Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੱਗਾਂ ਵਧੀਆਂ ਘਟੇ ਪਰਾਂਦੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਪੱਗਾਂ ਵਧੀਆਂ ਘਟੇ ਪਰਾਂਦੇ
ਪੱਗਾਂ ਵਧੀਆਂ ਘਟੇ ਪਰਾਂਦੇ
 

‘ਕਿਰ’ ਹਾਂ ਮੈਂ ਤੇਰੀਆਂ ਆਸਾਂ ਦੀ,

ਤਾਕਤ ਹਾਂ ਸੰਜਮ ਦੀਆਂ ਰਾਸਾਂ ਦੀ,

         ‘ਕਲਪਨਾ’ ਹਾਂ ਮਾਂ ਉੜਾਨ ਦੀ ਤੇਰੀ,

          ਰਹਿ ਗਏ ਜੁਗ ਮੈਨੂੰ ਅਜ਼ਮਾਂਦੇ,

          ਪੱਗਾਂ ਵਧੀਆਂ ਘਟੇ ਪਰਾਂਦੇ |

ਸ਼ਹਿਰੀ, ਪੇਂਡੂ, ਅਨਪੜ੍ਹ, ਸਿਆਣੇ,

ਇਸ ਗਲ ਨੂੰ ਹੁਣ ਹਰ ਕੋਈ ਜਾਣੇ,

ਸੈਂਸਸ ਰਪਟਾਂ ਅਤੇ ਰਸਾਲੇ,

ਸਾਰੇ ਰੌਲਾ ਪਾਈ ਜਾਂਦੇ,

ਪੱਗਾਂ ਵਧੀਆਂ ਘਟੇ ਪਰਾਂਦੇ |

           ਤੂੰ ਹੀ ਕਰ ਕੁਝ ਹੋਸ਼ ਨੀ ਮਾਏ

           ਮੇਰਾ ਦਸ ਕੀਹ ਦੋਸ਼ ਨੀ ਮਾਏ,

           ਤੂੰ ਵੀ ਨਾਲ ਉਨ੍ਹਾਂ ਦੇ ਰਲ ਗਈ,

           ਜੋ ਮੈਨੂੰ ਮਾਰ ਮੁਕਾਈ ਜਾਂਦੇ, 

           ਪੱਗਾਂ ਵਧੀਆਂ ਘਟੇ ਪਰਾਂਦੇ |

ਅੱਗੇ ਵਧਕੇ ਆਵੇ ਨਾ ਕੋਈ,

ਧੀ ਦਾ ਦਰਦ ਵੰਡਾਵੇ ਨਾ ਕੋਈ,

ਬਸ ਮਾਂ-ਧੀਆਂ ਦੀ ਦੋਸਤੀ ਲੋਕੀਂ, 

ਗੀਤਾਂ ਵਿਚ ਦੋਹਰਾਈ ਜਾਂਦੇ,

ਪੱਗਾਂ ਵਧੀਆਂ ਘਟੇ ਪਰਾਂਦੇ |

            ਵੰਡ ਲਈ ਬਹੁ ਪਿੱਟ ਸਿਆਪੇ,

            ਸੇਵਾ ਵੇਲੇ ਬਗਲਾਂ ਝਾਕੇ,

            ਫਿਰ ਵੀ ‘ਪੁੱਤਾਂ ਬਾਝੋਂ ਬੰਸ ਨੀ ਚਲਦੇ’ 

            ਮਾਪੇ ਰੱਟ ਲਗਾਈ ਜਾਂਦੇ,

            ਪੱਗਾਂ ਵਧੀਆਂ ਘਟੇ ਪਰਾਂਦੇ |

                               ਜਗਜੀਤ ਸਿੰਘ ਜੱਗੀ

 

