ਪੈਸੇ ਦੀ ਭੁੱਖ ਏਨੀਂ ਵਧ ਗਈ ਏ , ਕਿ ਬੰਦਾ ਕਦੇ ਨਾਂ ਰੱਜਦਾ ਏ
ਏਸੇ ਕਰਕੇ ਹੀ ਹੁਣ ਜ਼ੁਰਮ ਦੇਸ਼ ਦੀ ਜਨਸੰਖਿਆ ਵਾਂਗ ਵੱਧਦਾ ਏ
ਇਸ ਮਤਲਬਖੋਰੀ ਦੁਨੀਆਂ ਵਿੱਚ ਹੁਣ ਕੀਹਦੇ ਤੇ ਇਤਬਾਰ ਕਰੀਏ
ਜਿਸਤੇ ਸਭਤੋਂ ਜਿਆਦਾ ਮਾਣ ਹੋਵੇ ਆਖਰ ਨੂੰ ਓਹੀ ਜੜਾਂ ਵੱਢਦਾ ਏ
ਉਹ ਬੰਦਾ ਦੋਈਂ ਜਹਾਨੀ ਕਦੇ ਵੀ ਪਰਵਾਨ ਨਹੀਂ ਹੁੰਦਾ
ਜੇਹੜਾ ਗੁਰੂ ਘਰ ਦਾ ਦਸਵੰਧ ਕਦੇ ਨਾਂ ਕੱਢਦਾ ਏ
ਰੱਬ ਵੀ ਹੱਥੀਂ ਕਿਰਤ ਕਰਨ ਵਾਲੇ ਨੂੰ ਹੀ ਭਾਗ ਲਾਉਂਦੈ
ਕਿਸਮਤ ਓਹਦਾ ਕੱਖ ਨਹੀਂ ਛੱਡਦੀ ਜੋ ਸਭ ਕੁੱਛ ਕਿਸਮਤ ਤੇ ਛੱਡਦਾ ਏ
ਬੁਲੰਦ ਹੌਂਸਲਿਆਂ ਵਾਲੇ ਤਾਂ ਰੋਕ ਦਿੰਦੇ ਨੇਂ ਵਹਿਣ ਦਰਿਆਵਾਂ ਦੇ
ਪਰ ਨਿਕੰਮਾ ਬੰਦਾ ਤਾਂ ਰਹਿੰਦਾ ਰੱਬ ਅੱਗੇ ਹੱਥ ਅੱਡਦਾ ਏ
ਇਨਸਾਨ-ਇਨਸਾਨ ਹੋ ਕੇ ਵੀ ਜਾਨਵਰਾਂ ਵਾਲਾ ਵਿਹਾਰ ਕਰਦਾ ਏ
ਕੀ ਏਹਦੇ ਵਿੱਚ ਵੀ ਕਸੂਰ ਓਸ ਸੱਚੇ ਰੱਬ ਦਾ ਏ
ਜਦੋਂ ਏਦਾਂ ਦਾ ਮਾਹੌਲ ਵੇਖਕੇ ਮੇਰਾ ਮਨ ਵਿਚਲਿਤ ਹੁੰਦੈ
ਓਦੋਂ " ਨਿਮਰ " ਦੋ ਅੱਖਰ ਲਿਖਣੇਂ ਨੂੰ ਸਿਰਲੇਖ ਨਵਾਂ ਲੱਭਦਾ ਏ
......................ਨਿਮਰਬੀਰ ਸਿੰਘ.....................