Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾਉ ਮੈ ਜੌ ਆਗ ਲਾਗੈ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨਾਉ ਮੈ ਜੌ ਆਗ ਲਾਗੈ

ਦਿੱਲੀ ਨੂੰ ਮਹਾਭਾਰਤ ਦੇ ਯੋਧਿਆਂ ਦੀ ਧਰਤੀ ਹੋਣ ਦਾ ਮਾਣ ਹਾਸਲ ਹੈ। ਇਹ ਮਹਾਨਗਰ ਕਦੇ ਇੰਦਰਪ੍ਰਸਤ ਅਤੇ ਪਾਂਡਵਨਗਰ ਵਜੋਂ ਮਸ਼ਹੂਰ ਸੀ। ਇਸ ਧਰਤੀ ਨੂੰ ਹਜ਼ਰਤ ਖ਼ਵਾਜ਼ਾ ਬਖ਼ਤਿਆਰ ਕਾਕੀ, ਹਜ਼ਰਤ ਨਿਜ਼ਾਮੂਦੀਨ ਔਲੀਆ ਅਤੇ ਪੰਜ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਹੋਣ ਦਾ ਵੀ ਮਾਣ ਮਿਲਿਆ। ਕੁਝ ਇਤਿਹਾਸਕਾਰ ਸਮਝਦੇ ਹਨ ਕਿ ਦਿੱਲੀ ਦਾ ਪ੍ਰਚੱਲਤ ਨਾਂ ਮਯੂਰ ਵੰਸ਼ ਦੇ ਰਾਜਾ ਦਿਲੂ ਦੇ ਨਾਂ ’ਤੇ ਰੱਖਿਆ ਗਿਆ ਹੈ। ਅਠਾਰ੍ਹਵੀਂ ਸਦੀ ਵਿੱਚ (ਮਾਰਚ, 1783) ਸੁਲਤਾਨ-ਉਲ-ਕੌਮ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ, ਰਾਏ ਸਿੰਘ ਭਾਂਗੀ ਅਤੇ ਲਾਡਵਾ ਦੇ ਰਾਜਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਸਿੱਖ ਫ਼ੌਜਾਂ ਨੇ ਲਾਲ ਕਿਲ੍ਹਾ ਫ਼ਤਿਹ ਕਰ ਲਿਆ। ਮੁਗ਼ਲ ਬਾਦਸ਼ਾਹ ਨੇ ਸਿੱਖਾਂ ਨੂੰ ਉਨ੍ਹਾਂ ਦੇ ਇਤਿਹਾਸਕ ਸਥਾਨਾਂ ਦੀ ਨਿਸ਼ਾਨਦੇਹੀ ਅਤੇ ਉਸਾਰੀ ਦੀ ਆਗਿਆ ਦੇ ਦਿੱਤੀ। ਸਰਦਾਰ ਬਘੇਲ ਸਿੰਘ ਅਤੇ ਉਸ ਦੀ ਪਲਟਨ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਦਿੱਲੀ ਰੁਕ ਗਏ।
ਦੇਸ਼ ਦੇ ਬਟਵਾਰੇ ਤੋਂ ਬਾਅਦ ਅਣਗਿਣਤ ਪੰਜਾਬੀਆਂ ਨੂੰ ਦਿੱਲੀ ਦੇ ਸ਼ਰਨਾਰਥੀ ਕੈਂਪਾਂ ਵਿੱਚ ਰਹਿਣਾ ਪਿਆ ਸੀ। ਪੱਛਮੀ ਪੰਜਾਬ ਤੋਂ ਉੱਜੜ ਕੇ ਆਏ ਪੰਜਾਬੀਆਂ ਨੇ ਕਰੜੀ ਮਿਹਨਤ-ਮੁਸ਼ੱਕਤ ਨਾਲ ਸ਼ਰਨਾਰਥੀ ਕੈਂਪਾਂ ਤੋਂ ਘਰਾਂ ਤਕ ਦਾ ਸਫ਼ਰ ਤੈਅ ਕੀਤਾ ਸੀ। ਉਨ੍ਹਾਂ ਆਪਣੇ ਘਰਾਂ ਤੋਂ ਵੱਧ ਗੁਰਧਾਮਾਂ ਨੂੰ ਆਲੀਸ਼ਾਨ ਦਿੱਖ ਦੇਣ ਲਈ ਦਿਨ-ਰਾਤ ਇੱਕ ਕਰ ਦਿੱਤਾ। ਇਹ ਲੋਕ ਕੁਕਨੂਸ ਵਾਂਗ ਆਪਣੀ ਰਾਖ ਵਿੱਚੋਂ ਮੁੜ ਸੁਰਜੀਤ ਹੋਏ ਸਨ।
ਮਹਾਨ ਕੋਸ਼ ਮੁਤਾਬਕ ਗੁਰਦੁਆਰਾ ਉਹ ਪਵਿੱਤਰ ਅਸਥਾਨ ਹੈ ਜਿੱਥੇ ਸਾਂਝੀਵਾਲਤਾ ਦੇ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਵੇ। ਗੁਰਦੁਆਰੇ ਵਿਦਿਆਰਥੀਆਂ ਲਈ ਸਕੂਲ, ਆਤਮ-ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤ ਦੀ ਪਤ ਰੱਖਣ ਲਈ ਲੋਹਮਈ ਦੁਰਗਾ ਤੇ ਮੁਸਾਫ਼ਰਾਂ ਲਈ ਵਿਸ਼ਰਾਮਘਰ ਹੁੰਦੇ ਹਨ। ਸਮੇਂ ਦੀ ਗਰਦਿਸ਼ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਡੋਗਰਿਆਂ ਅਤੇ ਮਹੰਤਾਂ ਦੇ ਹੱਥ ਵਿੱਚ ਆ ਗਿਆ ਜਿਨ੍ਹਾਂ ਨੇ ਮਰਿਆਦਾ ਦਾ ਘੋਰ ਉਲੰਘਣ ਕੀਤਾ। ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਇਤਿਹਾਸਕ ਗੁਰਧਾਮ ਮੁੜ ਸ਼ਰਧਾਲੂਆਂ ਦੇ ਹੱਥ ਆ ਗਏ। ਗੁਰਦੁਆਰੇ ਦਾ ਸ਼ਾਬਦਿਕ ਅਰਥ ਹੈ ਗੁਰੂ ਦਾ ਦਰ ਜਾਂ ਗੁਰੂ ਦੀ ਮਾਰਫ਼ਤ। ਗੁਰੂ ਦੇ ਦਰ ਲੰਘਣ ਲੱਗਿਆਂ ਸ਼ਰਧਾਲੂ ਸੀਸ ਨਿਵਾ ਕੇ ਆਪਣੀ ਹਉਮੈ ਸਰਦਲ ਦੇ ਬਾਹਰ ਰੱਖ ਜਾਂਦਾ ਹੈ। ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਤੋਂ ਬਾਅਦ ਤਿਆਰ ਹੋਈ ਮਰਿਆਦਾ ਅਨੁਸਾਰ ਗੁਰਧਾਮਾਂ ਦੇ ਸੇਵਕਾਂ ਨੂੰ ਅੰਮ੍ਰਿਤ ਵੇਲੇ ਨਿੱਤਨੇਮ ਨਾਲ ਭਾਈ  ਗੁਰਦਾਸ ਦੇ ਕਬਿੱਤ ਦਾ ਪਾਠ ਕਰਨ ਦੀ ਹਦਾਇਤ ਹੈ:
ਬਾਹਰ ਕੀ ਅਗਨਿ ਬੁਝਤ ਜਲ ਸਰਿਤਾ ਕੈ
ਨਾਉ ਮੈ ਜੌ ਆਗ ਲਾਗੈ ਕੈਸੇ ਕੈ ਬੁਝਾਈਐ?
ਬਾਹਰ ਸੇ ਭਾਗ ਓਟ ਲੀਜੀਅਤ ਕੋਟਗੜ੍ਹ
ਗੜ੍ਹ ਮੈ ਜੋ ਲੁਟ ਲੀਜੈ, ਕਹੋ ਕਤ ਜਾਈਐ?
ਮਾਯਾਡਰ ਡਰਪਤ ਹਾਰ ਗੁਰਦਵਾਰੇ ਜਾਵੈ
ਤਹਾਂ ਜੌ ਮਾਯਾ ਬਿਆਪੈ, ਕਹਾਂ ਠਹਿਰਾਈਐ?

