
ਫ੍ਰੀਡਮ ਫਾਈਟਰ ਦੀ ਪੈਨਸ਼ਨ ਲੈਣ ਇਕ ਨੱਬੇ ਕ ਸਾਲ ਦਾ ਬਜੁਰਗ ਬਾਬਾ ਆਪਣੇ ਅਠਾਰਾਂ ਕ ਸਾਲ ਦੇ ਪੋਤੇ ਨਾਲ ਜਾ ਰਿਹਾ ਸੀ,,,,ਬਾਬਾ ਪਹਿਲਾਂ ਈ ਕੁਝ ਲੇਟ ਹੋ ਗਿਆ ਸੀ,,,ਪੋਤੇ ਨੇ ਪੱਗ ਸਜਾਉਂਦੇ ਨੇ ਦੋ ਘੰਟੇ ਖਰਾਬ ਕਰ ਦਿੱਤੇ ਸਨ,,,, " ਛੇਤੀ ਕਰ ਬਚਿਆ,,,ਐਨੀ ਦੇਰ ਨੀ ਲਾਯੀ ਦੀ ਪੱਗ ਬਨਣ ਨੂ,,,ਐਨੀ ਦੇਰ ਅਸੀਂ ਆਪਨੇ ਸਮਿਆਂ ਚ ਲਾਉਂਦੇ ਹੁੰਦੇ ਫੇਰ ਤਾਂ ਜਿਤ ਲੈਂਦੇ ਮੋਰਚੇ ਬੜੇ ,,," " ਬਾਪੂ ਜੀ ਥੋਡੇ ਜਮਾਨੇ ਹੋਰ ਸਨ,,,,ਉਹਨਾ ਸਮਿਆਂ ਚ ਸਰ ਜਾਂਦਾ ਸੀ,,,ਸਾਡਾ ਨੀ ਸਰਦਾ,,,,ਅਸੀਂ ਤਾਂ ਐਨ ਪੱਗ ਸਜਾ ਕੇ ਨਾ ਬਨੀਏ ,,,,ਤਾਂ ਕਲਾਕਾਰਾਂ ਵਰਗੇ ਸੋਹਣੇ ਦਿਸਾਂਗੇ,,," ਬਾਪੂ ਸੁਣ ਕੇ ਚੁਪ ਰਿਹਾ ,,,ਹੁਣ ਦੋਵੇਂ ਮੋਟਰ ਸਾਈਕਲ ਤੇ ਜਾ ਰਹੇ ਸਨ,,,, ਪੋਤਾ ਬੋਲਿਆ,,," ਉਂਝ ਬਾਪੂ,,,ਪੱਗ ਸੋਹਣੀ ਕਿਹੜੀ ਲਗਦੀ ਏ,,,,ਪਟਿਆਲਾ ਸ਼ਾਹੀ ਜਾਂ ਪੋਚਵੀਂ ?" ਬਾਪੂ,,," ਪੁਤ ,,,ਸਾਡੇ ਸਮੇਂ ਚ ਤਾਂ ਅਸੀਂ ਇਹੀ ਸਿਖਿਆ ਕੀ ਪੱਗ ਉਹੀ ਸੋਹਣੀ ਹੁੰਦੀ ਏ,,,ਜਿਹੜੀ ਜੁਲਮ,ਜਾਲਮ ,,,ਜਬਰ ਤੇ ਆਕੀ ਮੋਹਰੇ ਝੁਕਣਾ ਨਾ ਜਾਣਦੀ ਹੋਵੇ,,,ਚਾਹੇ ਮ੍ਧੇੜ ਈ ਮਾਰਿਆ ਹੋਵੇ,,,ਬਾਕੀ ਤੁਸੀਂ ਜਾਣੋ,,,," ,,,,ਮੁੰਡੇ ਨੇ ਮੋਟਰ ਸਾਈਕਲ ਥੋੜਾ ਤੇਜ ਕਰ ਲਿਆ,,,,ਬਾਪੂ ਦੀ ਗੱਲ ਉਹਦੇ ਸਿਰ ਉਤੋਂ ਦੀ ਲੰਘ ਗਈ,,,,
|