Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
.."ਫੱਕਰ ਨਾਜਰ"..

..........ਛੋਟੀ ਸੱਥ ਵੰਨੀ ਦੀ ਚੱਲਾਗੇ ਓਏ ..ਸਕੂਲੋਂ ਨਿਕਲਦੇ ਸਾਰ ਈ ਨਿਆਣੇ ਇੱਕ ਦੂਜੇ ਨੂੰ ਪੱਕਾ ਕਰਦੇ .....ਤੇ ਇੱਕ ਟੋਲਾ ਜਾ ਬਣਾ ਕੇ ਓਹਨਾ ਦੇ ਬਾਰ ਮੂਹਰੇ ਜਾ ਖੜਦੇ ...ਓਹਦੇ ਹੁੱਕੇ ਦੀ ਗੁੜ ਗੁੜ ...ਸੁਨਣ ਆਸਤੇ ........ਪਲੰਗ ਵਰਗੇ ਵੱਡੇ ਸਾਰੇ ਮੰਜੇ ਤੇ ਓਹ ਕਿਸੇ ਨਵਾਬ ਅੰਗੂ ਸਰਾਣੇ ਤੇ ਕੂਹਣੀ ਰੱਖੀ ਬੈਠਾ ਹੁੰਦਾ ..ਇੱਕ ਹੱਥ ਚ' ਕੋਲ ਮਗਦੇ ਹੁੱਕੇ ਦੀ ਨਾਲੀ ਹੁੰਦੀ ...ਧਿਆਨ ਪਤਾ ਨੀ ਕਿਥੇ ਹੁੰਦਾ ਓਹਦਾ ......ਮੰਜੇ ਦੀਆ ਪਾਦਾਂ ਆਲੇ ਪਾਸੇ ਬੱਕਰੀ ਬੰਨੀ ਹੁੰਦੀ ਜੋ ਨਿਆਣਿਆ ਦੇ ਰੌਲੇ ਤੋ ਡਰ ਕੇ ਗੇੜੇ ਦੇਣ ਲੱਗ ਜਾਂਦੀ ......
.....ਸਾਰਿਆ ਚੋਂ ਕੋਈ ਇੱਕ ਬੋਲਦਾ ....' ਬਾਬਾ ਗੁੜ ਗੁੜ ਕਰ ਕੇ ..ਦਖਾਈ ...........ਓਹ ਹੱਸ ਕੇ ਹੁੱਕੇ ਆਲੀ ਨਾਲੀ ਮੂੰਹ ਚ ' ਪਾਉਂਦਾ ਤੇ ਲੰਮਾ ਕਸ਼ ਖਿਚਦਾ ........ਗੁੜ ਗੁੜ ਗੁੜ ..ਹੁੰਦੀ ਤੇ ਓਹਦੀਆਂ ਨਾਸਾ ਤੇ ਮੂੰਹ ਥਾਈ ਧੂਏ ਦੇ ਰੁੱਗ ਬਾਹਰ ਆਉਂਦੇ .....ਦੋ ਤਿਨ ਵਾਰੀ ਓਹ ਕਸ਼ ਲਾਉਂਦਾ ...ਜਬਾਕ ਖੁਸ਼ ਹੋ ਜਾਂਦੇ ........ਇਹ ਮੇਲਾ ਲਗਭਗ ਰੋਜ ਈ ਲਗਦਾ ਸੀ .....
.........ਇਹ ਹੁੱਕੇ ਆਲੇ ਬੰਦੇ ਦਾ ਨਾ "ਨਾਜਰ" ਸੀ ...ਸਿਰਫ ਨਾਜਰ ......ਮਗਰ ਨਾ 'ਸਿੰਘ ..ਲਗਦਾ ਨਾ 'ਖਾਨ ........ਬੱਸ "ਨਾਜਰ ਮਰਾਸੀ" ਜਿਮੇ ਧਾਰਮਿਕ ਦਾਇਰੇ ਤੋ ਬਾਹਰ ਸੀ .....ਜਾਤ ਦਾ ਭਵੇ ਮੁਸਲਮਾਨ ਸੀ ਪਰ ਅੰਦਰੋ ਸਿੱਖ ਸੀ .......ਬੁੜੇ ਦਸਦੇ ਹੁੰਦੇ ਸੀ ..ਹੱਲੇ ਗੁੱਲੇ ਵੇਲੇ .ਨਾਜਰ ਦੇ ਪਿਓ ਸਰਦਾਰੀ ਨੂੰ ਟੱਬਰ ਸਮੇਤ ਗੁਰਬਕਸ਼ ਸਿਓਂ ਨੇ ਆਬਦੇ ਘਰੇ ਲਕੋ ਕੇ ਰਖਿਆ ਸੀ ...ਓਦੋ ਨਾਜਰ ਹੋਣ ਆਲਾ ਸੀ ..ਸੈਂਤ ........ਵਕ਼ਤ ਲੰਘਦਾ ਗਿਆ ..ਪਿੰਡ ਨਾਜਰ ਦੇ ... ਤੇ.... ਨਾਜਰ ਪਿੰਡ ਦੇ ...ਵਜੂਦ ਦਾ ਹਿੱਸਾ ਬਣ ਗਿਆ .......ਛੋਟੀ ਉਮਰੇ ਚੋਕੀਦਾਰੀ ਮਿਲ ਗੀ ਸੀ ਏਹਨੂੰ ਜੋ ਏਹਨੇ ਆਖਰੀ ਸਾਹ ਤੱਕ ਨਿਭਾਈ ......
