Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਹ ਜਦ ਯਾਦ ਆਵੇ ਬਹੁਤ ਯਾਦ ਆਵੇ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਉਹ ਜਦ ਯਾਦ ਆਵੇ ਬਹੁਤ ਯਾਦ ਆਵੇ
ਅਕਾਸ਼ਵਾਣੀ ਵਿੱਚ ਕੰਮ ਕਰਦੇ ਕਈ ਅਨਾਉਂਸਰਾਂ, ਪ੍ਰੋਡਿਊਸਰਾਂ ਤੇ ਹੋਰਾਂ ਅਧਿਕਾਰੀਆਂ ਨਾਲ ਮੇਰਾ ਵਾਹ ਵਾਸਤਾ ਪੈਂਦਾ ਰਹਿੰਦਾ ਹੈ। ਇਹਨਾਂ ਵਿੱਚੋਂ ਬਹੁਤ ਸਾਰੀਆਂ ਬੇਹੱਦ ਮਿਲਣਸਾਰ ਹਸਤੀਆਂ ਨੇ ਅਮਿੱਟ ਪ੍ਰਭਾਵ ਪਾਇਆ ਹੈ। ਅਜਿਹੀਆਂ ਹੀ ਹਸਤੀਆਂ ਵਿੱਚ ਸ਼ੁਮਾਰ ਹੁੰਦੈ ਮਰਹੂਮ ਮਹਿੰਦਰ ਭੱਟੀ ਹੁਰਾਂ ਦਾ। ਉਹਨਾਂ ਦੀ ਸਖ਼ਸ਼ੀਅਤ ਦਾ ਇਹ ਵਡੇਰਾ ਗੁਣ ਸੀ ਕਿ ਉਨ੍ਹਾਂ ਨੂੰ ਇੱਕ ਵਾਰ ਮਿਲਕੇ ਹੀ ਬੰਦਾ ਉਹਨਾਂ ਦੇ ਨਿੱਘੇ ਸੁਭਾਅ ਤੇ ਰੋਮ ਰੋਮ ਸ਼ਰਸ਼ਰ ਕਰਦੀ ਮਿਲਣਸਾਰਤਾ ਅੱਗੇ ਆਤਮ ਸਮਰਪਣ ਕਰ ਬੈਠਦਾ ਸੀ।
ਮਹਿੰਦਰ ਭੱਟੀ ਹੁਰਾਂ ਨਾਲ ਮੇਰਾ ਵਾਹ १९९४ ਵਿੱਚ ਪਿਆ ਸੀ, ਜਦੋਂ ਉਹ ਆਲ ਇੰਡੀਆ ਰੇਡੀਓ ਜਲੰਧਰ ਵਿੱਖੇ ਤਾਇਨਾਤ ਸਨ ਤੇ ਦੇਸ ਪੰਜਾਬ ਪ੍ਰੋਗਰਾਮ ਦੇ ਇੰਚਾਰਜ ਸਨ। ਮੈਂ ਪ੍ਰੋਗਰਾਮ ਨੂੰ ਖ਼ਤ ਲਿਖਦਾ ਰਹਿੰਦਾ ਸਾਂ। ਪ੍ਰੋਗਰਾਮਾਂ ਮੁਤੱਲਿਕ ਜਦੋਂ ਵੀ ਸੁਝਾਅ ਮੈਂ ਜਾਂ ਕੋਈ ਹੋਰ ਸਰੋਤਾ ਦਿੰਦਾ ਤਾਂ ਉਹ ਆਮ ਤੌਰ ਤੇ ਮੰਨ ਲੈਂਦੇ ਸਨ। ਇੱਕ ਵਾਰ ਇੱਕ ਰੇਡੀਓ ਸਰੋਤੇ ਦੀ ਹੈਸੀਅਤ ਵਿੱਚ ਹੀ ਮੈਂ ਆਲ ਇੰਡੀਆ ਰੇਡੀਓ ਜਲੰਧਰ ਗਿਆ ਸਾਂ, ਓਥੇ ਮੌਜੂਦ ਇੱਕ ਹੋਰ ਰੇਡੀਓ ਸਰੋਤਾ ਜਸਵਿੰਦਰ ਤੱਗੜ ਨੇ ਜਦੋਂ ਮੇਰਾ ਤੁਆਰਫ ਕਰਵਾਇਆ ਤਾਂ ਭੱਟੀ ਸਾਹਿਬ ਨੇ ਆਪਣੀ ਕੁਰਸੀ ਤੋਂ ਖੜ੍ਹੇ ਹੋ ਕੇ ਜੀ ਆਇਆਂ ਆਖਿਆ ਤਾਂ ਓਸ ਵੇਲੇ ਮੇਰੇ ਦਿਲ-ਓ- ਜ਼ਿਹਨ ਤੱਕ ਪਰਵਾਜ਼ ਕਰ ਗਏ। ਅੱਜ ਕੱਲ੍ਹ ਤਾਂ ਲੋਕ ਅਫਸਰੀ ਦੇ ਗ਼ਰੂਰ ਚ ਕਿਸੇ ਨਾਲ ਸਿੱਧੇ ਮੂੰਹ ਗੱਲ ਈ ਨਹੀਂ ਕਰਕੇ ਰਾਜ਼ੀ ਤੇ ਏਡੇ ਵੱਡੇ ਅਦਾਰੇ ਦਾ ਇੱਕ ਅਫਸਰ ਇਸ ਤਰ੍ਹਾਂ ਵੀ ਮਿਲ ਸਕਦੈ, ਇਹ ਵਰਤਾਰਾ ਬਿਨਾਂ ਸ਼ੱਕ ਹੈਰਤਅੰਗੇਜ਼ ਸੀ। ਇਹ ਗੱਲ ਮੈਂ ਮਗਰੋਂ ਨੇੜਿਓਂ ਮਹਿਸੂਸ ਕੀਤੀ ਕਿ ਅਫਸਰੀ ਦੀ ਫੂੰ_ਫਾਂ ਨੂੰ ਤਾਂ ਉਹ ਨੇੜੇ ਤੇੜੇ ਵੀ ਨਹੀਂ ਢੁੱਕਣ ਦਿੰਦੇ ਸਨ।
ਬਾਅਦ ਵਿੱਚ ਜਦੋਂ ਰੇਡੀਓ ਲਿਸਨਰਜ਼ ਕਲੱਬ ਦਾ ਫੁਰਨਾ ਫੁਰਿਆ ਤਾਂ ਇਹ ਵਿਚਾਰ ਸਭ ਤੋਂ ਪਹਿਲਾਂ ਮੈਂ ਜਨਾਬ ਭੱਟੀ ਹੁਰਾਂ ਤੇ ਸੁਖਵਿੰਦਰ ਸੁੱਖੀ ਨਾਲ ਸਾਂਝਾ ਕੀਤਾ। ਉਹਨਾਂ ਦੋਹਾਂ ਦੀ ਹੌਂਸਲਾ ਅਫ਼ਜ਼ਾਈ ਹੀ ਸੀ ਕਿ ਓਹ ਸੁਪਨਾ ਸਕਾਰ ਹੋਇਆ। ਏਸੇ ਦੌਰਾਨ ਉਨ੍ਹਾਂ ਦਾ ਤਬਾਦਲਾ ਅਕਾਸ਼ਵਾਣੀ ਪਟਿਆਲਾ ਦਾ ਹੋ ਗਿਆ। ਓਥੇ ਜਾਣ ਬਾਅਦ ਵੀ ਉਨ੍ਹਾਂ ਨਾਲ ਮੇਰੀ ਖਤੋ-ਕਿਤਾਬਤ ਚਲਦੀ ਰਹੀ। ਆਪਣੇ ਵਡੇਰੇ ਰੁਝੇਵਿਆਂ ਦੇ ਬਾਵਜ਼ੂਦ ਉਹ ਹਮੇਸ਼ਾ ਮੇਰੇ ਖ਼ਤਾਂ ਦਾ ਵਿਸਥਾਰ ਨਾਲ ਜਵਾਬ ਦਿੰਦੇ ਰਹੇ।
