Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਓਹ ਵੇਲੇ ਹੋਰ ਸੀ ...... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਓਹ ਵੇਲੇ ਹੋਰ ਸੀ ......

ਓਹ ਵੇਲੇ ਹੋਰ ਸੀ ......

ਜਦ ਚੰਨ ਨਿਭਾਉਂਦਾ ਸੀ ..

ਕਿੰਨੇ ਕਿਰਦਾਰ ਇਕੋ ਵਾਰ ਚ ...

ਕਿਸੇ ਦਾ ਮਹਿਬੂਬ ਤੇ ਕਿਸੇ ਦਾ ਮਾਮਾ ...

ਜਦ ਰਾਤੀਂ ਅਸਮਾਨ ਵੇਖਣ ਲਈ ...

ਖਿੜਕਿਆਂ ਤੇ ਪਰਦਿਆਂ ਦੀ ਇਜਾਜ਼ਤ ..

ਲੈਣ ਦੀ ਲੋੜ ਨਹੀਂ ਸੀ...

ਜ਼ਿੰਦਗੀ  ਜਦ ਲਗਦੀ ਸੀ ..

ਗਰਮੀਆਂ ਦੀਆਂ ਛੁੱਟੀਆਂ ਵਰਗੀ ...

ਜਿਸ ਚ ਘਰ ਦੇ ਅਰਥ ਫੈਲ ਜਾਂਦੇ ਸਨ ...

ਟੋਭੇ ਤੋਂ ਲੈ ਕੇ ਪਿੰਡ ਦੀਆਂ ਜੂਹਾਂ ਤੱਕ ...

ਬੱਤੀ ਗਈ ਤੋਂ ਜਦ ਸਮੁਚੀ  ਕਾਇਨਾਤ ...

ਡੁੱਬ ਜਾਂਦੀ ਸੀ ਇੱਕ ਅਜ਼ੀਮ ਸ਼ਾਂਤੀ ਚ ...

ਤਦ ਮਕਾਨ ਜ਼ਰੂਰ ਕਚੇ ਸੀ ...

ਪਰ ਪੱਕਾ ਸੀ ਬਹੁਤ ਕੁਝ ...

ਰਿਸ਼ਤੇ,ਸਵੈ-ਮਾਣ ਤੇ ਵਿਸ਼ਵਾਸ਼ ....

ਹੁਣ ਵਾਂਗ ਨਹੀਂ ...

 ਕਿ ਗੁਆਂਢ ਵਾਲੇ ਲਾਲਿਆਂ ਦੇ ਗੁਦਾਮ ਚ ..

 ਸਾਰੀ ਰਾਤ ਮੁੰਨੀ ਬਦਨਾਮ ਹੁੰਦੀ ਰਹੇ  ...

ਤੇ ਪਾਪਾ ਜੀ ਕੀ ਜਮਾਨਾ ਆ ਗਿਆ ਆਖ ਕੇ ..

ਫੇਰ ਚੁਪ ਹੋ ਜਾਂਦੇ ਨੇ ....

ਦਿਨ ਓਦੋਂ ਕੁਝ ਹੋਰ ਤਰਾਂ ਚੜਦਾ ਸੀ ਸ਼ਾਇਦ ..

ਹੁਣ ਬੰਦ ਅਖਾਂ ਨਾਲ ਮੋਬਾਇਲ ਤੇ   ...

ਗੁਡ ਮੋਰਨਿੰਗ ਲਭੀ ਜਾਂਦੀ  ਹੈ ...

ਤੇ ਓਦੋਂ ਭਾਈ ਜੀ ਦੇ "ਧੰਨ ਸੁਹੇਲਾ"  ਆਖਣ  ਸਾਰ ...

ਜਾ ਖ੍ਲੋਈਦਾ ਸੀ ਬਾਬਿਆਂ ਦੇ ਦੁਆਰ ...

ਕਿਤਾਬਾਂ ਓਦੋਂ ਸਿਰਫ ਕਿਤਾਬਾਂ ਸਨ ...

ਤੇ ਰੋਟੀ ਸਿਰਫ ਰੋਟੀ....

