Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਦਰਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਕੁਦਰਤ

ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ । ਪ੍ਰਮਾਤਮਾ ਕਾਲ ਅਤੇ ਜੁੱਗਾਂ ਦਾ ਮੁਥਾਜ਼ ਨਹੀਂ ਹੈ । ਮੁਕਤੀ ਲਈ ਜੋ ਜੀਵ ਨਾਮ ਸਿਮਰਨ ਦੇ ਨਾਂ ਤੇ ਸੰਸਾਰ ਛੱਡ ਜੰਗਲਾਂ ਦੀਆਂ ਕੁੰਦਰਾਂ ਵਿੱਚ ਜਾ ਛੁੱਪਦੇ,ਗ਼ੁਫ਼ਾਵਾਂ ਨੂੰ ਸਿਮਰਨ ਲਈ ਚੁਣਦੇ,ਭੁੱਖੇ ਅਤੇ,ਨਗ਼ਨ ਰਹਿੰਦੇ,ਅਗਨ ਅਤੇ ਹਵਾ ਵਿੱਚ ਆਸਣ ਲਗਾਉਂਦੇ ਪਤਾ ਨਹੀਂ ਕਿਸ ਤਰ੍ਹਾਂ ਦੀ ਮਾਕਤੀ ਦੀ ਭਾਲ ਕਰਦੇ ਹਨ । ਪ੍ਰਮਾਤਮਾ ਦੀ ਕੁਦਰਤ ਦੇ ਨਿਯਮਾਂ ਨੂੰ ਤੋੜਕੇ ਜਾਂ ਉਹਨਾਂ ਦੀ ਵਿਰੋਧਤਾ ਜਾਂ ਵਿਪ੍ਰੀਤ ਵਿਧੀ ਪ੍ਰਮਾਤਮਾਂ ਵਲੋਂ ਦਿਤੀ ਮਨ ਅਤੇ ਵਿਵੇਕ ਬੁੱਧੀ ਦਾ ਨਿਰਾਦਰ ਹੈ ਜੋ ਕਿਸੇ ਵੀ ਤਰ੍ਹਾਂ ਮੁਕਤੀ ਦਾ ਦੁਆਰ ਨਹੀਂ ਖੋਹਲ ਸਕਦੀ । ਅਸਲ ਵਿੱਚ ਜਿਸ ਪ੍ਰਕਿਰਿਆ ਰਾਹੀਂ ਸੰਸਾਰ ਦਾ ਮੂੰਹ ਵੇਖਿਆ,ਪੇਟ ਦੀ ਭੁੱਖ ਮਿਟਾਈ,ਜਿਸਤੋਂ ਗਿਆਨ ਹਾਸਲ ਕੀਤਾ ਅਤੇ ਜਿਸ ਤੇ ਗਿਆਨ ਧਿਆਨ ਨੂੰ ਜੰਤਰ,ਮੰਤਰ,ਤੰਤਰ ਅਤੇ ਹੋਰ ਵਿਧੀਆਂ ਨੂੰ ਸਰਾਪ ਜਾਂ ਅਸ਼ੀ੍ਰਵਾਦ ਦੇ ਡਰ ਨਾਲ ਦਾਨ,ਸੇਵਾ,ਜਾਂ ਦਸਵੰਧ ਦੇ ਨਾਂ ਤੇ ਲੁੱਟਿਆ, ਕਿਵੇ ਮੁਕਤੀ ਲਈ ਬੰਧਨ ਹੋ ਸਕਦੇ ਹਨ । ਜੀਵ ਦੀ ਗਿਆਨ ਅਤੇ ਧਿਆਂ ਦੀ ਪਰਚੰਡ ਗਤੀ ਨੇ ਕਾਦਰ ਦੀ ਕੁਦਰਤ ਤੋਂ ਬੇਮੁੱਖ ਕਰ ਦਿਤਾ । ਕੁਦਰਤ ਪ੍ਰਤੀ ਜੀਵ ਦੀ ਬੇਮੁੱਖਤਾ ਬੇਹੱਦ ਅਸੀਮ ਹੋ ਗਈ ਕਿ ਜੀਵ ਨੇ ਕਾਦਰ ਨੂੰ ਵਿਸਾਰ ਕੇ ਕੁਦਰਤ ਦੀ ਏਨੀ ਬੇਰੁੱਖੀ ਨਾਲ ਤੋੜ ਭੰਨ ਕੀਤੀ ਕਿ ਉਸਨੂੰ ਆਪਣੇ ਭਲੇ ਬੁਰੇ ਦੀ ਪਹਿਚਾਣ ਭੁੱਲ ਗਈ । ਜਿਸ ਕਰਕੇ ਆਪਣੀ ਪਹਿਚਾਣ ਲੱਭਣ ਲਈ ਜੀਵ ਨੇ ਮਨਸੂਹੀ ਅਤੇ ਮਨ ਘੜਤ ਪ੍ਰਮਾਤਮਾ ਘੜਨੇ ਸ਼ੁਰੂ ਕਰ ਦਿਤੇ । ਇਸੇ ਭੰਨ ਤੋੜ  ਮਨਘੜਤ ਘਾੜਤ ਦੀ ਸੋਚ ਅਤੇ ਪ੍ਰਵਾਨਗੀ ਨੇ ਜੀਵ ਨੂੰ ਕਾਲ ਪ੍ਰਭਾਵਿਤ ਕੀਤਾ । ਜੀਵ ਅਕਾਲ ਦੇ ਸੰਕਲਪ ਨੂੰ ਭੁੱਲ ਕੇ ਕਾਲ ਦੀ ਜਕੜ ਵਿੱਚ ਜਕੜਿਆ ਗਿਆ । ਹੌਲੀ ਹੌਲੀ ਕਾਲ ਦੀ ਜਕੜ ਨੇ ਜੀਵ ਨੂੰ ਮਾਨਸਿਕ,ਸਰੀਰਿਕ,ਤੌਰ ਤੇ ਨੀਰਸ ਕਰ ਦਿਤਾ । ਜਿਸ ਦਾ ਫਾਇਦਾ ਚਤਰ ਚਲਾਕ ਜੀਵਾਂ ਨੇ ਉੱਠਾਇਆ ਅਤੇ ਜੀਵ ਦੀ ਮਾਨਸਿਕ ਸੋਚ ਨੂੰ ਕਾਲ ਪ੍ਰਭਾਵਿਤ ਕਰਕੇ ਸਤਯੁੱਗ,ਤਿ੍ਰੇਤਾ,ਦੁਆਪਰ ਅਤੇ ਕਲਯੁੱਗ ਦੇ ਡਰ ਵਿੱਚ ਵੰਡ ਦਿਤਾ । ਜੀਵ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਨ ਨਾਲ ਸ਼ਾਕਰ ਜੀਵਾਂ ਨੇ ਮਾਨਸਿਕ ਸੋਸ਼ਣ ਕਰਨ ਲਈ ਰਸਤੇ ਖੁਲ ਗਏ ।