...........ਦਰਮਿਆਨਾ ਕੱਦ , ਪਤਲਾ ਸਰੀਰ ..ਜਿਆਦਾ ਕਹਿਣ ਦੀ ਲੋੜ ਨੀ ...ਪੰਜਾਬੀ ਕਵੀ "ਲਾਲ ਸਿੰਘ ਦਿਲ" ਦਾ ਭਰਾ ਈ ਸਮਝ ਲੋ ........ ਗਿੱਟਿਆਂ ਤੋਂ ਉੱਚਾ ..ਡੱਬੀਆਂ ਆਲਾ ਚਾਦਰਾ ਬੰਨਦਾ ਹੁੰਦਾ ...ਸਿਗਟ ਵਰਗੀਆਂ ਪਤਲੀਆ ਲੱਤਾ ਨਾਲ ਬੜਾ ਕਾਹਲੀ ਤੁਰਦਾ ਸੀ ...ਜੇਹੜੀ ਗਲੀ ਜਾਓ ਨਾਜਰ ਮੂਹਰੇ ਹੁੰਦਾ ਸੀ .......ਹੱਥ ਚ' ਓਹਦੇ ਬਾਂਸ ਦਾ ਪਤਲਾ ਜਾ...' ਹੱਥ ਕੁ ਦਾ ਡੰਡਾ ਹੁੰਦਾ ਜੋ ਲਗਭਗ ਓਹਦੀ ਉਮਰ ਦਾ ਸੀ .......ਓਹਦੇ ਖੁਰਦੜੇ ਹੱਥਾ ਨੇ ਡੰਡੇ ਨੂੰ ਐਨਾ ਕੂਲਾ ਕਰ ਤਾ ਸੀ ....ਹੱਥ ਚੋਂ ਤਿਲਕਦਾ ਸੀ ...ਵਧਦੀ ਉਮਰ ਨਾਲ ਸੋਟੀ ਚਮਕਦੀ ਗਈ ਤੇ ਨਾਜਰ ਬੁਝਦਾ ਗਿਆ .......
.....ਮਹੀਨੇ ਚ 'ਇੱਕ ਦੋ ਵਾਰੀ ਤਾਂ ਨਾਜਰ ਘਰੇ ਜਰੂਰ ਆਉਂਦਾ .......ਡੰਡੇ ਨਾਲ ਬਾਰ ਨੂੰ ਠੋਕਰ ਕੇ ਉੱਚੀ ਵਾਜ ਨਾਲ ਘਰੇ ਫਿਰਦੀ ਕਿਸੇ ਤੀਵੀ ਨੂੰ ਮੁਖ਼ਾਤਿਬ ਹੋ ਕੇ ਆਹਦਾ ਹੁੰਦਾ .....ਸਰਦਾਰ੍ਨੀਏ ਕੱਲ ਨੂੰ ਫ਼ਲਾਨਿਆ ਦੇ ਕੜਾਹੀ ਚੜਨੀ ....ਕੁੜੀ ਦਾ ਵਿਆਹ ਆ .....ਨਾਲੇ ..ਬੰਦੇ , ਬੁੜੀ ...ਨੂੰ ਕਿਹਾ... ਨਾਲੇ ਦੁਧ ਨੂੰ ....ਟੈਮ ਨਾਲ ਉਪ੍ੜ ਜਿਓ ..........ਜਾਂ... ਅੱਜ ਫਲਾਨਿਆ ਦੇ ਮਕਾਣ ਆਉਣੀ ਆ ..ਬੁੜੀ ਨੂੰ ਆਖਿਆ ਭਾਈ ਕੰਮ ਵਾਸਤੇ .......ਜਾਂ.... ਮੁੰਡੇ ਦੀ ਨਿੰਮ ਬੰਨਣੀ ਆ ........ਸਾਧੇ ਕੀ ਬਹੂ ਦੀ ਵਰੀ ਆਲਾ ਸਮਾਨ ਵੇਖਣ ਆਸਤੇ ਸੱਦਿਆ .......... ਮੱਘਰ ਕੀ ਕੁੜੀ ਦਾ ਦਾਜ ਦੇਖ ਆਓ ........