Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਨੈਤਿਕਤਾ
  • ਸੰਸਾਰ ਵਿੱਚ ਸਿੱਖਿਆ,ਚਕਿਤਸ਼ਾ ਅਤੇ ਨਿਆਂ ਨੈਤਿਕ ਸਿੱਖਿਆ ਦੇ ਮੂਲ ਥੰਮ ਹਨ । ਜਿਹੜਾ ਸਮਾਜ ਜਾਂ ਸਰਕਾਰ ਸਿੱਖਿਆ,ਚਕਿਤਸ਼ਾ ਅਤੇ ਨਿਆਂ  ਹਰ ਨਾਗਰਿਕ ਨੂੰ ਸਹੀ ਢੰਗ ਮੁਫਤ ਨਹੀਂ ਦੇ ਸਕਦੀ ਨੈਤਿਕਤਾ ਦੇ ਨਾਂ ਤੇ ਸੰਸਾਰ ਵਿੱਚ ਵਿਚਰਨ ਦਾ ਅਧਿਕਾਰ ਗਵਾ ਬੈਠਦੀਆਂ ਹਨ । ਮੌਜੂਦਾ ਤਰੱਕੀ ਦੇ ਦੌਰ ਵਿੱਚ ਸਿੱਖਿਆ,ਚਕਿਤਸ਼ਾ ਅਤੇ ਨਿਆਂ ਦਾ ਵਿਪਾਰੀਕਰਣ ਮਨੁੱਖੀ ਅਧਿਕਾਰਾਂ ਦਾ ਹਨਣ ਹੈ । ਹੌਲੀ ਹੌਲੀ ਸਿੱਖਿਆ,ਚਕਿਤਸ਼ਾ ਅਤੇ ਨਿਆਂ ਦੇ ਖੇਤਰ ਵਿੱਚ ਕਦਰਾਂ ਕੀਮਤਾ ਵਿੱਚ ਲਗਾਤਾਰ ਆ ਰਹੀ ਗਿਰਾਵਟ ਸੰਸਾਰ ਅਤੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ । ਜਦ ਤੋਂ ਸਰਕਾਰਾਂ ਨੇ ਉੱਚ ਵਿਦਿਅਾ ਸਿੱਖਿਆ,ਚਕਿਤਸ਼ਿਕ ਅਤੇ ਨਿਆਇਕ  ਆਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਪ੍ਰੋਗਰਾਮ ਬਣਾਇਆ ਹੈ ਨੈਤਿਕ ਕਦਰਾਂ ਕੀਮਤਾ ਨੂੰ ਭਾਰੀ ਠੇਸ ਪਹੁੰਚੀ ਹੈ । ਸਰਕਾਰਾਂ, ਪ੍ਰਬੰਧਕੀ ਅਤੇ ਸਿੱਖਿਅਕ ਅਦਾਰਿਆਂ ਦਾ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਅਣਗੌਲਿਆ ਵਿਵਹਾਰ  ਸਮਾਜ ਵਿੱਚ ਫੈਲ ਰਹੀ ਬੇਵਿਸ਼ਵਾਸ਼ੀ ਦਾ ਕਾਰਨ ਹੈ । ਅਤੇ ਨੈਤਿਕ ਕਦਰਾਂ ਕੀਮਤਾ ਦਾ ਸਿੱਖਿਆ,ਚਕਿਤਸ਼ਾ ਅਤੇ ਨਿਆਂ ਵੱਲ ਧਿਆਨ ਬਿਲਕੁਲ ਨਾਹ ਦੇ ਬਰਾਬਰ ਰਹਿ ਗਿਆ ਹੈ । ਅਸਲ ਵਿੱਚ ਸੱੱਚਾਈ ਇਹ ਹੈ ਕਿ ਵਿਦਿਅਕ ਪ੍ਰਣਾਲੀ ਦਾ ਕਾਰੋਬਾਰੀ ਹੋਣਾ ਬੱਚਿਆਂ ਲਈ ਸੱਭ ਤੋਂ ਜਿਆਦਾ ਘਾਤਕ ਸਿੱਘ ਹੋ ਰਿਹਾ ਹੈ । ਨੈਤਿਕ ਸਿੱਖਿਆ ਦੇ ਨਾਂ ਤੇ ਮਜ਼੍ਹਬੀ ਸਿੱਖਿਆ ਦੇ ਪ੍ਰਚਾਰ ਨੇ ਬੱਚਿਆਂ ਵਿੱਚ ਇਨਸਾਨੀ ਕਦਰਾਂ ਕੀਮਤਾਂ ਨੂੰ ਤਾਕ ਤੇ ਰੱਖ ਦਿਤਾ ਹੈ । ਧਰਮ ਦੀ ਸਿੱਖਿਆ ਬੱਚਿਆਂ ਵਿੱਚ ਮਾਨਵੀਂ ਕਦਰਾਂ ਕੀਮਤਾ ਨੂੰ ਪ੍ਰਫੁਲਿਤ ਕਰਨ ਵਿੱਚ ਸਹਾਈ ਹੋ ਸਕਦਾ ਹੈ । ਪਰ ਧਰਮ ਦੇ ਨਾਂ ਤੇ ਵਰਗ ਜਾਂ ਮਜ਼੍ਹਬ ਵਿਸ਼ੇਸ਼ ਦੀ ਸਿੱਖਿਆ ਬੱਚਿਆਂ ਨੂੰ ਧਰਮ ਦੇ ਰਸਤੇ ਤੌਂ ਭੱਟਕਾ ਸਕਦੀ ਹੈ ।
07 Feb 2015

Reply