Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾ ਹੀ.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਾ ਹੀ..
ਨਾ ਹੀ ਰਾਂਝਾ ਬਣ ਸਕਿਆ
ਨਾ ਹੀ ਸਰਵਣ ਬਣ ਹੋਇਆ

ਛੱਡ ਨਾ ਹੋੲੇ ਤਖਤ ਹਜ਼ਾਰੇ
ਸਾਂਭ ਨਾ ਹੋੲੇ ਆਪਣੇ ਪਿਆਰੇ
ਮੁਹੱਬਤਾਂ ਵੰਡਦਾ ਪ੍ਰੇਮ ਨਗਰ ਵੀ
ਮੇਰੇ ਲਈ ਝੰਗ ਨਾ ਹੋਇਆ

ਥਾਂ-ਥਾਂ ਵੰਡਿਆ ਮੈਂ ਤਾਂ ਵਿਸ਼
ਹਰ ਦਿਲ ਮੇਤੋਂ ਡੰਗ ਹੋਇਆ
ਨਾ ਹੀ ਰਾਂਝਾ ਬਣ ਸਕਿਆ
ਨਾ ਹੀ ਸਰਵਣ ਬਣ ਹੋਇਆ

ਨਾ ਮੋਢੇ ਵਹਿੰਗੀ ਚੁੱਕ ਸਕਿਆ
ਨਾ ਮੋਢੇ ਫਰਜ਼ਾਂ ਨੂੰ ਢੋਇਆ
ਨਾ ਹੀ ਕੰਨੀ ਮੁੰਦਰਾ ਪਾ ਕੇ
ਕਿਸੇ ਹੀਰ ਲੲੀ ਜੋਗੀ ਹੋਇਆ

ਕੱਚੀਆਂ ਰੱਖ ਮੋਹ ਦੀਆਂ ਤੰਦਾਂ
ਵਿੱਚ ਪੱਥਰਾਂ ਨੂੰ ਮੈਂ ਪਰੋੲਿਆ
ਨਾ ਹੀ ਰਾਂਝਾ ਬਣ ਸਕਿਆ
ਨਾ ਹੀ ਸਰਵਣ ਬਣ ਹੋਇਆ

ਨਾ ਤਾਂ ਮਾੜੀ ਕਿਸਮਤ ਦਾ
ਮੇਰੇ ਸੀਨੇ ਤੇ ਤੀਰ ਕੋੲੀ ਵੱਜਾ
ਸਰਵਣ ਜਿਹੀ ਸੋਝ ਨਾ ਪਾਲੀ
ਤੇ ਰਾਂਝਾ ਬਣਨੋਂ ਵੀ ਡਰ ਲੱਗਾ

ਕਿਸੇ ਨੂੰ ਰਾਹ ਸੀ ਕੀ ਦਿਖਾਣੇ
ਮੈਂ ਤਾਂ ਖੁਦ ਹੀ ਭਟਕਣ ਹੋਇਆ
ਨਾ ਹੀ ਰਾਂਝਾ ਬਣ ਸਕਿਆ
ਨਾ ਹੀ ਸਰਵਣ ਬਣ ਹੋਇਆ

ਆਪਣੀ ਦਸ਼ਰਥ ਕਿਸਮਤ ਦਾ
ਮੈਂ ਤਾਂ ਕੋੲੀ ਸਰਾਪ ਹੰਢਾਵਾਂ
ਜਾਂ ਆਪਣੇ ਕਰਮਾਂ ਦਾ ਫਲ
ਕੋੲੀ ਰਾਮ ਬਨਵਾਸ ਹੰਢਾਵਾਂ

ਜਿਸ ਬਾਗ ਦਾ ਮੈਂ ਹਾਂ ਫੁੱਲ
ਅੱਜ ਉਹ ਬਾਗ ਵੀ ਮੋਇਆ
ਨਾ ਹੀ ਰਾਂਝਾ ਬਣ ਸਕਿਆ
ਨਾ ਹੀ ਸਰਵਣ ਬਣ ਹੋਇਆ

19 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Gud one !  ,,, jio,,,

19 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਵੀ ਜੀ ਹਮੇਸ਼ਾ ਦੀ ਤਰਾਂ ਕਿਰਤ ਨੂੰ ਮਾਣ ਦੇਣ ਲੲੀ ਬਹੁਤ-੨ ਸ਼ੁਕਰੀਆ ਜੀ। ਜੀ ਕੲੀ ਵਾਰੀ ਨਿਰਾਸ਼ਾ ਹੀ ਜਗਾਉਂਦੀ ਹੈ ਬੰਦੇ ਨੂੰ ਤੇ ਆਸ਼ਾ ਦਾ ਰਾਹ ਬਣਦੀ ਹੈ ।

