Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
ਮਾਤਾ-ਪਿਤਾ ਜੀ ਦੀ ਵਿਆਹ ਦੀ 30th ਵਰੇਗੰਢ ਤੇ .... ਕੁਝ comparisons !!!

ਅੱਜ ਮੇਰੇ ਮਾਤਾ ਪਿਤਾ ਜੀ ਦੀ ਸ਼ਾਦੀ ਨੂੰ 30 ਸਾਲ ਹੋ ਗਏ.... ਉਹਨਾਂ ਦਾ ਵਿਆਹ ਪੁਰਾਣੇ ਰੀਤ ਰਿਵਾਜ ਨਾਲ ਹੋਇਆ ਸੀ. ਪਿਤਾ ਜੀ ਫੌਜੀ Retired ਨੇ ਸੋ ਵਿਆਹ ਵੇਲੇ ਹਾਲੇ ਨੌਕਰੀ ਸ਼ੁਰੂ ਈ ਕੀਤੀ ਸੀ. ਬਸ ਕਿਸੇ ਰਿਸ਼ਤੇਦਾਰ ਨੇ ਦੱਸ ਪਾਈ ਤੇ ਥੋੜੇ ਚਿਰ ਚ ਈ ਰਿਸ਼ਤਾ ਹੋ ਗਿਆ, ਮੰਮੀ ਡੈਡੀ ਨੇ ਇਕ ਦੂਜੇ ਨੂੰ ਨਾ ਈ ਦੇਖਿਆ ਸੀ, ਗੱਲ ਬਾਤ ਤਾਂ ਬੜੀ ਦੂਰ ਦੀ ਗੱਲ ਹੈ. ਵਿਆਹ ਵੇਲੇ ਵੀ ਮੰਮੀ ਜੀ ਦੀ dress ਏਦਾਂ ਦੀ ਸੀ ਕਿ ਨਾ ਮੰਮੀ ਨੂੰ ਡੈਡੀ ਦਿਸਦੇ ਸੀ, ਤੇ ਨਾਂ ਈ ਡੈਡੀ ਜੀ ਨੂੰ ਮੰਮੀ ਜੀ ਦਿਸੇ. ਬਸ ਘਰ ਦਿਆਂ ਨੇ ਕਰ ਦਿੱਤਾ ਤੇ ਰਿਸ਼ਤਾ ਹੋ ਗਿਆ.


ਮੈਂ ਅੱਜ ਸੋਚ ਰਹੀਂ ਆ ਕਿ ਸਾਡੀ ਪੀੜੀ ਨੂੰ understanding ਦੇ ਨਾਮ ਤੇ ਹਰ ਚੀਜ਼ ਨੂੰ ਪਰਖਣ ਦੀ ਆਦਤ ਪੈ ਗਈ ਹੈ, ਯਾ ਫਿਰ ਇਹ ਕਿਹ ਲਓ ਕਿ ਅਸੀਂ ਇਹਨਾ ਪੜ ਲਿਖ ਗਏ ਕਿ ਘਰਦਿਆਂ ਉੱਤੇ ਯਕੀਨ ਈ ਨਹੀਂ ਸਾਨੂੰ.   ਸਾਡੇ ਮਾਤਾ ਪਿਤਾ ਨੇ 30 ਸਾਲ ਬੜੇ ਵਧੀਆ ਲੰਘਾਏ ਨੇ, ਆਪਣੇ ਬਜੁਰਗਾਂ ਦੀ ਸੇਵਾ ਕੀਤੀ, ਸਾਰੇ ਰਿਸ਼ਤੇਦਾਰਾਂ ਨੂੰ ਪੂਰਾ time ਦਿੱਤਾ ਤੇ ਸਾਨੂੰ ਵੀ ਪੜਾ ਲਿਖਾ ਕੇ ਕੁਝ ਬਣਾ ਦਿੱਤਾ. ਕੀ ਉਹਨਾਂ ਚ understanding ਹੈ ਨਹੀਂ ਸੀ ... ਉਹਨਾਂ ਦੀ ਤਾਂ arrange marriage ਸੀ, ਫਿਰ ਕਿਵੇਂ ਉਹ ਵਿਆਹ ਤੋਂ ਪਹਿਲਾਂ ਗੱਲ ਬਾਤ ਕੀਤੇ ਬਿਨਾ ਇਕ ਵਿਆਹ ਵਰਗੇ ਰਿਸ਼ਤੇ ਨੂੰ ਨਿਭਾ ਸਕੇ. ਘਰ'ਚ ਨਿੱਕੇ ਵੱਡੇ ਸਾਰੇ ਕੰਮ ਸਿਰੇ ਲਾਏ ਤੇ ਜ਼ਿੰਦਗੀ ਇਕ ਦੂਜੇ ਦਾ ਸਾਥ ਨਿਭਾਉਂਦੇ ਵਧੀਆ ਲੰਘ ਰਹੀ ਹੈ... ਉਹਨਾਂ ਦੀ ਪੀੜੀ ਵਿਚ ਸਬਰ ਹੈ, ਰਿਸ਼ਤਾ ਬਣਾ ਕੇ ਨਿਭਾਉਣ ਦਾ, ਜੇ ਥੋੜੀ ਬਹੁਤ ਉਂਚ ਨੀਚ ਹੋ ਵੀ ਗਈ ਤੇ ਓਹਨੂੰ ਸੰਭਾਲਣ ਦਾ... ਉਹ ਖੁਸ਼ੀ ਵਿਚ ਅਤੇ ਦੁਖ ਵੇਲੇ stable ਰਹੇ ਨੇ .... ਕੀ ਸਾਡੀ ਪੀੜੀ ਵਿਚ ਏਸ ਸਬਰ ਨਾਮ ਦੀ ਚੀਜ ਹੈ ????