ਸੀਤੇ ਕੀ ਛੱਤ ਪੈਣੀ ਆ ਕੱਲ ਨੂੰ ....' ਬੰਦੇ ਬੁੜੀ ਨੂੰ ਕਿਹਾ .........ਮਿੱਠੂ ਕੇ ਬੁੜੇ ਦਾ ਭੋਗ ਆ ਬੰਦੇ ਨੂੰ ਤੇ ਦੁਧ ਵਾਸਤੇ ਨੂੰ ਕਿਹਾ .......ਵੱਡੀ ਸੱਥ ਚ' ਅੱਜ ਆਥਣੇ ਬਾਜੀ ਪੈਣੀ ਆ .......ਹੋਰ ਪਤਾ ਨੀ ਕਿੰਨੇ ਛੋਟੇ ਵੱਡੇ ,ਆਮ ਖਾਸ ..ਸੁਨੇਹੇ ਨਾਜਰ ਕਿਸੇ ਮਸ਼ੀਨ ਅੰਗੂ ਬਿਨਾ ਰੁਕੇ ਦਿੰਦਾ ਰਹਿੰਦਾ ...........
.....ਕਿਸੇ ਦੇ ਮੁੰਡੇ ਦੇ ਵਿਆਹ ਚ' ਰਾਤ ਨੂੰ ਜਦੋ ਦੇਸੀ ਦਾਰੂ ਨਾਲ ਡੱਕੀ ਮੁਡੀਰ ਖਰੂਦ ਪਾਉਂਦੀ ਤਾਂ ਨਾਜਰ ਵੀ ਓਹਨਾ ਵਰਗਾ ਈ ਹੋ ਜਾਂਦਾ ........ਕੋਈ ਚਾਬਲਿਆ ਗੱਬਰੂ ਨਾਜਰ ਦੀ ਬਾਹ ਫੜਕੇ ਵੇਹੜੇ ਦੇ ਵਚਾਲੇ ਲੈ ਜਾਂਦਾ ........"ਨਾਜਰਾ" ਪੈਲ ਪਾਈ ਕੇਰਾ .....ਨਾਜਰ ਦੇ ਅੰਦਰਲਾ ਅਧੀਆ ....ਚਾਦਰੇ ਦੀਆ ਦੋਹੇ ਕੰਨੀਆ ਹੱਥਾ ਨਾਲ ਪਿਛੇ ਦੀ ਫੜ ਕੇ ......ਮੋਰ ਵਾਗੂ ਗੇੜੇ ਦਿੰਦਾ .......ਧੋਣ ਲੱਕੇ ਕਬੂਤਰ ਅੰਗੂ ਪਿਛੇ ਨੂੰ ਸਿੱਟੀ ਜਾਂਦਾ ਜਦੋ ਤੱਕ ਸਿਰ ਆਲਾ ਪਰਨਾ ਨਾ ਲਹਿ ਜਾਂਦਾ ..........ਮੁਡੀਰ ਤਾੜੀਆ ...ਚੀਕਾ ਮਾਰਦੀ .......ਨਾਲ ਲੁੱਡੀ ਪਾਉਣ ਲਗਦੀ ..ਕੋਈ ਚੋਬਰ ਜੱਫਾ ਭਰ ਨਾਜਰ ਨੂੰ ਚੱਕ ਲੈਦਾ ....ਹੋਰ ਵੀ ਲਲ੍ਕਰੇ ਵਜਦੇ .........ਓਹਨਾ ਨਜ਼ਾਰਾ ਆਰਕੈਸ਼ਟ੍ਰਾ ਆਲੀਆ ਕੁੜੀਆ ਨਾਲ ਨਚ ਕੇ ਨੀ ਆਉਂਦਾ ਜਿਨਾ ਨਾਜਰ ਦੀ ਪੈਲ ਪਾਉਣ ਤੇ ਆਉਂਦਾ ਸੀ ........