ਕਿਰ (ਬੇਦੀ), ਕਲਪਨਾ (ਚਾਵਲਾ): Reference is intended as Salute & Tribute to two great daughters of Mother India; Actual meaning of the words are: ਕਿਰ - ray,  ਕਲਪਨਾ - imagination, ਕਿਉਂਕਿ ਹਰ ਮਾਂ ਆਪਣੀਆਂ ਅਧੂਰੀਆਂ ਇਛਾਵਾਂ ਆਪਣੀ ਧੀ ਦੇ ਜੀਵਨ ਵਿਚ ਪੂਰੀਆਂ ਹੁੰਦੀਆਂ ਵੇਖਣਾ ਚਾਹੁੰਦੀ ਹੈ |

 

ਸੰਜਮ ਦੀਆਂ ਰਾਸਾਂ - reins of discipline, ਲਗਾਮ,  lagaam;

ਰਸਾਲੇ - magazines; ਸੈਂਸਸ ਰਪਟਾਂ - census reports.

 

ਪਿਆਰੇ ਪਾਠਕੋ, ਗੁਰੂ ਨਾਨਕ ਦੇਵ ਜੀ ਦੇ ਬਚਨ ਹਨ ‘ਸੋ ਕਿਉਂ ਮੰਦਾ ਆਖੀਏ ਜਿਤ ਜੰਮੇਂ ਰਾਜਾਨ’ | ਅਸੀਂ ਗੁਰੂ ਨੂੰ ਤਾਂ ਮੰਨ ਲਿਆ, ਪਰ ਗੁਰੂ ਦੀ ਨਹੀਂ ਮੰਨੀਂ | ਅਜ ਕੰਨਿਆਂ ਭਰੂਣ ਹੱਤਿਆ ਕਰਕੇ ਲਿੰਗ-ਅਨੁਪਾਤ ਦਾ ਹਾਲ ਕਿਸੇ ਤੋਂ ਗੁਝਾ ਨਹੀਂ | ਇਹ ਵਿਸ਼ਾ ਹੈ “ਤ੍ਰਿਸ਼ੂਲ” (ਭਾਵ ਤਿੰਨ ਕਵਿਤਾਵਾਂ ਦੇ ਸਮੂਹ) ਦਾ ਜੋ ਇਕੋ ਸਮਾਜਿਕ ਬੁਰਿਆਈ ਤੇ ਕੇਂਦ੍ਰਿਤ ਹੈ:

 

(1) ਧੀ ਦੀ ਪੁਕਾਰ: ਇਸ ’ਚ ਧੀ ਆਪਣੀ ਮਾਂ ਅਗੇ ਸਵੀਕਾਰੇ ਜਾਣ ਲਈ ਤਰਲਾ ਪਾਉਂਦੀ ਹੈ| Uploaded on 03.07.2013.

 

(2) ਪਿੜਾਂ ਵਿਚ ਵਿਰਲੀ ਹੋ ਗਈ ਥਾਂ: ਇਸ ’ਚ ਉਹ ਕੁੜੀਆਂ ਦੀ ਘਟਦੀ ਗਿਣਤੀ ਵੱਲ ਧਿਆਨ ਦੁਆਉਂਦੀ ਹੈ | ਕੁੜੀ ਸਮਾਜ ਨੂੰ ਚੇਤਾਵਨੀ ਅਤੇ ਸਲਾਹ ਦੇ ਰਹੀ ਹੈ ਕਿ ਧੀ ਦੇ ਪਿਤਾ ਨੂੰ ਸਿਆਣਾ ਕਹੋ, ਜੋ ਕੁਦਰਤ ਦੀ ਤਕੜੀ ਫੜ ਕੇ ਡੰਡੀ ਨਹੀਂ ਮਾਰਦੇ (ਭਾਵ ਜੋ ਕੁੜੀ ਜਾਣ, ਭਰੂਣ ਹੱਤਿਆ ਨਹੀਂ ਕਰਦੇ) |Uploaded on 14.08.13.

