Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਦਾ ਬਹਾਰ ਗੀਤਾਂ ਦਾ ਰਚੇਤਾ ਨੰਦ ਲਾਲ ਨੂਰਪੁਰੀ
 

ਨੰਦ ਲਾਲ ਨੂਰਪੁਰੀ ਦਾ ਜਨਮ ਜੂਨ 1906 ਨੂੰ, ਲਾਇਲਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਵਿੱਚ ਪਿਤਾ ਬਿਸ਼ਨ ਸਿੰਘ, ਮਾਤਾ ਹੁਕਮਾਂ ਦੇਵੀ ਦੇ ਘਰ ਹੋਇਆ। ਖਾਲਸਾ ਹਾਈ ਸਕੂਲ ਤੋਂ ਦਸਵੀਂ ਕੀਤੀ ਅਤੇ ਲਾਇਲਪੁਰ ਖ਼ਾਲਸਾ ਕਾਲਜ ਦੀ ਪੜ੍ਹਾਈ ਵਿੱਚੇ ਛੱਡ ਕਾਵਿ ਮਹਿਫਲਾਂ ਨੂੰ ਅਪਣਾ ਲਿਆ।¢ਉਹ ਥਾਣੇਦਾਰ ਤੇ ਅਧਿਆਪਕ ਵੀ ਰਿਹਾ,ਪਰ ਕੋਈ ਰਾਸ ਨਾ ਆਈ। ਸਮਿੱਤਰਾ ਦੇਵੀ ਨਾਲ ਉਸ ਦਾ ਵਿਆਹ ਹੋਇਆ, ਜਿਸ ਤੋਂ ਚਾਰ ਧੀਆਂ ਅਤੇ ਦੋ ਪੁੱਤਰਾਂ ਦਾ ਜਨਮ ਹੋਇਆ।¢ ਸੰਨ 1940 ਵਿੱਚ ਉਹ ਬੀਕਾਨੇਰ ਤੋਂ ਪੰਜਾਬ ਆ ਗਿਆ। ਉਸ ਦੀ ਕਲਮ ਦੇ ਕਾਇਲ ਸ਼ੋਰੀ ਫ਼ਿਲਮ ਕੰਪਨੀ ਵਾਲਿਆਂ ਨੇ ਉਸ ਤੋਂ 1940 ਵਿੱਚ ਹੀ ਮੰਗਤੀ ਫ਼ਿਲਮ ਲਈ ਸਾਰੇ ਗੀਤ ਲਿਖਵਾਏ, ਜਿਸ ਨਾਲ ਨੂਰਪੁਰੀ ਨੂੰ ਪੰਜਾਬ ਦਾ ਬੱਚਾ-ਬੱਚਾ ਜਾਣਨ ਲੱਗਿਆ। ਉਸ ਨੇ ਆਪਣੀਆਂ ਬਹੁਤ ਹੀ ਕੋਮਲ ਭਾਵਨਾਵਾਂ ਨਾਲ ਪੰਜਾਬੀਆਂ ਅਤੇ ਪੰਜਾਬਣਾਂ ਨੂੰ ਦੇਸ਼ ਪਿਆਰ, ਕਿਰਤ ਅਤੇ ਪਿਆਰ ਦੀ ਤ੍ਰਿਮੂਰਤੀ ਵਜੋਂ ਪ੍ਰਗਟਾਇਆ।
ਅੱਜ ਦੇ ਗੰਧਲੇ ਮਹੌਲ ਵਿੱਚ ਮੀਡੀਏ ਰਾਹੀਂ ਲੱਚਰਤਾ ਦਾ ਮੁੱਖ ਸਹਾਰਾ ਲੈ ਕੇ ਜਿਹੋ ਜਿਹੀ ਗੀਤਕਾਰੀ ਦਾ ਪਸਾਰਾ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ,ਉਹ ਪੰਜਾਬ ਦੇ ਜੁਆਨਾਂ ਨੂੰ ਬਲਾਤਕਾਰੀ, ਵਿਹਲੜ, ਮੁਸ਼ਟੰਡ ਅਤੇ ਨਸ਼ਈ ਦੇ ਰੂਪ ਬਿਆਨਦੀ, ਪ੍ਰਸਾਰਦੀ ਅਤੇ ਪ੍ਰਚਾਰਦੀ ਹੈ। ਪਰ ਨੰਦ ਲਾਲ ਨੂਰਪੁਰੀ ਦੇ ਗੀਤਾਂ ਵਿੱਚ ਅਜਿਹਾ ਕੁਝ ਨਹੀਂ। ਉਹਦੀ ਗੀਤਕਾਰੀ ਯੁਵਕਾਂ ਨੂੰ ਬਹਾਦਰ, ਬਲਵਾਨ, ਮਾਨਸਿਕ ਅਤੇ ਆਤਮਿਕ ਤੌਰ ’ਤੇ ਚੇਤਨ ਬਿਆਨਦੀ ਹੈ। ਨੂਰਪੁਰੀ ਦੇ ਗੀਤਾਂ ਨੂੰ ਸੁਰਿੰਦਰ ਕੌਰ, ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ ਆਦਿ ਨੇ ਆਪਣੀਆਂ ਆਵਾਜ਼ਾਂ ਨਾਲ ਅਮਰ ਕੀਤਾ ਹੈ। ਨੂਰਪੁਰੀ ਦੇ ਇਸ ਗੀਤ ਵਿੱਚ ਇਕ ਸ਼ਬਦ ਪੱਟ ਆਇਆ ਹੈ। ਉਸ ਨੇ ਇਸ ਦੀ ਵਰਤੋਂ ਲੱਚਰਤਾ ਤੋਂ ਦੂਰ ਰਹਿੰਦਿਆਂ ਵੇਖੋ ਕਿਵੇਂ ਕੀਤੀ ਹੈ….
ਰੁੱਖਾਂ ਹੇਠ ਬੈਠ ਅਸੀਂ ਬੇੜ ਵੱਟੀਏ,
ਸਿਖ਼ਰ ਦੁਪਹਿਰੇ ਕਿੱਥੇ ਜਾਵੇਂ ਜੱਟੀਏ,
ਕਣਕਾਂ ‘ਚ ਮਾਰਦੇ ਖੰਘੂਰੇ ਜੱਟ ਨੀ,
ਦੂਰ ਤੇਰਾ ਖੇਤ ਧੰਨ ਤੇਰੇ ਪੱਟ ਨੀ।
ਨੂਰਪੁਰੀ ਦੇ ਗੀਤਾਂ  ਦੇ ਗਾਇਕਾਂ ਨੇ ਕੋਠੀਆਂ ਬਣਾ ਲਈਆਂ, ਮਹਿੰਗੀਆਂ ਕਾਰਾਂ ਖ਼ਰੀਦ ਲਈਆਂ, ਪਰ ਉਹ ਪਹਿਲਾਂ ਫਰੀਦਕੋਟ ਅਤੇ ਫ਼ਿਰ ਜਲੰਧਰ ਦੀਆਂ ਸੜਕਾਂ ’ਤੇ ਚੱਪਲਾਂ ਪਹਿਨ ਸਾਈਕਲ ’ਤੇ ਜਾਂ ਪੈਦਲ ਵਿਚਰਦਾ ਰਿਹਾ।ਕਿਸੇ ਨਾ ਕਿਸੇ ਰੂਪ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਉਸ ’ਤੇ ਅਸਰ ਸੀ। ਉਸ ਦੀ ਗੀਤਕਾਰੀ ਵਿੱਚ ਹੈਂਕੜ ਨਹੀਂ ਸੀ …
ਹੁਣ ਡੋਲੀ ਵਿੱਚ ਬੈਠ ਬੈਠ ਥੱਕ ਗਈਆਂ ਮੁਟਿਆਰਾਂ,
