Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 
ਨਾਨਕ -ਜਸਵੰਤ ਸਿੰਘ ਜ਼ਫਰ

 

ਮੈਂ ਜਸਵੰਤ ਸਿੰਘ ਜ਼ਫਰ ਦੀ ਇਹ ਕਵਿਤਾ ਓਹਨਾਂ ਦੀ ਲਿਖੀ ਕਿਤਾਬ "ਅਸੀਂ ਨਾਨਕ ਦੇ ਕੀ ਲਗਦੇ ਹਨ "ਵਿਚ
ਮੈਂ ਜਸਵੰਤ ਸਿੰਘ ਜ਼ਫਰ ਦੀ ਇਹ ਕਵਿਤਾ ਓਹਨਾਂ ਦੀ ਲਿਖੀ ਕਿਤਾਬ "ਅਸੀਂ ਨਾਨਕ ਦੇ ਕੀ ਲਗਦੇ ਹਨ "ਵਿਚ ਪੜ੍ਹੀ ਸੀ ,ਤੇ ਅੱਜ ਮੈਨੂ ਨੈਟ ਤੇ ਇਸ ਕਵਿਤਾ ਦੇ ਕੁਜ ਅੰਸ਼ ਮਿਲੇ ਨੇ .........ਮੇਰੀ ਪਸੰਦੀਦਾ ਕਵਿਤਾਂਵਾਂ ਵਿਚੋਂ ਇਕ ਤੁਹਾਡੇ ਨਾਲ share ਕਰ ਰਹੀ ਹਾਂ
ਮਾਫ਼ ਕਰਨਾ
ਸਾਡੇ ਲਈ ਬਹੁਤ ਮੁਸ਼ਕਿਲ ਹੈ
ਨਾਨਕ ਦੀ ਅਸ੍ਲੀ ਤਸਵੀਰ ਦਾ ਧਿਆਨ ਧਰਨਾ
ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਨ੍ਹੇਰੀ ਨਾਲ ਉਲ੍ਝੀ ਖੁਸ਼੍ਕ ਦਾਹ੍ੜੀ
ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂਂਘ ‘ਚ
ਦਗਦੀਆਂ ਮਘਦੀਆਂ ਤੇਜ਼ ਅੱਖਾਂ
ਅੱਖਾਂ ਜੋ -
ਪਰਿਵਾਰ ਨੂੰ
ਸਰਕਾਰ ਨੂੰ
ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ
ਬਹੁਤ ਖਤਰਨਾਕ ਸਿੱਧ ਹੋ ਸਕਦੈ 
 ਸਾਡੇ ਲਈ ਅਸ੍ਲੀ ਨਾਨਕ
ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
ਨਾਨਕ ਹੀ ਸੂਟ ਕਰਦਾ ਹੈ
ਸ਼ਾਂਤ
ਲੀਨ
ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ
ਹੱਥ ‘ਚੋਂ ਫੁਟਦੀ ਮਿਹਰ
ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ
ਸਨ ਸਿਲ੍ਕੀ ਸ਼ਫਾਫ ਦਾਹ੍ੜੀ
ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ
ਫੇਅਰ ਐਂਡ ਲਵ੍ਲੀ
ਸੁਰਖ ਟਿਪ੍ਸੀ ਹੋਂਠ
ਮੁਲਾਇਮ ਜੈਮਿਨੀ ਪੈਰ
ਕੂਲੇ ਬਾਰਬੀ ਹੱਥ
ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ
ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ
ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
ਰਾਹਾਂ ਨੂੰ ਰੱਦ ਕਰਨ ਵਾਲੇ
ਖਤਰਨਾਕ ਨਾਨਕ ਦੀ ਅਸ੍ਲੀ ਤਸਵੀਰ ਦਾ ਭਾਰ
ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ
ਘਰ ਨਹੀਂ ਢੁਆਉਣੇ
ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ
ਹੱਥੋਂ ਨਹੀਂ ਗੁਆਉਣੇ
ਅਸੀਂ ਅਸ੍ਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ
ਮਾਫ਼ ਕਰਨਾ

 

22 Sep 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth khoob mam

22 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

ਸ਼ੁਕਰੀਆ ਪਰਦੀਪ ਜੀ "ਜਸਵੰਤ ਜ਼ਫਰ" ਜੀ ਦੀ ਰਚਨਾਂ ਨੂੰ ਸਾਂਝੀ ਕਰਨ ਵਾਸਤੇ..

ਮੈਂ ਬਿਲਕੁਲ ਵੀ ਨਹੀਂ ਪੜਿਆ ਇਨਾਂ ਦਾ ਲਿਖਿਆ,ਹੁਣ ਜਲਦੀ ਕੋਸ਼ਿਸ਼ ਕਰਾਂਗਾ ਇਨਾਂ ਨੂੰ ਪੜਨੇਂ ਦੀ..

22 Sep 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਖੂਬ ਜੀ ..........keep  it  up

22 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਵਧੀਆ ਪੇਸ਼ਕਾਰੀ ਕੀਤੀ ਹੈ ਜੀ ...

22 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Pardeep jee eh te bahut hee vadhia ae jee...thanks a lot for sharing

22 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Smile

 

Good Job

22 Sep 2010

Parmjit Sandhu
Parmjit
Posts: 41
Gender: Male
Joined: 22/Sep/2010
Location: Victoria
View All Topics by Parmjit
View All Posts by Parmjit
 

Very nice.

22 Sep 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

very nice ....thanks for sharing

22 Sep 2010

Reply