ਜਦੋਂ ਦਾ ਹੋ ਗਿਆ ਮੈਨੂ ਪਿਆਰ,
ਜਦੋਂ ਦਾ ਕੀਤਾ ਤੂ ਇਜਹਾਰ,
ਦਿਲ ਨਚਦਾ ਏ ਜਿਵੇਂ ਕੋਈ ਮੋਰ ਹੋ ਗਿਆ
ਨੀ ਮੈ ਸਾਧ ਜਿਹਾ ਮੁੰਡਾ ਦਿਲ ਚੋਰ ਹੋ ਗਿਆ
ਪਹਿਲਾਂ ਵੀ ਮੈ ਆਇਆ ਤੇਰੇ ਪਿੰਡ ਕਈ ਵਾਰ ਨੀ
ਇਹੋ ਜਿਹੀ ਖਿੜੀ ਕਦੇ ਵੇਖੀ ਨਾ ਬਾਹਰ ਨੀ
ਇੰਨਾ ਗਲੀਆਂ ਨਾ ਪਿਆਰ ਗੂੜਾ ਹੋਰ ਹੋ ਗਿਆ,
ਨੀ ਮੈ ਸਾਧ ਜਿਹਾ ਮੁੰਡਾ ਦਿਲ ਚੋਰ ਹੋ ਗਿਆ
ਤਕ ਤੇਰਾ ਮੁਖ ਮੈਨੂ ਭੁੱਲ ਜਾਂਦੇ ਦੁਖ ਨੀ
ਤੇਰੇ ਨੀ ਦੀਦਾਰ ਵਿਚੋਂ ਮਿਲੇ ਐਨਾ ਸੁਖ ਨੀ
ਨਸ਼ਾ ਤੇਰਿਆਂ ਨੈਣਾ ਦਾ ਮੇਰੀ ਲੋਰ ਹੋ ਗਿਆ
ਨੀ ਮੈ ਸਾਧ ਜਿਹਾ ਮੁੰਡਾ ਦਿਲ ਚੋਰ ਹੋ ਗਿਆ
ਕਾਲੀਆਂ ਘਟਾਵਾਂ ਲਾਗੇ ਅਮਬਰਾਂ ਤੇ ਛਾ ਗਾਈਆਂ
ਸਾਡੇ ਵਿਹੜੇ ਠੰਡੀਆਂ ਹਵਾਵਾਂ ਜਿਵੇ ਆ ਗਾਈਆਂ
ਸੁਨੇਹਾ ਪਿਆਰ ਦਾ ਨੀ ਪੋਣਾ ਵਿਚ ਘੋਲ ਹੋ ਗਿਆ
ਨੀ ਮੈ ਸਾਧ ਜਿਹਾ ਮੁੰਡਾ ਦਿਲ ਚੋਰ ਹੋ ਗਿਆ
ਹੋ ਨਾ ਜਾਵੇ ਕੀਤੇ ਬਦਨਾਮੀ ਮੇਰੀ ਹੂਰ ਦੀ
ਗੁਰਿੰਦਰ ਤਾ ਬਚੇ ਅਖ ਕਲੀ ਕਲੀ ਘੂਰਦੀ
ਸਾਡੀ ਚੁਪ ਕੋਲੋਂ ਕਿਦਾਂ ਐਨਾ ਸ਼ੋਰ ਹੋ ਗਿਆ
ਨੀ ਮੈ ਸਾਧ ਜਿਹਾ ਮੁੰਡਾ ਦਿਲ ਚੋਰ ਹੋ ਗਿਆ
Gurinder Surapuri