12 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਉਪਰੋਕਤ ਕਬਿੱਤ ਦਾ ਅਰਥ ਹੈ ਕਿ ਬਾਹਰ ਦੀ ਅੱਗ ਤਾਂ ਨਦੀ (ਸਰਿਤਾ) ਦੇ ਪਾਣੀ ਨਾਲ ਬੁਝ ਜਾਂਦੀ ਹੈ ਪਰ ਜੇ ਬੇੜੀ ਵਿੱਚ ਅੱਗ ਲੱਗ ਜਾਵੇ ਤਾਂ ਕਿਵੇਂ ਬੁਝਾਈਏ? ਬਾਹਰੋਂ ਭੱਜ ਕੇ ਪੱਕੇ ਕਿਲ੍ਹੇ (ਕੋਟਵਾਲ) ਦਾ ਆਸਰਾ ਲਈਦਾ ਹੈ ਪਰ ਜੇ ਕਿਲ੍ਹੇ ਵਿੱਚ ਹੀ ਕੋਈ ਲੁੱਟ ਲਵੇ ਤਾਂ ਦੱਸੋ ਕੋਈ ਕਿਧਰ ਜਾਵੇ? ਮਾਇਆ ਦੇ ਡਰ ਤੋਂ ਡਰਦਿਆਂ ਹਾਰ ਕੇ ਗੁਰਦੁਆਰੇ ਜਾਈਦਾ ਹੈ ਪਰ ਉੱਥੇ ਵੀ ਜੇਕਰ ਮਾਇਆ ਪਸਰ ਜਾਏ ਤਾਂ ਕਿਹੜੀ ਠੌਰ ਜਾ ਕੇ ਠਹਿਰੀਏ? ਭਾਈ ਗੁਰਦਾਸ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ, ਇਸ ਲਈ ਉਨ੍ਹਾਂ ਦੇ ਕਬਿੱਤ ਵਿੱਚੋਂ ਗੁਰਧਾਮਾਂ ਦੀ ਸੇਵਾ-ਸੰਭਾਲ ਦੇ ਅਰਥ ਸਮਝੇ ਜਾ ਸਕਦੇ ਹਨ। ਗੁਰਦੁਆਰਾ ਸੁਧਾਰ ਲਹਿਰ ਨੇ ਗੁਰਧਾਮਾਂ ਦੀ ਮਰਿਆਦਾ ਬਹਾਲ ਕਰਨ ਲਈ ਯਥਾਯੋਗ ਹਿੱਸਾ ਪਾਇਆ ਹੈ। ਸਮੇਂ ਦੇ ਨਾਲ ਵੋਟਾਂ ਦੀ ਰਾਜਨੀਤੀ ਨੇ ਮਰਿਆਦਾ ਵਿੱਚ ਮੁੜ ਖਲਲ ਪਾਉਣਾ ਸ਼ੁਰੂ ਕਰ ਦਿੱਤਾ ਹੈ। ਸੇਵਾ-ਸੰਭਾਲ ਦਾ ਸਫ਼ਰ ਤਾਂ ਮਨ ਦੀਆਂ ਬਰੂਹਾਂ ’ਚੋਂ ਨਿਕਲਦਾ ਹੈ, ਜਿਸ ਦਾ ‘ਚੌਧਰ’ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਭੁੱਖ ਨੇ ਬੁਰਛਾਗਰਦੀ ਨੂੰ ਜਨਮ ਦਿੱਤਾ ਹੈ। ਸੇਵਾ-ਸੰਭਾਲ ਲਈ ‘ਚੌਧਰੀਆਂ’ ਵਿੱਚ ਲੜਾਈ ਆਮ ਵਰਤਾਰਾ ਬਣ ਗਈ ਹੈ। ਗੁਰਧਾਮ ਪੰਜਾਬ ਦੇ ਹੋਣ ਜਾਂ ਦੇਸ਼-ਵਿਦੇਸ਼ ਦੇ, ਖ਼ੂਨੀ ਝੜਪਾਂ ਨਮੋਸ਼ੀ ਦਾ ਕਾਰਨ ਬਣਦੀਆਂ ਰਹਿੰਦੀਆਂ ਹਨ। ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬਗੰਜ ਵਿੱਚ ਹੋਈ ਬੁਰਛਾਗਰਦੀ ਤੋਂ ਸਾਬਤ ਹੁੰਦਾ ਹੈ ਕਿ ਮੁੱਦਾ ‘ਸੇਵਾ-ਸੰਭਾਲ’ ਦਾ ਨਹੀਂ ਸਗੋਂ ‘ਚੌਧਰ’ ਦਾ ਹੈ। ਆਮ ਸ਼ਰਧਾਲੂ ਦਾ ਧਿਆਨ ਗੁਰੂ ਵੱਲ ਕੇਂਦਰਿਤ ਹੋਣ ਕਰਕੇ ਖ਼ਾਨਾਜੰਗੀ ਤੋਂ ਕੋਹਾਂ ਦੂਰ ਰਹਿੰਦਾ ਹੈ। ਉਸ ਅੱਗੇ ਤਾਂ ਅਠਾਰ੍ਹਵੀਂ ਸਦੀ ਦੇ ਬਾਬਾ ਬੀਰ ਸਿੰਘ ਨੌਰੰਗਾਬਾਦ (1768-1844 ਈ.) ਦੀ ਮਿਸਾਲੀ ਸ਼ਹਾਦਤ ਪ੍ਰਤੱਖ ਹੁੰਦੀ ਹੈ। ਤੇਗ਼ ਦੇ ਧਨੀ ਬਾਬਾ ਬੀਰ ਸਿੰਘ ਅਤੇ ਉਨ੍ਹਾਂ ਦੇ ਪਿਤਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਨੌਕਰੀ ਕੀਤੀ ਸੀ। ਤਰਨਤਾਰਨ ਨੇੜੇ ਨੌਰੰਗਾਬਾਦ ਡੇਰੇ ਦਾ ਨਾਂ ਸੰਤਪੁਰਾ ਰੱਖਿਆ ਗਿਆ। ਡੋਗਰਿਆਂ ਦੀ ਕਮਾਨ ਹੇਠ ਜਦੋਂ ਸਿੱਖ ਫ਼ੌਜ ਨੇ ਡੇਰੇ ਨੂੰ ਘੇਰ ਲਿਆ ਤਾਂ ਬਾਬਾ ਬੀਰ ਸਿੰਘ ਨੇ ਆਪਣੇ ਹਜ਼ਾਰਾਂ ਸੈਨਿਕਾਂ ਨੂੰ ਜਵਾਬੀ ਕਾਰਵਾਈ ਤੋਂ ਇਸ ਲਈ ਹੋੜ ਦਿੱਤਾ ਕਿ ਉਹ ਭਰਾ-ਮਾਰੂ ਜੰਗ ਦੀ ਆਗਿਆ ਨਹੀਂ ਦੇ ਸਕਦੇ ਸਨ। ਉਪਰੰਤ ਧਾੜਵੀਆਂ ਨੇ ਬਾਬਾ ਬੀਰ ਸਿੰਘ ਸਮੇਤ ਲਗਪਗ 400 ਸੰਤ-ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਹਿੰਸਾ ਦੀ ਇਹ ਅਦੁੱਤੀ ਮਿਸਾਲ ਹੈ। ਅਫ਼ਸੋਸ! ਇਤਿਹਾਸ ਵਿੱਚੋਂ ਕੁਝ ਸਿੱਖਣ ਦੀ ਬਜਾਏ ਸਾਡੇ ਪ੍ਰਬੰਧਕਾਂ ਨੇ ਤੇਗ਼ਾਂ ਦੀਆਂ ਮੁੱਠਾਂ ਫੜ ਲਈਆਂ। ਇਸ ਵਿੱਚ ਦੋਵਾਂ ਧਿਰਾਂ ਦੀਆਂ ਪਗੜੀਆਂ ਉੱਛਲੀਆਂ। ਦਸਤਾਰ ਜਾਂ ਪੱਗ ਨੂੰ ਇੱਜ਼ਤ ਅਤੇ ਮਾਣ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਇਸ ਦਾ ਸਬੰਧ ਸਿੱਖਾਂ ਨਾਲ ਹੀ ਨਹੀਂ ਸਗੋਂ ਦੁਨੀਆਂ ਦੇ ਅਨੇਕਾਂ ਫ਼ਿਰਕਿਆਂ ਨਾਲ ਹੈ। ਪੰਜਾਬੀ ਵਿੱਚ ਪੱਗ ਦਾ ਸਭ ਤੋਂ ਪਹਿਲਾਂ ਜ਼ਿਕਰ ਆਦਿ ਕਵੀ ਬਾਬਾ ਫ਼ਰੀਦ ਦੇ ਇੱਕ ਸ਼ਲੋਕ ਵਿੱਚ ਮਿਲਦਾ ਹੈ:
ਫਰੀਦਾ ਮੈ ਭੋਲਾਵਾ ਪਗ ਦਾ
ਮਤੁ ਮੈਲੀ ਹੋਇ ਜਾਇ।।
ਗਹਿਲਾ ਰੂਹ ਨ ਜਾਣਈ
ਸਿਰੁ ਭੀ ਮਿਟੀ ਖਾਇ।।