 

(3) ਪੱਗਾਂ ਵਧੀਆਂ ਘਟੇ ਪਰਾਂਦੇ: ਤੀਜੀ ਤੇ ਆਖਰੀ ਕਵਿਤਾ ਰਾਹੀਂ ਕੁੜੀ ਸਮਾਜ, ਅਤੇ ਖਾਸ ਕਰਕੇ ਆਪਣੀ ਮਾਂ, ਦੇ ਪ੍ਰਤੀ ਕ੍ਰੋਧ ਭਰੀ ਸ਼ਿਕਾਇਤ ਕਰਦੀ ਹੈ | Current Poem

 

 

22 Aug 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

ਜਗਜੀਤ ਜੀ ਬਹੁਤ ਸ਼ਾਨਦਾਰ ਲਿਖਤ ਸਾਂਝੀ ਕੀਤੀ ਹੈ , ਪੜ੍ਹਦੇ ਸਾਰ ਲਿਖਤ ਰੂਹ ਅੰਦਰ ਉੱਤਰਦੀ ਹੈ | ਇਸ ਲਿਖਤ

 

ਵਿਚ ਬਿਹਰ ਕਮਾਲ ਦਾ ਹੈ , ਲਾਜਵਾਬ ਪੇਸ਼ਕਾਰੀ | ਜੀਓ...

22 Aug 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਆਪਦੇ ਬੇਸ਼ ਕੀਮਤੀ ਕਮੇਂਟ੍ਸ ਲਈ ਬਹੁਤ ਧੰਨਵਾਦ, ਪ੍ਰਦੀਪ ਬਾਈ ਜੀ | 
ਵੈਸੇ ਮੈਂ ਹੈਰਾਨ ਹਾਂ, ਫੀਮੇਲ ਪਾਠਕ ਕਿਥ੍ਹੇ ਹਨ ? ਇਹ ਕਿਰਤ ਤੇ ਮੈਂ ਸਪੈਸਲ ਉਨ੍ਹਾਂ ਦੀ ਅਵਾਜ਼ ਵਿਚ ਲਿਖੀ ਹੈ,,ਕਿਉਂਕਿ ਇਹ ਮੁੱਦਾ ਮੇਰੇ ਦਿਲ ਦੇ ਬਹੁਤ ਨੇੜੇ ਹੈ |
ਕੀ ਇਹ ਮੁੱਦਈ ਸੁਸਤ ਵਾਲਾ ਮਾਮਲਾ ਤਾਂ ਨੀ ਕੀਤੇ ?
                                                     ਜਗਜੀਤ ਸਿੰਘ ਜੱਗੀ 
 

ਆਪਦੇ ਬੇਸ਼ ਕੀਮਤੀ ਕਮੇਂਟ੍ਸ ਲਈ ਬਹੁਤ ਧੰਨਵਾਦ, ਪ੍ਰਦੀਪ ਬਾਈ ਜੀ | 

 

ਵੈਸੇ ਮੈਂ ਹੈਰਾਨ ਹਾਂ, ਫੀਮੇਲ ਪਾਠਕ ਕਿਥ੍ਹੇ ਹਨ ? ਇਹ ਕਿਰਤ ਤੇ ਮੈਂ ਸਪੈਸਲ ਉਨ੍ਹਾਂ ਦੀ ਅਵਾਜ਼ ਵਿਚ ਲਿਖੀ ਹੈ, ਕਿਉਂਕਿ ਇਹ ਮੁੱਦਾ ਮੇਰੇ ਦਿਲ ਦੇ ਬਹੁਤ ਨੇੜੇ ਹੈ |

 

ਕੀ ਇਹ ਮੁੱਦਈ ਸੁਸਤ ਵਾਲਾ ਮਾਮਲਾ ਤਾਂ ਨੀ ਕਿਤੇ ?

 

                                                     ਜਗਜੀਤ ਸਿੰਘ ਜੱਗੀ 

 

 

22 Aug 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

Jagjit ji , iss site te pichle kuch time ton bahut hee dull mahaul hai.Jo members punjabi poetry wale section ch pehlan active san ,oh kafi time ton absent ne.


Iss site da ik hor major drawback eh hai ke ethe kai members new members diyan posts te comment nahi karde.Kuch members da eh haal hai ke oh sirf apne favourite members diyan posts te hee comment karde han.


