ਨੀ ਇਹ ਲਾਰੇ ਤੂੰ ਮੈਨੂ ਹੁਣ ਲਾਉਣਾ ਸ਼ਡ ਦੇ
ਬਸ ਕਰ ਬਹੁਤ ਹੋਇਆ, ਤੜਫੋਨਾ ਸ਼ਡ ਦੇ
ਕਿੰਨਾ ਕੁ ਚਿਰ ਮੇਰੀ ਵਫ਼ਾ ਦਾ ਇਮਤਿਹਾਨ ਤੂੰ ਲੈਣਾ
ਕਿਨੇ ਸਾਲਾਂ ਤੋ ਕਹੀ ਜਾਂਦੀ ਏ ਕਿ ਆਉਣਾ ਸ਼ਡ ਦੇ
ਜਿਓੰਦੇ ਜੀ ਮੈਂ ਤੈਨੂ ਕਦੇ ਭੁੱਲ ਜਾਵਾਂਗਾ
ਇਹ ਖਿਆਲ ਵੀ ਤੂੰ ਦਿਲ ਚ ਲਿਅਓਨ੍ਨਾ ਸ਼ਡ ਦੇ
ਸਵੇਰੇ ਉਠਦਾਂ ਤਾਂ ਤੇਰਾ ਨਾ ਬੁੱਲਾਂ ਤੇ ਆ ਜਾਂਦਾ
ਇਹ ਨਾ ਕਹ ਦੇਵੀਂ ਕੇ ਰਬ ਵਾਂਗ ਧਿਅਓਨਾ ਸ਼ਡ ਦੇ
ਖਿਚੀ ਚਲੇ ਆਉਂਦੇ ਨੇ ਮੇਰੇ ਪੈਰ ਤੇਰੀ ਸਰਦਲ ਵਲ
ਪਹਿਲਾਂ ਦਿਲ ਆਪਨੇ ਨੂੰ ਕਹ ਕੀ ਬੁਲਾਣਾ ਸ਼ਡ ਦੇ
ਅਸ਼੍ਕ਼ਾਂ ਦੀ ਮੰਜਿਲ ਯਾਰ ਦਾ ਬੂਹਾ ਯਾ ਕਬਰ
ਨਾ ਕਹੀਂ ਗੁਰਿੰਦਰ ਇਸ ਪਾਗਲ ਪਨ ਤਕ ਚਾਹੁਣਾ ਸ਼ਡ ਦੇ!