Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਸ਼ੇ - ਨਸਲਾਂ ਦਾ ਕੋੜ੍ਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਨਸ਼ੇ - ਨਸਲਾਂ ਦਾ ਕੋੜ੍ਹ

 

ਨਸ਼ੇ - ਨਸਲਾਂ ਦਾ ਕੋੜ੍ਹ 

 

ਮਲੂਕ ਜਿਹੀਆਂ ਲਹਿਰਾਂ

ਹਾਲਾਤਾਂ ਨਾਲ ਘੁਲਮਿਲ,

‘ਸੁਨਾਮੀ’ ਦੇ ਤਬਾਹਕੁਨ

ਰੋੜ੍ਹ ਬਣ ਜਾਂਦੇ ਨੇ |

 

ਕੂਲੀਆਂ ਕਰੂੰਬਲਾਂ ਜੋ

ਫੁੱਟਦੀਆਂ ਬੀਜ ਕੁੱਖੋਂ,

ਆਪਣੀ ਮਿਆਦ ਪਾਕੇ

ਬੋਹੜ ਬਣ ਜਾਂਦੇ ਨੇ |

 

ਨਸ਼ੇ ਨਾਲ ਲੜ ਗੰਢ

ਕਰਦੇ ਨਦਾਨੀਆਂ ਜੋ,

ਤਾਰੇ ਸੱਕਿਆਂ ਦੀ ਅੱਖ ਦੇ

ਰੋੜ ਬਣ ਜਾਂਦੇ ਨੇ |

 

ਬਚੋ ! ਨਹੀਂ ਤੇ ਘਰ ਪੁੱਟ,

ਰੋੜ੍ਹ ਦਊ ਜਵਾਨੀਆਂ ਵੀ,

ਨਸ਼ੇ ਕਹਿੰਦੇ ਨਸਲਾਂ ਦਾ

ਕੋੜ੍ਹ ਬਣ ਜਾਂਦੇ ਨੇ |

 

ਖੁਸ਼ੀਆਂ ਦੇ ਸਾਵੇ ਪੱਤਰ,

ਨਾ ਫੁੱਲ ਰੋਜ਼ਗਾਰ ਦੇ,

ਹਯਾਤੀ ਦੇ ਬਗੀਚੇ 'ਚ

ਬਹਾਰ ਨੇ ਨੀ ਆਉਣਾ |

 

ਇਹ ਹੈ ਜੰਗ ਤੇਰੀ,

ਤੂੰ ਈ ਲੜਨੀ ਏ ਮੱਲਾ,

ਆਪੇ ਲੜ, ਕਿਸੇ ਫੌਜ,

ਸਰਕਾਰ ਨੇ ਨੀ ਆਉਣਾ |


ਨਸ਼ੇ ਦੇ ਭੂਤੇ ਸਾਨ੍ਹ ਨੂੰ

ਸਿੰਗੋਂ ਫੜ ਨੱਥ ਪਾ ਲੈ,

ਇਉਂ ਜੰਗ ਜਿੱਤ ਜੋਧੇ

ਬੇਜੋੜ ਬਣ ਜਾਂਦੇ ਨੇ |

 

                 ਜਗਜੀਤ ਸਿੰਘ ਜੱਗੀ

Notes:

 