ਕੇਰਾ ਦੌਲੇ ਮਾਸਟਰ ਦੇ ਮੁੰਡੇ ਪੱਪੂ ਦੀ ਬਰਾਤ ਚ' ਨਾਜਰ ਵੀ ਗਿਆ ਸੀ ......ਖਾੜਕੂਆ ਦਾ ਟੈਮ ਸੀ .... ਤੇ ਹੁਕਮ ਇਹ ਸੀ ਬੀ ਪੰਜ ਬੰਦਿਆ ਤੋ ਵਧ ਜਾਣੇ ਜੰਨ ਚ' ਨਾ ਹੋਣ .......ਪਰ ਮਾਸਟਰ ਤਾਂ ਅੱਧਾ ਪਿੰਡ ਲੈ ਕੇ ਤੁਰ ਪਿਆ ਸੀ ..ਆਹਦਾ ਕੱਲਾ ਕੱਲਾ ਮੁੰਡਾ ........ਤੇ ਜੰਨ ਖਾੜਕੂਆਂ ਨੇ ਘੇਰ ਲੀ .....ਲਾੜੇ ਸਮੇਤ ਪੰਜ ਬੰਦੇ ਪਾਸੇ ਕਢ ਕੇ ਜਾਣ ਦਿੱਤੇ ...ਬਾਕੀ ਦਿਆ ਨੂੰ ਘੇਰ ਕੇ ਛੱਪੜ ਵਿਚਦੀ ਲੰਘਾ ਕੇ ਪਿੰਡ ਵਾਪਿਸ ਨੂੰ ਮੋੜ ਦਿਤਾ ......ਬੁੜੀਆਂ ਨੇ ਗਿੱਲੇ ਲੀੜੇ ਦੇਖ ਪੁਛਿਆ ਕੀ ਗੱਲ ਭਾਈ ....' ਸੁੱਖ ਆ ....' ਛੇਤੀ ਮੁੜ ਆਏ .......ਕੋਈ ਨਾ ਬੋਲਿਆ ਮੂੰਹ ਮੀਚ ਘਰੋ ਘਰੀ ਤੁਰ ਗੇ ਸਾਰੇ ......ਆਥਣੇ ਜੇ ਸੱਥ ਚ' ਵੀ ਚਰਚਾ ਛਿੜੀ ....ਕੋਈ ਨਾ ਬੋਲੇ ...ਨਾਜਰ ਦੀ ਘੁੱਟ ਲੱਗੀ ਬੀ ਸੀ .....ਇਹ ਫੁੱਟ ਪਿਆ ਆਹਦਾ ਐਂ ਹੋਈ ਸਾਡੇ ਨਾਲ ....ਜਦੋ ਬਾਬਿਆ ਨੇ ਕਢੀਆਂ ਨਾ ਰਫਲਾ ਲੋਈਆਂ ਚੋਂ ਬਾਹਰ ਮੇਰਾ ਤਾਂ ਤੁਮਕਾ ਤੁਮਕਾ ਮੂਤ ਨਿਕਲੇ ,......ਫੇਰ ਆਹਦੇ ਲੰਘੋ ਛੱਪੜ ਵਿਚਦੀ .........ਮੈਂ ਤਾਂ ਭਰਾਵਾ ਸਾਰਿਆ ਤੋ ਮੂਹਰਦੀ ਕੱਛੂ ਅੰਗੂ ਤਰਦਾ ਦੂਜੇ ਸਿਰੇ ਈ ਦਿਸਿਆ ........ਕੰਜਰਦਿਆ ਨੇ ਗੜੇ ਆਰਗੇ ਪਾਣੀ ਚ' ਵਾੜ ਕੇ ਨਮੂਨੀਆ ਹੋਣ ਆਲਾ ਕਰ ਤਾਂ ..........ਆਹ ਲਾਏ ਕੰਨਾ ਨੂੰ ਹੱਥ ਆਪਾ ਤਾਂ ਆਬਦੇ ਮੁੰਡੇ ਦੀ ਬਰਾਤ ਵੀ ਨੀ ਜਾਂਦੇ........