ਹੁਣ ਨਹੀਂ ਚਾਂਦੀ ਦੇ ਠੀਕਰ ਲਈ ਚੁੱਕਣਾ ਹੁਸਨ ਕਹਾਰਾਂ,
ਹੁਣ ਨਹੀਂ ਬੱਧੇ ਰੱਸੇ ਵਿਕਣੇ ਲੁਕ-ਲੁਕ ਕੇ ਇਹ ਚਾਹ,
ਗੋਰੀਏ ਵੀਣੀਂ ਜ਼ਰਾ ਫੜਾ।
ਨੰਦ ਲਾਲ ਨੂਰਪੁਰੀ ਨੇ ਹਰ ਮੌਕੇ ਦੀ ਨਬਜ਼ ਨੂੰ ਪਛਾਣਿਆਂ ,ਆਜ਼ਾਦੀ ਮਗਰੋਂ ਪ੍ਰਗਤੀ ਦੀਆਂ ਗੱਲਾਂ ਚੱਲੀਆਂ ਤਾਂ ਨੂਰਪੁਰੀ ਦੀ ਕਲਮ ਚੁੱਪ ਨਾਂ ਰਹੀ। ਜਦ ਭਾਖੜਾ ਡੈਮ ਤੋਂ ਬਿਜਲੀ ਪੈਦਾ ਹੋਈ, ਤਾਂ ਵੀ ‘ਭਾਖ਼ੜੇ ਤੋਂ ਆਉਂਦੀ ਮੁਟਿਆਰ ਨੱਚਦੀ’, ਵਰਗੇ ਬੋਲ ਉਹਦੀ ਕਲਮ ਦੀ ਨੋਕ ’ਤੇ ਆ ਗਏ।ਪਰ ਜਦ ਸਮੁੱਚੀ ਤਰੱਕੀ ਦੀ ਬਜਾਏ ਨਿੱਜੀ ਤਰੱਕੀ ਦੀ ਗੱਲ ਭਾਰੂ ਹੁੰਦੀ ਦਿਸੀ ਤਾਂ ਦੁਖੀ ਮਨ ਨਾਲ ਉਸ ਨੇ ਲਿਖਿਆ:-
ਐ ਦੁਨੀਆਂ ਦੇ ਬੰਦਿਓ ਪੂਜੋ, ਪੂਜੋ ਉਨ੍ਹਾਂ ਇਨਸਾਨਾਂ ਨੂੰ,
ਦੇਸ਼ ਦੀ ਖ਼ਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ।
ਨੂਰਪੁਰੀ ਅਣਖ਼ ਨਾਲ ਜਿਉਂਇਆ। ਜ਼ਿੰਦਗੀ ਭਰ ਉਸ ਨੇ ਕੋਈ ਕਾਵਿ ਸੰਗ੍ਰਹਿ ਨਹੀਂ ਛਪਵਾਇਆ। ਇਨਾਮਾਂ ਸਨਮਾਨਾਂ ਲਈ ਉਹ ਨੇ ਕੋਈ ਜੁਗਾੜ ਨਹੀਂ ਕੀਤੇ। “ਨੂਰੀ ਦੁਨੀਆਂ, ਸੌਗਾਤ (ਭਾਸ਼ਾ ਵਿਭਾਗ ਦਾ ਇਨਾਮ ਜੇਤੂ) ਚੰਗਿਆੜੇ, ਵੰਗਾਂ ਅਤੇ ਜਿਉਂਦਾ ਪੰਜਾਬ ਉਸ ਦੀਆਂ ਕਿਤਾਬਾਂ ਛਪੀਆਂ।•
ਨੱਚ ਲੈਣ ਦਿਓ ਨੀ ਮੈਨੂੰ ਦਿਓਰ ਦੇ ਵਿਆਹ ਵਿੱਚ।
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ।
ਮੈਂ ਵਤਨ ਦਾ ਸ਼ਹੀਦ ਹਾਂ।
ਦਾਤਾ ਦੀਆਂ ਬੇਪ੍ਰਵਾਹੀਆਂ ਤੋਂ, ਓਏ ਬੇਪ੍ਰਵਾਹਾ ਡਰਿਆ ਕਰ।
