Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨੇਕੀ ਦਾ ਅਹਿਸਾਸ

 ਪ੍ਰੇਮ ਲਤਾ

 

 

ਸਿਆਣੇ ਕਹਿੰਦੇ ਹਨ ਕਿ ਝੂਠ ਬੋਲਣਾ ਪਾਪ ਹੈ। ਇੱਕ ਝੂਠ ਨੂੰ ਛੁਪਾਉਣ ਲੱਗਿਆਂ ਸੌ ਝੂਠ ਬੋਲਣੇ ਪੈਂਦੇ ਹਨ। ਇਸ ਲਈ ਸਦਾ ਸੱਚ ਬੋਲਣਾ ਚਾਹੀਦਾ ਹੈ ਪਰ ਜੇ ਇੱਕ ਝੂਠ ਕਿਸੇ ਦੀ ਜ਼ਿੰਦਗੀ ਬਚਾ ਦੇਵੇ ਜਾਂ ਰਾਹ ਤੋਂ ਭਟਕੇ ਇਨਸਾਨ ਨੂੰ ਮੰਜ਼ਿਲ ਤਕ ਪਹੁੰਚਾ ਦੇਵੇ ਤਾਂ ਉਹ ਝੂਠ, ਸੱਚ ਤੋਂ ਵੀ ਉੱਪਰ ਹੋ ਜਾਂਦਾ ਹੈ। ਅਜਿਹਾ ਹੀ ਕੁਝ ਮੇਰੇ ਨਾਲ ਵਾਪਰਿਆ। ਮੈਂ ਦਸਵੀਂ ਪਾਸ ਕਰਕੇ ਜੇ.ਬੀ.ਟੀ. ਦੀ ਟ੍ਰੇਨਿੰਗ ਲਈ ਫਾਰਮ ਭਰ ਦਿੱਤਾ। ਮੈਂ ਚਾਹੁੰਦੀ ਸੀ ਕਿ ਮੇਰੇ ਨਾਲ ਪੜ੍ਹਦੀ ਮੇਰੀ ਸਹੇਲੀ ਵੀ ਮੇਰੇ ਨਾਲ ਟ੍ਰੇਨਿੰਗ ਕਰ ਲਵੇ। ਉਹ ਮੇਰੀਆਂ ਸਾਰੀਆਂ ਸਹੇਲੀਆਂ ਤੋਂ ਵੱਧ ਪਿਆਰੀ ਤੇ ਲਾਇਕ ਕੁੜੀ ਸੀ। ਮਜਬੂਰੀ ਸਿਰਫ਼ ਇੰਨੀ ਸੀ ਕਿ ਉਸ ਦਾ ਜਨਮ ਬਾਲਮੀਕ ਬਸਤੀ ਵਿੱਚ ਹੋਇਆ ਸੀ ਅਤੇ ਘਰੋਂ ਅੱਤ ਦੀ ਗ਼ਰੀਬ ਸੀ। ਦਸਵੀਂ ਤਕ ਤਾਂ ਪਿੰਡ ਦੇ ਅਧਿਆਪਕਾਂ ਦੀ ਮਦਦ ਨਾਲ ਪੜ ਗਈ ਪਰ ਅੱਗੇ ਪੜ੍ਹਨਾ ਉਸ ਦੇ ਬਸ ਦੀ ਗੱਲ ਨਹੀਂ ਸੀ। ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਮੈਂ ਬਿਨਾਂ ਕਿਸੇ ਨੂੰ ਦੱਸੇ ਉਸ ਦਾ ਫਾਰਮ ਵੀ ਭਰ ਦਿੱਤਾ ਅਤੇ ਚੁੱਪ-ਚੁਪੀਤੇ ਟ੍ਰੇਨਿੰਗ ਸੈਂਟਰ ਜਮ੍ਹਾਂ ਕਰਵਾ ਆਈ।