09 Nov 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

...............ਦੋ ਕੁੜੀਆ ਪਿਛੋ ਮੁੰਡਾ ਹੋਇਆ ਸੀ ਨਾਜਰ ਦੇ .........ਛੋਟੀ ਕੁੜੀ ਜਦੋ ਦਾਖਲ ਕਰਾਉਣ ਗਿਆ ਸਕੂਲ .......ਤਾਂ ਮੁੰਡਾ ਏਹਦੀ ਗੋਦੀ ਚੱਕਿਆ ਵਿਆ ਸੀ ........ਮਾਸਟਰ ਕੁੜੀ ਦਾ ਨਾ ਉਮਰ ਆਦਿ ਰਜਿਸਟਰ ਲਿਖਦਾ ਲਿਖਦਾ ਏਹਤੋ ਇਸਾਰੇ ਨਾਲ ਹੱਥ ਘੁਮਾ ਕੇ ਤੇ ਸੇਹ੍ਲੀਆਂ ਤਾਹਾ ਚੜਾ ਕੇ ਪੁਛਦਾ ......ਇਹ ਕੀਆ.....ਮਤਲਬ ਵੀ ਗੋਦੀ ਚੱਕੇ ਜਬਾਕ ਦਾ ਲਿੰਗ ਕੀ ਆ .....ਨਾਜਰ ਬੋਲਿਆ ਨਾ .... ' ਮਾਸਟਰ ਨੇ ਦੂਜੀ ਵਾਰੀ ਜਦੋ ਇਸ਼ਾਰਾ ਕੀਤਾ ਬਿਨਾ ਬੋਲੇ ......ਤਾਂ ਨਾਜਰ ਨੇ ਗੋਦੀ ਆਲੇ ਜਬਾਕ ਦੀਆਂ ਦੋਵੇ ਲੱਤਾਂ ਫੜ ਕੇ ਐਂ ਚੋੜੀਆਂ ਕਰ ਤੀਆਂ .ਜਿਵੇ ਬੁੜੀਆਂ ਨਿਆਣਿਆ ਨੂੰ ਟੱਟੀ ਪਸ਼ਾਬ ਕਰਾਉਂਦੀਆਂ ਹੁੰਦੀਆਂ .. .....ਗਾਹਾਂ......ਜਬਾਕ ਵੀ ਪਸ਼ਾਬ ਦੇ ਜੋਰ ਨਾਲ ਆਬਦੀ ਕਿੱਲੀ ...ਕਿੱਲ ਅਰਗੀ ਕਰੀ ਬੈਠਾ ਸੀ ........ਓਹਨੇ ਵੀ ਮੂਤ ਦੀ ਧਾਰ ਸਿਧੀ ਮਾਸਟਰ ਦੇ ਗਲਮੇ ਚ ' ਮਾਰੀ ..ਬਿਨਾ ਬੋਲੇ ਆਹਦਾ ਦੇਖ ਲਾ ......ਹੋਰ ਕੇਹੜਾ ਓਹਦੇ ..."ਮੰਮੀ ਪੋਗੋਪੈਂਟ" ..ਮਸ਼ੂਰੀ ਆਲਾ ਡਾਈਪਰ ਲੱਗਿਆ ਵਿਆ ਸੀ ....... ਜਮਾਤ ਚ' ਹਾਸੜ ਮਚ ਗਿਆ ..ਮਾਸਟਰ ਗਲਮਾ ਫੜ ਕੇ... ਕੱਚਾ ਜਾ ਹੁੰਦਾ ..ਸਟਾਫ਼ ਰੂਮ ਕੰਨੀ ਉੱਡ ਗਿਆ ..........
..........ਨਾਜਰ ਕੋਲੇ ਬੱਕੀ ਹੁੰਦੀ ਸੀ ......ਬਠਿੰਡੇ ਆਲੇ ਜੀਨੂੰ ਟੈਰ ਆਹਦੇ ਨੇ ........ਗਧੇ ਘੋੜੇ ਖੱਚਰ ਦਾ ਮਿਕਸ ..ਜਾ ..ਟੱਟੂ ਦੇ ਘਰਆਲੀ ਟੈਰ ਆਖ ਲੋ .......ਇਹ ਓਦੇ ਤੇ ਲਾਂਗਾ ਕੱਠਾ ਕਰਦਾ ਹੁੰਦਾ ਸੀ ... ' ਹਾੜੀ ਚ ' ਹਰਿਕ ਜੱਟ ਦੇ ਖੇਤ ਚੋਂ ਭਰੀ ਭਰੀ ਕਰਕੇ....' ਚੌਕੀਦਾਰ ਦੇ ਏਵਜ ਚ' ...' ਜੇਹੜੀ ਏਹਦੀ ਸਾਰੇ ਸਾਲ ਦੀ ਕਮਾਈ ਹੁੰਦੀ ਸੀ ...ਵਸਾਖ ਦੀ ਕੜਕਮੀ ਧੁੱਪ ਚ' ਨਾਜਰ ਬੱਕੀ ਤੇ ਗੇੜੇ ਲਾਉਂਦਾ ....ਜਾਣ ਵੇਲੇ ਬੱਕੀ ਤੇ ਆਪ ਸਵਾਰ ਹੁੰਦਾ ਆਉਣ ਵੇਲੇ ਭਰੀ ਰੱਖੀ ਹੁੰਦੀ ........ਕਾਠੀ ਦੀ ਥਾਂ ਪਰਾਣਾ ਜਾ ਖੇਸ ਰਖਿਆ ਹੁੰਦਾ .......ਨਿਆਈ ਆਲੀ ਪਹੀ ਤੇ ਆ ਕੇ ਬੱਕੀ ਨੂੰ ਅੱਡੀ ਲਾ ਦਿੰਦਾ ....ਨਾਜਰ ਅਰਗੀ ਮੁਰਦਾਰ ਬੱਕੀ ਭੱਜਦੀ ਘੱਟ ..ਧੂੜ ਵਧ ਡਾਉਦੀ .. ਪਹਾੜੀ ਰੇਲਗੱਡੀ ਦੇ ਇੰਜਨ ਅੰਗੂ ਥਾਏਂ ਲੱਤਾ ਜੀਆਂ ਮਾਰੀ ਜਾਂਦੀ .. .....ਬੱਕੀ ਤੇ ਬੈਠਾ ਨਾਜਰ ਐਂ ਬੁੜਕਦਾ ....ਜਿਵੇ ਸਲੋ ਰੇਸ ਤੇ ਚਲਦੇ .....ਦੋ ਵੀਲੇ ਇੰਜਨ ਦੇ ਸਿਰ ਆਲੇ ਤੱਕਲੇ ਜੇ ਬੁੜਕਦੇ ਹੁੰਦੇ .....ਕੁ ਕੂ ਕੁ ਕੂ..........