Bittu veer ji bahut mehnat naal  iss site te bahut wadiya matter share karde ne ( on regular basis ) , par bahut ghat members ohna di sharing nu appreciate karde ne.Eh sab dekh ke mainu bura lagda hai te takleef vi hundi hai.





22 Aug 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਵੈਸੇ ਮੈਂ ਹੈਰਾਨ ਹਾਂ, ਫੀਮੇਲ ਪਾਠਕ ਕਿਥ੍ਹੇ ਹਨ ?

 

ਤੁਸੀਂ ਸਹੀ ਕਹਿ ਰਹੇਂ ਹੋ ....ਜਿਸ ਲਈ ਰਚਨਾ ਲਿਖੀ ਹੈ ...ਉਨਾ ਨੂੰ ਜਰੂਰਤ ਹੀ ਨਹੀਂ ....

ਵੈਸੇ ਤੁਹਾਡੀ ਗੱਲ  " ਪੰਜਾਬੀਜਮ " ਦੀ  ਹੈੱਡਮਾਸਟਰਨੀ ਤੱਕ ਪਹੁਚਾ ਦਿੱਤੀ ਹੈ ....

23 Aug 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵੀਰ ਜੀ ਇਹ ਲਿਖਤ ਵੀ ਤੁਹਾਡੀਆਂ ਪਹਿਲਾਂ ਵਾਲੀਆਂ ਲਿਖਤਾਂ ਵਾਂਗ ਹੀ ਅਰਥ ਭਰਭੂਰ ਅਤੇ ਖੂਬਸੂਰਤ ਹੈ | ਹਮੇਸ਼ਾਂ ਹੀ ਇਸੇ ਤਰਾਂ ਵਧੀਆ ਵਧੀਆ ਲਿਖਦੇ ਰਹੋ |
ਬਾਕੀ ਰਹੀ ਗੱਲ Female ਪਾਠਕਾਂ ਦੀ ,,,ਉਮੀਦ ਹੈ ਕੇ ਓਹਨਾ ਨੇ ਵੀ ਇਸ ਨੂੰ ਪੜ੍ਹ ਲਿਆ ਹੋਵੇਗਾ | ਪਰ ਕਈ ਵਾਰ comment ਵਗੈਰਾ ਕਰਨ ਤੋ ਸੰਕੋਚ ਹੋ ਜਾਂਦਾ ਹੈ | ਪਰ ਤੁਸੀਂ ਵਧੀਆ ਕੰਮ ਕਰ ਰਹੇ ਹੋ ਸੋ ਇਸੇ ਤਰਾਂ ਹੀ ਲਿਖਦੇ ਰਹੋ |,,,
ਬਿੱਟੂ ਬਾਈ ਜੀ ਪੰਜਾਬੀਜ਼ਮ ਦੀ ਹੈਡ ਮਾਸਟਰਨੀਂ ਕੌਣ ਹੈ ਜੀ ? ,,,

ਵੀਰ ਜੀ ਇਹ ਲਿਖਤ ਵੀ ਤੁਹਾਡੀਆਂ ਪਹਿਲਾਂ ਵਾਲੀਆਂ ਲਿਖਤਾਂ ਵਾਂਗ ਹੀ ਅਰਥ ਭਰਭੂਰ ਅਤੇ ਖੂਬਸੂਰਤ ਹੈ | ਹਮੇਸ਼ਾਂ ਹੀ ਇਸੇ ਤਰਾਂ ਵਧੀਆ ਵਧੀਆ ਲਿਖਦੇ ਰਹੋ |

 

ਬਾਕੀ ਰਹੀ ਗੱਲ Female ਪਾਠਕਾਂ ਦੀ ,,,ਉਮੀਦ ਹੈ ਕੇ ਓਹਨਾ ਨੇ ਵੀ ਇਸ ਨੂੰ ਪੜ੍ਹ ਲਿਆ ਹੋਵੇਗਾ | ਪਰ ਕਈ ਵਾਰ comment ਵਗੈਰਾ ਕਰਨ ਤੋ ਸੰਕੋਚ ਹੋ ਜਾਂਦਾ ਹੈ | ਪਰ ਤੁਸੀਂ ਵਧੀਆ ਕੰਮ ਕਰ ਰਹੇ ਹੋ ਸੋ ਇਸੇ ਤਰਾਂ ਹੀ ਲਿਖਦੇ ਰਹੋ |,,,jionde wssde rho,,,

