Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਜਿੰਦਗੀ ਦਾ ਅਸਲ ਸਚ

ਜਿੰਦਗੀ ਦਾ ਅਸਲ ਸਚ
ਸਾਨੂ ਸਾਡੀ ਜਿੰਦਗੀ ਦਾ ਅਸਲ ਸਚ ਕਿਨਾ ਕੁ ਯਾਦ ਹੈ ?
ਕਿਸੇ ਇਨਸਾਨ ਨੂ ਭਗਤ ਕਬੀਰ ਜੀ ਨੂ ਮਿਲਣ ਦੀ ਤਾਂਘ ਜਾਗੀ ਤੇ ਓਹ ਕਬੀਰ ਜੀ ਦੇ ਪਿੰਡ ਵੱਲ ਚਾਲੇ ਪਾ ਲੇੰਦਾ ਹੈ .
ਪਿੰਡ ਵਿਚ ਪੋਹੁਚਣ ਤੇ ਓਸਨੇ ਲੋਕਾ ਤੋ ਕਬੀਰ ਜੀ ਬਾਰੇ ਪੁਛਇਆ ਤੇ ਕਬੀਰ ਜੀ ਕਿਸੇ ਮਿਰਗ ਦੇ ਸੰਸਕਾਰ ਤੇ ਸ਼ਮਸ਼ਾਨ ਗਏ ਹੋਏ ਸੀ ,ਓਸਨੇ ਕਬੀਰ ਜੀ ਨੂ ਪਹਲਾ ਕਦੇ ਨੀ ਸੀ ਦੇਖਿਆ ,ਉਸਨੇ ਕਬੀਰ ਜੀ ਦੀ ਪੇਹ੍ਚਾਨ ਪੂਛੀ ਤੇ ਓਸਨੂ ਦਸਿਆ ਗਿਆ ਕੇ ਕਬੀਰ ਜੀ ਦੇ ਸਿਰ ਦੇ ਉਤੇ ਇਕ ਰੂਹਾਨੀ ਰੋਸ਼ਨੀ ਹੋਵੇਗੀ ਤੇ ਇਹ ਸੁਨ ਕੇ ਓਹ ਸ਼ਮਸ਼ਾਨ ਘਟ ਵੱਲ ਤੁਰ ਪਿਆ ਜਦ ਓਹ ਸ਼ਾਮਸ਼ਾਨ ਘਾਟ ਕੋਲੇ ਪੋਹੁੰਚਾ ਤੇ ਓਸਨੇ ਕੀ ਦੇਖਿਇਆ ਕੇ ਓਸ ਜਗਾ ਤੇ ਜੀਨੇ ਵੀ ਲੋਗ ਮੋਜੂਦ ਸੰਨ ਓਹਨਾ ਸਾਰਿਇਆ ਦੇ ਸਿਰ ਤੇ ਰੋਸ਼ਨੀ ਸੀ ,
ਓਹ ਸੋਚੀ ਪੈ ਗਇਆ ਕੇ ਕੀ ਕੋਤਕ ਹੈ ??
ਸ਼ਮਸ਼ਾਨ ਘਾਟ ਚ ਮਿਰਗ ਦੇ ਲਾਗੇ ਓਸਦੇ ਪਰਿਵਾਰ ਵਾਲੇ ਵੈਣ ਪਾ ਰਹੇ ਸੀ ,
ਮਾਨੋ ਕੇ ਸਾਰੇ ਸ਼ਮਸ਼ਾਨ ਘਾਟ ਚ ਮਾਤਮ ਛਾਇਆ ਹੋਇਆ ਸੀ .
ਜਦੋ ਮਿਰਗ ਦੀ ਚਿਤਾ ਦੀਆ ਲਪਟਾ ਅਸਮਾਨ ਛੋਹਣ ਲਗ ਪੀਆ ਤੇ ਹੋਲੀ ਹੋਲੀ ਸਾਰੇ ਸ਼ਮਸ਼ਾਨ ਘਾਟ ਚੋ ਬਾਹਰ ਆਂਨ ਲਾਗੇ ਜੀਓ ਜੀਓ ਲੋਕੀ ਬਾਹਰ ਆ ਰਹੇ ਸੀ ਤੇ ਲੋਕਾ ਦੇ ਸਿਰ ਤੋ ਰੋਸ਼ਨੀ ਖਤਮ ਹੋ ਰਹੀ ਸੀ ?ਇਕ ਇਕ ਕਰਕੇ ਸਾਰੇ ਬਾਹਰ ਆ ਗਏ .
ਅਖੀਰ ਜਦੋ ਕਬੀਰ ਜੀ ਬਾਹਰ ਆਏ ਤੇ ਓਹਨਾ ਦੇ ਸਿਰ ਤੇ ਰੋਸ਼ਨੀ ਬਰਕਰਾਰ ਸੀ ਤੇ ਓਸਨੂ ਪਤਾ ਲਗ ਗਿਇਆ ਕੇ ਏਹੋ ਕਬੀਰ ਜੀ ਨੇ ,ਓਹ ਕਬੀਰ ਜੀ ਦੇ ਪੇਰੀ ਨਮਸ੍ਕਾਰ ਕੀਤੀ ਤੇ ਓਹਨਾ ਤੋ ਏਸ ਰੋਸ਼ਨੀ ਦੇ ਕੋਤਕ ਬਾਰੇ ਪੁਛਇਆ ,
ਕਬੀਰ ਜੀ ਨੇ ਮੁਸਕਰਾ ਕੇ ਉਤਰ ਦਿਤਾ ਤੇ ਕੇਹਾ ਕੇ ਇਹ ਸਬ ਜਿੰਦਗੀ ਤੇ ਮੋਤ ਦੇ ਸਚ ਵਿਚਕਾਰ ਦੀ ਰੋਸ਼ਨੀ ਦੇ ਫਾਨ੍ਸਲੇ ਨੂ ਬੇਅਨ ਕਰਦੀ ਹੈ ,ਜਦੋ ਕਦੇ ਵੀ ਕੋਈ ਇਨਸਾਨ ਮਰ ਜਾਂਦਾ ਹੈ ਤੇ ਓਸਦੇ ਦਾ ਸੰਸਕਾਰ ਤੇ ਗਏ ਦੋਸਤ ਮਿਤਰ ਰਿਸ਼ਤੇਦਾਰ ਹੋਰ ਸਾਰੇ ਓਹ ਓਨੀ ਦੇਰ ਲਈ ਮੋਤ ਦੇ ਸਚ ਤੋ ਵਾਕਫ ਹੁੰਦੇ ਹਨ ਜਿਨਾ ਚਿਰ ਓਹ ਸ਼ਮਸ਼ਾਨ ਘਾਟ ਦੇ ਅੰਦਰ ਹੁੰਦੇ ਹਨ ,ਜਦੋ ਮਿਰਗ ਦਾ ਦਾ ਸੰਸਕਾਰ ਹੋਣ ਤੇ ਬਾਹਰ ਨਿਕਲ ਦੇ ਹਨ ਤੇ ਓਹਨਾ ਨੂ ਰਬ ਤੇ ਮੋਤ ਭੁਲ ਜਾਂਦੀ ਹੈ ,ਬਾਹਰ ਆ ਕੇ ਫੇਰ ਓਹੀ ਮੇਰੀ ਮੇਰੀ ਕਰਦੇ ਫਿਰਦੇ ਨੇ ਜਿਵੇ ਕਦੇ ਕਿਸੇ ਨੇ ਮਰਨਾ ਨੀ ਸਦਾ ਇਥੇ ਹੀ ਰਹਨਾ ਹੋਵੇ ,ਓਨੀ ਦੇਰ ਹੀ ਬੰਦੇ ਨੂ ਰਬ ਯਾਦ ਰੇਹਂਦਾ ਹੈ ਬਾਦ ਚ ਸਬ ਭੁਲ ਭਲ ਜਾਂਦੇ ਨੇ ਏਸ ਲਈ ਇਹਨਾ ਲੋਕਾ ਤੋ ਬਾਹਰ ਨਿਕਲਦੇ ਸਾਰ ਹੀ ਰੋਸ਼ਨੀ ਅਲੋਪ ਜੋ ਰਹੀ ਸੀ .ਓਹ ਏਨੀ ਗਲ ਸੁਨ ਕੇ ਕਬੀਰ ਜੀ ਦੇ ਪੇਰੀ ਪੈ ਗਇਆ .

 

 

...........................................................................................................

ਮਾ ਕਹੇ ਇਹ ਪੁਤ ਹੈ ਮੇਰਾ
ਮੈਂ ਏਹਨੂ ਕੁਖੋ ਜਾਇਆ
ਭੇਣ ਕਹੇ ਇਹ ਵੀਰ ਹੈ ਮੇਰਾ
ਮੈਂ ਚੁਕ ਚੁਕ ਲਾਡ ਲਡਾਇਆ
ਪਤਨੀ ਕਹੇ ਇਹ ਹੈ ਮੇਰਾ ਸਾਈ
ਮੇਰੇ ਬਾਬੁਲ ਨੇ ਇਦੇ ਲੜ ਲਾਇਆ
ਮੋਤ ਕਹੇ ਇਹ ਸਬ ਝੂਠੇ
ਕੁਲਬੀਰ ਤੇਨੁ ਮਰਨ ਤੋ ਬਾਦ ਵੀ ਮੈਂ ਗਲ ਨਾਲ ਲਾਇਆ ......

 

ਕੁਲਬੀਰ ਦਕੋਹਾ
ਪੰਜਾਬ +91-9915009595

30 Jul 2010

Reply