......... ਨਾਜਰ ਨੂੰ ਨਾ ਵਿਗਾੜ ਕੇ ਰੱਖਣ ਦੀ ਬੜੀ ਬਾਣ ਸੀ ..ਬੜੇ ਲੋਕਾਂ ਦੇ ਪੁੱਠੇ ਨਾ ਧਰੇ ..ਨਾਜਰ ਨੇ ..ਪਰ ਇੱਕ ਗੱਲ ਸੀ ...' ਨਾ ਫੱਬਦੇ ਹੁੰਦੇ ਸੀ ...ਜਿਹੋ ਜਾ ਬੰਦਾ ਓਹੋ ਜਾ ..' ਨਾ ..' .......ਸ਼ਾਮੋ ਬੁੜੀ ਦੇ ਇੱਕੋ ਕੁੜੀ ਕੁੜੀ .ਸੀ ..ਪਰ ਪੈਲੀ ਪੱਠਾ ਖੁੱਲਾ ਸੀ .....ਓਹਨੇ ਬਲਾਸਪੁਰ ਵਿਆਹ ਤੀ .....ਤੇ ਬ੍ਲਾਸ੍ਪੁਰੀਆ ਸੁਖਦੇਵ ਸਿਓਂ ਘਰ ਜਮਾਈ ਰੱਖ ਲਿਆ .........ਮਧਰੇ ਕੱਦ ਆਲਾ ਸੁਖਦੇਵ ....ਬੜਾ ਠੰਡਾ ਤੇ ਸਾਊ ਜਾ ਬੰਦਾ ਸੀ ........ਪਰ ਮਾਵਾ ਖੁੱਲਾ ਛੱਕਦਾ ਸੀ ......ਬੜਾ ਮੱਠਾ ਤੁਰਦਾ ਸੀ ..ਤੇ ਪੱਦ ਬੜੇ ਮਾਰਦਾ ਸੀ ......ਮਿੰਟ ਮਿੰਟ ਲੰਮਾ ਪੱਦ ਹੁੰਦਾ ਸੀ ਓਹਦਾ .....ਨਿਆਣੇ ਕੀ ਸਿਆਣੇ ਵੀ ਹੱਸ ਹੱਸ ਕਮਲੇ ਹੋ ਜਾਂਦੇ ......ਨਾਜਰ ਨੇ ਓਹਦੇ ਆਲਾ ਰੌਣਕ ਮੇਲਾ ਦੇਖ ਕੇ... ਓਹਦਾ ਨਾ ਧਰ ਤਾ .." ਗਧੀ ਸਾਬ " .......ਨਾ ਪੱਕ ਗਿਆ .......ਗੱਲ ਸ਼ਾਮੋ ਤੱਕ ਵੀ ਉੱਪੜ ਗੀ ....ਵੇ ਮਰ ਜੇ ਨਾਜਰਾ..... ਗੋਲੀ ਦੇ ਜਾਣਿਆ ...ਮੇਰੇ ਲਗਰ ਅਰਗੇ ਜਮਾਈ ਦਾ ਪੁੱਠਾ ਨਾ ਧਰਤਾ ........ਓਹਨੇ ਪੰਚੈਤ ਸੱਦ ਲੀ ਨਾਜਰ ਤੇ .........ਸਰਪੰਚ ਆਹਦਾ... ਨਾਜਰਾ ....ਸੁਖਦੇਵ ਸਿਓਂ ਪਿੰਡ ਜਮਾਈ ਭਾਈ ਆ ਫੇਰ ਵੀ ...........' ਤੂੰ ਏਹਦਾ ਪੁੱਠਾ ਨਾ ਨੀ ਸੀ ਰੱਖਣਾ ........ਪੈਰਾਂ ਭਰ ਬੈਠੇ ਨਾਜਰ ਨੇ ਡੰਡੇ ਨਾਲ ਮਿੱਟੀ ਖੁਰਚਦੇ ਨੇ ....ਸਿਰ ਤਹਾ ਕੀਤਾ ......ਆਹਦਾ ਪੰਚੈਤੇ ਪਿੰਡ ਦਾ ਪਰੌਣਾ ਕਰਕੇ .......ਮੈਂ .."ਗਧੀ" ਮਗਰ "ਸਾਬ" ਲਾਇਆ .....ਨਹੀ ਜਿਹੋ ਜੇ ਏਹਦੇ ਲਛਣ ਨੇ .......ਮੈਂ ਕੱਲਾ ਗਧੀ ਨਾ ਆਖਾਂ ਏਹੋ ਜੇ ਠੁਮਰੇ ਨੂੰ ..
