ਤੂੰ ਹੁਣ ਰਹ ਗਿਆਂ ਓਹ ਨਹੀ ਯਾਰਾ
ਪਹਿਲਾਂ ਵਰਗਾ ਮੋਹ ਨਹੀ ਯਾਰਾ
ਹਵਾਵਾਂ ਵਿਚ ਅਹਸਾਸ ਜਿਹਾ ਸੀ
ਦੂਰ ਬੈਠਾ ਵੀ ਪਾਸ ਜਿਹਾ ਸੀ
ਕਦੇ ਨਾ ਦਿਲ ਉਦਾਸ ਜਿਹਾ ਸੀ
ਜਦ ਮੈ ਤੈਨੂ ਖ਼ਾਸ ਜਿਹਾ ਸੀ
ਤੈਨੂ ਕਿਹੜੀ ਗਲ ਦਾ ਰੋਹ ਹੈ,
ਮੈਨੂ ਤਾ ਕੋਈ ਰੋਹ ਨਹੀ ਯਾਰਾ,
ਤੂੰ ਹੁਣ ਰਹ ਗਿਆਂ ਓਹ ਨਹੀ ਯਾਰਾ
ਪਹਿਲਾਂ ਵਰਗਾ ਮੋਹ ਨਹੀ ਯਾਰਾ
ਫੁੱਲਾਂ ਵਰਗਾ ਮੁਖ ਲਗਦਾ ਸੀ
ਤੂੰ ਨਾ ਦਿਸਦਾ ਦੁਖ ਲਗਦਾ ਸੀ
ਬੋਹੜ ਜਿਹਾ ਕੋਈ ਰੁਖ ਲਗਦਾ ਸੀ
ਛਾਂ ਤੇਰੀ ਵਿਚ ਸੁਖ ਲਗਦਾ ਸੀ
ਤਰੇਲ ਨਾ ਭਿਜੀਆਂ ਕਲੀਆਂ ਵਰਗੀ
ਵੰਡ ਦਾਂ ਹੁਣ ਖੁਸ਼ਬੋ ਨਹੀ ਯਾਰਾ
ਤੂੰ ਹੁਣ ਰਹ ਗਿਆ ਓਹ ਨਹੀ ਯਾਰਾ
ਪਹਿਲਾਂ ਵਰਗਾ ਮੋਹ ਨਹੀ ਯਾਰਾ
ਗੈਰਾਂ ਨਾਲ ਉਦਾਂ ਹੀ ਹੱਸੇ
ਪਰ ਮੇਰੇ ਵਾਲ ਘੂਰੀ ਕੱਸੇ
ਉਹਦੇ ਦਿਲ ਵਿਚ ਹੁਣ ਕੋਣ ਵੱਸੇ
ਇਹ ਓਹ ਮੈਨੂ ਭੇਤ ਨਾ ਦੱਸੇ
ਗੁਰਿੰਦਰ ਨੇ ਹੰਝੂਆਂ ਵਿਚ ਡੋਬੀ
ਪਰ ਪਿਆਰ ਦੀ ਬੁਜਦੀ ਲੋ ਨਹੀ ਯਾਰਾ
ਤੂੰ ਹੁਣ ਰਹ ਗਿਆਂ ਓਹ ਨਹੀ ਯਾਰਾ
ਪਹਿਲਾਂ ਵਰਗਾ ਮੋਹ ਨਹੀ ਯਾਰਾ