Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨੰਗੇ ਧੜ ਸੰਸਾਰ ਜਿੱਤਣ ਦੇ ਦਾਅਵੇਦਾਰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨੰਗੇ ਧੜ ਸੰਸਾਰ ਜਿੱਤਣ ਦੇ ਦਾਅਵੇਦਾਰ


ਜੋਗਿੰਦਰ ਸਿੰਘ ਮਾਨ

ਜਿੱਥੇ ਵਿਧਾਨ ਸਭਾ ਦੀ ਚੋਣ ਲੜਨਾ ਲੱਖਾਂ-ਕਰੋੜਾਂ ਰੁਪਏ ਦਾ ਸੌਦਾ ਮੰਨਿਆ ਜਾਂਦਾ ਹੈ, ਉੱਥੇ ਪੰਜਾਬ ਵਿਚ ਅਜਿਹੇ ‘ਪ੍ਰੋਲੇਤਾਰੀ’ ਉਮੀਦਵਾਰ ਵੀ ਮੈਦਾਨ ਵਿਚ ਹਨ, ਜਿਨ੍ਹਾਂ ਕੋਲ ਮਹਾਨ ਚਿੰਤਕ ਕਾਰਲ ਮਾਰਕਸ ਦੇ ਸ਼ਬਦਾਂ ਵਿਚ ”ਗੁਆਉਣ ਲਈ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਛੁਟ ਕੁਝ ਵੀ ਨਹੀਂ, ਪਰ ਜਿੱਤਣ ਲਈ ਸਾਰਾ ਸੰਸਾਰ ਪਿਆ ਹੈ।”
ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਸੱਤਾਂ ਵਿਚੋਂ ਛੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ਾਂ ਨਾਲ ਦਿੱਤੇ ਆਪਣੀ ਚੱਲ-ਅਚੱਲ, ਜਾਇਦਾਦ ਸਬੰਧੀ ਹਲਫੀਆ ਬਿਆਨਾਂ ਤੋਂ ਸਪਸ਼ਟ ਹੈ ਕਿ ਹਲਕਾ ਮਾਨਸਾ ਤੋਂ ਪਾਰਟੀ ਦੇ ਉਮੀਦਵਾਰ ਕਾਮਰੇਡ ਗੁਰਜੰਟ ਸਿੰਘ (ਜੋ ਉਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਬੇਟੇ ਹਨ), ਨੂੰ ਛੱਡ ਕੇ ਬਾਕੀ ਸਾਰੇ ਛੇ ਉਮੀਦਵਾਰ ਬੇਜ਼ਮੀਨੇ ਦਲਿਤ ਮਜ਼ਦੂਰ ਪਰਿਵਾਰਾਂ ਵਿਚੋਂ ਹਨ ਅਤੇ ਪਾਰਟੀ ਦੇ ਕੁਲਵਕਤੀ ਕਾਰਕੁਨ ਹਨ।
ਇਨ੍ਹਾਂ ਵਿਚੋਂ ਹਲਕਾ ਭੁੱਚੋ ਮੰਡੀ ਤੋਂ ਚੋਣ ਲੜ ਰਹੇ ਕਾਮਰੇਡ ਅਮੀ ਲਾਲ ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਹਨ। ਉਨ੍ਹਾਂ ਦੀ ਉਮਰ 48 ਸਾਲ ਹੈ। ਉਨ੍ਹਾਂ ਕੋਲ ਪਿੰਡ ਬਲਾਹੜ ਮਹਿਮਾ ਵਿਚ ਸਵਾ ਦੋ ਮਰਲੇ ਦਾ ਮਕਾਨ ਹੈ, ਬੈਂਕ ਵਿਚ 132 ਰੁਪਏ ਜਮ੍ਹਾਂ ਹਨ ਅਤੇ ਉਨ੍ਹਾਂ ਸਿਰ ਬੈਂਕ ਦਾ 11 ਹਜ਼ਾਰ 500 ਰੁਪਏ ਕਰਜ਼ਾ ਹੈ। ਬਾਕੀ ਉਮੀਦਵਾਰਾਂ ਦੀ ਉਮਰ 30 ਤੋਂ 36 ਸਾਲਾਂ ਦੇ ਵਿਚਕਾਰ ਹੈ।
