copy keeta fb friend Kuljeet Khosa
di wall ton"
ਕਦੇ ਦੋਸਤੋ ਸਾਡੇ ਨਾਲ ਦੇ ਪਿੰਡ ਇੱਕ ਬਈਆ
ਰਹਿੰਦਾ ਬਿਹਾਰ ਤੋ ਆਇਆ ਏ,,,ਵੀਹ ਸਾਲ ਹੋ
ਗਏ ਨੇ ਪੰਜਾਬ
ਚ,,,,ਪੰਜਾਬੀ ਵੀ ਚੰਗੀ ਤਰਾਂ ਬੋਲ
ਲੈਂਦਾ ਏ.....ਉਸਨੇ ਸਾਨੂੰ ਕੇਰਾਂ ਏਨੀ ਹਾਸੇ
ਆਲੀ ਗੱਲ ਸੁਣਾਈ ਕੇ ਸਾਡੀਆ ਵੱਖੀਆਂ ਟੁੱਟ ਗਈਆਂ
ਹੱਸ ਹੱਸ ਕੇ,,,,,,ਉਸਨੇ ਦੱਸਿਆ ਕੇ ਉਹ ਬਿਹਾਰ ਚ
ਸਿਰਫ ਦੋ ਰੁਪਏ ਤੇ
ਦਿਹਾੜੀ ਕਰਦਾ ਹੁੰਦਾ ਸੀ,,,ਤਦ ਉਸਨੂੰ ਕਿਸੇਨੇ
ਦੱਸਿਆ ਕੇ ਤੂੰ ਏਥੇ ਔਖਾ ਨਾ ਹੋ,,,ਪੰਜਾਬ
ਚਲਾ ਜਾ ਉਥੇ ਦਿਹਾੜੀ ਪੰਜਾਹ ਰੁਪਏ ਏ,,,,ਤੇ
ਉਸਨੇ ਪੰਜਾਬ ਜਾਣ ਦਾ ਮਨ
ਬਣਾ ਲਿਆ,,,ਕਹਿੰਦਾ ਮੈਂ ਮ
ੋਢੇ ਤੇ ਹਮੇਸ਼ਾ ਇੱਕ ਸਾਫਾ ਰੱਖਦਾ ਹੁੰਦਾ ਸੀ,,,ਜਦ
ਮੈਂ ਪੰਜਾਬ ਜਾਣ
ਦੀ ਤਿਆਰੀ ਕੀਤੀ ਤਾਂ ਮੇਰਾ ਸਾਫਾ ਕਿਤੇ
ਡਿੱਗ ਪਿਆ,,,ਮੇਰਾ ਸਾਫੇ
ਬਿਨਾ ਜਾਣਾ ਮੁਸ਼ਕਿਲ ਸੀ,,,ਕਹਿੰਦਾ ਉਸ ਵੇਲੇ
ਸਾਫਾ ਚਾਰ ਰੁਪਏ ਦਾ ਸੀ,,,,ਕਹਿੰਦਾ ਮੈਂ ਫਿਰ
ਬਿਹਾਰ ਚ ਦਿਹਾੜੀ ਕਰਨ ਲੱਗ
ਪਿਆ,,,,,ਖਰਚਾ ਬਹੁਤ
ਔਖਾ ਚਲਦਾ ਸੀ,,,ਕਹਿੰਦਾ ਮੈਂ ਹਫਤੇ ਬਾਅਦ
ਸ਼ੇਵ ਕਰਵਾਂਉਦਾ ਹੁੰਦਾ ਸੀ ਤੇ ਨਾਈ ਨੂੰ ਪੰਜਾਹ
ਪੈਸੇ ਸ਼ੇਵ ਕਰਵਾਉਣ ਦੇ ਦਿੰਦਾ ਹੁੰਦਾ ਸੀ,,,,ਤੇ ਮੈਂ
ਸਾਫਾ ਲੈਨ ਦੇ ਮਾਰੇ ਨੇ ਸ਼ੇਵ ਕਰਾਉਣੀ ਬੰਦ ਕਰ
