਰਮਾਤਮਾ ਇੱਕ ਹੈ ਸੱਭ ਕਹਿੰਦੇ ਹਨ ਤਾਂ ਫਿਰ ਨਮਸਕਾਰ ਦਾ ਤਰੀਕਾ ਤੇ ਸਲੀਕਾ ਇੱਕ ਜਿਹਾ ਕਿਉਂ ਨਹੀਂ ਹੈ । ਹਰ ਜ਼ਰੇ ਵਿੱਚ ਰੱਬ ਹੈ ਪਰ ਅਸੀਂ ਤਾਂ ਹਰ ਜ਼ਰੇ ਨੂੰ ਵੱਖਰੀ ਕਿਸਮ ਦਾ ਰੱਬ ਬਣਾ ਦਿਤਾ ਹੈ । ਸੱਭ ਭਲੇ ਹਨ ਪਰ ਸੱਭ ਰੱਬ ਨਹੀਂ । ਪਰ ਅਸੀਂ ਆਪਣੇ ਨੂੰ ਰੱਬ ਮਨਾਉਣ ਲਈ ਦੂਸਰੇ ਰੱਬ ਨੂੰ ਮੰਨਣ ਵਾਲੇ ਵਿਅਕਤੀਆਂ ਦਾ ਤਾਂ ਕੀ ਦੂਸਰੇ ਦੇ ਰੱਬ ਦਾ ਕਤਲ ਕਰਨ ਤੱਕ ਚਲੇ ਜਾਂਦੇ ਹਾਂ । ਅਸਲ ਵਿੱਚ ਅਸੀਂ ਰੱਬ ਇੱਕ ਮੰਨਦੇ ਹੀ ਨਹੀਂ । ਸਾਨੂੰ ਤਾਂ ਸਾਡੀ ਮਰਜ਼ੀ ਅਤੇ ਸੋਚ ਵਾਲਾ ਰੱਬ ਚਾਹੀਦਾ ਹੈ । ਬਸ ਮੈਂ ਤਾਂ ਇੱਕ ਦੀ ਖੋਜ ਵਿੱਚ ਹਾਂ ਜਦ ਮਿਲ ਗਿਆ ਖੇਲ ਖਤਮ ਜਦ ਤੱਕ ਮਿਲਦਾ ਨਹੀਂ ਖੇਲ ਜਾਰੀ ਰਹੇਗਾ..ਜਨਮ ਦਰ ਜਨਮ '' ਬਾਬਾ ਤੂੰ ਤਾਂ ਫ਼ਕੀਰ ਲਗਦੈ ..ਬਾਬਾ ਹੱਸਿਆ " ਫ਼ਕੀਰ ਹੋਣ ਨਾਲ ਤਾਂ ਸੰਸਾਰ ਦੀ ਨਾਸ਼ਮਾਨਤਾ ਨਜ਼ਰ ਆ ਸਕਦੀ ਹੈ ਪਰ ਨਿਰੰਕਾਰ ਨਹੀਂ,ਸਾਧ ਸਰੀਰ ਅੰਦਰ ਵਸਦੇ ਵਕਾਰਾਂ ਨੂੰ ਸਾਧਕੇ ਗਿਆਨ ਇੰਦਰੇ ਬਣਾ ਸਕਦਾ ਹੈ ਸੰਤ ਸੰਸਾਰ ਦੇ ਸੱਚ ਨੂੰ ਪਹਿਚਾਣ ਲੈਦਾ ਹੈ ਅਤੇ ਸੰਸਾਰ ਕਲਿਯਾਣ ਵਿੱਚ ਜੁੱਟ ਜਾਂਦਾ ਹੈ । ਬਾਬਾ ਆਪੇ ਦੀ ਪਹਿਚਾਣ ਫਿਰ ਕਿਵੇਂ ਹੋਵੇ '" ਮੈਂਨੂੰ ਤਾਂ ਅੱਜੇ ਹੋਈ ਨਹੀਂ " ਬਾਬਾ ਹੱਸਿਆ "ਹਾਂ ਯਤਨਸ਼ੀਲ ਜਰੂਰ ਹਾਂ ਅਤੇ ਯਤਨ ਵੀ ਬਾਬਾ ਆਪੇ ਦੀ ਪਹਿਚਾਣ ਫਿਰ ਕਿਵੇਂ ਹੋਵੇ '" ਮੈਂਨੂੰ ਤਾਂ ਅੱਜੇ ਹੋਈ ਨਹੀਂ " ਬਾਬਾ ਹੱਸਿਆ "ਹਾਂ ਯਤਨਸ਼ੀਲ ਜਰੂਰ ਹਾਂ ਅਤੇ ਯਤਨ ਵੀ ਤਾਂ ਹੀ ਸਗਾਰਥ ਹਨ ਜੇ ਨੀਯਤ ਰਾਸ ਹੋਵੇ। ਵਿਅਕਤੀ ਦੇ ਸਦ ਕਾਰਜ ਸਮਾਜਿਕ ਤੌਰ ਤੇ ਵੱਧੀਆ ਇਨਸਾਨ ਬਣਾ ਸਕਦੇ ਹਨ ਅਤੇ ਇਹਨਾਂ ਨਿਸ਼ਕਾਮ ਕਾਰਜਾਂ ਵਿੱਚੋਂ ਹੰਕਾਰ ਖਤਮ ਹੋ ਜਾਣ ਨਾਲ ਸਹੀ ਮਾਰਗ ਵਿੱਚ ਸਹਾਇਤਾ ਮਿਲਦੀ ਹੈ । ਪਰ ਸੰਸਾਰ ਵਿੱਚ ਸਦ ਕਾਰਜ ਜਿਵੇਂ ਲੰਗਰ ਸਕੂਲ ਕਾਲਜ ਹਸਪਤਾਲ ਜਾਂ ਸ਼ਾਦੀਆ ਕਰਨ ਵਾਲੇ ਸਾਰੇ ਸਾਧ,ਸੰਤ ਜਾਂ ਫ਼ਕੀਰ ਨਹੀਂ ਬਣ ਸਕੇ ਪਰ ਬਹੁਤੇ ਸਾਧ,ਸੰਤ ਜਾਂ ਫ਼ਕੀਰ ਲੰਗਰ ਸਕੂਲ ਕਾਲਜ ਹਸਪਤਾਲ ਖੋਹਲ ਕੇ ਧਰਮ ਅਤੇ ਨੈਤਿਕਤਾ ਦੀ ਸਿੱਖਿਆ ਦੇ ਕੇ ਵੱਧੀਆ ਇਨਸਾਨ ਪੈਦਾ ਕਰ ਸਕਦੇ ਸਨ ਪਰ ਅਜਿਹੇ ਪ੍ਰਭਾਵ ਘੱਟ ਹੀ ਨਜ਼ਰ ਆ ਰਹੇ ਹਨ । ਧਰਮ ਅਤੇ ਨੈਤਿਕਤਾ ਦੀ ਵਿੱਦਿਆ ਨਾਲੋਂ ਵਿਵਹਾਰਕ ਵਿੱਦਿਆ ਦੇ ਕੇ ਕਮਾਈ ਦਾ ਧੰਦਾ ਬਣਾ ਰਹੇ ਹਨ । ਪਰ ਜੀਵ ਤੋਂ ਇਨਸਾਨ ਫਿਰ ਸਾਧ, ਸੰਤ,ਫ਼ਕੀਰ ਦਾ ਸਫ਼ਰ ਅੰਦਰਲੇ ਪ੍ਰਾਣਾਧਾਰ ਦੀ ਪਹਿਚਾਣ ਕਰਨਾ ਹੈ । ਸੱਚ ਤਾਂ ਇਹ ਸੀ ਕਿ ਅਜੇ ਮੈਨੂੰ ਇਹੀ ਪਤਾ ਨਹੀਂ ਲਗ ਰਿਹਾ ਸੀ ਕਿ ਮੈਂ ਕੌਣ ਹਾਂ । ਮੈਂ ਹਰੇਕ ਨੂੰ ਆਪਣੇ ਆਪ ਨੂੰ ਪੁੱਛਦਾ । ਕਦੀ ਸਾਧਾਂ ਫ਼ਕੀਰਾਂ ਦੀ ਜੋਦੜੀ ਕਰਦਾ ਪਰ ਗੱਲ ਕਿਤੇ ਨੇਪਰੇ ਨਾ ਚੜ੍ਹਦੀ । ਮੈਂ ਖੂਹਾਂ ਸਰੋਵਰਾਂ ਵਿੱਚ ਝਾਕਦਾ ਮੇਰੀ ਤਸਵੀਰ ਤਾਂ ਦਿਖਦੀ ਪਰ ਮੈਂ ਨਜ਼ਰ ਨਾ ਆਉਂਦਾ । ਮੈਂ ਅਕਸਰ ਆਪਣੇ ਆਪ ਨਾਲ ਗੱਲਾਂ ਕਰਦਾ ਲੋਕ ਮੈਨੂੰ ਪਾਗਲ ਕਹਿੰਦੇ ਮੈਂ ਆਹੋ ਆਹੋ ਕਹਿ ਛੱਡਦਾ। ਹੁਣ ਲੋਕ ਮੈਨੂੰ ਮਿਲਦੇ ਘਟ ਪਰ ਦੂਰੋਂ ਨਮਸਕਾਰ ਕਰਕੇ ਚਲੇ ਜਾਂਦੇ। ਉਹ ਦੂਆ ਦੇ ਤਲਬਗਾਰ ਸਨ ਅਤੇ ਬਦਦੂਆ ਤੋਂ ਡਰਦੇ ਭੈਅ ਵਿੱਚ,। ਮੈਂ ਦੁਆ ਦੇ ਛੱਡਦਾ । ਮੈਨੂੰ ਉਹਨਾਂ ਦੀ ਲੋੜ ਸੀ ਤੇ ਉਹ ਮੈਥੋਂ ਦੁਆ ਦੀ ਲੋੜ ਮਹਿਸੂਸ ਕਰਦੇ ਅਤੇ ਝੱਟ ਮੇਰੀ ਬਗਲੀ ਭਰ ਦੇਂਦੇ । ਮੈਨੂੰ ਆਨੰਦ ਮਿਲ ਜਾਂਦਾ । ਪੜ੍ਹੇ ਲਿਖੇ ਮੈਨੂੰ ਮਾਨਸਿਕ ਰੋਗੀ ਕਹਿਣ ਲਗ ਪਏ ਤੇ ਕੁਝ ਸਨਕੀ । ਮੈਂ ਹੈਰਾਨ ਸੀ ਮੇਰੇ ਬਾਰੇ ਜੋ ਮੈਂ ਨਹੀਂ ਜਾਣਦਾ ਸੀ ਇਹ ਲੋਕ ਪਤਾ ਨਹੀਂ ਕਿਵੇਂ ਸੱਭ ਜਾਣਦੇ ਸਨ। ਇਸੇ ਕਰਕੇ ਮੈਨੂੰ ਸੱਭ ਪਿਆਰੇ ਲਗਦੇ ਸਨ । ਸੱਚ ਦੀ ਭਾਲ ਵਿੱਚ ਮੇਰੀ ਮਦਦ ਕਰਦੇ ਸਨ ਮੇਰੀ ਅੰਦਰਲੀ ਗਰੀਬੀ ਨੂੰ ਮਹਿਸੂਸ ਕਰਦੇ ਸਨ।ਮੈਂ ਆਪਣੇ ਆਪ ਨੂੰ ਅਮੀਰ ਮਹਿਸੂਸ ਕਰਦਾ " ਬਾਬਾ ਤੈਨੂੰ ਲਗਦਾ ਨਹੀਂ ਸੀ ਕਿ ਉਹ ਤੇਰੇ ਤੋਂ ਕੁਝ ਵੱਖ ਭਾਲਦੇ ਸੀ ਅਜੇ ਗੱਲ ਮੇਰੇ ਮੂੰਹ ਵਿੱਚ ਹੀ ਸੀ ਕਿ ਬਾਬਾ ਬੋਲਿਆ "ਵੱਖ ਨਾਲੋਂ ਉਹ ਸੱਚ ਦੀ ਭਾਲ ਵਿੱਚ ਸਨ ਫਰਕ ਸਿਰਫ਼ ਏਨਾ ਹੀ ਸੀ ਕਿ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਸੱਚ ਮਿਲਣ ਨਾਲ ਸੱਭ ਕੁਝ ਖਤਮ ਹੋ ਜਾਂਦਾ ਹੈ ਅਤੇ ਜੋ ਬੱਚਦਾ ਹੈ ਉਹੀ ਸੱਚ ਹੁੰਦਾ ਹੈ । ਜਿਥੇ ਕੁਝ ਨਹੀਂ ਬੱਚਦਾ ਉਹੀ ਰੱਬ ਹੈ ਕਿਉਂ ਕਿ ਸੱਭ ਕੁਝ ਉਸਦੇ ਕਾਰਨ ਹੈ। ਪਰ ਉਹ ਸੱਚ ਜਾਂ ਰੱਬ ਦੀ ਭਾਲ ਸੱਭ ਕੁਝ ਲਈ ਕਰਦੇ ਹਾਂ ਉਹ ਮਿਲਦਾ ਨਹੀਂ। ਹੋਂਦ ਤੇ ਵਿਸ਼ਵਾਸ਼ ਟਿਕਦਾ ਨਹੀਂ ਫਿਰ ਪੱਥਰ ਮੂਰਤਾ ਅਤੇ ਅਤੀਤ ਭਗਵਾਨ ਬਣ ਜਾਂਦਾ ਹੈ । ਅਸੀਂ ਵਰਤਮਾਨ ਨਹੀਂ ਕਬਰਾਂ ਹਾਂ ਅਤੇ ਕਬਰਾਂ ਕਦੇ ਸੰਸਾਰ ਜਾਂ ਰੱਬ ਨਹੀਂ ਹੁੰਦੀਆਂ ਪਰ ਅਨੰਦ ਇਸ ਗੱਲ ਵਿੱਚ ਹੈ ਕਿ ਅਸੀਂ ਵਰਤਮਾਨ ਤੋਂ ਕਦੇ ਸੰਤੁਸ਼ਟ ਨਹੀਂ ਹੋਏ ਪਰ ਅਤੀਤ ਨੂੰ ਸੰਤੁਸ਼ਟ ਕਰਨ ਲਈ ਵਰਤਮਾਨ ਕੁਰਬਾਨ ਕਰ ਰਹੇ ਹਾਂ । ਅੱਜ ਦਾ ਨਰਕ ਭੋਗ ਕੇ ਸਵਰਗ ਦੀ ਆਸ ਤੇ ਜੀਉਂਦੇ ਹਾਂ " ਬੋਹੜ ਦੇ ਰੁੱਖ ਦੀ ਛਾਂਵੇਂ ਬਾਬਾ ਇੱਕਲਾ ਬੈਠਾ ਕੁਝ ਸੋਚ ਰਿਹਾ ਸੀ ਮੈਂ ਉਸਦੇ ਮੂੰਹ ਵੱਲ ਵੇਖਦਾ ਰਿਹਾ ਤੇ ਹੌਲੀ ਜਿਹੀ ਪੁੱਛਿਆ ਬਾਬਾ ਕੀ ਸੋਚ ਰਹੇ ਹੋ . ਬਾਬਾ ਬੋਲਿਆ " ਸੋਚ ਹੀ ਸੰਸਾਰ ਹੈ ਸੋਚ ਹੀ ਅਤੀਤ ਤੇ ਭਵਿਖ, ਵਰਤਮਾਨ ਸੋਚਣ ਲਈ ਨਹੀ ਭੋਗਣ ਲਈ ਹੈ।ਇਹੀ ਇੱਕ ਛਿਨ ਹੈ ਜਿਸ ਵਿੱਚ ਪ੍ਰਮਾਤਮਾ ਹੈ । ਪ੍ਰਮਾਤਮਾ ਬਾਰੇ ਦਸ ਕੀ ਸੋਚਣਾ " ਅੱਜ ਉਹ ਪਹਿਲੀ ਵਾਰ ਵੈਰਾਗ ਵਿੱਚ ਬੋਲਿਆ " ਅੱਜ ਮੇਰੀ ਮਾਂ ਨੇ ਕਿਹਾ ਤੂੰ ਕਿਹੋ ਜਿਹਾ ਬੰਦਾ ਏਂ ਗੱਲ ਸੁਣਦਿਆਂ ਮੇਰੇ ਕੁਆੜ ਖੁੱਲ ਗਏ ਲੋਕ ਜੋ ਮਰਜ਼ੀ ਬੋਲਦੇ ਨੇ ਤੂੰ ਮੁਸਕਰਾ ਛੱਡਦੈ" ਬਾਬਾ ਕਹਿਣ ਲਗਾ " ਮੇਰੇ ਅੰਦਰ ਝਰਨਾਹਟ ਝਿੜ ਪਈ ਮੈਂ ਆਪਣੀ ਮਾਂ ਨੂੰ ਪੁੱਛਿਆ ਤੈਨੂੰ ਕਿਵੇਂ ਪਤਾ ਲਗਾ ਕਿ ਮੈਂ ਬੰਦਾ ਬਣ ਗਿਆ ਹਾਂ। ਮੈਨੂੰ ਮਹਿਸੂਸ ਹੋਇਆ ਕਿ ਜੋ ਮੇਰੀ ਮਾਂ ਨੂੰ ਪਤਾ ਲਗ ਸਕਦਾ ਹੈ ਮੈਨੂੰ ਕਿਉਂ ਨਹੀਂ ਬਸ ਫਿਰ ਮੈਂ ਉਸ ਝਰਨਾਹਟ ਨੂੰ ਜਿਤਾ ਪ੍ਰਤੀ ਮਹਿਸੂਸ ਕਰਨ ਲਗਾ । ਸਰਿਰ ਤੇ ਰੂਹ ਵੱਖ ਵੱਖ ਅਨੁਭਵ ਹੋਣ ਲਗੇ । ਮੰਜ਼ਿਲ ਸ਼ਪਸ਼ਟ ਦਿਖਾਈ ਦੇਣ ਲਗ ਪਈ ਮੈਂ ਸੰਸਾਰ ਵਿੱਚ ਵਿਚਰਦਾ ਅਲੱਗ ਹੋਣ ਲਗਾ ਹੁਣ ਸੰਸਾਰ ਕਾਦਰ ਕਰਕੇ ਪਿਆਰਾ ਲਗਣ ਲਗ ਪਿਆ । ਬੋਲ ਪੁੱਗਣ ਲਗੇ ਤਾਂ ਮੈਂ ਸਰੀਰ ਤੋਂ ਅਵੇਸਲਾ ਹੋ ਗਿਆ । ਬੋਲ ਤੇ ਖਾਲੀ ਬਗਲੀ ਦੀ ਸਮਝ ਪੈਣ ਲਗ ਪਈ । ਹੁਣ ਮੇਰੇ ਕੋਲ ਸੱਭ ਕੁਝ ਸੀ ਚਾਹੇ ਬਗਲੀ ਖਾਲੀ ਸੀ । ਬੰਦਾ ਬਣਦਿਆਂ ਸਹਿਜ ਹੋ ਗਿਆ ਸਰੀਰ ਕਾਰਨ ਸੱਭ ਗੁੱਣ ਔਗੁਣ ਸਨ ਜੋ ਖਤਮ ਹੋ ਗਏ । ਮਾਲਕ ਤੇ ਮੈਂ ਫਿਰ ਦੁਬਾਰਾ ਇੱਕ ਹੋ ਗਏ। ਹੁਣ ਰੂਹ ਨੂੰ ਸਰੀਰ ਦੀ ਲੋੜ ਨਹੀਂ ਸੀ ਮਕਸਦ ਮੁਕਮੰਲ ਹੋ ਚੁੱਕਾ ਸੀ ।ਸਰੀਰ ਸਾਥ ਛੱਡਣ ਨੂਂੰ ਕਾਹਲਾ ਪੈਣ ਲਗਾ ।ਮਜ਼੍ਹਬ ਸਾਹਮਣੇ ਆ ਗਏ ਕਿਸੇ ਕੋਲ ਬਾਲਣ ਨਹੀਂ ਸੀ ਕਿਸੇ ਕੋਲ ਜਮੀਨ ਨਹੀਂ ਸੀ । ਸਰੀਰ ਜੰਗਲ ਵਿੱਚ ਛੱਡ ਮੈਂ ਲੀਨ ਹੋ ਗਿਆ । ਕੁਝ ਕਾਂ ਕੁੱਤੇ ਖਾ ਗਏ ਕੁਝ ਮਿੱਟੀ ਨਿਗਲ ਗਈ. ਜੋ ਬਚਿਆ ਉਹ ਖਿਲਰ ਗਿਆ । ਵਕਤ ਗ਼ੁਜ਼ਰਦਾ ਗਿਆ ਲੋਕ ਬਿਸਾਰਦੇ ਗਏ । ਇੱਕ ਦਿਨ ਫਿਰ ਕ੍ਰਿਸ਼ਮਾ ਹੋ ਗਿਆ ਜੰਗਲ ਵਿੱਚ ਘੁੰਮਦੇ ਭੁੱਖੇ ਆਵਾਰਾ ਕੁੱਤੇ ਦੇ ਮੁੰਹ ਇੱਕ ਹੱਡੀ ਲਗ ਗਈ.। ਉਹ ਮੂੰਹ ਮਾਰਦਾ ਆਦਤ ਮੁਤਾਬਿਕ ਹੱਡੀ ਲੈ ਸ਼ਹਿਰ ਨੂੰ ਭੱਜਾ ।