ਦਰਦ ਰੋਕਦਾ ਹੈ ਦਰਦ ਨੂੰ ਲਿਖਣ ਦੇ ਲਈ , ਹੰਝੂ ਬਣ ਕੇ ਸਤਰਾਂ ਵਹਿ ਤੁਰਦੇ ਨੇ ,
ਲੋਕੀਂ ਇਸ਼ਕ ਸਹਾਰੇ ਜੀ ਲੈਂਦੇ ਨੇ , ਅਸਾਂ ਦਰਦ ਸਹਾਰੇ ਜੀ ਲੈਣਾ ।
ਇਕ ਕਲਮ ਬਨਾਉਣੀ ਨੈਣਾਂ ਦੀ , ਵਿਚ ਲਹੂ ਦੀ ਸਿਆਹੀ ਭਰ ਦੇਣੀ,
ਲਿਖ ਚਿਠੀ ਸਾਹਾਂ ਦੇ ਸਫੇ ਉੱਤੇ , ਸਿਰਨਾਵੇਂ ਤੇਰੇ ਕਰ ਦੇਣੀ,
ਅਸਾਂ ਸੂਈ ਬਣਾ ਕੇ ਯਾਦਾਂ ਨੂੰ , ਫੱਟ ਇਸ਼ਕ ਦਾ ਸੀ ਲੈਣਾ,
ਲੋਕੀਂ ਇਸ਼ਕ ਸਹਾਰੇ ਜੀ ਲੈਂਦੇ , ਅਸਾਂ ਦਰਦ ਤੇਰੇ ਵਿੱਚ ਜੀ ਲੈਣਾ।
ਜੇ ਪੜ੍ਹਦਿਆਂ ਚਿੱਠੀ ਤੇਰਾ ਕੋਈ , ਇੱਕ ਵੀ ਅਥਰੂ ਡੁਲ ਜਾਵੇ,
ਸੱਚ ਜਾਣੀ "ਨਵੀ" ਦੀਆਂ ਸੱਧਰਾਂ ਦਾ , "ਅਨਮੋਲ" ਜਿਹਾ ਪੈ ਮੁੱਲ ਜਾਵੇ,
"ਬਰਾੜ" ਇਸ਼ਕ ਤੇਰੇ ਵਿਚ ਖੁਰ ਜਾਣਾ , ਜਾਂ ਜ਼ਹਿਰ ਪਿਆਲਾ ਪੀ ਲੈਣਾ,
ਲੋਕੀਂ ਇਸ਼ਕ ਸਹਾਰੇ ਜੀ ਲੈਂਦੇ ਨੇ , ਅਸਾਂ ਦਰਦ ਸਹਾਰੇ ਜੀ ਲੈਣਾ.........॥
|