Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਪਿੰਡ ਬਦਲ ਗਏ ਸ਼ਹਿਰਾਂ ਵਿਚ

ਪਿੰਡ ਬਦਲ ਗਏ ਸ਼ਹਿਰਾਂ ਚ ਰੌਣਕ ਉੱਡ ਗਈ ਖੂਹਾਂ ਦੀ
ਲੱਗਣੋ ਹਟੇ ਤ੍ਰਿੰਝਣ ਕੁੜੀਆਂ ਹੁੰਦੀਆਂ ਕੱਠੀਆਂ ਨਾਂ
ਦਾਣੇ ਕਿਥੋਂ ਭੁਨਾਈਏ ਹੁਣ ਤਾਂ ਮਘਦੀਆਂ ਭੱਠੀਆਂ ਨਾਂ
ਮੇਲੇ ਵੀ ਹਟ ਗਏ ਲੱਗਣੋ ਰੌਣਕ ਮੁੱਕ ਗਈ ਜੂਹਾਂ ਦੀ
ਪਿੰਡ ਬਦਲ ਗਏ ਸ਼ਹਿਰਾਂ ਚ ਰੌਣਕ ਉੱਡ ਗਈ ਖੂਹਾ ਦੀ
ਉਣਨਾ, ਬੁਣਨਾ, ਸੂਈ, ਕਸੀਦਾ ਭੁੱਲ ਕੇ ਬਹਿ ਗਈ ਏ
ਸ਼ਰਮ-ਹਯਾ ਤੇ ਪਰਦੇ ਵਾਲੀ ਗੱਲ ਨਾਂ ਰਹਿ ਗਈ ਏ
ਘਰ ਦੀ ਗੱਲ ਨਾ ਟੱਪਦੀ ਸੀ ਕਦੇ ਹੱਦ ਬਰੂਹਾਂ ਦੀ
ਪਿੰਡ ਬਦਲ ਗਏ ਸ਼ਹਿਰਾਂ ਚ ਰੌਣਕ ਉੱਡ ਗਈ ਖੂਹਾਂ ਦੀ
ਭਰਾਵਾਂ ਦੇ ਵਿਚ ਪਹਿਲਾਂ ਵਰਗਾ ਪਿਆਰ ਨਾ ਰਹਿ ਗਿਆ ਏ
ਬੰਦੇ ਦਾ ਹੁਣ ਬੰਦੇ ਤੇ ਇਤਬਾਰ ਨਾ ਰਹਿ ਗਿਆ ਏ
ਪਹਿਲਾਂ ਵਰਗੀ ਸਾਂਝ ਨਾਂ ਰਹਿ ਗਈ ਧੀਆਂ-ਨੂੰਹਾਂ ਦੀ
ਪਿੰਡ ਬਦਲ ਗਏ ਸ਼ਹਿਰਾਂ ਚ ਰੌਣਕ ਉੱਡ ਗਈ ਖੂਹਾਂ ਦੀ
ਢੋਲੇ, ਮਾਹੀਏ, ਤੇ ਜਾਗੋ ਸਭ ਰਸਮਾਂ ਮੁੱਕੀਆਂ ਨੇ
ਧਰਮਸ਼ਾਲਾ ਦੀ ਥਾਂਵੇ ਜੰਝਾਂ ਪੈਲਸੀਂ ਢੁੱਕੀਆਂ ਨੇ
ਪਾਰਲਰਾਂ ਨੇ ਬਦਲ ਕੇ ਰਖ ਤੀ ਸ਼ਕਲ ਵੀ ਮੂੰਹਾਂ ਦੀ
ਪਿੰਡ ਬਦਲ ਗਏ ਸ਼ਹਿਰਾਂ ਚ ਰੌਣਕ ਉੱਡ ਗਈ ਖੂਹਾਂ ਦੀ
ਲੱਗਦੀਆਂ ਨਾ ਹੁਣ ਸੱਥਾਂ ਬਾਬੇ ਦੁਖੀ ਵਿਚਾਰੇ ਨੇ
ਡੌਰ-ਭੌਰ ਸਭ ਦੇਖਣ ਬੈਠੇ ਚੁੱਪ ਓਹ ਸਾਰੇ ਨੇ
ਸੁੱਖ-ਦੁੱਖ ਬੈਠ ਫਰੋਲਣ ਕਰਦੇ ਗੱਲ ਜੋ ਰੂਹਾਂ ਦੀ
ਪਿੰਡ ਬਦਲ ਗਏ ਸ਼ਹਿਰਾਂ ਚ ਰੌਣਕ ਉੱਡ ਗਈ ਖੂਹਾਂ ਦੀ
ਸੜਕਾਂ ਵੀ ਹੋਈਆ ਨੇ ਪੱਕੀਆਂ ਨਾ ਗਲੀਆਂ ਕੱਚੀਆਂ ਨੇ
ਮੋਟਰਾਂ ਤੇ ਬੰਬੀਆਂ ਵੀ ਹੁਣ ਦੱਸੋ ਕਿੱਥੇ ਬਚੀਆਂ ਨੇ
ਚੰਗੀ ਏ ਤਬਦੀਲੀ ਤੇ ਹੋਣੀ ਵੀ ਚਾਹੀਦੀ
ਪਰ ਵਿਰਸਾ ਤੇ ਬੋਲੀ ਵੀ ਖੋਣੀ ਨਹੀ ਚਾਹੀਦੀ
ਏੰਨੀ ਗੱਲ ਬਸ ਮੈਂ ਆਖਾਂ ਹੋਰ ਨਾਂ ਈਹਾਂ ਊਹਾਂ ਦੀ
ਪਿੰਡ ਬਦਲ ਗਏ ਸ਼ਹਿਰਾਂ ਚ ਰੌਣਕ ਉੱਡ ਗਈ ਖੂਹਾਂ ਦੀ

