|
 |
 |
 |
|
|
Home > Communities > Punjabi Culture n History > Forum > messages |
|
|
|
|
|
ਸੁਪਨੇ ਵਿੱਚ ਨਾਨਕ |
ਰਾਤ ਸੁਪਨਾ ਆਇਆ ! ਸੁਪਨੇ ਦਾ ਕੀ ਕਿਸੇ ਦਾ ਵੀ ਆ ਸਕਦਾ ! ਬਾਬਾ ਨਾਨਕ ਆਇਆ ! ਮੈ ਪੁੱਛ ਬੈਠਾ ਬਾਬਾ ਤੂੰ ਿਕਹੜੀ ਰੁੱਤ ਪੈਦਾ ਹੋਇਆ? ਰੁੱਤ ਆਡੰਮਬਰ,ਊਂਚ ਨੀਚ,ਕਰਮਕਾਂਡ ਦੀ ਸੀ ! ਬਾਬਾ ਫੇਰ ਕੀ ਹੋਿੲਆ ? ਰਬਾਬ ਮਿਲਿਆ ਜਿਸਦੀ ਖੋਜ ਮੈਂ ਨਹੀ ਕੀਤੀ, ਮੈਂ ਆਪਣੀ ਅਕਲ ਦੇ ਵੱਧ ਤੋਂ ਵੱਧ ਦਰਵਾਜੇ ਖੋਲੇ, ਧਰਤੀ ਤੇ ਖੜੇ ਹੋ ਕੇ ਪੂਰੇ ਬਰਾਹਮੰਡ ਨੂੰ ਜੋ ਸਮਝਿਆ, ਲੋਕਾ ਨੂੰ ਜਾਣੂ ਕਰਾਇਆ ਤੇ ਓਸ ਵਕਤ ਜਿੰਨਾ ਤਰਕ ਹੋ ਸਕਦਾ ਸੀ, ਕਰਮਕਾਂਡਾ ਉਤੇ ਕੀਤਾ ਬਿਨਾ ਈਨ ਮੰਨੇ ! ਤੇ ਅੋਰਤ ਦੇ ਗੁਣ ਦੱਸੇ ! ਬਾਬਾ ਜੇ ਅੱਜ ਹੁੰਦਾ ? ਜੇ ਮੈਂ ਉਸ ਵਕਤ ਜਨੇਉ ਨਹੀਂ ਪਾਇਆ ਪਾਉਣਾ ਹੁਣ ਵੀ ਕੁਝ ਹੋਰ ਨਹੀ ਸੀ ਸੱਚ ਨੂੰ ਜਾਂਦਾ ਰਾਹ ਤਜਰੁਬਿਆ ਭਰਿਆ ਹੁੰਦਾ ਤਜੁਰਬੇ ਉਤਾਰ ਚੜਾਵ ਵਿੱਚੋ ਨਿਕਲਦੇ ਨੇ ਓਸ ਵਕਤ ਜੋ ਮੈਂ ਕਿਹਾ ਲਿਖਿਆ ਜੇ ਅੱਜ ਦਾ ਸੱਚ ਸਵੀਕਾਰ ਨਹੀ ਕਰਦਾ ਸੱਚ ਮੇਰਾ ਵਿਸ਼ਾ ਓਦੋ ਸੀ ਤੇ ਹੁਣ ਵੀ ਹੁੰਦਾ ! ਸੁਫਨਾ ਟੁਟਿਆ ਖਿੜਕੀ ਤੋਂ ਬਾਹਰ ਦੇਖਿਆ, ਮੇਰੇ ਤੇ ਬਾਬੇ ਨਾਨਕ ਵਿੱਚ ਧੁੰਦ ਮਿੱਟ ਚੁੱਕੀ ਸੀ !
ਰੂਪ 'ਰਿੰਡ' ਜੀ ਦੀ ਕਲਾਮ ਤੋ....
|
|
14 Oct 2014
|
|
|
|
ਅਤਿ ਸੁੰਦਰ ਰਚਨਾ, ਜੇ ਬਾਈ ਜੀ |
ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ ਜੀ |
ਅਤਿ ਸੁੰਦਰ ਰਚਨਾ, ਜੇ ਬਾਈ ਜੀ |
ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ ਜੀ |
|
|
27 Oct 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|