ਹਫ਼ਤੇ ਕੁ ਬਾਅਦ ਚੁਣੇ ਗਏ  ਵਿਦਿਆਰਥੀਆਂ ਦੀ ਸੂਚੀ ਲੱਗ  ਗਈ। ਮੇਰੀ ਸਹੇਲੀ 50 ਵਿਦਿਆਰਥੀਆਂ ਵਿੱਚੋਂ ਤੀਜੇ ਨੰਬਰ ’ਤੇ ਰਹੀ ਜਦੋਂਕਿ ਮੈਂ ਤੇਰਵੇਂ ’ਤੇ। ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਕਿ ਅਸੀਂ ਦੋਨੋਂ ਹੀ ਟ੍ਰੇਨਿੰਗ ਲਈ ਪਾਸ ਹੋ ਗਈਆਂ ਹਾਂ। ਜਦੋਂ ਇਸ ਬਾਰੇ ਉਸ ਦੇ ਘਰਦਿਆਂ ਨੂੰ ਪਤਾ ਲੱਗਾ ਤਾਂ ਉਹ ਤਾਂ ਹੈਰਾਨ ਹੋ ਗਏ ਕਿ ਅਸੀਂ ਤਾਂ ਕੋਈ ਫਾਰਮ ਵੀ ਨਹੀਂ ਭਰਿਆ। ਇਹ ਕਿੱਦਾਂ ਹੋ ਗਿਆ? ਮੈਂ ਉਸ ਦੀ ਸਹੇਲੀ ਸੀ ਇਸ ਲਈ ਸਾਰਾ ਸ਼ੱਕ  ਮੇਰੇ ’ਤੇ ਹੀ ਗਿਆ।
ਅਗਲੀ ਸਵੇਰ ਹੀ ਉਸ ਦਾ ਦਾਦਾ ਤੇ ਬਾਪੂ  ਮੇਰੇ ਘਰ ਪਹੁੰਚ ਗਏ। ਆਉਂਦੇ ਹੀ ਮੇਰੇ ਪਾਪਾ ਨੂੰ ਗੁੱਸੇ ਵਿੱਚ ਬੋਲਣ ਲੱਗੇ, ‘ਆਹ ਦੇਖ ਲੋ ਥੋਡੀ ਕੁੜੀ ਨੇ ਸਾਡੇ ਗ਼ਰੀਬਾਂ ਦਾ ਮਜ਼ਾਕ ਉਡਾਇਆ। ਸਭ ਨੂੰ ਪਤਾ ਹੈ ਕਿ ਅਸੀਂ ਕੁੜੀ ਨੂੰ ਅੱਗੇ ਨਹੀਂ ਪੜ੍ਹਾ ਸਕਦੇ, ਸਾਡੇ ਤੋਂ ਬਿਨਾਂ ਪੁੱਛੇ ਹੀ ਸਕੂਲ ਜਾ ਕੇ ਦਰਖ਼ਾਸਤ ਦੇ ਆਈ। ਹੁਣ ਫ਼ੀਸ ਵੀ ਉਸ ਦੀ ਭਰ ਦੇਵੇ, ਬਾਹਲੀ ਸਿਆਣੀ।’’ ਉਹ ਉੱਚੀ-ਉੱਚੀ ਬੋਲਦੇ ਚਲੇ ਗਏ। ਪਿੱਛੋਂ ਪਾਪਾ ਜੀ ਗੁੱਸੇ ਵਿੱਚ ਮੇਰੀ ਬਾਂਹ ਫੜ ਕੇ ਬੋਲੇ, ‘ਨਾ ਇਹ ਕੰਮ ਤੂੰ ਕੀਤਾ?’  ਮੈਂ ਡਰ ਗਈ ਕਿ ਹੁਣੇ ਚੰਗੀ ਥੱਪੜ ਪਰੇਡ ਹੋਵੇਗੀ। ਮੈਂ ਡਰਦਿਆਂ ਪਾਪਾ ਨੂੰ ਅਸਲੀਅਤ ਦੱਸ ਦਿੱਤੀ। ਪਾਪਾ ਨੇ ਮਿੱਠੀ ਝਿੜਕ ਤੋਂ ਵੱਧ ਹੋਰ ਕੁਝ ਨਾ ਕਿਹਾ।