ਕਾਮਰੇਡ ਭਗਵੰਤ ਸਿੰਘ ਸਮਾਓ, ਜੋ ਚਰਚਿਤ ਮਜ਼ਦੂਰ ਆਗੂ ਅਤੇ ਹਲਕਾ ਬੁਢਲਾਡਾ ਤੋਂ ਉਮੀਦਵਾਰ ਹਨ, ਕੋਲ ਜਾਇਦਾਦ ਦੇ ਨਾਮ ‘ਤੇ ਸਿਰਫ਼ 6160 ਰੁਪਏ ਹਨ ਅਤੇ ਸਿਰ ‘ਤੇ 15000 ਰੁਪਏ ਬੈਂਕ ਦਾ ਕਰਜ਼ਾ ਹੈ।  ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ, ਜੋ ਸਰਦੂਲਗੜ੍ਹ ਤੋਂ ਉਮੀਦਵਾਰ ਹਨ, ਕੋਲ ਨਾ ਨਕਦੀ ਹੈ ਅਤੇ ਨਾ ਕੋਈ ਜਾਇਦਾਦ, ਸਿਰਫ਼ 40 ਹਜ਼ਾਰ ਰੁਪਏ ਬੈਂਕ ਕਰਜ਼ਾ ਹੈ। ਹਲਕਾ ਮੌੜ ਤੋਂ ਪਾਰਟੀ ਉਮੀਦਵਾਰ ਕਾਮਰੇਡ ਹਰਵਿੰਦਰ ਸਿੰਘ ਸੇਮਾ ਬਾਰ੍ਹਵੀਂ ਪਾਸ ਹਨ, ਜਾਇਦਾਦ ਦੇ ਨਾਮ ‘ਤੇ ਕੁਝ ਨਹੀਂ। ਹਾਂ, 11500 ਰੁਪਏ ਦਾ ਕਰਜ਼ਾ ਜ਼ਰੂਰ ਹੈ। ਭਦੌੜ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰੂੜੇਕੇ ਕੋਲ ਜਾਇਦਾਦ ਜਾਂ ਨਕਦੀ ਦੇ ਨਾਂ ‘ਤੇ 60 ਹਜ਼ਾਰ ਰੁਪਏ ਹਨ, ਪਰ ਦਿੜ੍ਹਬਾ ਤੋਂ ਪਾਰਟੀ ਉਮੀਦਵਾਰ ਗੋਬਿੰਦ ਸਿੰਘ ਛਾਜਲੀ (35) ਕੋਲ ਨਾ ਕੋਈ ਨਕਦੀ ਹੈ ਤੇ ਨਾ ਹੀ ਜਾਇਦਾਦ। ਉਨ੍ਹਾਂ ਸਿਰ ਕੋਈ ਕਰਜ਼ਾ ਵੀ ਨਹੀਂ।
ਕਾਮਰੇਡ ਭਗਵੰਤ ਸਿੰਘ ਤੇ ਅਮੀ ਲਾਲ ਨੂੰ ਛੱਡ ਕੇ ਬਾਕੀ ਚਾਰੋਂ ਉਮੀਦਵਾਰਾਂ ਦਾ ਕੋਈ ਬੈਂਕ ਖਾਤਾ ਹੀ ਨਹੀਂ ਸੀ। ਜੇਕਰ ਚੋਣ ਕਮਿਸ਼ਨ ਨੇ ਹਰ ਉਮੀਦਵਾਰ ਲਈ ਬੈਂਕ ਖਾਤਾ ਖੁਲਵਾਉਣਾ ਲਾਜ਼ਮੀ ਨਾ ਕੀਤਾ ਹੁੰਦਾ, ਤਾਂ ਸ਼ਾਇਦ ਇਨ੍ਹਾਂ ਨੂੰ ਹਾਲੇ ਖਾਤੇ ਖੁਲ੍ਹਵਾਉਣ ਦੀ ਜ਼ਰੂਰਤ ਵੀ ਨਹੀਂ ਸੀ ਪੈਣੀ। ਉਂਜ, ਇਹ ਸਾਰੇ ਉਮੀਦਵਾਰ ਬਾਕੀ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਤੋਂ ਪੁਲੀਸ ਕੇਸਾਂ ਦੇ ਮਾਮਲੇ ਵਿਚ ਬਹੁਤ ਅੱਗੇ ਜਾਪਦੇ ਹਨ।
