Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਵਾਂ ਸਾਲ, ਓਹੀ ਹਾਲ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਨਵਾਂ ਸਾਲ, ਓਹੀ ਹਾਲ

ਧਰਤ ਨੇ ਕੀਤੀ ਇੱਕ ਪਰਕਰਮਾ 
ਕਾਲ ਦਾ ਚੱਕਰ ਪੂਰਾ ਹੋਇਆ 
ਲੋਕਾਂ ਲੇਖਾ ਜੋਖਾ ਕਰਨਾ 
ਕੀ ਪਾਇਆ ਤੇ ਕੀ ਕੀ ਖੋਇਆ 

ਕੱਲ੍ਹ ਵੀ ਸੂਰਜ ਉਧਰੋਂ ਚੜ੍ਹਨਾ 
ਜਿਧਰੋਂ ਸਦਾ ਹੀ ਚੜ੍ਹਦਾ ਆਇਆ 
ਓਸੇ ਦਿਸ਼ਾ ਵਿਚ ਜਾ ਛਿਪਣਾ ਹੈ 
ਜਿਥੇ ਅੱਜ ਤੱਕ ਛਿਪਦਾ ਆਇਆ 

ਕਈਆਂ ਲਈ ਜਿਊਂਦਾ ਰਹਿਣਾ
ਪਹਿਲਾਂ ਤੋਂ ਵੀ ਔਖਾ ਹੋਇਆ 
ਥੋੜੇ ਜਹੇ ਨੇ ਜਿਨ੍ਹਾਂ ਦਾ ਗੱਲਾ 
ਪਹਿਲਾਂ ਤੋਂ ਵੀ ਭਾਰਾ ਹੋਇਆ 

ਮਲਿਕ ਭਾਗੋ ਦੇ ਮਹਿਲ ਦਾ ਗੁੰਬਦ 
ਪਹਿਲਾਂ ਤੋਂ ਵੀ ਉੱਚਾ ਹੋਇਆ 
ਭਾਈ ਲਾਲੋ ਦਾ ਕੱਚਾ ਕੋਠਾ 
ਇਸ ਵਾਰੀ ਵੀ ਰੱਜ ਕੇ ਚੋਇਆ 

ਜੋ ਕੁਝ ਪਿਛਲੇ ਸਾਲ 'ਚ ਹੋਇਆ 
ਓਹੀ ਕੁਝ ਹੈ ਅੱਗੇ ਹੋਣਾ 
ਜਿਸ ਦੇ ਹਥ ਦੇ ਵਿਚ ਹੈ ਲਾਠੀ 
ਉਸ ਨੇ ਮਝ ਨੂੰ ਹੱਕ ਖਲੋਣਾ 

ਬੰਦ ਬੂਹਿਆਂ ਦੇ ਪਿਛੇ ਕਿੰਨੀਆਂ 
ਚੀਕਾਂ ਨੇ ਦੱਬ ਕੇ ਰਹਿ ਜਾਣਾ 
ਕਿੰਨੀਆਂ ਅਣਜੰਮੀਆਂ ਧੀਆਂ ਨੇ 
ਅਣਚਾਹਿਆ ਕਿੱਸਾ ਕਹਿ ਜਾਣਾ 

ਪੜ੍ਹਨੇ ਦੀ ਥਾਂ ਕੰਮ ਤੇ ਜਾਵੇ
ਜਦ ਤੱਕ ਬੱਚਾ ਇੱਕ ਵੀ ਘਰ ਦਾ 
ਦੇਸ਼ ਨੂੰ ਚਮਕਦਾ ਆਖਣ ਵਾਲਾ 
ਨੇਤਾ ਕਿਓਂ ਨਹੀਂ ਡੁੱਬ ਕੇ ਮਰਦਾ? 

ਪਿੰਡ ਵਿਚ ਠੇਕੇ ਨਾਲ ਅਹਾਤਾ 
ਏਸ ਵਰ੍ਹੇ ਪੱਕਾ ਹੋ ਜਾਣਾ 
ਸੜਕਾਂ ਉੱਤੇ ਵਰਤਦਾ ਰਹਿਣਾ 
ਏਸ ਵਰ੍ਹੇ ਵੀ ਰੱਬ ਦਾ ਭਾਣਾ 

ਕਾਰਡ ਬਣਾਵਣ ਖਾਤਿਰ ਹੁਣ ਵੀ 
ਕਿੰਨੇ ਬਿਰਖ ਬਲੀ ਚੜ੍ਹ ਜਾਣੇ
ਕਿਥੇ ਬਹਿ ਰਾਹੀਆਂ ਦਮ ਲੈਣਾ 
ਕਿਥੇ ਪੰਛੀਆਂ ਆਲ੍ਹਣੇ ਪਾਣੇ !

ਚਿੜੀਆਂ ਗਈਆਂ ਮੋਰ ਵੀ ਤੁਰ ਗਏ 
ਹੁਣ ਵਾਰੀ ਘੁੱਗੀਆਂ ਕਾਵਾਂ ਦੀ 
ਰਾਹ ਪੁੱਤਾਂ ਦਾ ਦੇਖਦੇ ਦੇਖਦੇ 
ਜਿੰਦ ਮੁੱਕ ਜਾਣੀ ਕਈ ਮਾਵਾਂ ਦੀ 

ਇਹ ਸਭ ਸੋਚ ਕੇ ਜੀਅ ਨਹੀਂ ਕਰਦਾ 
ਨਵੇਂ ਸਾਲ ਦੀ ਦਿਆਂ ਵਧਾਈ 
ਜੇ ਐਸਾ ਕੋਈ ਮਿਲੇ ਸੁਨੇਹਾ 
ਸਮਝ ਲੈਣਾ ਬਸ ਰਸਮ ਨਿਭਾਈ ... ਲੋਕ ਰਾਜ

01 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਹੀ ਗੱਲ, ਨਵਾ ਸਾਲ ਉਹੀ ਹਾਲ
84 ਦੇ ਪੀੜਤਾਂ ਨੂ 28-29 ਸਾਲ ਬਆਦ ਨਹੀ ਮਿਲੀਆ ਇਨਸਾਫ਼

01 Jan 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut sohna likheya....

01 Jan 2013

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
sehi aa g vese rasam hee nibhayi geyi aa iss waar happy new year keh ke

after that Delhi case.......not bcoz it was highlighted..but bcoz it showed the brutality of fellow human beings

03 Jan 2013

Reply