|
|
|
|
|
|
Home > Communities > Punjabi Poetry > Forum > messages |
|
|
|
|
|
ਉਹ ਕੌਣ ਹੈ - ਲਿਖਾਰੀ |
ਉਹ ਕੌਣ ਹੈ ??
'ਉਹ' ਗਰੀਬ ਹੈ
'ਗਰੀਬ ਲਿਖਾਰੀ'
ਕਵਿਤਾ ਲਿਖਦੇ
ਬਗੈਰ ਤੁਕਬੰਦੀ ...
ਲਫ਼ਜ਼ ਜਿਉਂ
ਥੁੜ ਜਾਵਣ ਤਾਂ
ਇਧਰੋਂ ਉਧਰੋਂ
ਪੂਰੇ ਕਰਦੇ ...
ਰਫੂਗਿਰੀ ਕਰਦਾ ਹੈ
ਲਫ਼ਜ਼ਾਂ ਦੀ ਰਫੂਗਿਰੀ
ਖੋਰੇ ਇਹੋ ਉਸਨੂੰ
ਵਖਰ ਕਰਦਾ ਹੈ ...
ਉਹਦਾ ਲੇਖਣ ਨਰਮ ਹੈ
ਉਹ ਕੰਡਿਆਂ ਨੂੰ ਵੀ
'ਫੁੱਲਾਂ ਦੇ ਸਾਥੀ' ਲਿਖਦਾ ਹੈ
ਹਰ ਸ਼ੈਅ ਨੂੰ ਨਰਮ
ਮਖਮੂਲ ਛੋਹ ਦਿੰਦਾ ਹੈ
ਉਹ ਕੌਣ ਹੈ ??
'ਉਹ' ਫਟੀਚਰ ਹੈ
'ਫਟੀਚਰ ਲਿਖਾਰੀ'
ਫਟੀਚਰ ਕਿਉਂ ??
ਕਿਉਂਕਿ
ਉਹਦੀ ਕਵਿਤਾ
ਉਧੜੀ ਹੋਈ ਹੈ
ਉਹ ਹਰਫਾਂ ਨੂੰ
ਜੋੜ ਲਾਉਂਦਾ ਹੈ
ਸਤਰਾਂ ਨੂੰ ਬਰਾਬਰ
ਮੇਚ ਨਹੀਂ ਪਾਂਦਾ
ਉਹ ਰਫੂਗਿਰੀ ਕਰਦਾ ਹੈ
ਲਫ਼ਜ਼ਾਂ ਦੀ ਰਫੂਗਿਰੀ
...ਹਾਂ ਸ਼ਾਇਦ 'ਜਾਦੂਗਰੀ'
ਕਿਉਂਕਿ
ਉਹਦਾ ਕਾਵ...
ਚੀਰਦਾ ਨਹੀਂ
ਲਫ਼ਜ਼ ਲਫ਼ਜ਼
ਚੁੰਮਦਾ ਹੈ
ਤੇ ਠਾਰ ਦਿੰਦਾ ਹੈ
ਸੁਫਨੇ
ਹਕੀਕੀ ਹੋ ਗਏ ਜਾਪਦੇ ਨੇ
ਵਕਤ ਬੱਝ ਜਾਂਦਾ ਹੈ
ਮਗਰ ਇਹ ਅੰਤ ਨਹੀਂ ਹੁੰਦਾ
ਫਿਰ ਉਹਦੇ ਲੇਖਣ 'ਚੋਂ
ਮਹਿਕ ਖਿੜਦੀ ਹੈ
ਨਸ਼ੇਮਨ 'ਤੇ ਜਾਦੂਗਰੀ
ਅਸਰ ਘੇਰਦੀ ਹੈ
ਹਰ ਸ਼ੈਅ ਇੰਝ
ਤਾਜ਼ਗ ਤਰੀਨ ਹੋ ਜਾਂਦੀ ਹੈ
ਮੀਂਹ ਵਿੱਚ ਜਿਵੇਂ
ਸਾਰੀ ਕੁਦਰਤ ਨਹਾ ਲਈ ਹੋਵੇ
ਇਹੋ ਸਕੂਨ-ਬਖਸ਼ ਹੈ
-ਗੁਰਜਸ਼ਨ ਸਿੰਘ ਕੰਗ-
|
|
19 Aug 2017
|
|
|
|
bahut vdia khyal
|
|
20 Aug 2017
|
|
|
|
Bahut Vadiya Likeya Vg !!
|
|
20 Aug 2017
|
|
|
|
Superb
ਪੂਰੀ ਮੁਕੰਮਲ ਜਾਦੂਗਰੀ ਹੈ
God Bless You
|
|
21 Aug 2017
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|