Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ ...ਮਿਰਜ਼ਾ ਗ਼ਾਲਿਬ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ ...ਮਿਰਜ਼ਾ ਗ਼ਾਲਿਬ

 

(ਮਿਰਜ਼ਾ ਗ਼ਾਲਿਬ ਦੀ ਫ਼ਾਰਸੀ ਰਚਨਾ ਦਾ ਅਨੁਵਾਦ)

ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ,
ਆਜਾ ਵੇਖ ਮੇਰਾ ਇੰਤਜ਼ਾਰ ਆਜਾ ।
ਐਵੇਂ ਲੜਨ ਬਹਾਨਣੇ ਲੱਭਨਾ ਏਂ,
ਕੀ ਤੂੰ ਸੋਚਨਾ ਏਂ ਸਿਤਮਗਾਰ ਆਜਾ ।

ਭਾਵੇਂ ਹਿਜਰ ਤੇ ਭਾਵੇਂ ਵਿਸਾਲ ਹੋਵੇ,
ਵੱਖੋ ਵੱਖ ਦੋਹਾਂ ਦੀਆਂ ਲੱਜ਼ਤਾਂ ਨੇ,
ਮੇਰੇ ਸੋਹਣਿਆਂ ਜਾਹ ਹਜ਼ਾਰ ਵਾਰੀ,
ਆਜਾ ਪਿਆਰਿਆ ਤੇ ਲੱਖ ਵਾਰ ਆਜਾ ।

ਇਹ ਰਿਵਾਜ਼ ਏ ਮਸਜਿਦਾਂ ਮੰਦਰਾਂ ਦਾ
ਓਥੇ ਹਸਤੀਆਂ ਤੇ ਖ਼ੁਦ-ਪ੍ਰਸਤੀਆਂ ਨੇ,
ਮੈਖ਼ਾਨੇ ਵਿੱਚ ਮਸਤੀਆਂ ਈ ਮਸਤੀਆਂ ਨੇ
ਹੋਸ਼ ਕਰ ਬਣਕੇ ਹੁਸ਼ਿਆਰ ਆਜਾ ।

ਤੂੰ ਸਾਦਾ ਤੇ ਤੇਰਾ ਦਿਲ ਸਾਦਾ
ਤੈਨੂੰ ਐਵੇਂ ਰਕੀਬ ਕੁਰਾਹ ਪਾਇਆ,
ਜੇ ਤੂੰ ਮੇਰੇ ਜਨਾਜ਼ੇ ਤੇ ਨਹੀਂ ਆਇਆ
ਰਾਹ ਤੱਕਦੈ ਤੇਰੀ ਮਜ਼ਾਰ ਆਜਾ ।

ਸੁੱਖੀਂ ਵੱਸਣਾ ਜੇ ਤੂੰ ਚਾਹੁਨਾ ਏਂ,
ਮੇਰੇ 'ਗ਼ਾਲਿਬਾ' ਏਸ ਜਹਾਨ ਅੰਦਰ,
ਆਜਾ ਰਿੰਦਾਂ ਦੀ ਬਜ਼ਮ ਵਿੱਚ ਆ ਬਹਿਜਾ,
ਇੱਥੇ ਬੈਠਦੇ ਨੇ ਖ਼ਾਕਸਾਰ ਆਜਾ ।

28 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ ਹੈ ਜੀ.....tfs.....

30 Jan 2013

Reply