 

ਬਿੱਟੂ ਬਾਈ ਜੀ ਪੰਜਾਬੀਜ਼ਮ ਦੀ ਹੈਡ ਮਾਸਟਰਨੀਂ ਕੌਣ ਹੈ ਜੀ Tongue out? ,,,

 

23 Aug 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਇਧਰ ਗੇੜਾ ਮਾਰਨ ਲਈ, ਧੰਨਵਾਦ, ਬਿੱਟੂ ਬਾਈ ਜੀ |
ਮੇਰਾ ਤੇ ਇੰਨਾ ਈ ਕਹਿਣਾ ਹੈ ਕਿ ੭੧ ਰੀਵਿਊ ਤੇ ਕਮੇੰਟ 'ਇਕ', (ਤੁਹਾਡੇ ਹਾਜਰੀ ਲਾਉਣ ਤੇ ਹੁਣ 'ਦੋ').
ਅਸੀਂ ਐਂਵੇਂ ਈ ਤੇ ਨੀ ਖਹਿੜੇ ਪਏ ਕਿਤੇ ? ਕਿ ਕੋਈ ਹੋਰ ਬੂਹਾ ਦੇਖੀਏ  ? ਮੈਂ ਤੇ  ਸ਼ਸ਼ੋਪੰਜ 'ਚ ਆਂ, ਬਾਈ |
                                                             ਜਗਜੀਤ ਸਿੰਘ ਜੱਗੀ     

ਇਧਰ ਗੇੜਾ ਮਾਰਨ ਲਈ, ਧੰਨਵਾਦ, ਬਿੱਟੂ ਤੇ ਹਰਪਿੰਦਰ ਬਾਈ ਜੀ|

ਮੇਰਾ ਤੇ ਇੰਨਾ ਈ ਕਹਿਣਾ ਹੈ ਕਿ 98 ਰੀਵਿਊ ਤੇ ਕਮੇੰਟ '01', (ਤੁਹਾਡੇ ਹਾਜਰੀ ਲਾਉਣ ਤੇ ਹੁਣ '03', ਭਾਵੇਂ ਬਿੱਟੂ ਜੀ ne ਆਰਟੀਕਲ ਬਾਰੇ ਕੁਝ ਨਹੀਂ ਲਿਖਿਆ).

ਅਸੀਂ ਐਂਵੇਂ ਈ ਤਾਂ ਨੀ ਖਹਿੜੇ ਪਏ ਕਿਤੇ ? ਮੈਂ ਤੇ ਸ਼ਸ਼ੋ ਪੰਜ 'ਚ ਆਂ, ਬਾਈ ਜੀ.

 

                                                             ਜਗਜੀਤ ਸਿੰਘ ਜੱਗੀ    

 

23 Aug 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਲਾਜਵਾਬ ਪੇਸ਼ਕਾਰੀ

23 Aug 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Thank you for ur appreciation sir g. It is motivational.

Jagjit Singh Jaggi
23 Aug 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਬਹੁਤ ਵਧੀਆ ਰਚਨਾਵਾਂ ਸ਼ੇਅਰ ਕਰ ਰਹੇ ਹੋ ਜੱਗੀ ਜੀ....ਬੇਸ਼ਕ ਸਮਾਂ ਘੱਟ ਮਿਲਦਾ ਏ ਏਧਰ ਆਉਣ ਦਾ ਪਰ ਜਦੋਂ ਵੀ ਆਈਦਾ ਏ ਕੁਛ ਨਾ ਕੁਛ ਵਧੀਆ ਪੜ੍ਹਨ ਨੂੰ ਮਿਲ ਜਾਂਦਾ ਏ !!

25 Aug 2013

Showing page 1 of 2 << Prev     1  2  Next >>   Last >> 
Reply