Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਵਾਂ ਸਾਲ ਮੁਬਾਰਕ......... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਨਵਾਂ ਸਾਲ ਮੁਬਾਰਕ.........

ਨਵਾਂ ਸਾਲ ਮੁਬਾਰਕ.........
ਕਹਿਣ  ਨੂੰ ਤਾਂ ਸਿਰਫ ਲਫਜ਼ ਹੀ ਨੇ.........
ਪਰ ਨਵਾਂ,ਸਾਲ ਤੇ ਮੁਬਾਰਕ........
ਆਪਣੇ ਆਪ ਚ ਇੱਕ ਫਲਸਫਾ ਨੇ...
ਨਵਾਂ...ਕੁਝ ਵੀ ਤਾਂ ਨਹੀਂ ਹੁੰਦਾ.........
ਨਾ ਤੁਸੀਂ ਨਾ ਮੈਂ...........
ਨਾ ਵਕਤ ਨਾ ਹਾਲਾਤ........
ਤੇ ਨਾ ਹਾਸੇ ਨਾ ਉਦਾਸੀਆਂ..........
ਪਰ ਫੇਰ ਵੀ ਅਸੀਂ.....
ਦਿੰਦੇ ਹਾਂ ਧੋਖਾ.....
ਖੁਦ ਨੂੰ ਵੀ ਤੇ ਬਾਕੀਆਂ ਨੂੰ ਵੀ.......
ਕਿ ਹਾਂ.ਵਾਕਈ ਕੁਝ ਨਵਾਂ ਹੈ.........
ਨਵਾਂ ਹੁੰਦਾ ਹੈ ਤਾਂ ਸਿਰਫ...........
ਸਾਡਾ ਵਾਅਦਿਆਂ ਤੋਂ ਮੁਕਰਨ ਦਾ ਤਰੀਕਾ.........
ਸਾਡੀ ਸੋਚ ਦਾ ਨੀਵਾਂਪਣ......
ਜਾਂ ਸਾਡੀਆਂ ਨਿਰਮੋਹੀ ਨਜ਼ਰਾਂ ਦੀ ਤੱਕਣੀ.......
ਅਸੀਂ ਨਹੀਂ ਮੰਨਦੇ........
ਕਿ ਨਵਾਂ ਸਾਲ ਹੈ.....
ਉੰਨਾਂ ਲਈ ਵੀ........ਜੋ ਕਲੱਬ ਦੇ ਬਾਹਰ ਬੈਠ.....
ਕਰਦੇ ਨੇ ਇੰਤਜ਼ਾਰ..ਪਾਰਟੀ ਮੁਕਣ ਦਾ.......
ਤਾਂ ਜੋ ਜੂਠੀਆਂ ਪਲੇਟਾਂ ਚੋਂ.......
ਮਿਟਾ  ਸਕਣ ਓਹ ਆਪਣੀ ਭੁਖ ਨੂੰ....
ਜਿਥੇ ਕੁੱਤਾ ਤੇ ਇਨਸਾਨ .........
ਰਲ ਕੇ  ਭੁਖ ਮਿਟਾਉਂਦੇ ਨੇ....
ਓਹ ਸਾਡਾ "ਨਵਾਂ" ਸਾਲ ਹੈ...........
ਸਾਲ ਵੀ ਕਾਹਦਾ ਹੈ...........
ਐਵੇਂ ਭੁਲੇਖਾ ਹੈ ਸਾਨੂੰ ...............
ਕਿ  ਇੱਕ ਸਾਲ ਬੀਤ ਗਿਆ
ਤੇ ਦੂਜਾ ਆ ਰਿਹਾ ਹੈ.......
ਸਮਾਂ ਨਹੀਂ ਬਦਲਦਾ ਕਦੀ.......
ਲੋਕ ਬਦਲ ਜਾਂਦੇ ਨੇ........
ਘੜੀ ਦੀਆਂ ਸੂਈਆਂ  ਰੁਕ ਜਾਂਦੀਆਂ ਨੇ.....
ਨਾ ਯਕੀਨ ਆਵੇ ਤਾਂ ਪੁਛ ਲਵੋ ਉਸਨੂੰ ......
ਜਿਸਦਾ ਮਾਹੀ ਨਹੀਂ ਪਰਤਿਆ  ਜੰਗ ਚੋਂ ........
ਜਿਸਦਾ ਜਵਾਨ ਪੁੱਤ ਘਰੋਂ ਗਿਆ .
ਤੇ ਪੁਲੀਸ ਮੁਕਾਬਲੇ ਚ ਮਰ ਕੇ ਘਰ ਪਰਤਿਆ .....
ਜੋ ਖੜੀ ਰਹਿ  ਗਈ  ਦਿੱਲੀ ਹਵਾਈ ਅੱਡੇ ਤੇ.........
ਚੂੜੇ ਵਾਲੀ ਬਾਂਹ ਤੇ ਮਹਿੰਦੀ  ਵਾਲੇ ਹਥਾਂ ਨਾਲ........
ਹੰਝੂ ਨਾ ਵਹਾਉਣ  ਦੀ ਬੇਕਾਰ ਕੋਸ਼ਿਸ਼ ਕਰਦਿਆਂ ....
ਜਾਂ ਪੁਛੋ ਉਸਨੂੰ  ਜੋ ਬੇਗਾਨੀ ਧਰਤੀ ਤੇ ਰਹਿੰਦਿਆਂ .........
 ਸੋਚਦਾ ਹੈ ਹਰ ਸਾਲ ਇੱਕ ਹੀ ਗੱਲ.....
ਬਸ ਅਗਲੇ ਸਾਲ ਪਿੰਡ ਜ਼ਰੂਰ ਜਾਣਾ ....
ਤੇ ਸਾਲ ਦਰ ਸਾਲ .............
ਉਸਦੀ ਇਹ ਸੋਚ ਸਹਿਕਦੀ  ਰਹਿੰਦੀ  ਹੈ ....
ਘਰ,ਟੱਬਰ ਤੇ ਜਿੰਦਗੀ  ਦੀਆਂ ਜ਼ਿਮੇਵਾਰੀਆਂ  ਹੇਠ ......
ਕਦੀ ਕੋਈ ਗ੍ਰੀਨ ਕਾਰਡ ਤੇ ਕਦੀ ਪੀ.ਆਰ .
ਰੋਕ ਹੀ ਲੈਂਦੇ ਨੇ ਰਾਹ ........
ਉਸਦੇ ਵਤਨ ਪਰਤਣ ਦਾ........
ਇਸ ਸਭ ਵਿੱਚ ਮੁਬਾਰਕ ਭਲਾ ਕੀ ਹੋਇਆ ....
ਪਤਾ ਲੱਗ ਜਾਵੇ ਤਾਂ ਮੈਨੂੰ  ਜ਼ਰੂਰ ਦਸਿਓ ......
ਕਿਓਂ ਜੋ ਮੈਂ ਬਹੁਤ ਸ਼ਸ਼ੋਪੰਜ ਚ ਹਾਂ.........
ਸਾਰੇ ਆਖ ਰਹੇ ਨੇ .....
ਕਿ  ਨਵਾਂ ਸਾਲ ਮੁਬਾਰਕ ........
ਪਰ ਕੀ ਨਵਾਂ,ਕੀ ਸਾਲ ਤੇ ਕੀ ਮੁਬਾਰਕ ........
ਇਸਦੇ ਅਰਥ ਸ਼ਾਇਦ ਅਜੇ ..
ਮੇਰੀ ਅਲਪ-ਬੁਧੀ ਦੀ ਪਕੜ  ਚ ਨਹੀਂ ਆਏ.....