ਹੱਡੀ ਦੇ ਇੱਕ ਲੋਹੇ ਦਾ ਕੜਾ ਪਿਆ ਸੀ । ਮੇਰੇ ਇੱਕ ਪੁਰਾਣੇ ਜਾਣਕਾਰ ਨੇ ਕੜਾ ਪਹਿਚਾਣ ਲਿਆ ।ਬਸ ਫਿਰ ਕੀ ਸੀ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ । ਬਾਬਾ ਪ੍ਰਗਟ ਹੋ ਗਿਆ । ਹੱਡੀ ਤੇ ਕਬਰ ਤੇ ਕਬਰ ਤੇ ਸੁੰਦਰ ਮੰਦਰ ਬਣ ਗਏ। ਬਾਬਾ ਭਗਵਾਨ ਬਣ ਗਿਆ ਪੱਥਰ ਦੀ ਮੂਰਤੀ ਬਣ ਗਿਆ ਤੇਰਾ ਭਗਵਾਨ ਤੇ ਮੁਰਾਦਾਂ ਪੂਰੀਆਂ ਹੋਣ ਲਗੀਆਂ ਤਾਂ ਭਗਤਾਂ ਨੂੰ ਮੈਂ ਗਰੀਬ ਜਿਹਾ ਲਗਿਆ ਉਹਨਾਂ ਮੇਰੀ ਸੋਨੇ ਚਾਂਦੀ ਦੇ ਬੁੱਤ ਬਣਵਾ ਦਿਤੇ ਮੇਰੇ ਹਾਰ ਸ਼ਿੰਗਾਰ ਲਈ ਗਹਿਣੇ ਤਿਆਰ ਹੋ ਗਏ। ਰੋਟੀ ਦੇ ਟੁਕਰ ਤੋਂ ਆਤਰ ਪਦਾਰਥਾਂ ਦੇ ਲੰਗਰ ਲਗ ਗਏ। ਹੌਲੀ ਹੌਲੀ ਇਸਤੋਂ ਨਗਦੀ ਸੋਨਾ ਹੀਰੇ ਜਵਾਹਰਾਤ ਨਾਲ ਮੇਰੇ ਨਾਂ ਤੇ ਬੈਂਕਾਂ ਵਿੱਚ ਖਾਤੇ ਖੁੱਲ ਗਏ ਅਦਾਲਤਾਂਂ ਮੰਤਰਾਲਿਆਂ ਵਿੱਚ ਮੇਰੇ ਨਾਂ ਦੇ ਕੇਸ਼ ਚਲਣ ਲਗ ਪਏ । ਮੇਰੇ ਨਾਂ ਤੇ ਦਫਤਰਾਂ ਤੇ ਅਦਾਲਤਾਂ ਵਿੱਚ ਆਵਾਜ਼ਾਂ ਪੈਣ ਲਗੀਆਂ । ਮੈਂ ਭਗਵਾਨ ਤੋਂ ਮੁਜ਼ਰਮ ਬਣ ਗਿਆ। ਮੇਰੇ ਪਾਸ ਹੁਣ ਕੁਝ ਵੀ ਨਹੀਂ ਸੀ ਪਰ ਪਤਾ ਈ ਮੇਰੀ ਬਗਲੀ ਵਿੱਚ ਹੁਣ ਅਰਬਾਂ ਦੇ ਬੈਂਕ ਖਾਤੇ, ਝਗੜੇ ਭਰਪੂਰ ਹੋ ਗਈ। ਬਾਬਾ ਹੌਲੀ ਜਿਹੀ ਉੱਠਿਆ ਤੇ ਜੰਗਲ ਨੂਮ ਤੁਰ ਪਿਆ।,

16 Aug 2015

Reply