1997 ਉਹ ਅਕਾਸ਼ਵਾਣੀ ਬਠਿੰਡਾ ਆ ਗਏ। ਕਈ ਸਮਾਗ਼ਮਾਂ ਦਾ ਮੰਚ ਸੰਚਾਲਨ ਕਰਦਿਆਂ ਵੇਖ/ਸੁਣ ਚੁੱਕੇ ਭੱਟੀ ਹੁਰਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਪੇਸ਼ਕਾਰਾਂ ਦੀ ਟੀਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਏਹ ਮੇਰੇ ਲਈ ਬੇਹੱਦ ਖ਼ੁਸ਼ੀ ਵਾਲੀ ਗੱਲ ਸੀ। ਉਨ੍ਹਾਂ ਦੀ ਅਗਵਾਈ ਹੇਠ ਮੈਂ ਕੁੱਝ ਪ੍ਰੋਗਰਾਮਾਂ ਨੂੰ ਆਵਾਜ਼ ਦਿੰਦਾ ਰਿਹਾ। ਜਨਾਬ ਭੱਟੀ ਜਿੰਨ੍ਹਾਂ ਨਾਲ ਮੈਂ ਦੋਸਤਾਨਾਂ ਅੰਦਾਜ਼ ਵਿੱਚ ਚਿੱਠੀ ਪੱਤਰ ਕਰਦਾ ਰਿਹਾ, ਮੇਰੇ ਬੌਸ ਹੋ ਗਏ। ਪਰ ਉਨ੍ਹਾਂ ਏਸ ਗੱਲ ਦਾ ਅਹਿਸਾਸ ਕਦੇ ਨਾ ਹੋਣ ਦਿੱਤਾ। ਇਹ ਉਨ੍ਹਾਂ ਦਾਕੰਮ ਕਰਨ ਦਾ ਅੰਦਾਜ਼ ਸੀ ਕਿ ਉਹ ਕਲਾਕਾਰ ਨੂੰ ਆਪਣੀ ਪ੍ਰਤੀਭਾ ਦਿਖਾਉਣ ਦਾ ਪੂਰਾ ਮੌਕਾ ਦਿੰਦੇ , ਪਰ ਪ੍ਰੋਗਰਾਮ ਦੇ ਮਿਆਰ ਨਾਲ ਕਤੱਈ ਸਮਝੌਤਾ ਨਾ ਕਰਦੇ। ਫ਼ਨਕਾਰ ਨੂੰ ਪ੍ਰਬੀਨਤਾ ਨਾਲ ਤਰਾਸ਼ਦੇ।
ਆਪਣੇ ਦਾਦਕਾ ਪਿੰਡ ਬਿਲਗਾ (ਜਲੰਧਰ) ਵਿੱਚ ਜਨਮੇਂ ਮਹਿੰਦਰ ਭੱਟੀ, ਐੱਮ।ਏ। ਬੀ। ਐੱਡ ਕਰਕੇ ਪਹਿਲਾਂ ਰੋਜ਼ਾਨਾ ਅਜੀਤ ਵਿੱਚ ਸਹਾਇਕ ਸੰਪਾਦਕ ਵਜੋਂ ਤੇ ਫੇਰ १२ ਕੁ ਵਰ੍ਹੇ ਪੰਜਾਬ ਸਰਕਾਰ ਦੇ ਸੇਲ ਟੈਕਸ ਵਿਭਾਗ ਵਿੱਚ ਕੰਮ ਕਰਦੇ ਰਹੇ ਪਰ ਉਨ੍ਹਾਂ ਦੇ ਕਲਾਕਾਰ ਮਨ ਨੂੰ ਏਹ ਮਾਲਦਾਰ ਮਹਿਕਮਾ ਵੀ ਰਾਸ ਨਹੀਂ ਆਇਆ। ११ ਮਾਰਚ ੧੯੮੭ ਨੂੰ ਉਨਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਿੱਲੀ ਵਿੱਚ ਇੰਟਰਵਿਊ ਦਿੱਤੀ ਤੇ ਸਫ਼ਲ ਰਹੇ। ਲਿਹਾਜ਼ਾ ੧ ਫਰਵਰੀ १९९० ਨੂੰ ਉਨ੍ਹਾਂ ਨੇ ਅਕਾਸ਼ਵਾਣੀ ਦੇ ਬਠਿੰਡਾ ਕੇਂਦਰ ਵਿੱਚ ਬਤੌਰ ਪ੍ਰੋਗਰਾਮ ਐਗਜ਼ੀਕਿਊਟਿਵ ਅਹੁਦਾ ਸੰਭਾਲ ਲਿਆ। ਫੇਰ ਰੇਡੀਓ ਕਸ਼ਮੀਰ ਜੰਮੂ, ਅਕਾਸ਼ਵਾਣੀ ਜਲੰਧਰ, ਅਕਾਸ਼ਵਾਣੀ ਪਟਿਆਲਾ ਆਦਿ ਕੇਂਦਰਾਂ ਤੇ ਆਪਣੀ ਮਿਹਨਤ ਤੇ ਲਿਆਕਤ ਦੀ ਅਮਿੱਟ ਛਾਪ ਛੱਡਣ ਮਗਰੋਂ १९९७ ਵਿੱਚ ਮੁੜ ਅਕਾਸ਼ਵਾਣੀ ਬਠਿੰਡਾ ਆ ਗਏ ਤੇ ਆਪਣੇ ਜੀਵਨ ਕਾਲ ਦੇ ਅੰਤ ਤੱਕ ਏਥੇ ਹੀ ਤਾਇਨਾਤ ਸਨ। ਨਵੀਆਂ ਪ੍ਰਤਿਭਾਵਾਂ ਤਲਾਸ਼ਣ ਤੇ ਤਰਾਸ਼ਣ ਵਿੱਚ ਉਨ੍ਹਾਂ ਦੀ ਖਾਸ ਰੁਚੀ ਸੀ।
ਉਨ੍ਹਾਂ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਉਹ ਹਰ ਵੇਲੇ ਕੁੱਝ ਨਵਾਂ ਸਿੱਖਣ ਦੇ ਕਾਰਨ ਦੇ ਆਹਰ ਵਿੱਚ ਲੱਗੇ ਮਿਲਦੇ। ਰੇਡੀਓ ਨਾਲ ਜੁੜੇ ਅਨੇਕ ਲੋਕਾਂ ਨਾਲ ਉਨ੍ਹਾਂ ਦੀ ਪਕੇਰੀ ਸਾਂਝ ਸੀ। ਸੁਖਵਿੰਦਰ ਸੁੱਖੀ ਦੀ ਪ੍ਰਤਿਭਾ ਦੇ ਕਾਇਲ ਸਨ ਤੇ ਰੇਡੀਓ ਪਾਕਿਸਤਾਨ ਦੇ ਰਾਵੀ ਰੰਗ ਵਾਲੇ ਮੁਦੱਸ਼ਰ ਸ਼ਰੀਫ ਦੀ ਬੇਹੱਦ ਤਾਰੀਫ ਕਰਦੇ ਸਨ। ਗੁਸਤਾਖ਼ੀ ਕਰਨ ਵਾਲੇ ਨੂੰ ਉਹ ਸਬਰ ਦੀ ਅੰਤਿਮ ਸੀਮਾ ਉਲੰਘ ਕੇ ਵੀ ਮੁਆਫ਼ ਕਰਨ ਤੱਕ ਜਾਂਦੇ ਸਨ। ਹਰ ਕਿਸੇ ਨੂੰ ਆਪਣਾ ਸਮਝਣਾ ਉਨ੍ਹਾਂ ਦੇ ਸੁਭਾਅ ਦਾ ਵਿਲੱਖਣ ਗੁਣ ਸੀ।