28 Dec 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
awesome simply awesome!!!!!!!!!!!!!!!!!!!!!!!!!!

bahaut sohna likheya g.........thanx for sharing

28 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sohna likheya ji

 

main koosish karanga es da arth (meaning) kaddan da by my upcoming post

28 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਮੈਂ ਤਾਂ ਐਨਾ ਹੀ ਕਹਾਂਗਾ ----ਬਾ ਕਮਾਲ

 

ਮੇਰੇ ਕੋਲ ਲਫਜ ਨਹੀ ਹਨ ,,,,
ਜੋ ਇਸ ਰਚਨਾ ਦੀ ਕਦਰ ਕਰ ਸਕਣ ,,,,
ਸਾਨੂੰ ਤੁਹਾਡੀ ਸੌਚ ਤੱਕ ਪਹੁੰਚਣ ਦਾ ਮੌਕਾ ਸ਼ਾਇਦ ਇਸ ਜਨਮ "ਚ ਨਾਂ ਮਿਲੇ |
ਕਿਰਪਾ ਕਰਕੇ ਏਦਾਂ ਹੀ ਲਿਖਦੇ ਤੇ ਸ਼ੇਅਰ  ਕਰਦੇ ਰਹੋ |
ਸ਼ੁਕਰੀਆ ,,,,,,,,

28 Dec 2010

Manmeet Gill
Manmeet
Posts: 75
Gender: Female
Joined: 18/Dec/2010
Location: Amritsar Sahib
View All Topics by Manmeet
View All Posts by Manmeet
 

hatts off to you..!!


bahut hi khoobsoorat likheya..apne dil de vichaaran nu sabh de sanmukh karan da tuhada andaaz bahut hi sohna hai..tusi sahi keha ke nva kuch nhi hunda sirf apna man hi samjhaun hunda hai.,,sma nahi bdlda ,lok badal jaande han ohna di soch badal jandi hai...is vich koi shakk nahi hai..no doubt..


parmatma tuhanu ese tra likhan da hunar bakhshe..god bless you


thankx

Manmeet

28 Dec 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut bhavuk rachna hai....!!

 

par shayad asi umeed karde haan... ik aaun waala samein apne mittar pyaareya layi koi dukh dard na lai ke aave..... aapan nu pata tan hunda hai ke jo hona hai oh tan hona hai..... par dua jaroor karde haan ..

 

baaki bahut sohna likheya hamesha di tarah...

 

28 Dec 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 
Jiyo babeyo

 

bahut hi sohna likheya..!!


ammi veer ne bilkul sahi keha k bhaanve saanu pta hunda hai ke apne naal ki hona par nve ssl te ik jhoothi umeeed jehi hundi aa ke sabh vadiya hou..par sach taan sach hai na,,jisnu tusi bahut sohne andaaz ch dasseya hai..great job..


thankx for sharing..,,,god bless u

28 Dec 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

hello ji.........

 

mere kol koi shabad nae haige tareef lae............bus inna kehna k kudiye teri soch nu slaam hai...........

 

hamesha he ehdan d parpak and sachi suchi soch lai k chalna.......jini vaar v poem padi......andro kuch tutda hoea jaapea..

 

awesomeeeeeeeeeee

28 Dec 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 

@ hardeep ji :: bilkul sahi keha tusi .sachhi eh likhat padh ke rooh takk jhanjhorhi gyi,,eda laggeya ke kuch nikharh gya hove jism naalo.,,

 

saade varge pardesiyan di majboori nu apna dard samjh ke byan kita hai tusi...hatts off to you..!!

28 Dec 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Clapping Clapping Clapping Clapping Clapping

 

Ikk gall jo main tuhade sab naal share karni chahunda haan oh eh k " kal yaani 28th Dec de gall hai main Kuknoos nu kiha c k navey saal layi do ku lines likh k deyo main ohna te codec tiyar kranga....te ohna da jwab c....tusin kehta taan samjo ho giya...te takriban 1 hour later menu ohna da msg aa giya c FB te "Done"....

 

Rachna dee tarif karan layi te mere kol lafaz nahi haigey...haan Kuknoos jee tuhada SHUKRIYA ada karna chahunda haan jehna ne meri chhoti jihi farmayish nu eni sohni rachna likh k poori keeta....THANKS A LOTThanks

 

28 Dec 2010

Showing page 1 of 2 << Prev     1  2  Next >>   Last >> 
Reply