Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨੀਤੂ ਅਰੋੜਾ ਦੀਆਂ ਦੋ ਕਵਿਤਾਵਾਂ...... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨੀਤੂ ਅਰੋੜਾ ਦੀਆਂ ਦੋ ਕਵਿਤਾਵਾਂ......

1. --------- ਜੂਠੇ ਭਾਂਡੇ ----------

 

ਦਾਦੀ ਆਖਦੀ --
ਜੂਠੇ ਭਾਂਡੇ ਸਰਾਪ ਦਿੰਦੇ ਨੇ

 

ਮੈਂ ਪੁੱਛਦੀ ਹਾਂ --
ਸਿਰਫ਼ ਬੁੜ੍ਹੀਆਂ ਨੂੰ ਹੀ ਸਰਾਪ ਕਿਉਂ ਦਿੰਦੇ ?

 

ਉਹ ਆਖਦੀ --
ਤੇਰੀ ਤਾਂ ਮੱਤ ਹੀ ਪੁੱਠੀ ਹੈ ।

 

------------------------------

 

2. --------- ਯੁੱਧ -------------

 

ਮੈਂ ਜਦੋਂ ਵੀ
ਜਮਾਤ ਵਿੱਚ ਯੁੱਧ ਦਾ ਜ਼ਿਕਰ ਕਰਦੀ ਹਾਂ

 

ਸਭ ਤੋਂ ਮੂਹਰਲੇ ਬੈਂਚ 'ਤੇ ਬੈਠਾ ਵਿਦਿਆਰਥੀ
ਮੁਸਕਰਾਉਂਦਾ ਹੈ

 

ਅਖ਼ੀਰਲੇ ਬੈਂਚ ਵਾਲਾ
ਮੱਥੇ ਤਿਉੜੀ ਪਾਉਂਦਾ ਹੈ

 

ਵਿਚਕਾਰਲੇ ਬੈਂਚ 'ਤੇ ਬੈਠਾ
ਸਾਊ ਜਿਹਾ ਮੁੰਡਾ
ਸਹਿਮ ਕੇ
ਹੋਰ ਸੁੰਗੜ ਜਾਂਦਾ ਹੈ ।

 

-----------------------------

 

 

(( ਲੇਖਿਕਾ ਦੇ ਕਾਵਿ- ਸੰਗ੍ਰਿਹ ' ਸੁਆਲਾਂ ਦੇ ਸਨਮੁਖ ' ਵਿੱਚੋਂ ))

23 Aug 2014

Reply