30 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Manpreet bahut vadhia...!!!

 

keep it up..

30 Jul 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

16ਆਨੇ ਗੱਲ sachi  ਕਹੀ ਯਾਰ
ਬੋਹੂਤ ਖੂਬ ਨਜਾਰਾ ਆ ਗਇਆ ਵੀਰ

30 Jul 2010

preet kaur
preet
Posts: 4
Gender: Female
Joined: 15/Jul/2010
Location: singapore
View All Topics by preet
View All Posts by preet
 

manpreet ji very nice

30 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bhut wadia gal kiti manpreet ji ........

 

ਭਰਾਵਾਂ ਦੇ ਵਿਚ ਪਹਿਲਾਂ ਵਰਗਾ ਪਿਆਰ ਨਾ ਰਹਿ ਗਿਆ ਏ
ਬੰਦੇ ਦਾ ਹੁਣ ਬੰਦੇ ਤੇ ਇਤਬਾਰ ਨਾ ਰਹਿ ਗਿਆ ਏ
ਪਹਿਲਾਂ ਵਰਗੀ ਸਾਂਝ ਨਾਂ ਰਹਿ ਗਈ ਧੀਆਂ-ਨੂੰਹਾਂ ਦੀ ............wakae sach a aj di dunia da 

30 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut khoob bai ji ...........sin sin teer nashane la rahe ho ..........mja aa gia veer pad ke ..........idda hi likhde raho .........

30 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਜਿਹਨਾ ਨੇ ਪਸੰਦ ਕੀਤਾ ਓਹਨਾ ਦਾ ਬਹੁਤ ਬਹੁਤ ਧੰਨਵਾਦ.....ਜਿਹਨਾ ਨੂੰ ਨਾ ਪਸੰਦ ਓਹਨਾ ਤੋ ਖਿਮਾ......ਬੇਨਤੀ ਹੈ ਕਿ ਸਤਿਗੁਰ ਅੱਗੇ ਅਰਦਾਸ ਕਰਿਓ ਕਿ ਓਹ ਆਪ ਕਿਰਪਾ ਕਰ ਕੇ ਕੁਛ ਚੰਗਾ ਲਿਖਵਾ ਲੈਣ....:):):)

30 Jul 2010

Reply