ਗੋਰੀ ਦੀਆਂ ਝਾਂਜਰਾਂ ਬੁਲਾਉਦੀਆਂ ਗਈਆਂ।•
ਚੰਨ ਵੇ ਕੇ ਸ਼ੌਂਕਣ ਮੇਲੇ ਦੀ।
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ।•
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ।
ਇਹ ਗੀਤ ਕਦੇ ਵੀ ਚੇਤਿਆਂ ਵਿੱਚੋਂ ਵਿਸਰ ਨਹੀਂ ਸਕਦੇ। ਇੱਥੋਂ ਉਡ ਜਾ ਭੋਲਿਆ ਪੰਛੀਆਂ, ਤੂੰ ਫਾਹੀਆਂ ਹੇਠ ਨਾ ਆ…ਵਾਂਗ ਆਰਥਿਕਤਾ ਦਾ ਮਾਰਿਆ, ਹਾਲਾਤਾਂ ਦਾ ਝੰਬਿਆ, ਰਾਜਨੀਤੀ ਅਤੇ ਸਮਾਜਿਕ ਹਾਲਾਤਾਂ ਦੇ ਸਤਾਏ ਨੰਦ ਲਾਲ ਨੂਰਪੁਰੀ ਨੇ ਸ਼ਰਾਬੀ ਹਾਲਤ ਵਿੱਚ ਆਪਣੇ ਪੁੱਤਰ ਸਤਨਾਮ ਨੂੰ ਮਾਮੂਲੀ ਨੌਕਰੀ ਮਿਲਣ ’ਤੇ ਕਾਗਜ਼ ਫੜਾਉਂਦਿਆਂ ਇਹ ਸੁਣਾਉਣ ਲਈ ਕਿਹਾ…‘ਚੱਲ ਜੀਆ ਘਰ ਆਪਣੇ, ਚੱਲੀਏ ਨਾ ਕਰ ਮੱਲਾ ਅੜੀਆਂ,
ਇਹ ਪਰਦੇਸ਼ ਦੇਸ ਨਹੀਂ ਸਾਡਾ, ਏਥੇ ਗੁੰਝਲਾਂ ਬੜੀਆਂ।
ਰਾਤ ਪਈ ਸਾਰੇ ਸੌਂ ਗਏ। ਏਸੇ ਹੀ 13 ਮਈ 1966 ਦੀ ਅੱਧੀ ਰਾਤੀਂ ਘਰ ਦੇ ਨਜ਼ਦੀਕ ਪੈਂਦੇ ਖੂਹ ਵਿੱਚ ਜਦ ਖੜਾਕ ਹੋਇਆ ਤਾਂ ਲੋਕ ਵਾਹੋ-ਦਾਹੀ ਖੂਹ ਵੱਲ ਦੌੜੇ। ਜਦ ਘਰਦਿਆਂ ਨੰਦ ਲਾਲ ਨੂਰਪੁਰੀ ਦਾ ਬਿਸਤਰਾ ਖਾਲੀ ਅਤੇ ਖੂਹ ਲਾਗੇ ਪਹੁੰਚ ਚੱਪਲਾਂ ਪਛਾਣੀਆਂ, ਤਾਂ ਵਿਰਲਾਪ ਨੇ ਕੰਧਾਂ ਕੌਲੇ ਵੀ ਹਿਲਾ ਧਰੇ।

- ਰਣਜੀਤ ਸਿੰਘ ਪ੍ਰੀਤ
ਮੋਬਾਈਲ:98157-07232

14 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

thnx.....bitu ji.....nycc sharing.....

16 May 2012

Reply