ਹਰਪਿੰਦਰ ਸਰ ਆਪਣਾ ਕੀਮਤੀ ਸਮਾਂ ਕਿਰਤ ਨੂੰ ਦੇਣ ਲਈ ਤੇ ਹੌਸਲਾ ਅਫਜਾਈ ਲਈ ਬਹੁਤ -੨ ਸ਼ੁਕਰੀਆ ਜੀ ।
19 Aug 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮੈਂ ਇਸ ਨੂੰ ਇਕ ਸਕਾਰਾਤਮਕ ਰਿਮੋਰਸ ਦਾ ਨਾ ਦੇਵਾਂ ਤਾਂ ਸ਼ਾਇਦ ਠੀਕ ਰਹੇਗਾ | ਜੀਵਨ ਵਿਚ ਕੁਝ ਚੰਗਾ ਕਰਕੇ ਤਾਂ ਸਾਰੇ ਈ ਉਪਲਬਧੀ ਦੀ ਖੁਸ਼ੀ ਮਾਣਦੇ ਆ ਅਤੇ ਜੇਤੂ ਮਹਿਸੂਸ ਕਰਦੇ ਆ, ਪਰ ਬਹੁਤ ਘੱਟ ਈ ਐਸਾ ਹੁੰਦਾ ਹੈ ਕਿ ਕੋਈ ਵੇਲ ਮੀਨਿੰਗ ਪਰਸਨ ਕਿਸੇ ਸ਼ਾਸ਼ਵਤ ਗੁਣ ਚੰਗਿਆਈ ਨੂੰ ਗ੍ਰਹਿਣ ਕਰਨ ਵਿਚ ਅਸਫਲ ਹੋਣ ਤੇ ਅਜਿਹਾ ਮਹਿਸੂਸ ਕਰਦਾ ਹੈ |
ਬਹੁਤ ਹੀ ਸੋਹਣੀ ਫੀਲਿੰਗ ਬਹੁਤ ਈ ਸੋਹਣੇ ਅਲਫਾਜ਼ ਵਿਚ ਪਰੋਈ ਗਈ ਐ ਜਿਸ ਲਈ ਸੰਦੀਪ ਜੀ ਕੰਪਲੀਮੇੰਟਸ ਦੇ ਹੱਕਦਾਰ ਹਨ |

With due respect to Madam Navi's comments on this verse,

 

ਮੈਂ ਇਸ ਨੂੰ ਇਕ "positive remorse of a noble soul" ਦਾ ਨਾਂ ਦੇਵਾਂ ਤਾਂ ਸ਼ਾਇਦ ਠੀਕ ਰਹੇਗਾ | ਜੀਵਨ ਵਿਚ ਕੁਝ ਚੰਗਾ ਕਰਕੇ ਤਾਂ ਸਾਰੇ ਈ ਉਪਲਬਧੀ ਦੀ ਖੁਸ਼ੀ ਮਾਣਦੇ ਆ ਅਤੇ ਜੇਤੂ ਮਹਿਸੂਸ ਕਰਦੇ ਆ, ਪਰ ਟਾਵਾਂ ਟਾਵਾਂ ਈ ਐਸਾ ਵੇਖਣ 'ਚ ਆਉਂਦਾ ਹੈ ਜਿੱਥੇ well meaning person ਕਿਸੇ ਸ਼ਾਸ਼ਵਤ ਗੁਣ ਜਾਂ ਚੰਗਿਆਈ ਨੂੰ ਗ੍ਰਹਿਣ ਕਰਨ ਵਿਚ ਅਸਫਲ ਹੋਣ ਤੇ ਅਜਿਹਾ ਮਹਿਸੂਸ ਕਰਦਾ ਹੈ |


ਬਹੁਤ ਹੀ ਸੋਹਣੀ ਫੀਲਿੰਗ ਬਹੁਤ ਈ ਸੋਹਣੇ ਅਲਫਾਜ਼ ਵਿਚ ਪਰੋਈ ਗਈ ਐ ਜਿਸ ਲਈ ਸੰਦੀਪ ਜੀ ਕੰਪਲੀਮੇੰਟਸ ਦੇ ਹੱਕਦਾਰ ਹਨ | Thanks for nice job done and sharing !

 

ਜਿਉਂਦੇ ਵੱਸਦੇ ਰਹੋ !

 


 

 

21 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ ਤੁਹਾਡੇ ਵਲੋਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਰਚਨਾ ਨੂੰ ਐਨਾ ਮਾਣ ਦੇਣ ਲੲੀ ਤੇ ਹਮੇਸ਼ਾ ਦੀ ਤਰ੍ਹਾ ਹੌਸਲਾ ਅਫਜਾਈ ਕਰਨ ਲਈ ਤੁਹਾਡਾ ਬਹੁਤ -੨ ਸ਼ੁਕਰੀਆ ।

ਥੋੜੇ ਅਲਗ ਸਬਜੇਕਟ੍‍ ਤੇ ਅਲਗ ਅੰਦਾਜ਼ 'ਚ ਲਿਖੀ ੲਿਸ ਰਚਨਾ ਨੂੰ ਪਾਠਕਾਂ ਦੁਆਰਾ ਕਬੂਲਣ ਤੇ ਹੋਰ ਵਧੀਆ ਲਿਖਣ ਦਾ ਹੌਸਲਾ ਮਿਲਦਾ ਹੈ।

ੲਿਸ ਲਈ ਕੀਰਤੀ ਬਾਈ ਜੀ ਤੁਹਾਡਾ ਵੀ ਬਹੁਤ-੨ ਸ਼ੁਕਰੀਆ।
21 Aug 2014

Reply