ਖ਼ੈਰ, ਮੈਂ ਸਕੂਲ ਫ਼ੀਸ ਭਰ ਦਿੱਤੀ ਅਤੇ ਸਾਡੀਆਂ ਕਲਾਸਾਂ ਸ਼ੁਰੂ ਹੋ ਗਈਆਂ।  ਮੇਰੀ ਪਿਆਰੀ ਸਹੇਲੀ ਮੇਰੇ ਨਾਲ ਨਹੀਂ ਸੀ ਤੇ ਇਸ ਗੱਲ ਦਾ ਮੈਨੂੰ ਦੁੱਖ ਵੀ ਸੀ। ਮੇਰਾ ਜਮਾਤ ਵਿੱਚ ਬਿਲਕੁਲ ਜੀਅ ਨਾ ਲਗਦਾ। ਮੈਨੂੰ ਮਹਿਸੂਸ ਹੁੰਦਾ ਕਿ ਮੈਂ ਜਿੱਤ ਕੇ ਬਾਜ਼ੀ ਹਾਰ ਗਈ। ਏਦਾਂ ਹੀ ਇੱਕ ਹਫ਼ਤਾ ਗੁਜ਼ਰ ਗਿਆ। ਇੱਕ ਦਿਨ ਮੈਨੂੰ ਪਹਿਲੇ ਹੀ ਪੀਰੀਅਡ ਪ੍ਰਿੰਸੀਪਲ ਮੈਡਮ ਨੇ ਆ ਕੇ ਪੁੱਛਿਆ ਕਿ ਪ੍ਰੇਮ ਤੇਰੇ ਪਿੰਡ ਦੀ ਉਸ ਕੁੜੀ ਨੇ ਦਾਖਲਾ ਕਿਉਂ ਨਹੀਂ ਭਰਿਆ, ਜੇ ਉਹ ਕੱਲ੍ਹ ਤਕ ਨਾ ਆਈ ਤਾਂ ਦੂਸਰੀ ਲੜਕੀ ਨੂੰ ਦਾਖਲਾ ਦੇ ਦਿੱਤਾ ਜਾਵੇਗਾ। ਬਸ, ਫਿਰ ਕੀ ਸੀ, ਮੰਨੋ ਕਿਸੇ ਨੇ ਮੇਰੇ ਗਹਿਰੇ ਜ਼ਖ਼ਮ ਉੱਤੇ ਹੱਥ ਰੱਖ ਦਿੱਤਾ ਹੋਵੇ। ਮੈਂ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ ਕਿ ਮੈਡਮ ਉਹ ਬਹੁਤ ਗ਼ਰੀਬ ਹੈ… ਉਹ ਸਕੂਲ ਦੀ ਫ਼ੀਸ ਨਹੀਂ ਦੇ ਸਕਦੀ… ਸਾਰੀ ਜਮਾਤ ਮੇਰੇ ਆਲੇ-ਦੁਆਲੇ ਖੜ੍ਹੀ ਸੀ। ਮੈਡਮ ਚਲੇ ਗਏ ਮੈਂ ਜਮਾਤ ਵਿੱਚ ਬੈਠੀ ਰੋਈ ਗਈ। ਅੱਧੀ ਛੁੱਟੀ ਤੋਂ ਬਾਅਦ ਮੈਨੂੰ ਸਕੂਲ ਹਾਲ ਵਿੱਚ ਬੁਲਾਇਆ ਗਿਆ ਜਿੱਥੇ ਸਕੂਲ ਦੇ ਸਾਰੇ ਵਿਦਿਆਰਥੀ ਇਕੱਠੇ ਹੋਏ ਸਨ। ਪ੍ਰਿੰਸੀਪਲ ਮੈਡਮ ਨੇ ਮੈਨੂੰ ਪੁਚਕਾਰਦਿਆਂ ਕਿਹਾ ਕਿ ਕੱਲ੍ਹ ਆਪਣੀ ਸਹੇਲੀ ਨੂੰ ਨਾਲ ਲੈ ਆਵੀਂ। ਉਸ ਦੀ ਸਾਰੀ ਫ਼ੀਸ ਜਮਾਤ ਵੱਲੋਂ ਦਿੱਤੀ ਜਾਵੇਗੀ ਅਤੇ ਉਸ ਦੀਆਂ ਕਿਤਾਬਾਂ ਦਾ ਖਰਚਾ ਸਾਰੇ ਅਧਿਆਪਕ ਦੇਣਗੇ।
