One of my all time favourite....by Surinder Kaur
ਇਹਨਾ ਅੱਖੀਆਂ 'ਚ ਪਾਵਾਂ ਕਿਵੇਂ ਕਜਲਾ ਵੇ. ਅੱਖੀਆਂ 'ਚ ਤੁੰ ਵਸਦਾ
ਇਹਨਾ ਅੱਖੀਆਂ 'ਚ ਪਾਵਾਂ ਕਿਵੇਂ ਕਜਲਾ ਵੇ. ਅੱਖੀਆਂ 'ਚ ਤੁੰ ਵਸਦਾ
ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ....
ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ
ਬੁੱਲੀਆਂ ਤੇ ਨਾਂ ਤੇਰਾ ਅੱਖੀਆਂ 'ਚ ਤੂੰ ਵੇ
ਅੱਖੀਆਂ 'ਚ ਤੂੰ ਵੇ
ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ 'ਚ ਤੂੰ ਹੱਸਦਾ
ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ 'ਚ ਤੂੰ ਹੱਸਦਾ
ਲੰਮੀਆਂ ਸੀ ਵਾਟਾਂ ਚੰਨਾ ਨੇੜੇ ਨੇੜੇ ਆਇਆ ਤੂੰ
ਲੰਮੀਆਂ ਸੀ ਵਾਟਾਂ ਚੰਨਾ ਨੇੜੇ ਨੇੜੇ ਆਇਆ ਤੂੰ
ਅੱਖੀਆਂ ਦੇ ਰਾਹੀਂ ਆਕੇ ਦਿਲ 'ਚ ਸਮਾਇਆ ਤੂੰ
ਦਿਲ 'ਚ ਸਮਾਇਆ ਤੂੰ
ਜਦ ਪੁੱਛਨੀਆਂ ਪਿਆਰ ਦੀਆਂ ਗੱਲਾਂ ਵੇ ਹੌਲੀ ਹੌਲੀ ਤੂੰ ਦੱਸਦਾ
ਇਹਨਾ ਅੱਖੀਆਂ 'ਚ ਪਾਵਾਂ ਕਿਵੇਂ ਕਜਲਾ ਵੇ. ਅੱਖੀਆਂ 'ਚ ਤੁੰ ਵਸਦਾ
ਮਸਾਂ ਮਸਾਂ ਜ਼ਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ
ਮਸਾਂ ਮਸਾਂ ਜ਼ਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ
ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਵੇ
ਤੇਰੇ ਨਾਲ ਮੰਗੀ ਵੇ.........
ਅੱਜ ਖੁਸ਼ੀਆਂ ਦਾ ਹੋ ਗਿਆ ਸਵੇਰਾ ਵੇ ਗਮ ਸਾਥੋਂ ਦੂਰ ਨੱਸਦਾ
ਇਹਨਾ ਅੱਖੀਆਂ 'ਚ ਪਾਵਾਂ ਕਿਵੇਂ ਕਜਲਾ ਵੇ. ਅੱਖੀਆਂ 'ਚ ਤੁੰ ਵਸਦਾ
ਇਹਨਾ ਅੱਖੀਆਂ 'ਚ ਪਾਵਾਂ ਕਿਵੇਂ ਕਜਲਾ
ਵੇ ਇਹਨਾ ਅੱਖੀਆਂ 'ਚ ਪਾਵਾਂ ਕਿਵੇਂ ਕਜਲਾ ਵੇ. ਅੱਖੀਆਂ 'ਚ ਤੁੰ ਵਸਦਾ
ਵੇ ਅੱਖੀਆਂ 'ਚ ਤੁੰ ਵਸਦਾ
ਉਏ ਅੱਖੀਆਂ 'ਚ ਤੁੰ ਵਸਦਾ.....................