12 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਗੁਰਦੁਆਰੇ ਦੀ ਹਦੂਦ ਵਿੱਚ ਇੱਕ-ਦੂਜੇ ਦੇ ਖ਼ੂਨ ਦੇ ਤ੍ਰਿਹਾਇਆਂ ਨੂੰ ਸ਼ਾਇਦ ਹੀ ਇਲਮ ਹੋਵੇ ਕਿ ਰਕਾਬਗੰਜ ਦਾ ਅਸਥਾਨ ਕਦੇ ਭਾਈ ਲੱਖੀ ਸ਼ਾਹ ਵਣਜਾਰਾ ਦਾ ਗ੍ਰਹਿ ਹੋਇਆ ਕਰਦਾ ਸੀ ਜਿੱਥੇ ਉਨ੍ਹਾਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਗੁਰੂ ਤੇਗ਼ ਬਹਾਦਰ ਦੇ ਧੜ ਦਾ ਸਸਕਾਰ ਕੀਤਾ ਸੀ। ਚਾਂਦਨੀ ਚੌਕ ਵਿੱਚ 11 ਨਵੰਬਰ 1675 ਨੂੰ ਜਿੱਥੇ ਤੁਅੱਸਬੀ ਹੁਕਮਰਾਨ ਔਰੰਗਜ਼ੇਬ ਦੇ ਹੁਕਮ ’ਤੇ ਨੌਵੇਂ ਗੁਰੂ ਦਾ ਸੀਸ ਕਲਮ ਕਰ ਦਿੱਤਾ ਗਿਆ ਸੀ, ਉੱਥੇ ਗੁਰਦੁਆਰਾ ਸੀਸਗੰਜ ਸੁਸ਼ੋਭਿਤ ਹੈ। ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਭਾਈ ਜੈਤਾ ਨੇ ਗੁਰੂ ਸਾਹਿਬ ਦਾ ਸੀਸ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਜਾ ਕੇ ਸੌਂਪਿਆ ਸੀ। ਗੁਰੂ ਤੇਗ਼ ਬਹਾਦਰ ਦੇ ਸੰਗੀ-ਸਾਥੀ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਅਤੇ ਉਨ੍ਹਾਂ ਦੇ ਛੋਟੇ ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਜਿਉਂਦਿਆਂ ਸਾੜ ਦਿੱਤਾ ਗਿਆ। ਜਿਉਂਦਿਆਂ ਨੂੰ ਸਾੜਨ ਦੀਆਂ ਉਦਾਹਰਨਾਂ ਚੁਰਾਸੀ ਵਿੱਚ ਵੀ ਮਿਲਦੀਆਂ ਹਨ। ਗੁਰਦੁਆਰਾ ਰਕਾਬਗੰਜ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਵੀ ਹੈ। ਇੱਥੇ ਗੁਰੂ ਗੋਬਿੰਦ ਸਿੰਘ ਵੱਲੋਂ ਮਾਤਾ ਸਾਹਿਬ ਦੇਵਾਂ ਨੂੰ ਦਿੱਤੇ ਸ਼ਸਤਰ (ਦੋ ਕਿਰਪਾਨਾਂ, ਇੱਕ ਖੰਜਰ ਅਤੇ ਦੋ ਕਟਾਰਾਂ) ਸੁਰੱਖਿਅਤ ਪਏ ਹਨ। ‘ਰੰਘਰੇਟਾ ਗੁਰੂ ਕਾ ਬੇਟਾ’ (ਭਾਈ ਜੈਤਾ ਜੀ ਦਾ ਨਾਂ) ਸਿਰਲੇਖ ਵਾਲੀ ਨਜ਼ਮ ਵਿੱਚ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨੇ ਲਿਖਿਆ ਹੈ:
ਚੌਂਕੀਦਾਰ ਮੈਂ ਚਾਂਦਨੀ ਚੌਕ ਦਾ ਹਾਂ,
ਚਿੜੀ ਚੂਕਦੀ ਰਾਤ ਨਿਖੁੱਟ ਰਹੀ ਏ।