ਬਸ, ਫੇਰ ਕੀ ਸੀ ਮੈਂ ਆਪਣੀ ਸਹੇਲੀ ਦੇ ਘਰ ਸਾਰੀ ਗੱਲ ਦੱਸ ਦਿੱਤੀ ਅਤੇ ਉਹ ਉਸ ਨੂੰ ਟ੍ਰੇਨਿੰਗ ਕਰਵਾਉਣ ਲਈ ਰਾਜ਼ੀ ਹੋ ਗਏ। ਜੇ.ਬੀ.ਟੀ. ਕਰਕੇ ਛੇਤੀ ਹੀ ਅਸੀਂ ਸਰਕਾਰੀ ਨੌਕਰੀ ਵਿੱਚ ਆ ਗਈਆਂ। ਉਸ ਨੇ ਪੜ੍ਹਾਈ ਜਾਰੀ ਰੱਖੀ। ਡਬਲ ਐਮ.ਏ.,ਬੀ.ਐੱਡ. ਕਰਨ ਤੋਂ ਬਾਅਦ ਉਹ ਲੈਕਚਰਾਰ ਲੱਗ ਗਈ। ਉੱਥੇ ਹੀ ਉਸ ਨੂੰ ਇੱਕ ਹੋਣਹਾਰ ਲੈਕਚਰਾਰ ਜੀਵਨ ਸਾਥੀ ਵਜੋਂ ਮਿਲ ਗਿਆ। ਅੱਜ ਉਹ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ। ਫੋਨ ’ਤੇ ਅਕਸਰ ਗੱਲ ਹੁੰਦੀ ਰਹਿੰਦੀ ਹੈ। ਜਦੋਂ ਕਦੀ ਮਿਲਦੀ ਹੈ ਤਾਂ ਹੱਸ ਕੇ ਕਹੇਗੀ ਕਿ ਪ੍ਰੇਮ ਤੂੰ ਮੇਰੀ ਜ਼ਿੰਦਗੀ ਸੰਵਾਰ ਦਿੱਤੀ। ਉਹ ਦਿਨ ਯਾਦ ਕਰਕੇ ਮੈਨੂੰ ਆਪਣੇ ਦੁਆਰਾ ਭੋਲੇਪਣ ਵਿੱਚ ਕੀਤੇ ਗਏ ਨੇਕ ਕਾਰਜ ਦਾ ਅਹਿਸਾਸ, ਅੱਜ ਵੀ ਬੇਹੱਦ ਸੰਤੁਸ਼ਟੀ ਦਿੰਦਾ ਹੈ।

19 Mar 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

bahut khoob veer ji...!!!

19 Mar 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

old one... gold one...!!!

19 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿਲਕੁਲ ਸਹੀ ਹੈ ਬਿੱਟੂ ਜੀ .....ਦਿਲੋਂ ਲਾਏ ਨੇਕੀ ਦੇ ਬੂਟੇ ਨੂ ਫੁੱਲ ਤੇ ਫਲ ਜਰੂਰ ਲਗਦੇ ਨੇ ....ਹਾਂ ਕਈ ਬਾਰ ਦੇਰ ਸਵੇਰ ਜਰੂਰ ਹੋ ਜਾਂਦੀ ਹੈ .....ਧਨਵਾਦ ਜੀ ....ਸਾਝਾ ਕਰਨ ਲਈ......Good Job

20 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING.

20 Mar 2012

Reply