.......ਇਸ ਘਟਨਾ ਤੋ ਬਾਅਦ ਗਧੀ ਪਿੰਡ ਚ ' ਈ ਨੀ ਆਸੇ ਪਾਸੇ ਦੇ ਪਿੰਡਾ ਵੀ ਮਸ਼ੂਰ ਹੋ ਗਿਆ .......ਸ਼ਾਮੋ ਮਰਨ ਤੱਕ ਪਿੱਟਦੀ ਰਹੀ ..ਪਰ ਸੁਖਦੇਵ ਦਾ ਨਾ "ਗਧੀ ਸਾਬ" ਹੀ ਰਿਹਾ
.............ਦਾਰੂ...' ਓਹ ਵੀ ਰੂੜੀ ਮਾਰਕਾ ...ਜਿੰਦਗੀ ਚ' .ਬੜੀ ਪੀਤੀ ਨਾਜਰ ਨੇ ...ਬੜੀ ਪੀਤੀ ....ਅਖੀਰ ਏਹਦਾ ਜਿਗਰ ਜਬਾਬ ਦੇ ਗਿਆ ....ਖੂਨ ਦੀ ਉਲਟੀ ਅਕਸਰ ਆ ਜਾਂਦੀ ਪੀਣ ਤੋ ਬਾਦ ....ਡਾਕਟਰ ਆਹਦੇ ਸ਼ਰਾਬ ਛੱਡ ਦੇ ਨਹੀ ਮੋਤ ਪੱਕੀ ਆ ਏਹਦੇ ਨਾਲ ............ਪਰ ਸਾਬ ਨੇ ਮੋਤ ਚੁਣੀ ...........ਪੀਣੋ ਨਾ ਹੱਟਿਆ ...........
.......ਦਲੀਪ ਮਾਸਟਰ ਦੇ ਮੁੰਡੇ ਦਾ ਵਿਆਹ ਸੀ ........ਵੱਤ ਹੋਇਆ ਬਾਈ ਦਲੀਪ .ਨਾਜਰ ਨੂੰ ਪਾਸੇ ਜੇ ਕਰ ਕੇ ਬੋਤਲ ਫੜਾ ਕੇ .......ਆਹਦਾ ਪੀ ਜਿੰਨੀ ਮਰਜੀ ....ਮੁੱਕ ਗੀ ਤਾਂ ਹੋਰ ਲੈ ਜੀ .
.........ਨਾਜਰ ਬਾਹਲਾ ਭਰਭੂਰ ਹੋ ਗਿਆ .....ਓਦਣ ਏਹਤੋ ਭੰਗੜੇ ਚ' ਪੈਲ ਵੀ ਨੀ ਪਈ .........ਦੋ ਜਾਣੇ ਚੱਕ ਕੇ ਘਰੇ ਪਾ ਆਏ .....