ਕਾਮਰੇਡ ਭਗਵੰਤ ਸਿੰਘ ਸਮਾਓ ਖਿਲਾਫ਼ ਸੱਤ ਤੇ ਗੁਰਜੰਟ ਸਿੰਘ ਖਿਲਾਫ਼ ਅੱਠ ਕੇਸ ਅਦਾਲਤਾਂ ਦੇ ਵਿਚਾਰ ਅਧੀਨ ਹਨ। ਇਨ੍ਹਾਂ ਵਿਚੋਂ ਸੱਤ ਕੇਸ ਮਈ 2009 ਵਿਚ ਉਭਰੇ ਪਲਾਟ ਕਬਜ਼ਾ ਅੰਦੋਲਨ ਵਜੋਂ ਚਰਚਿਤ ਹੋਏ ਮਜ਼ਦੂਰ ਅੰਦੋਲਨ ਨਾਲ ਸਬੰਧਤ ਹਨ, ਜੋ ਇੱਕੋ ਤਾਰੀਖ (21 ਮਈ 2009) ਦੇ ਦਿਨ ਮਾਨਸਾ ਜ਼ਿਲ੍ਹੇ ਦੇ ਛੇ ਥਾਣਿਆਂ  ਵਿਚ ਦਰਜ ਕੀਤੇ ਗਏ ਸਨ। ਇਹ ਸਾਰੇ ਉਮੀਦਵਾਰ ਆਪੋ-ਆਪਣੇ ਹਲਕਿਆਂ ਦੇ ਜਾਣੇ-ਪਛਾਣੇ ਸੰਘਰਸ਼ਸ਼ੀਲ ਮਜ਼ਦੂਰ ਆਗੂ ਹਨ, ਜੋ ਪੇਂਡੂ ਗਰੀਬਾਂ, ਆਮ ਕਿਸਾਨਾਂ ਜਾਂ ਛੋਟੇ ਦੁਕਾਨਦਾਰਾਂ ਤੇ ਸ਼ਹਿਰੀ ਗਰੀਬਾਂ ਵਿਚ ਪੂਰੀ ਸਰਗਰਮੀ ਨਾਲ ਆਪਣੀ ਚੋਣ ਮੁਹਿੰਮ ਚਲਾ ਰਹੇ ਹਨ। ਇਸ ਸਬੰਧੀ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਪ੍ਰਚਾਰ ਗੱਡੀਆਂ, ਬੈਨਰਾਂ, ਪੋਸਟਰਾਂ, ਹੋਰਡਿੰਗਾਂ, ਦਫ਼ਤਰਾਂ ਆਦਿ ਬਾਰੇ ਜ਼ਾਬਤੇ ਨੂੰ ਲਾਗੂ ਕਰਨਾ ਉਨ੍ਹਾਂ ਨੂੰ ਰਾਸ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਖਰਚਾ ਸਿਰਫ਼ ਪੋਸਟਰ-ਪੈਂਫਲੈੱਟ ਤੇ ਝੰਡੇ ਛਾਪਣ ਅਤੇ ਹਰ ਹਲਕੇ ਵਿਚ ਸਿਰਫ਼ ਇੱਕ ਜਾਂ ਦੋਪ੍ਰਚਾਰ ਗੱਡੀਆਂ ਚਲਾਉਣ ਤੱਕ ਹੀ ਸੀਮਤ ਹੈ।
ਪਾਰਟੀ ਦੇ ਪ੍ਰਚਾਰਕ ਮਜ਼ਦੂਰਾਂ-ਕਿਸਾਨਾਂ ਦੇ ਘਰੀਂ ਖਾਣਾ ਖਾਂਦੇ ਹਨ ਅਤੇ ਉਥੇ ਹੀ ਠਹਿਰਦੇ ਹਨ। ਚੋਣ ਮੁਹਿੰਮ ਉੱਤੇ ਜੋ ਸੀਮਤ ਜਿਹਾ ਖਰਚ ਹੁੰਦਾ ਹੈ, ਉਸ ਲਈ ਅਸੀਂ ਪਾਰਟੀ ਬਰਾਂਚਾਂ ਅਤੇ ਜਨਤਕ ਜਥੇਬੰਦੀਆਂ ਦੀਆਂ ਇਕਾਈਆਂ ਵੱਲੋਂ ਇਕੱਠੇ ਕੀਤੇ ਫੰਡ ਅਤੇ ਆਮ ਜਨਤਾ ਵੱਲੋਂ ਚੋਣ ਰੈਲੀਆਂ ਮੌਕੇ ਦਿੱਤੀ ਸਹਾਇਤਾ ਨਾਲ ਹੀ ਕੰਮ ਚਲਾ ਲੈਂਦੇ ਹਨ। ਕਾਮਰੇਡ ਸਮਾਓ ਨੇ ਕਿਹਾ ਕਿ ਸਾਡਾ ਮਨੋਰਥ ਵੱਧ ਤੋਂ ਵੱਧ ਲੋਕਾਂ ਤੱਕ ਆਪਣੇ ਇਨਕਲਾਬੀ ਉਦੇਸ਼ਾਂ ਦਾ ਪ੍ਰਚਾਰ ਕਰਨਾ ਅਤੇ ਸਾਡੇ ਹੱਕ ਵਿਚ ਵੋਟ ਦੇਣ ਲਈ ਅਪੀਲ ਕਰਨਾ ਹੈ, ਉਸ ਵਿਚ ਪੈਸੇ ਦੀ ਅਸੀਂ ਗੱਲ ਤਕ ਨਹੀਂ ਕਰਦੇ।

17 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Wow !!

01 Nov 2012

Reply