Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪਾਣੀ ਪੰਜ ਦਰਿਆਵਾਂ ਦਾ

ਦੂਸ਼ਿਤ ਹੋ ਗਿਆ ਪਾਣੀ ਲੋਕੋ ਪੰਜ ਦਰਿਆਵਾਂ ਦਾ
ਕਾਲ ਪੈਣ ਦਾ ਖ਼ਦਸ਼ਾ ਹੋਇਆ ਸ਼ੁੱਧ ਹਵਾਵਾਂ ਦਾ

ਨਾੜ ਹਟੇ ਨਾ ਕਣਕ, ਪਰਾਲੀ ਦਾ ਜੇ ਫੂਕਣ ਤੋਂ
ਰੱਬ ਵੀ ਮੁਕਤ ਨਾ, ਕਰ ਸਕਦਾ ਸਾਨੂੰ ਪ੍ਰਦੂਸ਼ਣ ਤੋਂ
ਹੱਥੀਂ ਖ਼ੁਦ ਗਲ ਘੁੱਟ ਰਹੇ ਹਾਂ ਆਪਣੇ ਚਾਵਾਂ ਦਾ
ਦੂਸ਼ਿਤ ਹੋ ਗਿਆ ਪਾਣੀ ਲੋਕੋ ਪੰਜ ਦਰਿਆਵਾਂ ਦਾ

ਫੈਕਟਰੀਆਂ ਦਾ ਧੂਆਂ, ਪਰਤ ਓਜ਼ੋਨ ਉਜਾੜ ਰਿਹਾ
ਰੁੱਖ ਵੱਢ ਬੰਦਾ ਪੈਰੀਂ, ਆਪ ਕੁਹਾੜਾ ਮਾਰ ਰਿਹਾ
ਆਪਣੀ ਖ਼ਾਤਿਰ ਜਾਲ, ਬੁਣ ਰਿਹਾ ਆਪ ਬਲਾਵਾਂ ਦਾ
ਦੂਸ਼ਿਤ ਹੋ ਗਿਆ ਪਾਣੀ ਲੋਕੋ ਪੰਜ ਦਰਿਆਵਾਂ ਦਾ

ਜੋ ਜ਼ਹਿਰੀਲਾ ਪਾਣੀ, ਵਿੱਚ ਦਰਿਆਵਾਂ ਪਾ ਰਹੇ ਹਾਂ
ਕੈਂਸਰ ਜਿਹੀ ਬਿਮਾਰੀ, ਸੱਦਾ ਭੇਜ ਬੁਲਾ ਰਹੇ ਹਾਂ
ਦੁੱਖ ਡਾਢਾ ਝੰਗ, ਬੇਲੇ, ਝਿੜੀਆਂ ਉੱਜੜੀਆਂ ਥਾਵਾਂ ਦਾ
ਦੂਸ਼ਿਤ ਹੋ ਗਿਆ ਪਾਣੀ ਲੋਕੋ ਪੰਜ ਦਰਿਆਵਾਂ ਦਾ

ਸ਼ੁੱਧ ਹਵਾ, ਸ਼ੁੱਧ ਪਾਣੀ, ਸਾਡੀਆਂ ਜੀਵਨ ਲੋੜਾਂ ਨੇ
ਇਨ੍ਹਾਂ ਬਾਝੋਂ ਸਭ ਕੁਝ, ਹੁੰਦਿਆਂ ਵੀ ਸਭ ਥੋੜਾਂ ਨੇ
ਹਰ ਦੋਸ਼ੀ ਨੂੰ ਹੁਕਮ ਸੁਣਾਓ, ਸਖ਼ਤ ਸਜ਼ਾਵਾਂ ਦਾ
ਦੂਸ਼ਿਤ ਹੋ ਗਿਆ ਪਾਣੀ ਲੋਕੋ ਪੰਜ ਦਰਿਆਵਾਂ ਦਾ

ਕੁਝ ਚਿੰਬੜੋ ਸਰਕਾਰਾਂ ਨੂੰ, ਕੁਝ ਹੰਭਲਾ ਖ਼ੁਦ ਮਾਰੋ
‘ਹਸਮੁਖ’ ਮਸਲਾ ਹਰ ਹੀਲੇ, ਹੱਲ ਕਰਨਾ ਪਊ ਯਾਰੋ
ਸੀਚੇਵਾਲ ਦੇ ਵਾਂਗੂ ਮੋੜੋ ਰੁਖ਼ ਹਵਾਵਾਂ ਦਾ
ਦੂਸ਼ਿਤ ਹੋ ਗਿਆ ਪਾਣੀ ਲੋਕੋ ਪੰਜ ਦਰਿਆਵਾਂ ਦਾ

 

ਜੈਲਦਾਰ ਸਿੰਘ ਹਸਮੁਖ
ਮੋਬਾਈਲ:96465-94294

20 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਚੀ ਗੱਲ ਹੈ ਬਿੱਟੂ ਜੀ ....ਇਹ ਬਹੁਤ ਵਡੀ ਸਮਸਿਆ ਹੈ....ਕਈ ਮਹਾਨ ਹਸਤਿਆ ਲਗਿਆਂ ਹੋਇਆਂ ਨੇ ਇਸ ਮੁਦੇ ਦਾ ਹੱਲ ਲਭਣ ਲਈ...ਜਿਵੇ ਕੀ ਸੰਤ ਸਿੰਚੇਵਾਲਾ ਜੀ ....ਦੇਖੋ ਕੀ ਬਣਦਾ ਹੁਣ ਅੱਗੇ...ਸਾਨੂ ਸਾਰਿਆ ਨੂ ਵੀ ਇਸ ਗੰਭੀਰ ਮੁਦੇ ਤੇ ਮਿਲਕੇ  ਯੋਗਦਾਨ ਕਰਨਾ ਚਾਹਿਦਾ ਹੈ .........

21 Mar 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਬਹੁਤ ਹੀ ਸੋਹਣੀ ਤੇ ਮਾਰਗ ਦਰਸ਼ਾਉਣ ਵਾਲੀ ਰਚਨਾ ਹੈ....ਅੱਜ ਜੋ ਹਾਲਤ ਬਣਦੇ ਜਾ ਰਹੇ ਨੇ ਇਸ ਤੋ ਇਹ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਕਿ ਸਾਡਾ ਭਵਿਖ ਕਿੰਨਾ ਹਨੇਰੇ ਵਿਚ ਜਾ ਰਿਹਾ ਹੈ ਸੋ ਇਸ ਲਈ ਸਾਨੂ ਹੁਣ ਮੁੜ ਚੇਤਨ ਹੋ ਜਾਣਾ ਚਾਹਿਦਾ ਹੈ...ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ...!!!

21 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

21 Mar 2012

Reply