ਕੁਦਰਤ ਦੇ ਆਦਿ ਤੋਂ ਪਹਿਲਾਂ ਕਾਦਰ ਸੀ ਅਤੇ ਕੁਦਰਤ ਦੇ ਅੰਤ ਤੋਂ ਬਾਅਦ ਵੀ ਪ੍ਰਮਾਤਮਾ ਨੇ ਕਾਇਮ ਰਹਿਣਾ ਹੈ । ਪ੍ਰਮਾਤਮਾ ਦੀ ਹੋਂਦ ਨੂੰ ਹਰ ਜੀਵ ਸਿੱਧੇ ਜਾਂ ਅਸਿੱਧੇ,ਅਚੇਤ ਜਾਂ ਸੁਚੇਤ ਰੂਪ ਵਿੱਚ ਪ੍ਰਵਾਨ ਕਰਦਾ ਹੈ । ਮਨਮੁਖ ਕੁਦਰਤ ਦੇ ਜਲਵੇ ਅਤੇ ਉਸਦੇ ਪ੍ਰਭਾਵਾਂ ਨੂੰ ਹੀ ਆਪਣੀ ਸੋਚ ਵਿੱਚ ਨਿਹਾਰਦਾ ਹੈ । ਅਤੇ  ਕੁਦਰਤ ਰਾਹੀਂ ਪੈਦਾ ਕੀਤੇ ਪਦਾਰਥਾਂ ਨੂੰ ਪ੍ਰਤਿਪਾਲਕ ਮੰਨ ਕੇ ਉਹਨਾਂ ਤੋਂ ਪ੍ਰਾਪਤ ਸੁੱਖਾਂ ਦੀ ਪ੍ਰਾਪਤੀ ਨੂੰ ਆਨੰਦ ਮੰਨਦਾ ਹੈ । ਪਰ ਗੁਰਮੁਖ ਕੁਦਰਤ ਨੂੰ ਪੈਦਾ ਕਰਨ ਵਾਲੇ ਕਾਦਰ ਦੀ ਪ੍ਰਾਪਤੀ ਅਤੇ ਕਿਰਪਾ ਨੂੰ ਹੀ ਸਦਾ ਸੁੱਖ ਅਤੇ ਪਰਮ-ਆਨੰਦ ਮੰਨਦਾ ਹੈ । ਪ੍ਰਮਾਤਮਾ ਦੀ ਰਹਿਮਤ ਨੂੰ ਕੁਦਰਤ ਰਾਹੀਂ ਮਾਣਦਾ ਹੈ । ਕਾਦਰ ਦੀ ਉਸਤਿਤ ਲਈ ਕੁਦਰਤ ਸਾਧਨ ਹੈ । ਕੁਦਰਤ ਵਕਤੀ ਹੈ ਕਦੀ ਵੀ ਕਾਦਰ ਫ਼ਨਾਹ ਕਰ ਸਕਦਾ ਹੈ । ਕੁਦਰਤ ਦ ਕਿਸੇ ਰੂਪ ਨੂੰ ਜੀਵ ਆਪਣੀ ਸੋਚ ਜਾਂ ਲੋੜ ਮੁਤਾਬਿਕ ਤਬਦੀਲ ਕਰਦਾ ਹੈ ।ਪਰ ਕਾਦਰ ਨੂੰ ਕਿਸੇ ਵੀ ਜੁਗਤ ਜਾਂ ਲੋੜ ਮੁਤਾਬਿਕ ਜਾਂ ਕਿਸੇ ਮਰਿਯਾਦਾ ਜਾਂ ਮਜ਼੍ਹਬ ਮੁਤਾਬਿਕ ਕੋਈ ਵੀ ਜੀਵ ਤਬਦੀਲ ਨਹੀਂ ਕਰ ਸਕਦਾ ।ਜੀਵ ਦੀ ਸੋਚ ਆਪਣੀਆਂ ਲੋੜਾਂ ਤੱਕ ਸੀਮਤ ਹੈ । ਲੋੜ ਮੁਤਾਬਿਕ ਕੁਦਰਤ ਨੂੰ ਤਬਦੀਲ ਕਰਨਾ ਇਸਦਾ ਸੁਭਾਅ ਬਣ ਗਿਆ ਹੈ । ਕੁਦਰਤ ਦੇ ਨਿਯਮਾਂ ਵਿੱਚ ਕੀਤੀ ਤਬਦੀਲੀ ਨੇ ਜੀਵ ਨੂੰ ਕੁਝ ਵਕਤੀ ਸੁੱਖ ਦਿਤੇ ਹਨ ਪਰ ਲੰਮੇ ਸਮੇਂ ਲਈ ਕੁਦਰਤ ਦੇ ਕਹਿਰ ਝੱਲਣੇ ਪਏ ਹਨ । ਜੀਵ ਦੀ ਇਹ ਡੰਗ ਟਪਾਉ ਸੋਚ ਨੇ ਜੀਵ ਨੂੰ ਕੁਦਰਤ ਨਾਲੋਂ ਤੋੜ ਕੇ ਰੱਖ ਦਿਤਾ ਹੈ ।