......ਤੜਕੇ ਅੰਬੋ ..'ਮਿੰਦੋ' ... ਨੇ ਹੁੱਕੇ ਚ ' ਅੱਗ ਪਾ ਕੇ .......ਚਾਹ ਦਾ ਗਲਾਸ ਸਰਾਣੇ ਧਰ ਕੇ ਏਹਨੂੰ ਵਾਜ ਮਾਰੀ .......ਬੋਲਿਆ ਨਾ ......ਦੂਜੀ ਤੀਜੀ ਵਾਰੀ ਵੀ ਜਦੋ ਨਾਜਰ ਨਾ ਬੋਲਿਆ ...ਤਾਂ ਅੰਬੋ ਨੇ ਏਹਨੂੰ ਹਲੂਣਿਆ .............ਹੁਣ ਤੱਕ ਲਾਸ਼ ਆਕੜ ਚੁਕੀ ਸੀ ....ਸੈਦ ਅੱਧੀ ਦਾ ਮਰਿਆ ਹੋਵੇ ............ਵੇ ਸਿਰ ਦਿਆਂ ਸਾਈਆਂ ਕਿਥੇ ਤੁਰ ਗਿਆ ਵੇ ........ਅੰਬੋ ਮਿੰਦੋ ਦੇ ਵੈਣ ਪਿੰਡ ਦੀਆਂ ਜੂਹਾਂ ਤੋ ਪਾਰ ਵੀ ਸੁਣ ਰਹੇ ਸਨ ........... ਸਾਰਾ ਪਿੰਡ ਉਦਾਸ ਸੀ .........ਓਸ ਦਿਨ ਪਿੰਡ ਦੇ ਚੁੱਲੇ ਵੀ ਠੰਡੇ ਰਹੇ ........ਪਿੰਡ ਦੀ ......ਲਾਈਫਲਾਇਨ "ਨਾਜਰ" .. ਜੋ ਨਹੀ ਰਿਹਾ ਸੀ ..
......ਨਾਜਰ ਨੇ ਪਿੰਡ ਨੂੰ ਲਿਖ ਕੇ ਦਿੱਤਾ ਵਿਆ ਸੀ ...ਬੀ ..ਮਰਨ ਤੋ ਬਾਦ ਮੇਰਾ ਸੰਸਕਾਰ ਕੀਤਾ ਜਾਵੇ ...ਮੈਨੂੰ ਦਫ਼ਨਾਇਆ ਨਾ ਜਾਵੇ ...ਪਰ ਓਹਦੇ ਟੱਬਰ ਦੇ ਜੀਆਂ ਨੇ ਓਹਦੀ ਆਖਰੀ ਇੱਛਾ ਦੇ ਉਲਟ ਓਹਦੀ ਦੇਹ ਨੂੰ ਸਪੁਰਦੇ - ਖਾਕ ਕੀਤਾ ਬਜਾਏ ਸੰਸਕਾਰ ਕਰਨ ਦੇ ...ਕਿਸੇ ਮੁਸਲਮਾਨ ਸਾਧ ਨੂੰ ਮੰਨਦੇ ਸੀ ...ਓਹਨੇ ਕਿਹਾ ਸੀ ਬੀ ਜੇ ਨਾ ਦਫ਼ਨਾਇਆ ਤਾਂ ਗਤੀ ਨੀ ਹੋਣੀ ....
..
..........ਮੇਰੇ ਜਹਿਨ ਚ' .."ਫੱਕਰ ਨਾਜਰ".. ਕਿਸੇ ਭਟਕਦੀ ਆਤਮਾ ਅੰਗੂ ..ਅਕਸਰ ਆ ਧਮਕਦਾ ...ਮਾਘੀ ਦੀ ਸੰਗਰਾਂਦ ਆਲੇ ਦਿਨ ..........
......ਜਿਵੇ ਓਹ ਜਿਓੰਦਾ ਹੁੰਦਾ .......ਘਰ ਘਰ ..ਆਇਆ ਕਰਦਾ ਸੀ ...........ਤੇ ਸਿੱਧੂਆਂ ਦੀ ਕੁਲਗਾਥਾ ..ਸਣਾਉਂਦਾ ਹੁੰਦਾ ......ਜੈਸ਼ਲਮੇਰ ਤੋ ਸੁਰੂ ਕਰਦਾ ਤੇ ਓਸ ਘਰ ਦੀ ਸਭ ਤੋ ਨਵੀ ਪੀੜੀ ਤੇ ਮੁਕਾਉਂਦਾ ਹੁੰਦਾ ਸੀ .....ਲੰਮੀ ਹੇਕ ਲਾ ਸੁਰੂ ਕਰਦਾ ......
....... ---------------- ----- ਦਾ ਪੋਤਰਾ ,
........---------------------- ਦਾ ਪੋਤਰਾ ,
........--------------------------------,
........--------------------------------,
...........ਜਰਨੈਲ ...ਮਾਨ ਸਿਓਂ ਦਾ ਪੋਤਰਾ ,
....... ਤੇਜਿੰਦਰ ....ਬਖਸੀ ਸਿਓਂ ਦਾ ਪੋਤਰਾ ,
...... ਤਨਵੀਰ ......ਜਰਨੈਲ ਸਿਓਂ ਦਾ ਪੋਤਰਾ ||

09 Nov 2013

Reply