ਤਬਾਹਕੁਨ = ਤਬਾਹੀ ਕਰਨ ਵਾਲਾ 

ਰੋੜ੍ਹ = ਬਹਾਵ 

ਕੂਲੀਆਂ ਕਰੂੰਬਲਾਂ = ਸੋਹਲ ਫੁੱਟੀਆਂ ਸੂਲਾਂ   

ਸਾਵੇ ਪੱਤਰ = ਹਰੇ ਪੱਤੇ  

ਭੂਤੇ ਸਾਨ੍ਹ = ਭੂਤਰਿਆ ਹੋਇਆ ਸਾਨ੍ਹ  

ਬੇਜੋੜ = ਲਾਸਾਨੀ 

ਮਲੂਕ = ਨਰਮ, ਸੋਹਲ, tender, harmless  

‘ਸੁਨਾਮੀ’ = ਊਚੀਆਂ ਤੇ ਮਾਰੂ ਲਹਿਰਾਂ ਵਾਲਾ ਸਮੁੰਦਰੀ ਤੂਫ਼ਾਨ, tsunami 

ਤਬਾਹਕੁਨ = ਤਬਾਹੀ ਕਰਨ ਵਾਲਾ, devastating, destructive 

ਰੋੜ੍ਹ = ਬਹਾਵ, flow

ਕੂਲੀਆਂ ਕਰੂੰਬਲਾਂ = ਸੋਹਲ ਫੁੱਟੀਆਂ ਸੂਲਾਂ, tender sprouts   

ਸਾਵੇ ਪੱਤਰ = ਹਰੇ ਪੱਤੇ, green leaves/foliage

ਹਯਾਤੀ = ਜ਼ਿੰਦਗੀ, ਜੀਵਨ, life

ਭੂਤੇ ਸਾਨ੍ਹ = ਭੂਤਰਿਆ ਹੋਇਆ ਸਾਨ੍ਹ, a bull gone berserk.

ਬੇਜੋੜ = ਲਾਸਾਨੀ, unique 

 

28 Apr 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸਰ ਬਹੁਤ ਖੂਬ

ਇਕ ਅੱਖਾਂ ਖੌਲਦੀ ਲਿਖਤ |

28 Apr 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
sir bhaout sohni likhat hai g jo hall punjab da is time hai je iho hall riha tan aan vale time javan microscope nall hi labne pene



ਨਸ਼ਿਆਂ ਵਾਲੀ ਰਾਤ ਨੂੰ
ਨਾ ਮਿਲੇ ਸਵੇਰਾ
ਗੱਭਰੂ ਪੁੱਤ ਪੰਜਾਬ ਦੇ
ਹੁਣ ਲੱਭੇ ਕਹਿੜਾ
28 Apr 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਸੰਜੀਵ ਜੀ, ਬਹੁਤ ਬਹੁਤ ਸ਼ੁਕਰੀਆ, ਆਪਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਆਰਟੀਕਲ ਦਾ ਮਾਣ ਕੀਤਾ !
ਜਿੱਥੇ ਜਿੱਥੇ ਵੀ ਹੋ, ਜਿਉਂਦੇ ਵਸਦੇ ਰਹੋ ਜੀ !
ਰੱਬ ਰਾਖਾ !

ਸੰਦੀਪ ਜੀ, ਆਪਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਕਿਰਤ ਦਾ ਮਾਣ ਕੀਤਾ, ਇਸ ਲਈ ਬਹੁਤ ਧੰਨਵਾਦ  !


ਜਿਉਂਦੇ ਵਸਦੇ ਰਹੋ ਜੀ !  GodBless !

 

01 May 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Sajeev ji, Thank you so much for taking time off from your preoccupations to read this article and offer your valuable comments.

08 May 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

SHANDAR.......

08 May 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

no words sir g,........duawaan hi duawaan,...............je koi is visse naal insaaf kar sakda si tan oh sirf aap g di kalam si,............hatts off,..........pls is rachna nu magazines atte newspaper wich vi publish karwaiyo............TFS

10 May 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

.ਬਹੁਤ ਖੂਬ...ਬਹੁਤ ਧੰਨਵਾਦ ਜੀ...

12 May 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਬਹੁਤ ਧੰਨਵਾਦ ਗੁਰਮੀਤ ਬਾਈ ਜੀ |

20 Jun 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਵੀਰ ਜੀ, ਆਪ ਦੇ ਹੌਂਸਲਾ ਅਫਜ਼ਾਈ ਭਰਪੂਰ ਕਮੇਂਟ੍ਸ ਲਈ ਆਪਦਾ ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ |

ਸੁਖਪਾਲ ਵੀਰ ਜੀ, ਆਪ ਦੇ ਹੌਂਸਲਾ ਅਫਜ਼ਾਈ ਭਰਪੂਰ ਕਮੇਂਟ੍ਸ ਲਈ ਆਪਦਾ ਬਹੁਤ ਬਹੁਤ ਸ਼ੁਕਰੀਆ ਜੀ |


ਜਿਉਂਦੇ ਵੱਸਦੇ ਰਹੋ |

 

25 Oct 2014

Showing page 1 of 2 << Prev     1  2  Next >>   Last >> 
Reply