        ਜੀਵ ਨੇ ਮਨ ਨੂੰ ਸਿ੍ਸ਼ਟੀ ਪ੍ਰਧਾਨ ਕਰਕੇ ਮਨ ਦੀ ਮੂਲ ਪ੍ਰੀਭਾਸ਼ਾ ਬਦਲ ਦਿਤੀ ਹੈ । ਜੀਵ ਦਾ ਮੂਲ ਸੁਰਤ ਪ੍ਰਧਾਨ ਦਿ੍ਸ਼ਟੀ ਹੋਣ ਕਰਕੇ ਹੀ ਜੀਵ ਨੂੰ ਦਿ੍ਸ਼ਟੀ ਨੂੰ ਤਬਦੀਲ ਕਰਨ ਲਈ, ਲਿਵ ਲੀਨ ਹੋਣ ਲਈ ਬਹੁਤੇ ਹੱਠ ਯੋਗ ਕਰਨ ਦੀ ਜਾਂ ਅਵਰ ਕਾਜ ਕਰਨ ਦੀ ਜਰੂਰਤ ਨਹੀਂ ਹੇ ਜੀਵ ਲਈ ਸਹਿਲ ਮਾਰਗ, ਸ਼ਬਦ ਨੂੰ ਸੁਰਤ ਵਿੱਚ ਲੀਨ ਕਰਨਾ ਹੈ । ਮਨ ਮੂਲ ਨਾਲ ਜੁੜਕੇ ਜਦ ਬਾਹਰਮੁਖੀ ਸਿ੍ਸ਼ਟੀ ਵੱਲ ਝਾਤ ਮਾਰਦਾ ਹੈ ਤਾਂ ਅੰਤਰਮੁਖੀ ਦਿ੍ਸ਼ਟੀ ਸਹਜ ਵਿੱਚ ਟਿਕ ਜਾਂਦੀ ਹੈ । ਨੌ ਦਰਵਾਜ਼ਿਆਂ ਵਿੱਚਦੀ ਗ਼ੁਜ਼ਰ ਕੇ ਸੁਰਤ ਗਿਆਨ ਇੰਦਰਿਆਂ ਦੀ ਦਿ੍ਸ਼ਟੀ ਨੂੰ ਹਰ ਜ਼ਰੇ ਵਿੱਚ ਮਾਲਕ ਸਾਖਸਾਤ ਨਜ਼ਰ ਆਉਂਦਾ ਹੈ । ਮਨ ਨਿਰਮਲ ਹੋ ਜਾਂਦਾ ਹੈ ਸੁਰਤ ਲੀਨ ਹੋਣ ਲਈ ਤਿਆਰ ਹੋ ਜਾਂਦੀ ਹੈ । ਬਸ ਹੁਣ ਪ੍ਰਮਾਤਮਾ ਦੀ ਕਿਰਪਾ ਦੀ ਲੋੜ ਹੁੰਦੀ ਹੈ । ਪ੍ਰਮਾਤਮਾ ਦੀ ਕਿਰਪਾ ਦਿ੍ਸ਼ਟੀ ਹੁੰਦੇ ਸਾਰ ਜੀਵ ਇੱਕਮਿਕ ਦੀ ਸਥਿਤੀ ਪਹੁੰਚ ਜਾਂਦੀ ਹੈ : ਮਨ ਦੇੀ ਸ਼ਿ੍ਸ਼ਟੀ ਪ੍ਰਧਾਨ ਉਡਾਣ ਉਸਨੂੰ ਮੂਲ ਨਾਲੋਂ ਹੋੜਣ ਲਈ ਜੀਵ ਦੀਆਂ ਵਾਸ਼ਨਾਵਾਂ ਨੂੰ ਉਤੇਜਿਤ ਕਰਦੀ ਹੈ । ਜੀਵ ਸਦਾ ਆਨੰਦ ਦੀ ਖੋਜ ਛੱਡਕੇ ਵਕਤੀ ਸੁੱਖਾਂ ਦੀ ਦੌੜ ਵਿੱਚ ਭੱਟਕ ਜਾਂਦਾ ਹੈ । ਜਿਸ ਜੀਵ ਨੇ ਆਪਣੇ ਮੂਲ ਨੂੰ ਵਿਸਾਰ ਕੇ ਮਨ ਦਾ ਸਾਥ ਦੇਣਾ ਸੁਰੂ ਕਰ ਦਿਤਾ ਉਸ ਜੀਵ ਦੀਆਂ  ਗਿਆਨ ਇੰਦਰੀਆ ਨੇ ਵਾਸ਼ਨਾ ਬਿਰਤੀ ਅਧੀਨ ਮਨ ਨੂੰ ਸਿਰਫ਼ ਕੁਦਰਤ ਮਾਨਣ ਤੱਕ ਸੀਮਤ ਕਰ ਦਿਤਾ ਅਤੇ ਆਪਣਾ ਸਾਥ ਕਾਦਰ ਨਾਲ ਜੁੜਣ ਲਈ ,ਜੋ ਸਾਥ ਦੇਣ ਲਈ ਸਰੀਰ ਨਾਲ ਲਾਏ ਸੀ, ਨਹੀਂ ਦਿਤਾ ।

       ਹਰ ਜੀਵ ਸਦਾ ਹੀ ਸਿਮਰਨ ਵਿੱਚ ਹੈ । ਸੁਰਤ ਦੇ ਸ਼ਬਦ ਨਾਲੋਂ ਟੁੱਟੇ ਹੋਣ ਕਰਕੇ ਲਿਵ ਜੁੜਦੀ ਨਹੀਂ । ਜੀਵ ਅੰਦਰ ਵੱਸਦੀ ਪ੍ਰਾਣਾਂ ਦੀ ਹੋਂਦ ਹੀ ਪ੍ਰਾਣ-ਆਧਾਰ ਦੇ ਹੋਣ ਦਾ ਅਹਿਸਾਸ ਪ੍ਰਮਾਤਮਾ ਦੀ ਕਿਰਪਾ ਸਦਾ ਹੀ ਜੀਵ ਮਾਣ ਰਿਹਾ ਹੁੰਦਾ ਹੈ ।ਜਦ ਹਰ ਜੀਵ ਸੁਚੇਤ ਜਾਂ ਅਚੇਤ ਰੂਪ ਵਿੱਚ ਜੀਵਤ ਹੈ ਤਾਂ ਪ੍ਰਮਾਤਮਾ ਦੀ ਹੋਂਦ ਤੋਂ ਮੁਕਰ ਨਹੀਂ ਹੋ ਸਕਦਾ । ਸਰਬਵਿਆਪਕ ਹੈ । ਨਿਜ ਦੀ ਵਿਆਪਕਤਾ ਲਈ ਯਤਨਸ਼ੀਲ ਜੀਵ ਸਦਾ ਸਰਬਵਿਆਪਕ ਨੂੰ ਆਪਣੀ ਢਾਲ ਬਣਾਉਂਦਾ ਹੈ । ਦਇਆ,ਸਿਦਕ,ਸੰਤੋਖ ਅਤੇ ਸਬਰ ਕੋਈ ਕਲਾ ਨਹੀਂ ਹੈ ਪਰ ਨਿਜ ਪ੍ਰਧਾਨ ਜੀਵ ਇਹਨਾਂ ਨੂੰ ਕਲਾਕਾਰੀ ਪ੍ਰਦਰਸ਼ਿਤ ਕਰਦਾ ਹੈ । ਜੀਵ ਦੀ ਪਾਰਦਰਸ਼ੀ ਸੋਚ ਦਇਆ,ਸਿਦਕ,ਸੰਤੋਖ ਅਤੇ ਸਬਰ ਨੂੰ ਅਸਲ ਜੀਵਨ ਸਮਝਦੀ ਹੈ। ਦਾਤ ਨਾਲੋਂ ਦਾਤਾ ਪਿਆਰਾ ਲਗਦਾ ਹੈ ਜੋ ਆਪਣੀ ਕਿਰਪਾ ਸਦਕਾ ਬਿਨਾ ਮੰਗਿਆਂ ਦਾਤਾਂ ਬਖ਼ਸ਼ਦਾ ਹੈ ।

16 Dec 2014

Reply