ਸਾਨੂੰ ਵਿਆਹ ਤੋਂ ਪਹਿਲਾਂ ਇਕ ਦੂਜੇ ਨਾਲ ਗੱਲ ਕਰਨ ਦਾ time ਚਾਹੀਦਾ, ਇਕ ਦੂਜੇ ਨੂੰ ਮਿਲੇ ਬਿਨਾ ਅਸੀਂ ਕਿਵੇ ਕਿਸੇ ਨਾਲ ਵਿਆਹ ਕਰ ਲਈਏ, ਫਿਰ ਹੋਰ ਪੰਗਾ ... ਇਕ ਜਾਂ ਦੋ ਬਾਰ ਮਿਲੇ ਤੇ ਸਾਨੂੰ ਬੰਦੇ ਦੀ ਪਛਾਣ ਨਹੀਂ ਆਉਂਦੀ, ਸਾਨੂੰ frequent meetings  ਚਾਹੀਦੀਆਂ ਨੇ. ...... ਸਾਡੇ ਕੋਲ time ਤੇ resources waste ਕਰਨ ਦਾ ਹਰ ਇਕ reason ਹੈ, ਤੇ ਅਸੀਂ ਸਾਡੇ ਮਾਤਾ ਪਿਤਾ ਜੀ ਦੀ generation ਨੂੰ realize ਕਰਾ ਦਿੱਤਾ ਹੈ ਕਿ ਅਸੀਂ ਜੋ ਕਰ ਰਹੇ ਆ ਉਹ ਸਮੇਂ ਦੀ ਮੰਗ ਹੈ.


ਸਾਡੀ ਪੀੜੀ ਵਿਚ ਬਹੁਤ ਖਾਮੀਆਂ ਨੇ, education  ਨੇ ਸਾਨੂੰ competitive ਬਣਾ ਦਿੱਤਾ ਹੈ, ਹਰ ਕਿਸੇ ਨੂੰ life partner ਆਪਣੇ friends ਦੇ life partner ਨਾਲੋਂ ਵਧੀਆ ਚਾਹੀਦਾ, ਸੋ ਸਾਡੇ protocols ਨੇ ਜੋ ਅਸੀਂ follow ਕਰਨੇ ਨੇ..... ਫਿਰ ਸਾਡੇ ਕੋਲ ਸੁਵਿਧਾਵਾਂ ਨੇ, ... ਸੋ ਅਸੀਂ ਅੱਜ ਨਹੀਂ ਕਰਨਗੇ ਤੇ ਕਦੋਂ ਕਰਾਂਗੇ. ਸਾਡੇ ਵਿਚ ਸਬਰ ਦੀ ਘਾਟ ਹੈ..... ਸਾਨੂੰ ਹਰ ਚੀਜ perfect ਚਾਹੀਦੀ ਹੈ, ਕਿਓਂਕਿ ਅਸੀਂ personal life and professionalism ਨੂੰ  ਵਖ ਨਹੀਂ ਰਖ ਸਕਦੇ. ਸਾਨੂੰ soulmate ਚਾਹੀਦਾ ਜੋ work place  ਤੇ ਵੀ ਸਾਡੇ ਨਾਲ stand ਕਰੇ....!!!


Overall ਅੱਜ ਪਿਛੇ ਮੁੜਕੇ ਦੇਖਿਆ ਤੇ ਲਗਿਆ ਕਿ ਅਸੀਂ ਅੱਗੇ ਨਹੀਂ ਪਿਛੇ ਜਾ ਰਹੇ ਆਂ, ਸਾਨੂੰ ਰਿਸ਼ਤੇ ਬਣਾਉਣੇ ਨਹੀਂ ਆਉਂਦੇ, ਨਿਭਾਉਣੇ ਤੇ ਬੜੀ ਦੂਰ ਦੀ ਗੱਲ ਹੈ.... ਸਾਡੇ ਵਿਚ ਸਬਰ ਨਹੀਂ ਹੈ, ਸਾਨੂੰ perfection ਚਾਹੀਦੀ ਹੈ, ਜੇ ਮਿਲੀ ਤੇ ਸਾਡੇ ਜਿੰਨਾ ਖੁਸ਼ ਨਹੀਂ ਹੁੰਦਾ ਕੋਈ ਤੇ ਜੇ ਨਾ ਮਿਲੀ ਤੇ ਰਿਸ਼ਤਾ ਮੁਕਾ ਕੇ ਅੱਗੇ ਤੁਰ ਪਾਓ... ਅਸੀਂ ਜਦ ਖੁਸ਼ ਹੋਈਏ ਤੇ ਪਾਰਟੀਆਂ ਕਰਦੇ ਆ... ਏਦਾਂ ਲਗਦਾ ਕਿ ਸਾਨੂੰ ਰੱਬ ਮਿਲ ਗਿਆ..... ਤੇ ਜਦ ਸਾਨੂੰ ਦੁਖ ਆਉਂਦਾ ਤੇ ਸਾਡੇ ਸਿਰਹਾਣੇ depression ਤੇ ਨੀਂਦ ਦੀਆਂ ਗੋਲੀਆਂ ਆ ਜਾਂਦੀਆਂ ਨੇ.....ਇੰਡੀਆ ਹਾਲੇ ਠੀਕ ਹੈ ਪਰ ਕੈਨੇਡਾ ਦੇ ਹਰ ਘਰ ਦੇ ਇਹੀ ਕਹਾਣੀ ਹੈ, 90% Asian families ਵਿਚ same problems ਨੇ, ਸਾਨੂੰ ਨਹੀਂ ਪਤਾ ਅਸੀਂ ਕੀ ਜੋੜ ਰਹੇ ਹਨ ਤੇ ਕੀ ਗਵਾ ਰਹੇ ਹਾਂ. ਕਿ ਇਹ stability ਹੈ..... ???


ਕਿਸੇ ਨੇ ਸਚ ਈ ਕਿਹਾ ਹੈ ਕੀ ਅੱਜ ਦੀ ਪੀੜੀ ਦੀ ਹਾਲਤ ਇਹ ਹੈ, ਇੰਟਰਨੇਟ ਤੇ ਬੈਠੇਆਂ ਨੂੰ ਇਹ ਪਤਾ ਕਿ ਦੁਨੀਆਂ ਚ ਕਿ ਹੋ ਰਿਹਾ ਪਰ ਨਾਲ ਕੇ ਘਰ ਚ ਕਿ ਹੋ ਰਿਹਾ ਸਾਨੂੰ ਨਹੀਂ ਪਤਾ..... ਸਾਡੀ ਜ਼ਿੰਦਗੀ ਵਿਚ ਕਿ ਹੋ ਰਿਹਾ ਸਾਨੂੰ ਨਹੀਂ ਪਤਾ... !!!


ਕੀ ਸਚੀਂ ਅਸੀਂ ਅੱਗੇ ਵਧ ਰਹੇ ਆਂ ???

 


18 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

FIRST OF ALL ..........


SAY CONGRATES TO UR SWEET PARENTS FROM ME.............


30TH ANNIVERSIRY............. BHUT BHUT MUBARKAN.....party0002


TE TUCI BILKUL THK KEHA A. ACI HUN JST APNA STATUS SHOW KRN LAYEE HI EH SB KRDE HAN KI MUNDE NE KURI NU VEKHNA A TE KURI NE MUNDE NU..... KAYEE LOVE MARRIAGE TE BELIEVE KRDE NE PAR MARRIAGE TO BAD 10% LOG HI KHUSH HUNDE NE..... JO KHUSHI GHAR DIYAN NU ARRANGE MARRIAGE TON MILDI A OH KISE V TRAN NAI MIL SKDI.......


MAIN MUMMY G NU KEHA HOYA A KI MAIN KADE KURI NAI VEKHAN GA TUCI JO PASAND KARO GE MAIN OHDE NAL HI MARRIAGE KRVAVAN GA......BCOZ EK LARKE TO JYADA OS DE MATA PEETA DI EH ICHHA HUNDI A KI OHNA DE MUNDE LAYEE OH CHANN VARGI SOHNI VAHUTI LE KE AAUN

18 Nov 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

the way you tell the things....

 

mainu laggda you can be a very capable story teller...... you have this thing in you....

 

ਮੇਰੇ ਵੱਲੋਂ ਤੁਹਾਡੇ ਮਾਤਾ ਪਿਤਾ ਜੀ ਨੂੰ ਓਹਨਾ ਦੀ 30ਵੀਂ ਵਰੇਗੰਢ ਦੀ ਬਹੁਤ ਬਹੁਤ ਵਧਾਈ ਹੋਵੇ....

18 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਮੈਂ ਵੀ ਆਪਜੀ ਨੂੰ ਆਪਦੇ ਮਾਤਾ-ਪਿਤਾ ਜੀ ਦੇ 30th ਜਨਮ ਦਿਨ ਦੀ ਮੁਬਾਰਕਬਾਦ ਦਿੰਦਾ ਹਾਂ .........ਇਹ ਸੰਘਣੀਆਂ ਛਾਵਾਂ ਸਦਾ ਤੁਹਾਨੂੰ ਨਿਘ ਦਿੰਦਿਆਂ ਰਹਿਣ .........ਦੁਆ ਹੈ

 

tuhadi hr gall 16 aane aa ji .........je sanu apne mata-pita 'ch hi vishwaas nhi , fer apne 'ch suaaah hona e .........ih ta bs ikk puthi reet tur pai e .......pta nhi ihda ntija ki hovega ........rabba akal bakhash 

18 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਮੇਰੇ ਵੱਲੋ ਤੁਹਾਡੇ ਮਾਤਾ ਪਿਤਾ ਜੀ ਨੂੰ ਵਿਆਹ ਦੀ ੩੦ਵੀ ਵਰੇਗੰਡ ਦੀਆਂ ਮੁਬਾਰਕਾਂ |

18 Nov 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Thanks everyone for wishes and


@Amrinder, main zarur koshish karungi ki kujh likh sakaan.... !!!

18 Nov 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

ਹੁਣ ਇੰਨੇ ਗਿਆਨਵਾਨ ਕੁਲਜੀਤ ਜੀ ਨੇ ਲਿਖਿਆ ਹੈ ਤਾਂ ਅਸੀਂ ਕੀ ਟਿੱਪਣੀ ਕਰ ਸਕਦੇ ਹਾਂ....

18 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਕੁਲਜੀਤ ਬਹੁਤ ਹੀ ਸੋਹਣਾ ਲਿਖਿਆ ਏ, ਹਰ ਇੱਕ ਗੱਲ ਬਿਲਕੁਲ ਸਹੀ ਲਿਖੀ ਗਈ ਹੈ....ਲਿਖਦੇ ਰਹੋ ਇਸੇ ਤਰਾਂ..Good Job

 

 

ਮੇਰੇ ਵਲੋਂ ਵੀ ਇਸ ਮੌਕੇ ਤੇ ਤੁਹਾਨੂੰ ਤੇ ਤੁਹਾਡੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂparty0005

 

 

 

ਤੇ ਆਹ ਅਰਿੰਦਰ ਨੂੰ ਜਰਾ ਟਰੈਕਟਰ ਦੇ ਸੁਹਾਗੇ ਤੇ ਬਿਠਾ ਕੇ ਗੇੜੇ ਲਵਾਉ ਚਾਰ ਕੁ ਫਿਰ ਇਹਨੇ ਸੂਤ ਆਉਣਾanim05

18 Nov 2010

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

vadiya likhya kuljeet g..... asal ch pehla wala time jis nu asi backwrd kehnde ha os vich ek gal sab to changi ehi c k rishteyaan di bhut respect hundi c... ajj jad asi trakki de naam te agge vad gye ha ta rishte pishe reh gye ne... insaan apne aap to bina hor kuj v ni sochda... te jad koi apne tak seemat ho janda ta pyar te rishte khatam hone shuru ho jande ne... tuhadi soch changi hai... apni soch nu barkraar rakhna...

13 Dec 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
thankx for sharing here


ਮੇਰੇ ਵੱਲੋਂ ਵੀ ਤੁਹਾਡੇ ਮਾਤਾ-ਪਿਤਾ ਜੀ ਨੂੰ ਵਿਆਹ ਦੀ ਤੀਹਵੀਂ ਵਰੇਗੰਡ ਦੀਆਂ ਬਹੁਤ-ਬਹੁਤ ਮੁਬਾਰਕਾਂ.....

ਤੁਸੀ ਜੋ ਵੀ ਕਿਹਾ ਬਿਲਕੁੱਲ ਸਪੱਸ਼ਟ ਕਿਹਾ ਤੇ ਸੱਚ ਕਿਹਾ .ਇਸ ਵਿੱਚ ਕੋਈ ਅਤਕਥਨੀ ਨਹੀਂ ਹੈ...ਸਾਝਿਆਂ ਕਰਨ ਲਈ ਬਹੁਤ-ਬਹੁਤ ਧੰਨਵਾਦ

13 Dec 2010

Showing page 1 of 2 << Prev     1  2  Next >>   Last >> 
Reply