ਕਲ੍ਹ ਰਾਤ ਜੋ ਸੂਰਜ ਕਤਲ ਹੋਇਆ,
ਪਹੁ ਉਸੇ ਦੇ ਸੀਸ ’ਚੋਂ ਫੁੱਟ ਰਹੀ ਏ।
ਭੰਨਿਆ ਠਿੱਕਰ ਸਿਰ ਦਾ ਜੀਹਨੇ ਦਿੱਲੀ ਦੇ ਸਿਰ
ਪੱਗ ਉਹਦੀ ਬਾਜ਼ਾਰੀਂ ਨਾ ਰੁਲਣ ਦੇਣੀ
ਅੱਜ ਰਾਤ ਦੀ ਅੱਖ ਵੀ ਚੁਗਲ ਵਰਗੀ
ਸੀਸ ਤਲੀ ਰੱਖ ਕੇ ਹੈ ਸੀਸ ਚੁੱਕਣਾ
ਹੱਥ ਤੇਗ਼ ਦੇ ਮੁੱਠੇ ਨੂੰ ਪਾਉਣ ਖਾਤਰ
ਇਹਦੀ ਭੇਟ ਸਿਰ ਕਿੰਨੇ ਕੁ ਕਰੀ ਜਾਣੇ

ਦੇਗ-ਤੇਗ਼ ਫ਼ਤਿਹ ਹੋਣ ਦਾ ਪ੍ਰਤੀਕ ਹੈ ਦਿੱਲੀ। ਇੱਥੇ ਤਲਵਾਰ (ਜ਼ੁਲਮ ਦਾ ਪ੍ਰਤੀਕ) ਉੱਤੇ ਤੇਗ਼ (ਕਿਰਪਾ ਦੀ ਪ੍ਰਤੀਕ, ਕਿਰਪਾਨ) ਦੀ ਫ਼ਤਿਹ ਹੋਈ ਸੀ। ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਪੰਜ ਕਕਾਰਾਂ ਦਾ ਜਨਮ ਹੋਇਆ ਸੀ। ਬ੍ਰਾਹਮਣ (ਛਿੱਬੜ) ਜ਼ਾਤ ਨਾਲ ਸਬੰਧਤ ਸਿਰੜੀ ਸਿੱਖ, ਭਾਈ ਦਿਆਲਾ ਜੀ ਨੇ ਆਪਣੇ ਗੁਰੂ ਵਾਂਗ ਧਰਮ ਪਰਿਵਰਤਨ ਦੀ ਪੇਸ਼ਕਸ਼ ਠੁਕਰਾ ਕੇ ਦੇਗ ਵਿੱਚ ਉਬਲਣ ਨੂੰ ਤਰਜੀਹ ਦਿੱਤੀ। ਕਿਸੇ ਗੁਰਧਾਮ ਵਿੱਚ ਦੇਗ ਚੱਲਦੀ ਹੈ ਤਾਂ ਭਾਈ ਦਿਆਲਾ ਯਾਦ ਆਉਂਦੇ ਹਨ। ਤੇਗ਼ ਨੂੰ ਤਲਵਾਰ ਸਮਝਣ ਦੀ ਭੁੱਲ ਕਰਨ ਵਾਲੇ ਮਾਣਮੱਤੇ ਇਤਿਹਾਸ ਨੂੰ ਕਲੰਕਿਤ ਕਰਦੇ ਹਨ। ਕੁੱਲੀ, ਗੁੱਲੀ ਤੇ ਜੁੱਲੀ ਦੀ ਗੱਲ ਕਰਨ ਵੇਲੇ ਵੀ ਉਦਾਸੀ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਯਾਦ ਕਰਦਾ ਹੈ:

ਦਿੱਲੀਏ ਦਿਆਲਾ ਦੇਖ ਦੇਗ ’ਚ ਉਬਲਦਾ ਨੀਂ
ਅਜੇ ਤੇਰਾ ਦਿਲ ਨਾ ਠਰੇ।
ਮਤੀ ਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ
ਅਜੇ ਮਨ ਮੱਤੀਆਂ ਕਰੇ।

ਵਰਿੰਦਰ ਵਾਲੀਆ

12 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧੀਆ ਇਤਿਹਾਸਕ  ਜਾਣਕਾਰੀ.....tfs.....ਬਿੱਟੂ ਜੀ.....

12 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬ ਬਿੱਟੂ ਜੀ

12 Dec 2012

Reply