ਦਿੱਤੀ ਤੇ ਪੰਜਾਹ ਪੰਜਾਹ ਪੈਸੈ ਜੋੜ ਕੇ ਚਾਰ
ਮਹੀਨਿਆ ਚ ਸਾਫਾ ਮੁੱਲ ਲਿਆ,,,,,ਕਹਿੰਦਾ ਮੇਰੇ
ਦਾਹੜੀ ਬਹੁਤ ਵਧ ਗਈ ਤੇ
ਜਿਹੜਾ ਕਿਹੜਾ ਪੁੱਛੇ ਬਈ ਦਾਹੜੀ ਕਿਉਂ
ਨੀ ਸ਼ੇਵ ਕਰਵਾਂਉਦਾ ਐਨੀ ਵਧਾਈ ਜਾਨਾ,,ਤੇ ਮੈਂ
ਆਪਣੀ ਮਜਬੂਰੀ ਦੱਸਿਆ ਕਰਾਂ ਕੇ ਮੈਂ ਪੰਜਾਬ
ਜਾਣਾ ਤੇ ਸਾਫਾ ਲੈਣ ਮਾਰਾ ਦਾਹੜੀ ਨੀ ਸ਼ੇਵ
ਕਰਵਾਉਂਦਾ,,,ਕਹਿੰਦਾ ਫਿਰ ਮੈਂ ਪੰਜਾਬ ਨੂੰ ਚਾਲੇ
ਪਾ ਦਿੱਤੇ,,,,ਰੇਲ ਗੱਡੀ ਚ ਬੈਠ ਗਿਆ ਪੰਜਾਬ
ਜਾਣ ਲਈ,,,,,ਕਹਿੰਦਾ ਇੱਕ ਸੀਟ ਤੇ ਸਰਦਾਰ
ਬੈਠਾ ਸੀ,,,ਤੇ ਮੈਨੂੰ ਪਤਾ ਨਹੀ ਸੀ ਉਦੋਂ ਸਰਦਾਰ
ਕਿਹੋ ਜੇਹੇ ਹੁੰਦੇ ਆ,,,ਕਹਿੰਦਾ ਸਰਦਾਰ
ਦੀ ਦਾਹੜੀ ਧੁੰਨੀ ਤੋਂ ਵੀ ਥੱਲੇ ਤੱਕ
ਲਮਕੇ,,,,ਕਹਿੰਦਾ ਮੈਂ ਸੋਚਿਆ ਇਹਨੇ
ਐਨੀ ਲੰਮੀ ਦਾਹੜੀ ਰੱਖੀ ਏ,,,ਲੱਗਦਾ ਇਹਦਾ ਤਾਂ ਸਕੂਟਰ
ਗਵਾਚ ਗਿਆ ਹੋਣਾ,,,ਅਖੇ ਮੈਂ ਸਿੱਧਾ ਹੀ ਜਾ ਕੇ
ਪੁੱਛ ਲਿਆ ਕੇ ਜੀ ਤੁਸੀਂ ਐਨੀ ਦਾਹੜੀ ਵਧਾਈ ਐ
ਤੁਹਾਡਾ ਸਕੂਟਰ ਗਵਾਚ ਗਿਆ
ਲੱਗਦਾ,,ਕਹਿੰਦਾ ਸਰਦਾਰ ਨੇ ਨਾ ਅੱਗਾ ਵੇਖਿਆ
ਨਾ ਪਿੱਛਾ,,ਅਖੇ ਮੇਰੇ ਦੋ ਤਿੰਨ ਥੱਪੜ ਮਾਰੇ
ਟਿਕਾ ਕੇ,,,ਕਹਿੰਦਾ ਮੂਰਖਾ ਤੈਨੂੰ
ਐਨਾ ਨੀ ਪਤਾ ਕੇ ਅਸੀਂ ਸਿੱਖ ਹਾਂ ਇਹ
ਦਾਹੜੀ ਸਾਡੇ ਗੁਰੂ ਦੀ ਨਿਸ਼ਾਨੀ ਏਂ,,,ਅਖੇ ਮੈਨੂੰ
ਫਿਰ ਪਤਾ ਲੱਗਾ ਬਈ ਸਿੱਖ ਕੀਹਨੂੰ ਕਹਿੰਦੇ
ਆ,,,,,
|