Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਹਦਾ ਕੀ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਉਹਦਾ ਕੀ ~
ਅੱਖਾਂ 'ਚ ਬਿਜਲੀਆਂ ਨੂੰ ਠਾਰ ਦੇਵੇ
ਪਹਾੜਾਂ ਦਾ ਸੁਰਮਾ ਬਣਾ ਲਵੇ
ਧਰਤੀ ਦੀ ਪਰਿਕਰਮਾ ਪਲਟ ਦੇਵੇ..
ਅਨੰਤ ਖ਼ਲਾਅ ਨੂੰ ਆਪਣੀ ਪੈੜ-ਚਾਲ ਬਖਸ਼ੇ ।

ਮਰਜ਼ੀ ਹੋਵੇ ਤਾਂ ਬਿਨ ਬੱਦਲੋਂ ਵਰਸੇ
ਚਿੱਤ ਨਾ ਹੋਵੇ ਤਾਂ
ਦਰਿਆਵਾਂ ਨੂੰ ਪਿਆਸਾ ਮਾਰ ਦੇਵੇ
ਮਹਾਮੌਨ 'ਚੋਂ ਉੱਠੇ
ਨਾਮ ਲਵੇ ਮੇਰਾ
ਨਜ਼ਰ ਭਰ ਵੇਖੇ ਜ਼ਰਾ
ਰਾਖ ਕਰ ਦੇਵੇ !

ਹੱਸੇ.. ਤਰਸ ਖਾਵੇ
ਰਾਖ ਨੂੰ ਸਪਰਸ਼ ਕਰੇ
ਖਿੱਚ ਲਵੇ ਮੈਨੂੰ,
ਦੇਵ-ਦੈਂਤਾਂ ਦੇ ਹੱਥਾਂ 'ਚੋਂ..
ਨਿਰ੍ਹੀ ਅੱਗ ਚਖਾਵੇ
ਮੁੜ ਸਿਰਜੇ
ਮੁੜ ਜਨਮੇ
ਰੱਬ ਕਰ ਦੇਵੇ
"ਉਹਦਾ ਕੀ" !


ਪੋਸਟ ਸਕ੍ਰਿਪਟ:
ਪਰ ਉਹ ਇਹ ਮੰਤਰ ਜਾਣਦਿਆਂ-ਬੁਝਦਿਆਂ
ਅਨਜਾਣ ਬਣਦੀ
ਚੰਦਰੇ ਸਮਾਜ 'ਚ ਨੀਂਵੀ ਪਾ
ਅੱਖਾਂ ਝੁਕਾ ਤੁਰਦੀ..
ਅੱਖਾਂ ਝੁਕਾਉਂਦੀ ਤਾਂ ਸੁਪਨੇ ਡੋਲਦੇ।

'ਮਾਪਿਆਂ' ਦੇ ਧੱਕੋ-ਜੋਰੀ
ਬੁੱਢੇ ਅਮੀਰ ਦੇ ਲੜ ਲੱਗ
ਵਲੈਤ ਜਾ ਬਹਿੰਦੀ
ਮਰ-ਮਰ ਜੀਂਦੀ
ਜੀਅ-ਜੀਅ ਮਰਦੀ।

ਆਪਣੇ ਦੇਸ਼ 'ਚ ਇਜ਼ਤਾਂ ਲੁਟਵਾਉਂਦੀ
ਮੂੰਹ ਲੁਕਾਉਂਦੀ, ਅੱਖਾਂ ਭਰ-ਭਰ ਰੋਂਦੀ,
ਸੁਪਨੇ ਰੋਂਦੇ..

ਰਾਤੀਂ "ਉਹਦੇ" ਖਿਆਲਾਂ ਦਾ ਸਵੈਟਰ ਬੁਣਦੀ
ਤੜਕੇ ਪੱਗ ਬੰਨ੍ਹਦੇ ਪਿਓ ਵੱਲ ਵੇਂਹਦੀ
ਵੀਰ ਦੇ ਗੁੱਟ ਨੂੰ ਤੱਕਦੀ
ਮਾਂ ਦੀ ਘੂਰੀ ਨੂੰ ਝੱਲਦੀ
ਉਧਰ ਤੁਰ ਪੈਂਦੀ ਜਿਧਰ ਤੋਰਿਆ ਜਾਂਦਾ..
"ਗਊ ਵਿਚਾਰੀ", "ਨਿਰ੍ਹਾ ਈ ਪੱਥਰ"
ਹੋਰ "ਵਿਚਾਰੇ ਲੋਕ"
ਪਤਾ ਨਹੀਂ ਕੀ-ਕੀ ਆਖਣ !

ਬੱਚੇ ਜੰਮੇ-ਪਾਲੇ
ਨਿੱਕ-ਸੁੱਕ ਜੋੜ ਘਰ ਬਣਾਵੇ
ਕੰਮ 'ਤੇ ਜਾਵੇ
ਥੁੜ੍ਹਾਂ ਪੂਰੇ, ਹੋਰ ਪਤਾ ਨਹੀਂ
ਨਿੱਕੇ-ਨਿੱਕੇ ਸੌ ਕੰਮ ਨਿਬੇੜੇ
ਸੌ ਹੱਥਾਂ ਵਾਲੀ..
ਇਹੀਓ ਕੰਮ ਜੇ ਬੰਦਾ ਕਰੇ ਤਾਂ
ਵੱਡੇ ਹੋਈ ਜਾਵਣ !

"ਪਰ ਉਹ
ਇਹ ਸਭ ਕੁਝ ਕਰਦੀ-ਜਰਦੀ
ਕਦੇ ਵੀ ਪਲਟਾ ਸਕਦੀ ਹੈ
ਇਹ ਸਭ ਵਿਥਿਆ"
ਮਰਜ਼ੀ ਕਰੇ ਜਾਂ ਹੱਠ ਕਰੇ ਉਹ
ਕੁਝ ਵੀ ਕਰ ਸਕਦੀ,
ਕਰਦੀ ਹੀ ਆਈ,
ਕਰ ਰਹੀ ਏ,
ਕਰਦੀ ਤੁਰੀ ਜਾਏਗੀ,

ਆਖਿਆ ਤਾਂ ਹੈ
"ਉਹਦਾ ਕੀ" ~
08 Feb 2020

Reply