ਇੱਕ ਨੇਕ ਦਿਲ ਤੇ ਸਿਰੜੀ ਇਨਸਾਨ, ਵਧੀਆ ਪ੍ਰੋਡਿਊਸਰ ਹੋਣ ਦੇ ਨਾਲ ਨਾਲ ਉਹਨਾਂ ਦਾ ਸ਼ੁਮਾਰ ਜਾਣੇ ਪਛਾਣੇ ਪੰਜਾਬੀ ਲੇਖਕਾਂ ਵਿੱਓ ਵੀ ਹੁੰਦਾ ਸੀ। ਨਜ਼ਮ, ਗ਼ਜ਼ਲ, ਗੀਤ, ਕਹਾਣੀ ਤੇ ਨਾਵਲ ਲਿਖੇ। ਉਨ੍ਹਾਂ ਦੀਆਂ ਅੱਧੀ ਦਰਜਨ ਤੋਂ ਜ਼ਿਆਦਾ ਕਿਤਾਬਾਂ ਛਪੀਆਂ ਤੇ ਪ੍ਰਿੰਸੀਪਲ ਤਖ਼ਤ ਸਿੰਘ ਐਵਾਰਡ ਸਮੇਤ ਕਈ ਸਨਮਾਨ ਉਨ੍ਹਾਂ ਦੀ ਝੋਲੀ ਪਏ।
ਰੇਡੀਓ ਲਈ ਕੁੱਝ ਬਹੁਤ ਵਧੀਆ ਯਾਦਗਾਰੀ ਪ੍ਰੋਗਰਾਮਾਂ ਦਾ ਨਿਰਮਾਣ ਕਰਨ ਦੀ ਯੋਜਨਾ ਬਣਾ ਰਹੇ ਸਨ ਕਿ ਇੱਕ ਵਿਆਹ ਸਮਾਗ਼ਮ ਵਿੱਚ ਗਏ ਤੇ ਵਾਪਸ ਸਿਰਫ ਇੱਕ ਮਨਹੂਸ ਖ਼ਬਰ ਹੀ ਆਈ- ਇੱਕ ਪੁੱਤਰ ਪੁੰਨੂ, ਦੋ ਧੀਆਂ ਰਿਚਾ ਤੇ ਯਾਸਮੀਨ ਦੇ ਪਿਆਰੇ ਪਾਪਾ, ਪਤਨੀ ਹਰਵਿੰਦਰ ਭੱਟੀ ਦੇ ਨਿੱਘੇ ਹਮਸਫਰ, ਯਾਰਾਂ ਦੇ ਯਾਰ ਮਹਿੰਦਰ ਭੱਟੀ ਦੇ ਨਾ ਰਹਿਣ ਦੀ ਖ਼ਬਰ।
ਜਿਸਮਾਨੀ ਤੌਰ ਤੇ ਮਹਿੰਦਰ ਭੱਟੀ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੇ ਜਾਣਨ ਵਾਲਿਆਂ ਦੇ ਚੇਤਿਆਂ ਵਿੱਚੋਂ ਮੌਤ ਵੀ ਉਨ੍ਹਾਂ ਨੂੰ ਨਹੀਂ ਕੱਢ ਸਕੀ। ਅੱਜ ਵ। ਜਦੋਂ ਕਦੇ ਅਕਾਸ਼ਵਾਣੀ ਬਠਿੰਡਾ ਦੇ ਸਟੂਡੀਓ ਜਾਣ ਦਾ ਸਬੱਬ ਬਣਦੈ ਤਾਂ ਮਹਿੰਦਰ ਭੱਟੀ ਕਿਤੇ ਆਸ ਪਾਸ ਮਹਿਸੂਸ ਹੁੰਦੇ ਹਨ। ਜਦੋਂ ਕੋਈ ਅਣਜਾਣ ਪੇਸ਼ਕਾਰ ਰੇਡੀਓ ਪ੍ਰੋਗਰਾਮ ਦਾ ਸੱਤਿਆਨਾਸ ਮਾਰ ਰਿਹਾ ਹੁੰਦੈ ਤਾਂ ਮਹਿੰਦਰ ਭੱਟੀ ਦੀ ਕਮੀ ਰੜਕਦੀ ਹੈ।
01 Sep 2009

Reply