ਆਹ ਤੇਰੀ-ਮੇਰੀ ਵਾਲਾ ਕੰਸੇਪਟ ..

ਨਹੀਂ ਸੀ ਪਤਾ ਸਾਨੂੰ ...

ਸੂਰਜ ਓਦੋਂ  ਬੇਬੇ ਦੇ ਮੁਖ ਵਰਗਾ ਹੁੰਦਾ ਸੀ ...

ਤੇ ਬੱਦਲ ਮਖਣੀ ਵਰਗੇ ...

ਓਦੋਂ ਤਾਂ ਲਸੂੜੇ  ਹੀ ਲਗਦੇ ਸੀ...

ਜਗੋਂ-ਤੇਰਵੀਂ ਨਿਆਮਤ ....

ਤੇ ਟਿਬਿਆਂ ਤੇ ਰਲ ਕੂਕਣਾ ...

ਅਸਲੋਂ ਬਾਦਸ਼ਾਹਤ ...

ਰਹਿੰਦੀ ਸੀ ਉਡੀਕ ਤਦ ....

ਕਦੀ-ਕਦੀ  ਆਉਣ ਵਾਲੀ ਚਿਠੀ ਦੀ ...

ਹੁਣ ਹਰ ਕੋਈ ਬਸ  ਮਾਊਸ ਜਿੰਨਾ ਦੂਰ ਹੈ ...

ਪਰ ਫੇਰ ਵੀ ਦਿਲਾਂ ਵਿਚਲਾ ਵਕਫਾ ..

ਪੁਰਾਣੇ ਖੂਹ ਜਿੰਨਾ ਡੂੰਘਾ ਹੈ ...

ਜਿਸ ਚ ਡੁੱਬ ਗਏ ਨੇ ਖੌਰੇ ਕਿੰਨੇ ਰਿਸ਼ਤੇ ...

ਸਚਮੁਚ ਓਹ ਵੇਲੇ ਹੋਰ ਸੀ....

28 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਸਚਮੁੱਚ ਕਲਾਤਮਕਤਾ ਦਾ ਸਿਖਰ ਹੈ

 

ਵਾਹ ਜੀ ਵਾਹ ਕੁਕਨੁਸ ਜੀ..!!

ਸਚਮੁੱਚ ਰੂਹ ਖੁਸ਼ ਹੋ ਗਈ ਪੜਕੇ..ਸੱਚੀਂ ਓਹਨਾਂ ਬੀਤਿਆਂ ਵੇਲਿਆਂ ਨਾਲ ਦੀ ਕੋਈ ਮੌਜ ਨਹੀਂ...ਬਿਲਕੁੱਲ ਸਹੀ ਆਖਿਆ ਕਿ ਉਹ ਵੇਲੇ ਹੋ ਸਨ ਜੋ ਅੱਜ ਦੀ ਤਰਾਂ ਮਤਲਬੀ ,ਲਾਲਚੀ ਤੇ ਕੋਝੇ ਨਹੀਂ ਸਨ..

ਇਸ ਬਹੁਤ ਹੀ ਪ੍ਭਾਵਸ਼ਾਲੀ ਲਿਖਤ ਨੂੰ ਲਿਖਣ ਤੇ ਸਾਝਿਆਂ ਕਰਨ ਲਈ ਬਹੁਤ-ਬਹੁਤ ਮੇਹਰਬਾਨੀ ਜੀ

ਵਾਹ ਜੀ ਵਾਹ ਕੁਕਨੁਸ ਜੀ..

ਸਚਮੁੱਚ ਰੂਹ ਖੁਸ਼ ਹੋ ਗਈ ਪੜਕੇ..ਸੱਚੀਂ ਓਹਨਾਂ ਬੀਤਿਆਂ ਵੇਲਿਆਂ ਨਾਲ ਦੀ ਕੋਈ ਮੌਜ ਨਹੀਂ...ਬਿਲਕੁੱਲ ਸਹੀ ਆਖਿਆ ਕਿ ਉਹ ਵੇਲੇ ਹੋ ਸਨ ਜੋ ਅੱਜ ਦੀ ਤਰਾਂ ਮਤਲਬੀ ,ਲਾਲਚੀ ਤੇ ਕੋਝੇ ਨਹੀਂ ਸਨ..

ਇਸ ਬਹੁਤ ਹੀ ਪ੍ਭਾਵਸ਼ਾਲੀ ਲਿਖਤ ਨੂੰ ਲਿਖਣ ਤੇ ਸਾਝਿਆਂ ਕਰਨ ਲਈ ਬਹੁਤ-ਬਹੁਤ ਮੇਹਰਬਾਨੀ ਜੀਵਾਹ ਜੀ ਵਾਹ ਕੁਕਨੁਸ ਜੀ..

ਸਚਮੁੱਚ ਰੂਹ ਖੁਸ਼ ਹੋ ਗਈ ਪੜਕੇ..ਸੱਚੀਂ ਓਹਨਾਂ ਬੀਤਿਆਂ ਵੇਲਿਆਂ ਨਾਲ ਦੀ ਕੋਈ ਮੌਜ ਨਹੀਂ...ਬਿਲਕੁੱਲ ਸਹੀ ਆਖਿਆ ਕਿ ਉਹ ਵੇਲੇ ਹੋ ਸਨ ਜੋ ਅੱਜ ਦੀ ਤਰਾਂ ਮਤਲਬੀ ,ਲਾਲਚੀ ਤੇ ਕੋਝੇ ਨਹੀਂ ਸਨ..

ਇਸ ਬਹੁਤ ਹੀ ਪ੍ਭਾਵਸ਼ਾਲੀ ਲਿਖਤ ਨੂੰ ਲਿਖਣ ਤੇ ਸਾਝਿਆਂ ਕਰਨ ਲਈ ਬਹੁਤ-ਬਹੁਤ ਮੇਹਰਬਾਨੀ ਜੀ
29 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਹੁਤ ਹੀ ਖੂਬਸੂਰਤ ਰਚਨਾ ਲਿਖੀ ਹੈ ਆਪ  ਨੇ,,,,,,,,,,,,,,,,,,,ਕਾਫੀ ਡੂੰਗੀ ਸੋਚ ਹੈ,,,,
ਸਾਂਝੀ ਕਰਨ ਲਈ ਧੰਨਵਾਦ,,,,,,,,, 

ਬਹੁਤ ਹੀ ਖੂਬਸੂਰਤ ਰਚਨਾ ਲਿਖੀ ਹੈ ਆਪ  ਨੇ,,,,,,,,,,,,,,,,,,,ਕਾਫੀ ਡੂੰਗੀ ਸੋਚ ਹੈ,,,,

ਸਾਂਝੀ ਕਰਨ ਲਈ ਧੰਨਵਾਦ,,,,,,,,, 

 

29 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

bahut wadia nalle samag ve lagg gayi poori

 

 

aeh numerical bakiya nalo saukha ji

 

tfs............

 

29 Mar 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
take a bow..........

amazing.... 

 

Amitoj di lekhni di yaad duaa ditti.... ajj da beete de naal comparison.. ne mainu amitoj di rachna jis ch pind te shehar ch suraj kinjh dubbda da comparison si...  oh rachna chete kra ti..... eh vi koi koi kar sakda ......

 

u r one brilliant writer... seriously.. keep it up.... :)

29 Mar 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
kee kahan Kuknus g........m speechlesss!!!!!!!!!!!

sehi keha oh vehle hor c......ehna gallan kr ke hee dil v pehla jeha nahi reha.......

 

see ur writing aouses profound deep thoughts n emotions.......keep flowing g.....

 

thanx a ton for sharing thz outstanding creations!!!!!!!!!!!!!!!!!!!!!!!

29 Mar 2011

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

khooooob....

29 Mar 2011

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

inteha!!!!!

29 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਜੀ ......ਕਮਾਲ ਲਿਖਿਆ ਏ ......ਸਾਂਝਿਆ ਕਰਨ ਲਈ ਸ਼ੁਕਰੀਆ

29 Mar 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut hi wadiya kuknus ji.....jst brilliant....keep it up...

30 Mar 2011

Showing page 1 of 2 << Prev     1  2  Next >>   Last >> 
Reply